ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad WS8

Shabad

Read the complete Shabad with available meanings.

ਪਉੜੀ ॥

paurree |

ਪੰਜਾਬੀ ਅਰਥ

ਪਉੜੀ।

English meaning

Pauree:

ਤੁਧੁ ਸਚੇ ਸੁਬਹਾਨੁ; ਸਦਾ ਕਲਾਣਿਆ ॥

tudh sache subahaan; sadaa kalaaniaa |

ਪੰਜਾਬੀ ਅਰਥ

ਤੇਰੀ, ਹੇ ਮੇਰੇ ਅਸਚਰਜ ਸੱਚੇ ਸੁਆਮੀ! ਮੈਂ ਹਮੇਸ਼ਾਂ ਕੀਰਤੀ ਗਾਇਨ ਕੀਤੀ ਹੈ।

English meaning

It is of You, O my True and Wondrous Lord, that I sing forever.

ਤੂੰ ਸਚਾ ਦੀਬਾਣੁ; ਹੋਰਿ ਆਵਣ ਜਾਣਿਆ ॥

toon sachaa deebaan; hor aavan jaaniaa |

ਪੰਜਾਬੀ ਅਰਥ

ਤੇਰਾ ਸਦੀਵੀ ਸਥਿਰ ਦਰਬਾਰ ਹੈ। ਹੋਰ ਸਾਰੇ ਆਉਣ ਤੇ ਜਾਣ ਦੇ ਅਧੀਨ ਹਨ।

English meaning

Yours is the True Court. All others are subject to coming and going.

ਸਚੁ ਜਿ ਮੰਗਹਿ ਦਾਨੁ; ਸਿ ਤੁਧੈ ਜੇਹਿਆ ॥

sach ji mangeh daan; si tudhai jehiaa |

ਪੰਜਾਬੀ ਅਰਥ

ਜੋ ਸਤਿਨਾਮ ਦੀ ਦਾਤ ਦੀ ਯਾਚਨਾ ਕਰਦੇ ਹਨ, ਊਹ ਤੇਰੇ ਵਰਗੇ ਹੀ ਹਨ।

English meaning

Those who ask for the gift of the True Name are like You.

ਸਚੁ ਤੇਰਾ ਫੁਰਮਾਨੁ; ਸਬਦੇ ਸੋਹਿਆ ॥

sach teraa furamaan; sabade sohiaa |

ਪੰਜਾਬੀ ਅਰਥ

ਸਤਿ ਹੈ ਤੇਰਾ ਹੁਕਮ। ਤੇਰੇ ਨਾਮ ਨਾਲ ਇਨਸਾਨ ਸ਼ਿੰਗਾਰਿਆ ਜਾਂਦਾ ਹੈ।

English meaning

Your Command is True; we are adorned with the Word of Your Shabad.

ਮੰਨਿਐ ਗਿਆਨੁ ਧਿਆਨੁ; ਤੁਧੈ ਤੇ ਪਾਇਆ ॥

maniai giaan dhiaan; tudhai te paaeaa |

ਪੰਜਾਬੀ ਅਰਥ

ਤੇਰੇ ਤੇ ਭਰੋਸਾ ਲਿਆਉਣ ਦੁਆਰਾ, ਹੇ ਸਾਈਂ! ਬੰਦਾ ਤੇਰੇ ਪਾਸੋਂ ਬ੍ਰਹਿਮ ਬੋਧ ਅਤੇ ਤੇਰਾ ਸਿਮਰਨ ਪ੍ਰਾਪਤ ਕਰ ਲੈਂਦਾ ਹੈ।

English meaning

Through faith and trust, we receive spiritual wisdom and meditation from You.

ਕਰਮਿ ਪਵੈ ਨੀਸਾਨੁ; ਨ ਚਲੈ ਚਲਾਇਆ ॥

karam pavai neesaan; na chalai chalaaeaa |

ਪੰਜਾਬੀ ਅਰਥ

ਤੇਰੀ ਦਇਆ ਦੁਆਰਾ, ਆਦਮੀ ਤੇ ਇਜਤ ਆਬਰੂ ਦਾ ਚਿੰਨ੍ਹ ਪੈ ਜਾਂਦਾ ਹੈ, ਜਿਹੜਾ ਮਿਟਾਉਣ ਦੁਆਰਾ ਮਿਟਦਾ ਨਹੀਂ।

English meaning

By Your Grace, the banner of honor is obtained. It cannot be taken away or lost.

ਤੂੰ ਸਚਾ ਦਾਤਾਰੁ; ਨਿਤ ਦੇਵਹਿ ਚੜਹਿ ਸਵਾਇਆ ॥

toon sachaa daataar; nit deveh charreh savaaeaa |

ਪੰਜਾਬੀ ਅਰਥ

ਤੂੰ ਸੱਚਾ ਦਾਤਾ ਹੈਂ ਅਤੇ ਸਦੀਵ ਹੀ ਦਿੰਦਾ ਹੈਂ। ਤੇਰੀਆਂ ਦਾਤਾਂ ਵਧੇਰੇ ਹੀ ਵਧੇਰੇ ਹੁੰਦੀਆਂ ਜਾਂਦੀਆਂ ਹਨ।

English meaning

You are the True Giver; You give continually. Your Gifts continue to increase.

ਨਾਨਕੁ ਮੰਗੈ ਦਾਨੁ; ਜੋ ਤੁਧੁ ਭਾਇਆ ॥੨੬॥

naanak mangai daan; jo tudh bhaaeaa |26|

ਪੰਜਾਬੀ ਅਰਥ

ਨਾਨਕ ਤੇਰੇ ਪਾਸੋਂ ਇੱਕ ਦਾਤ ਦੀ ਯਾਚਨਾ ਕਰਦਾ ਹੈ, ਜਿਹੜੀ ਤੈਨੂੰ ਚੰਗੀ ਲੱਗਦੀ ਹੈ, ਹੇ ਸੁਆਮੀ!

English meaning

Nanak begs for that gift which is pleasing to You. ||26||