ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad WLS

Shabad

Read the complete Shabad with available meanings.

ਮਃ ੧ ॥

mahalaa 1 |

ਪੰਜਾਬੀ ਅਰਥ

ਪਹਿਲੀ ਪਾਤਸ਼ਾਹੀ।

English meaning

First Mehl:

ਆਪਿ ਬੁਝਾਏ; ਸੋਈ ਬੂਝੈ ॥

aap bujhaae; soee boojhai |

ਪੰਜਾਬੀ ਅਰਥ

ਜਿਸ ਨੂੰ ਉਹ ਖੁਦ ਸਮਝਾਉਂਦਾ ਹੈ, ਉਹੀ ਉਸ ਨੂੰ ਸਮਝਦਾ ਹੈ।

English meaning

We understand the Lord only when He Himself inspires us to understand Him.

ਜਿਸੁ ਆਪਿ ਸੁਝਾਏ; ਤਿਸੁ ਸਭੁ ਕਿਛੁ ਸੂਝੈ ॥

jis aap sujhaae; tis sabh kichh soojhai |

ਪੰਜਾਬੀ ਅਰਥ

ਜਿਸ ਨੂੰ ਸਾਹਿਬ ਆਪੇ ਗਿਆਤ ਦਿੰਦੇ ਹਨ, ਉਹ ਸਾਰਾ ਕੁਝ ਜਾਣ ਲੈਂਦਾ ਹੈ।

English meaning

He alone knows everything, unto whom the Lord Himself gives knowledge.

ਕਹਿ ਕਹਿ ਕਥਨਾ; ਮਾਇਆ ਲੂਝੈ ॥

keh keh kathanaa; maaeaa loojhai |

ਪੰਜਾਬੀ ਅਰਥ

ਪ੍ਰਚਾਰਕ ਬਰਾਬਰ ਉਪਦੇਸ਼ ਕਰਦਾ ਤੇ ਧਰਮ ਪ੍ਰਚਾਰਦਾ ਹੈ, ਪ੍ਰੰਤੂ ਧੰਨ ਦੋਲਤ ਨੂੰ ਤਰਸਦਾ ਹੈ।

English meaning

One may talk and preach and give sermons but still yearn after Maya.

ਹੁਕਮੀ; ਸਗਲ ਕਰੇ ਆਕਾਰ ॥

hukamee; sagal kare aakaar |

ਪੰਜਾਬੀ ਅਰਥ

ਹਾਕਮ ਨੂੰ ਸਮੁਹ ਰਚਨਾ ਰਚੀ ਹੈ।

English meaning

The Lord, by the Hukam of His Command, has created the entire creation.

ਆਪੇ ਜਾਣੈ; ਸਰਬ ਵੀਚਾਰ ॥

aape jaanai; sarab veechaar |

ਪੰਜਾਬੀ ਅਰਥ

ਉਹ ਖੁਦ ਹੀ ਸਰਿਆਂ ਦੇ ਆਤਮਕ ਨੁਕਤਾ-ਨਿਗਾਹ ਨੂੰ ਸਮਝਦਾ ਹੈ।

English meaning

He Himself knows the inner nature of all.

ਅਖਰ ਨਾਨਕ; ਅਖਿਓ ਆਪਿ ॥

akhar naanak; akhio aap |

ਪੰਜਾਬੀ ਅਰਥ

ਨਾਨਕ, ਪ੍ਰਭੂ ਨੇ ਆਪੇ ਹੀ ਬਾਣੀ ਦਾ ਉਚਾਰਣ ਕੀਤਾ ਹੈ।

English meaning

O Nanak, He Himself uttered the Word.

ਲਹੈ ਭਰਾਤਿ; ਹੋਵੈ ਜਿਸੁ ਦਾਤਿ ॥੨॥

lahai bharaat; hovai jis daat |2|

ਪੰਜਾਬੀ ਅਰਥ

ਜਿਸ ਨੂੰ ਬਖਸ਼ੀਸ਼ ਪਰਾਪਤ ਹੁੰਦੀ ਹੈ, ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ।

English meaning

Doubt departs from one who receives this gift. ||2||