ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad ZFV

Shabad

Read the complete Shabad with available meanings.

ਮਾਝ ਮਹਲਾ ੩ ॥

maajh mahalaa 3 |

ਪੰਜਾਬੀ ਅਰਥ

ਮਾਝ, ਤੀਜੀ ਪਾਤਸ਼ਾਹੀ।

English meaning

Maajh, Third Mehl:

ਸੇ ਸਚਿ ਲਾਗੇ; ਜੋ ਤੁਧੁ ਭਾਏ ॥

se sach laage; jo tudh bhaae |

ਪੰਜਾਬੀ ਅਰਥ

ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਉਹ ਸੱਚ ਨਾਲ ਜੁੜਦੇ ਹਨ।

English meaning

Those who please You are linked to the Truth.

ਸਦਾ ਸਚੁ ਸੇਵਹਿ; ਸਹਜ ਸੁਭਾਏ ॥

sadaa sach seveh; sehaj subhaae |

ਪੰਜਾਬੀ ਅਰਥ

ਕੁਦਰਤੀ ਤੌਰ ਤੇ ਉਹ ਹਮੇਸ਼ਾਂ ਹੀ ਸੱਚੇ ਸਾਈਂ ਦੀ ਘਾਲ ਘਾਲਦੇ ਹਨ।

English meaning

They serve the True One forever, with intuitive ease.

ਸਚੈ ਸਬਦਿ ਸਚਾ ਸਾਲਾਹੀ; ਸਚੈ ਮੇਲਿ ਮਿਲਾਵਣਿਆ ॥੧॥

sachai sabad sachaa saalaahee; sachai mel milaavaniaa |1|

ਪੰਜਾਬੀ ਅਰਥ

ਸੱਚੀ ਗੁਰਬਾਣੀ ਰਾਹੀਂ ਉਹ ਸਤਿਪੁਰਖ ਦੀ ਉਪਮਾ ਕਰਦੇ ਹਨ ਅਤੇ ਸੱਚਿਆਰਾਂ ਦੀ ਸੰਗਤ ਅੰਦਰ ਜੁੜਦੇ ਹਨ।

English meaning

Through the True Word of the Shabad, they praise the True One, and they merge in the merging of Truth. ||1||

ਹਉ ਵਾਰੀ ਜੀਉ ਵਾਰੀ; ਸਚੁ ਸਾਲਾਹਣਿਆ ॥

hau vaaree jeeo vaaree; sach saalaahaniaa |

ਪੰਜਾਬੀ ਅਰਥ

ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੜੇ ਹੈ, ਉਨ੍ਹਾਂ ਉਤੋਂ ਜੋ ਸੱਚੇ ਮਾਲਕ ਦੀ ਪ੍ਰਭਤਾ ਗਾਇਨ ਕਰਦੇ ਹਨ।

English meaning

I am a sacrifice, my soul is a sacrifice, to those who praise the True One.

ਸਚੁ ਧਿਆਇਨਿ ਸੇ ਸਚਿ ਰਾਤੇ; ਸਚੇ ਸਚਿ ਸਮਾਵਣਿਆ ॥੧॥ ਰਹਾਉ ॥

sach dhiaaein se sach raate; sache sach samaavaniaa |1| rahaau |

ਪੰਜਾਬੀ ਅਰਥ

ਜਿਹੜੇ ਸਤਿਪੁਰਖ ਦਾ ਅਰਾਧਨ ਕਰਦੇ ਹਨ, ਉਹ ਸੱਚ ਨਾਲ ਰੰਗੇ ਜਾਂਦੇ ਹਨ ਅਤੇ ਸਚਿਆਰਾਂ ਦੇ ਪਰਮ ਸਚਿਆਰ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।

English meaning

Those who meditate on the True One are attuned to Truth; they are absorbed into the Truest of the True. ||1||Pause||

ਜਹ ਦੇਖਾ; ਸਚੁ ਸਭਨੀ ਥਾਈ ॥

jeh dekhaa; sach sabhanee thaaee |

ਪੰਜਾਬੀ ਅਰਥ

ਜਿਥੇ ਕਿਤੇ ਮੈਂ ਵੇਖਦਾ ਹਾਂ, ਸਾਰਿਆਂ ਥਾਵਾਂ ਤੇ ਮੈਂ ਸੱਚੇ ਸੁਆਮੀ ਨੂੰ ਪਾਉਂਦਾ ਹਾਂ।

English meaning

The True One is everywhere, wherever I look.

ਗੁਰ ਪਰਸਾਦੀ; ਮੰਨਿ ਵਸਾਈ ॥

gur parasaadee; man vasaaee |

ਪੰਜਾਬੀ ਅਰਥ

ਗੁਰਾਂ ਦੀ ਮਿਹਰ ਸਦਕਾ ਮੈਂ ਉਸ ਨੂੰ ਆਪਣੇ ਦਿਲ ਵਿੱਚ ਟਿਕਾਉਂਦਾ ਹਾਂ।

English meaning

By Guru's Grace, I enshrine Him in my mind.

