ਪਉੜੀ ॥
paurree |
ਪਊੜੀ।
Pauree:
Read the complete Shabad with available meanings.
ਪਉੜੀ ॥
paurree |
ਪਊੜੀ।
Pauree:
ਇਕਿ ਰਤਨ ਪਦਾਰਥ ਵਣਜਦੇ; ਇਕਿ ਕਚੈ ਦੇ ਵਾਪਾਰਾ ॥
eik ratan padaarath vanajade; ik kachai de vaapaaraa |
ਕਈ ਅਮੋਲਕ ਵੱਖਰ ਦਾ ਵਪਾਰ ਕਰਦੇ ਹਨ ਅਤੇ ਹੋਰ ਸ਼ੀਸ਼ੇ ਦੇ ਸੁਦਾਗਰ ਹਨ।
Some trade in priceless jewels, while others deal in mere glass.
ਸਤਿਗੁਰਿ ਤੁਠੈ ਪਾਈਅਨਿ; ਅੰਦਰਿ ਰਤਨ ਭੰਡਾਰਾ ॥
satigur tutthai paaeean; andar ratan bhanddaaraa |
ਜੇਕਰ ਸੱਚੇ ਗੁਰੂ ਪਰਮ ਪ੍ਰਸੰਨ ਹੋ ਜਾਣ ਤਾਂ ਬੰਦੇ ਨੂੰ ਜਵਾਹਰਾਤਾਂ ਦਾ ਖ਼ਜ਼ਾਨਾ ਅੰਦਰੋਂ ਹੀ ਲੱਭ ਪੈਦਾ ਹੈ।
When the True Guru is pleased, we find the treasure of the jewel, deep within the self.
ਵਿਣੁ ਗੁਰ. ਕਿਨੈ ਨ ਲਧਿਆ; ਅੰਧੇ. ਭਉਕਿ ਮੁਏ ਕੂੜਿਆਰਾ ॥
vin gur. kinai na ladhiaa; andhe. bhauk mue koorriaaraa |
ਗੁਰਾਂ ਦੇ ਬਾਝੋਂ ਖ਼ਜ਼ਾਨਾ ਕਿਸੇ ਨੂੰ ਭੀ ਨਹੀਂ ਲੱਭਾ। ਝੂਠੇ ਅਤੇ ਅੰਨ੍ਹੇ ਟੱਕਰਾ ਮਾਰਦੇ ਮਾਰਦੇ ਮਰ ਗਏ ਹਨ।
Without the Guru, no one has found this treasure. The blind and the false have died in their endless wanderings.
ਮਨਮੁਖ ਦੂਜੈ ਪਚਿ ਮੁਏ; ਨਾ ਬੂਝਹਿ ਵੀਚਾਰਾ ॥
manamukh doojai pach mue; naa boojheh veechaaraa |
ਆਪ-ਹੁਦਰੇ ਦਵੈਤ-ਭਾਵ ਅੰਦਰ ਗਲ ਸੜ ਕੇ ਮਰ ਜਾਂਦੇ ਹਨ ਅਤੇ ਬ੍ਰਹਿਮ ਗਿਆਨ ਨੂੰ ਨਹੀਂ ਸਮਝਦੇ।
The self-willed manmukhs putrefy and die in duality. They do not understand contemplative meditation.
ਇਕਸੁ ਬਾਝਹੁ. ਦੂਜਾ ਕੋ ਨਹੀ; ਕਿਸੁ ਅਗੈ ਕਰਹਿ ਪੁਕਾਰਾ ॥
eikas baajhahu. doojaa ko nahee; kis agai kareh pukaaraa |
ਇਕ ਸੁਆਮੀ ਦੇ ਬਾਝੋਂ ਹੋਰ ਕੋਈ ਨਹੀਂ। ਉਹ ਕੀਹਦੇ ਮੂਹਰੇ ਜਾ ਕੇ ਫਰਿਆਦ ਕਰਨ?
Without the One Lord, there is no other at all. Unto whom should they complain?
ਇਕਿ ਨਿਰਧਨ. ਸਦਾ ਭਉਕਦੇ; ਇਕਨਾ ਭਰੇ ਤੁਜਾਰਾ ॥
eik niradhan. sadaa bhaukade; ikanaa bhare tujaaraa |
ਕਈ ਦੌਲਤ-ਹੀਨ ਹਨ ਅਤੇ ਹਮੇਸ਼ਾਂ ਭਟਕਦੇ ਫਿਰਦੇ ਹਨ ਤੇ ਕਈਆਂ ਦੇ ਖ਼ਜ਼ਾਨੇ ਦੌਲਤ ਨਾਲ ਪਰੀ-ਪੂਰਨ ਹਨ।
Some are destitute, and wander around endlessly, while others have storehouses of wealth.
ਵਿਣੁ ਨਾਵੈ. ਹੋਰੁ ਧਨੁ ਨਾਹੀ; ਹੋਰੁ ਬਿਖਿਆ ਸਭੁ ਛਾਰਾ ॥
vin naavai. hor dhan naahee; hor bikhiaa sabh chhaaraa |
ਹਰੀ ਨਾਮ ਦੇ ਬਗੇਰ ਬਾਕੀ ਕੋਈ ਦੌਲਤ ਨਹੀਂ। ਹੋਰਸ ਸਾਰਾ ਕੁਝ ਕੇਵਲ ਜ਼ਹਿਰ ਤੇ ਸੁਆਹ ਹੈ।
Without God's Name, there is no other wealth. Everything else is just poison and ashes.
ਨਾਨਕ. ਆਪਿ ਕਰਾਏ ਕਰੇ ਆਪਿ; ਹੁਕਮਿ ਸਵਾਰਣਹਾਰਾ ॥੭॥
naanak. aap karaae kare aap; hukam savaaranahaaraa |7|
ਨਾਨਕ ਸਾਹਿਬ ਆਪੇ ਕਰਦਾ ਹੈ ਅਤੇ ਆਪੇ ਹੀ ਕਰਾਉਂਦਾ ਹੈ। ਆਪਣੇ ਅਮਰ ਦੁਆਰਾ ਉਹ ਪ੍ਰਾਣੀਆਂ ਨੂੰ ਸੁਧਾਰ ਦਿੰਦਾ ਹੈ।
O Nanak, the Lord Himself acts, and causes others to act; by the Hukam of His Command, we are embellished and exalted. ||7||