ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad Z7B

Shabad

Read the complete Shabad with available meanings.

ਸਲੋਕ ਮਃ ੨ ॥

salok mahalaa 2 |

ਪੰਜਾਬੀ ਅਰਥ

ਸਲੋਕ, ਦੂਜੀ ਪਾਤਸ਼ਾਹੀ।

English meaning

Salok, Second Mehl:

ਜੋ ਸਿਰੁ. ਸਾਂਈ ਨਾ ਨਿਵੈ; ਸੋ ਸਿਰੁ ਦੀਜੈ ਡਾਰਿ ॥

jo sir. saanee naa nivai; so sir deejai ddaar |

ਪੰਜਾਬੀ ਅਰਥ

ਕੱਟ ਦਿਓ ਉਸ ਸੀਸ ਨੂੰ ਜਿਹੜਾ ਸੀਸ ਸੁਆਮੀ ਮੂਹਰੇ ਨਹੀਂ ਝੁਕਦਾ।

English meaning

Chop off that head which does not bow to the Lord.

ਨਾਨਕ. ਜਿਸੁ ਪਿੰਜਰ ਮਹਿ ਬਿਰਹਾ ਨਹੀ; ਸੋ ਪਿੰਜਰੁ ਲੈ ਜਾਰਿ ॥੧॥

naanak. jis pinjar meh birahaa nahee; so pinjar lai jaar |1|

ਪੰਜਾਬੀ ਅਰਥ

ਨਾਨਕ, ਉਸ ਮਨੁੱਖੀ ਢਾਚੇ ਨੂੰ ਲੈ ਕੇ ਸਾੜ ਸੁੱਟ ਜਿਹੜੇ ਮਨੁੱਖੀ ਢਾਂਚੇ ਵਿੱਚ ਵਾਹਿਗੁਰੂ ਨਾਲ ਵਿਛੋੜੇ ਦੀ ਪੀੜ ਨਹੀਂ।

English meaning

O Nanak, that human body, in which there is no pain of separation from the Lord-take that body and burn it. ||1||