ਤਨੁ ਸਚਾ ਰਸਨਾ ਸਚਿ ਰਾਤੀ; ਸਚੁ ਸੁਣਿ ਆਖਿ ਵਖਾਨਣਿਆ ॥੨॥

tan sachaa rasanaa sach raatee; sach sun aakh vakhaananiaa |2|

ਪੰਜਾਬੀ ਅਰਥ

ਸੱਚੀ ਹੈ ਦੇਹਿ ਉਸ ਬੰਦੇ ਦੀ, ਜਿਸ ਦੀ ਜੀਭ ਸੱਚ ਨਾਲ ਰੱਗੀ ਹੈ ਜੋ ਸੱਚ ਨੂੰ ਸੁਣਦਾ ਤੇ ਆਪਣੇ ਮੂੰਹ ਨਾਲ ਉਚਾਰਦਾ ਹੈ।

English meaning

True are the bodies of those whose tongues are attuned to Truth. They hear the Truth, and speak it with their mouths. ||2||

ਮਨਸਾ ਮਾਰਿ; ਸਚਿ ਸਮਾਣੀ ॥

manasaa maar; sach samaanee |

ਪੰਜਾਬੀ ਅਰਥ

ਆਪਣੀ ਖਾਹਿਸ਼ ਨੂੰ ਮੇਟ ਕੇ ਪਤਨੀ ਆਪਣੇ ਸੱਚੇ ਪਤੀ ਨਾਲ ਅਭੇਦ ਹੋ ਜਾਂਦੀ ਹੈ,

English meaning

Subduing their desires, they merge with the True One;

ਇਨਿ ਮਨਿ ਡੀਠੀ; ਸਭ ਆਵਣ ਜਾਣੀ ॥

ein man ddeetthee; sabh aavan jaanee |

ਪੰਜਾਬੀ ਅਰਥ

ਅਤੇ ਆਪਣੇ ਇਸ ਮਨੂਏ ਨਾਲ ਸਾਰਿਆਂ ਨੂੰ ਆਉਣ ਤੇ ਜਾਣ ਦੇ ਅਧੀਨ ਵੇਖਦੀ ਹੈ।

English meaning

they see in their minds that everyone comes and goes in reincarnation.

ਸਤਿਗੁਰੁ ਸੇਵੇ. ਸਦਾ ਮਨੁ ਨਿਹਚਲੁ; ਨਿਜ ਘਰਿ ਵਾਸਾ ਪਾਵਣਿਆ ॥੩॥

satigur seve. sadaa man nihachal; nij ghar vaasaa paavaniaa |3|

ਪੰਜਾਬੀ ਅਰਥ

ਸੱਚੇ ਗੁਰਾਂ ਦੀ ਚਾਕਰੀ ਕਰਨ ਦੁਆਰਾ ਪ੍ਰਾਣੀ ਹਮੇਸ਼ਾਂ ਲਈ ਸਥਿਰ ਹੋ ਜਾਂਦਾ ਹੈ ਅਤੇ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦਾ ਹੈ।

English meaning

Serving the True Guru, they become stable forever, and they obtain their dwelling in the home of the self. ||3||

ਗੁਰ ਕੈ ਸਬਦਿ; ਰਿਦੈ ਦਿਖਾਇਆ ॥

gur kai sabad; ridai dikhaaeaa |

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਦੇ ਜਰੀਏ ਮੈਂ ਸੁਆਮੀ ਨੂੰ ਆਪਣੇ ਅੰਤਸ਼ਕਰਨ ਅੰਦਰ ਵੇਖ ਲਿਆ ਹੈ।

English meaning

Through the Word of the Guru's Shabad, the Lord is seen within one's own heart.

ਮਾਇਆ ਮੋਹੁ; ਸਬਦਿ ਜਲਾਇਆ ॥

maaeaa mohu; sabad jalaaeaa |

ਪੰਜਾਬੀ ਅਰਥ

ਸੰਸਾਰੀ ਪਦਾਰਥਾਂ ਦੀ ਮਮਤਾ ਮੈਂ ਰੱਬ ਦੇ ਨਾਮ ਨਾਲ ਸਾੜ ਸੁੱਟੀ ਹੈ।

English meaning

Through the Shabad, I have burned my emotional attachment to Maya.

