ਮਹਲਾ ੪ ਗਉੜੀ ਪੂਰਬੀ ॥
mahalaa 4 gaurree poorabee |
ਪਾਤਸ਼ਾਹੀ ਚੌਥੀ, ਗਊੜੀ ਪੂਰਬੀ।
Fourth Mehl, Gauree Poorbee:
Read the complete Shabad with available meanings.
ਮਹਲਾ ੪ ਗਉੜੀ ਪੂਰਬੀ ॥
mahalaa 4 gaurree poorabee |
ਪਾਤਸ਼ਾਹੀ ਚੌਥੀ, ਗਊੜੀ ਪੂਰਬੀ।
Fourth Mehl, Gauree Poorbee:
ਹਰਿ ਦਇਆਲਿ ਦਇਆ ਪ੍ਰਭਿ ਕੀਨੀ; ਮੇਰੈ ਮਨਿ ਤਨਿ ਮੁਖਿ ਹਰਿ ਬੋਲੀ ॥
har deaal deaa prabh keenee; merai man tan mukh har bolee |
ਮਿਹਰਬਾਨ ਵਾਹਿਗੁਰੂ ਸੁਆਮੀ ਨੇ ਆਪਣੀ ਰਹਿਮਤ ਨਿਛਾਵਰ ਕੀਤੀ ਹੈ ਅਤੇ ਆਪਣੀ ਆਤਮਾ ਦੇਹਿ ਤੇ ਮੂੰਹ ਨਾਲ ਮੈਂ ਵਾਹਿਗੁਰੂ ਦਾ ਨਾਮ ਉਚਾਰਨ ਕਰਦਾ ਹਾਂ।
The Merciful Lord God showered me with His Mercy; with mind and body and mouth, I chant the Lord's Name.
ਗੁਰਮੁਖਿ ਰੰਗੁ ਭਇਆ ਅਤਿ ਗੂੜਾ; ਹਰਿ ਰੰਗਿ ਭੀਨੀ ਮੇਰੀ ਚੋਲੀ ॥੧॥
guramukh rang bheaa at goorraa; har rang bheenee meree cholee |1|
ਗੁਰਾਂ ਦੇ ਰਾਹੀਂ ਮੈਂ ਪਰਮ ਪੱਕੀ ਤੇ ਸੰਘਣੀ ਰੰਗਤ ਅਖਤਿਆਰ ਕਰ ਲਈ ਹੈ ਅਤੇ ਮੇਰੀ ਦੇਹਿ ਦੀ ਕੁੜਤੀ ਵਾਹਿਗੁਰੂ ਦੀ ਪ੍ਰੀਤਿ ਨਾਲ ਗੱਚ ਹੋ ਗਈ ਹੈ।
As Gurmukh, I have been dyed in the deep and lasting color of the Lord's Love. The robe of my body is drenched with His Love. ||1||
ਅਪੁਨੇ ਹਰਿ ਪ੍ਰਭ ਕੀ; ਹਉ ਗੋਲੀ ॥
apune har prabh kee; hau golee |
ਆਪਣੇ ਵਾਹਿਗੁਰੂ ਸੁਆਮੀ ਦੀ ਮੈਂ ਦਾਸੀ ਹਾਂ।
I am the maid-servant of my Lord God.
ਜਬ ਹਮ. ਹਰਿ ਸੇਤੀ ਮਨੁ ਮਾਨਿਆ; ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ॥੧॥ ਰਹਾਉ ॥
jab ham. har setee man maaniaa; kar deeno jagat sabh gol amolee |1| rahaau |
ਜਦ ਵਾਹਿਗੁਰੂ ਦੇ ਨਾਲ ਮੇਰੇ ਚਿੱਤ ਦੀ ਨਿਸ਼ਾ ਹੋ ਗਈ ਤਾਂ ਉਸ ਨੇ ਸਾਰੇ ਸੰਸਾਰ ਨੂੰ ਬਿਨਾ ਦਾਮ ਮੇਰਾ ਗੁਲਾਮ ਬਣਾ ਦਿਤਾ। ਠਹਿਰਾਉ।
When my mind surrendered to the Lord, He made all the world my slave. ||1||Pause||
ਕਰਹੁ ਬਿਬੇਕੁ. ਸੰਤ ਜਨ ਭਾਈ; ਖੋਜਿ ਹਿਰਦੈ ਦੇਖਿ ਢੰਢੋਲੀ ॥
karahu bibek. sant jan bhaaee; khoj hiradai dekh dtandtolee |
ਤੀਬਰ ਵੀਚਾਰ ਕਰੋ ਹੇ ਭਲਿਓ ਪੁਰਸ਼ੋ, ਮੇਰੇ ਭਰਾਓ! ਅਤੇ ਢੂੰਡ ਭਾਲ ਕੇ ਵਾਹਿਗੁਰੂ ਨੂੰ ਆਪਣੇ ਦਿਲ ਅੰਦਰ ਹੀ ਵੇਖ ਲਓ।
Consider this well, O Saints, O Siblings of Destiny - search your own hearts, seek and find Him there.
