ਪਉੜੀ ॥
paurree |
ਪਊੜੀ।
Pauree:
Read the complete Shabad with available meanings.
ਪਉੜੀ ॥
paurree |
ਪਊੜੀ।
Pauree:
ਤੂੰ ਕਰਤਾ ਪੁਰਖੁ ਅਗੰਮੁ ਹੈ; ਆਪਿ ਸਿ੍ਰਸਟਿ ਉਪਾਤੀ ॥
toon karataa purakh agam hai; aap srisatt upaatee |
ਤੂੰ, ਹੇ ਸਰਬ-ਸ਼ਕਤੀਵਾਨ ਅਤੇ ਪਹੁੰਚ ਤੋਂ ਪਰੇ ਸਿਰਜਣਹਾਰ! ਖੁਦ ਹੀ ਆਲਮ ਰਚਿਆ ਹੈ।
You, O Creator Lord, are Unfathomable. You Yourself created the Universe,
ਰੰਗ ਪਰੰਗ ਉਪਾਰਜਨਾ; ਬਹੁ ਬਹੁ ਬਿਧਿ ਭਾਤੀ ॥
rang parang upaarajanaa; bahu bahu bidh bhaatee |
ਖਰੇ ਬਹੁਤੇ ਤ੍ਰੀਕਿਆਂ ਨਾਲ ਤੂੰ ਰਚਨਾ, ਅਨੇਕਾਂ ਰੰਗਤਾ, ਵਚਿਤ੍ਰ ਭਾਹਾਂ ਅਤੇ ਕਿਸਮਾਂ ਦੀ ਸਾਜੀ ਹੈ।
its colors, qualities and varieties, in so many ways and forms.
ਤੂੰ ਜਾਣਹਿ. ਜਿਨਿ ਉਪਾਈਐ; ਸਭੁ ਖੇਲੁ ਤੁਮਾਤੀ ॥
toon jaaneh. jin upaaeeai; sabh khel tumaatee |
ਤੂੰ ਹੀ, ਜਿਸ ਨੇ ਇਸ ਨੂੰ ਬਣਾਇਆ ਹੈ ਇਸ ਨੂੰ ਸਮਝਦਾ ਹੈਂ। ਇਹ ਸਾਰੀ ਖੇਡ ਤੇਰੀ ਹੀ ਹੈ।
You created it, and You alone understand it. It is all Your Play.
ਇਕਿ ਆਵਹਿ ਇਕਿ ਜਾਹਿ ਉਠਿ; ਬਿਨੁ ਨਾਵੈ. ਮਰਿ ਜਾਤੀ ॥
eik aaveh ik jaeh utth; bin naavai. mar jaatee |
ਕਈ ਜੰਮਦੇ ਹਨ, ਕਈ ਖੜੇ ਹੋ ਟੂਰ ਜਾਂਦੇ ਹਨ। ਨਾਮ ਦੇ ਬਾਝੋਂ ਸਮੂਹ ਨਾਸ ਹੋ ਜਾਂਦੇ ਹਨ।
Some come, and some arise and depart; but without the Name, all are bound to die.
ਗੁਰਮੁਖਿ ਰੰਗਿ ਚਲੂਲਿਆ; ਰੰਗਿ ਹਰਿ. ਰੰਗਿ ਰਾਤੀ ॥
guramukh rang chalooliaa; rang har. rang raatee |
ਗੁਰੂ ਸਮਰਪਣਾ ਦੀ ਪੋਸਤ ਦੇ ਫੁੱਲ ਵਰਗੀ ਭਾਹ ਹੈ। ਉਹ ਵਾਹਿਗੁਰੂ ਦੇ ਪਿਆਰ ਦੀ ਰੰਗਤ ਨਾਲ ਰੰਗੀਜੇ ਹੋਏ ਹਨ।
The Gurmukhs are imbued with the deep crimson color of the poppy; they are dyed in the color of the Lord's Love.
ਸੋ ਸੇਵਹੁ ਸਤਿ ਨਿਰੰਜਨੋ; ਹਰਿ ਪੁਰਖੁ ਬਿਧਾਤੀ ॥
so sevahu sat niranjano; har purakh bidhaatee |
ਉਸ ਸੱਚੇ ਤੇ ਪਵਿੱਤ੍ਰ ਵਾਹਿਗੁਰੂ ਦੀ ਟਹਿਲ ਕਮਾ ਜੋ ਸਰਬ-ਸ਼ਕਤੀਵਾਨ ਤੇ ਕਿਸਮਤ ਦਾ ਲਿਖਾਰੀ ਹੈ।
So serve the True and Pure Lord, the Supremely Powerful Architect of Destiny.
ਤੂੰ ਆਪੇ ਆਪਿ ਸੁਜਾਣੁ ਹੈ; ਵਡ ਪੁਰਖੁ ਵਡਾਤੀ ॥
toon aape aap sujaan hai; vadd purakh vaddaatee |
ਤੂੰ ਖੁਦ ਹੀ ਸਿਆਣਾ ਹੈਂ ਹੇ ਸੁਆਮੀ! ਵਿਸ਼ਾਲਾਂ ਵਿਚੋਂ ਤੇਰੀ ਪਰਮ-ਵਿਸ਼ਾਲ ਸ਼ਖਸੀਅਤ ਹੈ।
You Yourself are All-knowing. O Lord, You are the Greatest of the Great!
ਜੋ ਮਨਿ ਚਿਤਿ. ਤੁਧੁ ਧਿਆਇਦੇ ਮੇਰੇ ਸਚਿਆ; ਬਲਿ ਬਲਿ ਹਉ. ਤਿਨ ਜਾਤੀ ॥੧॥
jo man chit. tudh dhiaaeide mere sachiaa; bal bal hau. tin jaatee |1|
ਮੈਂ ਉਨ੍ਹਾਂ ਉਤੋਂ ਕੁਰਬਾਨ ਤੇ ਸਦਕੇ ਜਾਂਦਾ ਹਾਂ, ਜਿਹੜੇ, ਹੇ ਮੈਡੇ ਸੱਚੇ ਸਾਹਿਬਾ! ਆਪਣੇ ਦਿਲ ਤੇ ਹਿਰਦੇ ਨਾਲ ਡੇਰਾ ਅਰਾਧਨ ਕਰਦੇ ਹਨ।
O my True Lord, I am a sacrifice, a humble sacrifice, to those who meditate on You within their conscious mind. ||1||