ਸਚੋ ਸਚਾ ਵੇਖਿ ਸਾਲਾਹੀ; ਗੁਰਸਬਦੀ ਸਚੁ ਪਾਵਣਿਆ ॥੪॥

sacho sachaa vekh saalaahee; gurasabadee sach paavaniaa |4|

ਪੰਜਾਬੀ ਅਰਥ

ਸੱਚਿਆਰਾਂ ਦੇ ਪਰਮ ਸਚਿਆਰ ਨੂੰ ਮੈਂ ਦੇਖਦਾ ਤੇ ਸਲਾਹੁੰਦਾ ਹਾਂ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਸੱਚੇ ਸੁਆਮੀ ਨੂੰ ਪ੍ਰਾਪਤ ਹੁੰਦਾ ਹਾਂ।

English meaning

I gaze upon the Truest of the True, and I praise Him. Through the Word of the Guru's Shabad, I obtain the True One. ||4||

ਜੋ ਸਚਿ ਰਾਤੇ; ਤਿਨ ਸਚੀ ਲਿਵ ਲਾਗੀ ॥

jo sach raate; tin sachee liv laagee |

ਪੰਜਾਬੀ ਅਰਥ

ਜਿਹੜੇ ਸੱਚ ਨਾਲ ਰੰਗੇ ਹਨ ਉਨ੍ਹਾਂ ਨੂੰ ਸਾਹਿਬ ਦੀ ਸੱਚੀ ਪ੍ਰੀਤ ਦੀ ਦਾਤ ਮਿਲਦੀ ਹੈ।

English meaning

Those who are attuned to Truth are blessed with the Love of the True One.

ਹਰਿ ਨਾਮੁ ਸਮਾਲਹਿ; ਸੇ ਵਡਭਾਗੀ ॥

har naam samaaleh; se vaddabhaagee |

ਪੰਜਾਬੀ ਅਰਥ

ਜੋ ਵਾਹਿਗੁਰੂ ਦੇ ਨਾਮ ਨੂੰ ਸਿਮਰਦੇ ਹਨ ਉਹ ਪਰਮ ਚੰਗੇ ਕਰਮਾਂ ਵਾਲੇ ਹਨ।

English meaning

Those who praise the Lord's Name are very fortunate.

ਸਚੈ ਸਬਦਿ ਆਪਿ ਮਿਲਾਏ; ਸਤਸੰਗਤਿ ਸਚੁ ਗੁਣ ਗਾਵਣਿਆ ॥੫॥

sachai sabad aap milaae; satasangat sach gun gaavaniaa |5|

ਪੰਜਾਬੀ ਅਰਥ

ਸੱਚਾ ਸਾਹਿਬ ਉਨੱਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ ਜੋ ਸਾਧ ਸੰਗਤ ਨਾਲ ਜੁੜ ਕੇ ਉਸਦੀ ਸੱਚੀ ਸਿਫ਼ਤ ਸਨਾ ਗਾਇਨ ਕਰਦੇ ਹਨ।

English meaning

Through the Word of His Shabad, the True One blends with Himself, those who join the True Congregation and sing the Glorious Praises of the True One. ||5||

ਲੇਖਾ ਪੜੀਐ; ਜੇ ਲੇਖੇ ਵਿਚਿ ਹੋਵੈ ॥

lekhaa parreeai; je lekhe vich hovai |

ਪੰਜਾਬੀ ਅਰਥ

ਆਪਾਂ ਸਾਹਿਬ ਦਾ ਹਿਸਾਬ ਕਿਤਾਬ ਤਾਂ ਵਾਚੀਏ ਜੇਕਰ ਊਹ ਕਿਸੇ ਲੇਖੇ ਪੱਤੇ ਆਉਂਦਾ ਹੋਵੇ।

English meaning

We could read the account of the Lord, if He were in any account.

ਓਹੁ ਅਗਮੁ ਅਗੋਚਰੁ; ਸਬਦਿ ਸੁਧਿ ਹੋਵੈ ॥

ohu agam agochar; sabad sudh hovai |

ਪੰਜਾਬੀ ਅਰਥ

ਉਹ ਪਹੁੰਚ ਤੋਂ ਪਰੇ ਤੇ ਸੋਚ ਵਿਚਾਰ ਤੋਂ ਉਚੇਰਾ ਹੈ। ਗੁਰਾਂ ਦੀ ਸਿਖ ਮਤ ਦੁਆਰਾ ਉਸ ਦੀ ਗਿਆਤ ਪ੍ਰਾਪਤ ਹੁੰਦੀ ਹੈ।

English meaning

He is Inaccessible and Incomprehensible; through the Shabad, understanding is obtained.

