ਪਉੜੀ ॥
paurree |
ਪਊੜੀ।
Pauree:
Read the complete Shabad with available meanings.
ਪਉੜੀ ॥
paurree |
ਪਊੜੀ।
Pauree:
ਆਪੇ ਕੁਦਰਤਿ ਸਾਜਿ ਕੈ; ਆਪੇ ਕਰੇ ਬੀਚਾਰੁ ॥
aape kudarat saaj kai; aape kare beechaar |
ਆਪੇ ਆਲਮ ਨੂੰ ਰਚ ਕੇ ਵਾਹਿਗੁਰੂ ਆਪ ਹੀ ਇਸ ਦਾ ਖਿਆਲ ਰੱਖਦਾ ਹੈ।
He Himself created and adorned the Universe, and He Himself contemplates it.
ਇਕਿ ਖੋਟੇ ਇਕਿ ਖਰੇ; ਆਪੇ ਪਰਖਣਹਾਰੁ ॥
eik khotte ik khare; aape parakhanahaar |
ਕਈ ਕੂੜੇ ਹਨ ਤੇ ਕਈ ਸੱਚੇ। ਸਾਹਿਬ ਆਪ ਹੀ ਨਿਰਖ ਕਰਨ ਵਾਲਾ ਹੈ।
Some are counterfeit, and some are genuine. He Himself is the Appraiser.
ਖਰੇ. ਖਜਾਨੈ ਪਾਈਅਹਿ; ਖੋਟੇ. ਸਟੀਅਹਿ ਬਾਹਰ ਵਾਰਿ ॥
khare. khajaanai paaeeeh; khotte. satteeeh baahar vaar |
ਅਸਲੀ ਉਸ ਦੇ ਕੋਸ਼ ਅੰਦਰ ਪਾ ਦਿਤੇ ਜਾਂਦੇ ਹਨ, ਜਦ ਕਿ ਜਾਲ੍ਹੀ ਬਾਹਰ ਸੁੱਟ ਦਿਤੇ ਜਾਂਦੇ ਹਨ।
The genuine are placed in His Treasury, while the counterfeit are thrown away.
ਖੋਟੇ ਸਚੀ ਦਰਗਹ ਸੁਟੀਅਹਿ; ਕਿਸੁ ਆਗੈ ਕਰਹਿ ਪੁਕਾਰ ॥
khotte sachee daragah sutteeeh; kis aagai kareh pukaar |
ਝੂਠੇ ਸੱਚੇ ਦਰਬਾਰ ਤੋਂ ਪਰੇ ਸੁਟੇ ਜਾਂਦੇ ਹਨ। ਉਹ ਕੀਹਦੇ ਮੂਹਰੇ ਫਰਿਆਦ ਕਰ ਸਕਦੇ ਹਨ।
The counterfeit are thrown out of the True Court-unto whom should they complain?
ਸਤਿਗੁਰ ਪਿਛੈ ਭਜਿ ਪਵਹਿ; ਏਹਾ ਕਰਣੀ ਸਾਰੁ ॥
satigur pichhai bhaj paveh; ehaa karanee saar |
ਉਹ ਦੌੜ ਕੇ ਸੱਚੇ ਗੁਰਾਂ ਦੀ ਸ਼ਰਣਾਗਤ ਜਾਂ ਡਿੱਗਣ, ਇਹ ਹੀ ਦਰੁਸਤ ਜੀਵਨ ਰਹੁ-ਰੀਤੀ ਹੈ।
They should worship and follow the True Guru-this is the lifestyle of excellence.
ਸਤਿਗੁਰੁ. ਖੋਟਿਅਹੁ ਖਰੇ ਕਰੇ; ਸਬਦਿ ਸਵਾਰਣਹਾਰੁ ॥
satigur. khottiahu khare kare; sabad savaaranahaar |
ਸਚਾ ਗੁਰੂ ਅਪਵਿੱਤ੍ਰਾਂ ਪਵਿੱਤਰ ਕਰ ਦਿੰਦਾ ਹੈ। ਉਹ ਆਦਮੀ ਨੂੰ ਵਾਹਿਗੁਰੂ ਦੇ ਨਾਮ ਨਾਲ ਸਸ਼ੋਭਤ ਕਰਨ ਵਾਲਾ ਹੈ।
The True Guru converts the counterfeit into genuine; through the Word of the Shabad, He embellishes and exalts us.
ਸਚੀ ਦਰਗਹ ਮੰਨੀਅਨਿ; ਗੁਰ ਕੈ ਪ੍ਰੇਮ ਪਿਆਰਿ ॥
sachee daragah maneean; gur kai prem piaar |
ਗੁਰੂ ਨਾਲ ਪ੍ਰੀਤ ਅਤੇ ਪਿਰਹੜੀ ਪਾਉਣ ਦੁਆਰਾ ਪ੍ਰਾਾਣੀ ਸੱਚੇ ਦਰਬਾਰ ਅੰਦਰ ਵਡਿਆਏ ਜਾਂਦੇ ਹਨ।
Those who have enshrined love and affection for the Guru, are honored in the True Court.
ਗਣਤ ਤਿਨਾ ਦੀ ਕੋ ਕਿਆ ਕਰੇ; ਜੋ. ਆਪਿ ਬਖਸੇ ਕਰਤਾਰਿ ॥੧੨॥
ganat tinaa dee ko kiaa kare; jo. aap bakhase karataar |12|
ਜਿਨ੍ਰਾਂ ਨੂੰ ਸਿਰਜਣਹਾਰ ਨੇ ਖੁਦ ਮਾਫੀ ਦੇ ਦਿੱਤੀ ਹੈ, ਉਨ੍ਹਾਂ ਦੇ ਮੁੱਲ ਨੂੰ ਕੌਣ ਗਿਣ ਸਕਦਾ ਹੇ?
Who can estimate the value of those who have been forgiven by the Creator Lord Himself? ||12||