ਹਰਿ ਹਰਿ ਰੂਪੁ ਸਭ ਜੋਤਿ ਸਬਾਈ; ਹਰਿ ਨਿਕਟਿ ਵਸੈ, ਹਰਿ ਕੋਲੀ ॥੨॥
har har roop sabh jot sabaaee; har nikatt vasai, har kolee |2|
ਵਾਹਿਗੁਰੂ ਸੁਆਮੀ ਦੀ ਸੁੰਦਰਤਾ ਤੇ ਰੋਸ਼ਨੀ ਸਾਰਿਆਂ ਅੰਦਰ ਤੇ ਹਰ ਥਾਂ ਰਮ ਰਹੀ ਹੈ। ਵਾਹਿਗੁਰੂ ਹਰ ਇਕਸੁ ਦੇ ਲਾਗੇ ਤੇ ਐਨ ਪਾਸ ਵਸਦਾ ਹੈ।
The Beauty and the Light of the Lord, Har, Har, is present in all. In all places, the Lord dwells near by, close at hand. ||2||
ਹਰਿ ਹਰਿ ਨਿਕਟਿ ਵਸੈ, ਸਭ ਜਗ ਕੈ; ਅਪਰੰਪਰ ਪੁਰਖੁ ਅਤੋਲੀ ॥
har har nikatt vasai, sabh jag kai; aparanpar purakh atolee |
ਬੇ-ਹਦ ਸਰਬ ਸ਼ਕਤੀਵਾਨ ਅਤੇ ਅਮਾਪ ਸੁਆਮੀ ਮਾਲਕ ਸਾਰੀ ਦੁਨੀਆਂ ਦੇ ਲਾਗੇ ਰਹਿੰਦਾ ਹੈ।
The Lord, Har, Har, dwells close by, all over the world. He is Infinite, All-powerful and Immeasurable.
ਹਰਿ ਹਰਿ ਪ੍ਰਗਟੁ ਕੀਓ, ਗੁਰਿ ਪੂਰੈ; ਸਿਰੁ ਵੇਚਿਓ. ਗੁਰ ਪਹਿ ਮੋਲੀ ॥੩॥
har har pragatt keeo, gur poorai; sir vechio. gur peh molee |3|
ਪੂਰਨ ਗੁਰੂ ਨੇ ਜਿਸ ਕੋਲ ਮੈਂ ਆਪਣਾ ਸੀਸ ਮੁੱਲ ਵੇਚ ਦਿਤਾ ਹੈ, ਸੁਆਮੀ ਮਾਲਕ ਮੈਨੂੰ ਪਰਤੱਖ ਵਿਖਾਲ ਦਿਤਾ ਹੈ।
The Perfect Guru has revealed the Lord, Har, Har, to me. I have sold my head to the Guru. ||3||
ਹਰਿ ਜੀ ਅੰਤਰਿ ਬਾਹਰਿ, ਤੁਮ ਸਰਣਾਗਤਿ; ਤੁਮ ਵਡ ਪੁਰਖ ਵਡੋਲੀ ॥
har jee antar baahar, tum saranaagat; tum vadd purakh vaddolee |
ਹੇ ਪੂਜਨੀਯ ਵਾਹਿਗੁਰੂ ਅੰਦਰਿ ਤੇ ਬਾਹਿਰ ਮੈਂ ਤੇਰੀ ਪਨਾਹ ਤਾਬੇ ਹਾਂ, ਤੂੰ ਵਿਸ਼ਾਲਾ ਦਾ ਪ੍ਰੇਮ ਵਿਸ਼ਾਲ ਸੁਆਮੀ ਹੈ।
O Dear Lord, inside and outside, I am in the protection of Your Sanctuary; You are the Greatest of the Great, All-powerful Lord.
ਜਨੁ ਨਾਨਕੁ. ਅਨਦਿਨੁ ਹਰਿ ਗੁਣ ਗਾਵੈ; ਮਿਲਿ ਸਤਿਗੁਰ ਗੁਰ ਵੇਚੋਲੀ ॥੪॥੧॥੧੫॥੫੩॥
jan naanak. anadin har gun gaavai; mil satigur gur vecholee |4|1|15|53|
ਵਿਚੌਲੇ ਉਤਕ੍ਰਿਸਟਤ ਸੱਚੇ ਗੁਰਾਂ ਨੂੰ ਭੇਟ ਕੇ ਨਫਰ ਨਾਨਕ ਰੋਣ ਦਿਹੁੰ ਵਾਹਿਗੁਰੂ ਦੇ ਗੁਣਾ ਦਾ ਗਾਇਨ ਕਰਦਾ ਹੈ।
Servant Nanak sings the Glorious Praises of the Lord, night and day, meeting the Guru, the True Guru, the Divine Intermediary. ||4||1||15||53||