ਅਨਦਿਨੁ ਸਚ ਸਬਦਿ ਸਾਲਾਹੀ; ਹੋਰੁ; ਕੋਇ. .ਨ ਕੀਮਤਿ ਪਾਵਣਿਆ ॥੬॥

anadin sach sabad saalaahee; hor; koe. .na keemat paavaniaa |6|

ਪੰਜਾਬੀ ਅਰਥ

ਰੈਣ ਦਿਹੁੰ ਸੱਚੇ ਸਾਹਿਬ ਦੀ ਪਰਸੰਸਾ ਕਰ ਹੋਰਸ ਕੋਈ ਤਰੀਕਾ ਉਸ ਦੇ ਮੁੱਲ ਜਾਨਣ ਦਾ ਨਹੀਂ।

English meaning

Night and day, praise the True Word of the Shabad. There is no other way to know His Worth. ||6||

ਪੜਿ ਪੜਿ ਥਾਕੇ; ਸਾਂਤਿ ਨ ਆਈ ॥

parr parr thaake; saant na aaee |

ਪੰਜਾਬੀ ਅਰਥ

ਪੜ੍ਹ ਤੇ ਵਾਚ ਕੇ ਆਦਮੀ ਹੰਭ ਜਾਂਦੇ ਹਨ ਪ੍ਰੰਤੂ ਉਨ੍ਹਾਂ ਨੂੰ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ।

English meaning

People read and recite until they grow weary, but they do not find peace.

ਤਿ੍ਰਸਨਾ ਜਾਲੇ; ਸੁਧਿ ਨ ਕਾਈ ॥

trisanaa jaale; sudh na kaaee |

ਪੰਜਾਬੀ ਅਰਥ

ਖਾਹਿਸ਼ ਨੇ ਉਨ੍ਹਾਂ ਨੂੰ ਸਾੜ ਸੁਟਿਆ ਹੈ ਅਤੇ ਉਨ੍ਹਾਂ ਨੂੰ ਇਸ ਦੀ ਕੋਈ ਗਿਆਤ ਨਹੀਂ।

English meaning

Consumed by desire, they have no understanding at all.

ਬਿਖੁ ਬਿਹਾਝਹਿ. ਬਿਖੁ ਮੋਹ ਪਿਆਸੇ; ਕੂੜੁ ਬੋਲਿ ਬਿਖੁ ਖਾਵਣਿਆ ॥੭॥

bikh bihaajheh. bikh moh piaase; koorr bol bikh khaavaniaa |7|

ਪੰਜਾਬੀ ਅਰਥ

ਜਹਿਰ ਉਹ ਖਰੀਦਦੇ ਹਨ ਤੇ ਜਹਿਰ ਦੀ ਪ੍ਰੀਤ ਖਾਤਰ ਊਹ ਤਿਹਾਏ ਹਨ। ਝੂਠ ਆਖ ਕੇ ਉਹ ਜਹਿਰ ਖਾਂਦੇ ਹਨ।

English meaning

They purchase poison, and they are thirsty with their fascination for poison. Telling lies, they eat poison. ||7||

ਗੁਰ ਪਰਸਾਦੀ; ਏਕੋ ਜਾਣਾ ॥

gur parasaadee; eko jaanaa |

ਪੰਜਾਬੀ ਅਰਥ

ਗੁਰਾਂ ਦੀ ਦਇਆ ਦੁਆਰਾ ਮੈਂ ਕੇਵਲ ਇੱਕ ਹਰੀ ਨੂੰ ਹੀ ਜਾਣਦਾ ਹਾਂ।

English meaning

By Guru's Grace, I know the One.

ਦੂਜਾ ਮਾਰਿ; ਮਨੁ ਸਚਿ ਸਮਾਣਾ ॥

doojaa maar; man sach samaanaa |

ਪੰਜਾਬੀ ਅਰਥ

ਦਵੈਤ-ਭਾਵ ਨੂੰ ਨਾਸ ਕਰਕੇ ਮੇਰੀ ਆਤਮਾਂ ਸੱਚੇ ਸਾਈਂ ਅੰਦਰ ਲੀਨ ਹੋ ਗਈ ਹੈ।

English meaning

Subduing my sense of duality, my mind is absorbed into the True One.

ਨਾਨਕ. ਏਕੋ ਨਾਮੁ ਵਰਤੈ ਮਨ ਅੰਤਰਿ; ਗੁਰ ਪਰਸਾਦੀ ਪਾਵਣਿਆ ॥੮॥੧੭॥੧੮॥

naanak. eko naam varatai man antar; gur parasaadee paavaniaa |8|17|18|

ਪੰਜਾਬੀ ਅਰਥ

ਨਾਨਕ ਕੇਵਲ ਅਦੁੱਤੀ ਨਾਮ ਹੀ ਮੇਰੇ ਚਿੱਤ ਅੰਦਰ ਪਰਵਿਰਤ ਹੋ ਰਿਹਾ ਹੈ। ਗੁਰਾਂ ਦੀ ਦਇਆ ਦੁਆਰਾ ਨਾਮ ਪਾਇਆ ਜਾਂਦਾ ਹੈ।

English meaning

O Nanak, the One Name is pervading deep within my mind; by Guru's Grace, I receive it. ||8||17||18||