ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad WJ0

Shabad

Read the complete Shabad with available meanings.

ਸਲੋਕ ਮਃ ੩ ॥

salok mahalaa 3 |

ਪੰਜਾਬੀ ਅਰਥ

ਸਲੋਕ, ਤੀਜੀ ਪਾਤਸ਼ਾਹੀ।

English meaning

Salok, Third Mehl:

ਹਉ ਹਉ ਕਰਤੀ ਸਭ ਮੁਈ; ਸੰਪਉ. ਕਿਸੈ ਨ ਨਾਲਿ ॥

hau hau karatee sabh muee; sanpau. kisai na naal |

ਪੰਜਾਬੀ ਅਰਥ

ਘਣਾ ਹੰਕਾਰ ਕਰਦੀ ਹੋਈ ਸਾਰੀ ਦੁਨੀਆਂ ਮਰ ਗਈ ਹੈ। ਸੰਸਾਰੀ ਧਨ-ਦੌਲਤ, ਕਿਸੇ ਦੇ ਸਾਥ ਨਹੀਂ ਜਾਂਦੀ।

English meaning

Those who act in ego shall all die. Their worldly possessions shall not go along with them.

ਦੂਜੈ ਭਾਇ ਦੁਖੁ ਪਾਇਆ; ਸਭ ਜੋਹੀ ਜਮਕਾਲਿ ॥

doojai bhaae dukh paaeaa; sabh johee jamakaal |

ਪੰਜਾਬੀ ਅਰਥ

ਦਵੈਤ-ਭਾਵ ਦੇ ਸਬੱਬ ਆਦਮੀ ਤਕਲੀਫ ਉਠਾਉਂਦਾ ਹੈ! ਮੌਤ ਦਾ ਦੂਤ ਸਾਰਿਆਂ ਨੂੰ ਤੱਕ ਰਿਹਾ ਹੈ।

English meaning

Because of their love of duality, they suffer in pain. The Messenger of Death is watching all.

ਨਾਨਕ ਗੁਰਮੁਖਿ ਉਬਰੇ; ਸਾਚਾ ਨਾਮੁ ਸਮਾਲਿ ॥੧॥

naanak guramukh ubare; saachaa naam samaal |1|

ਪੰਜਾਬੀ ਅਰਥ

ਨਾਨਕ ਸੱਚੇ ਨਾਮ ਦਾ ਅਰਾਧਨ ਕਰਨ ਦੁਆਰਾ ਗੁਰੂ ਅਨੁਸਾਰੀ ਬਚ ਗਏ ਹਨ।

English meaning

O Nanak, the Gurmukhs are saved, by contemplating the True Name. ||1||