ਮਾਝ ਮਹਲਾ ੫ ॥
maajh mahalaa 5 |
ਮਾਝ, ਪੰਜਵੀਂ ਪਾਤਸ਼ਾਹੀ।
Maajh, Fifth Mehl:
Read the complete Shabad with available meanings.
ਮਾਝ ਮਹਲਾ ੫ ॥
maajh mahalaa 5 |
ਮਾਝ, ਪੰਜਵੀਂ ਪਾਤਸ਼ਾਹੀ।
Maajh, Fifth Mehl:
ਤਿਸੁ ਕੁਰਬਾਣੀ; ਜਿਨਿ ਤੂੰ ਸੁਣਿਆ ॥
tis kurabaanee; jin toon suniaa |
ਘੋਲੀ ਜਾਂਦਾ ਹਾਂ ਮੈਂ ਉਸ ਉਤੋਂ ਜਿਸ ਨੇ ਤੇਰੇ ਬਾਰੇ ਸਰਵਣ ਕੀਤਾ ਹੈ,
I am a sacrifice to those who have heard of You.
ਤਿਸੁ ਬਲਿਹਾਰੀ; ਜਿਨਿ ਰਸਨਾ ਭਣਿਆ ॥
tis balihaaree; jin rasanaa bhaniaa |
ਘੋਲੀ ਜਾਂਦਾ ਹਾਂ ਮੈਂ ਉਸ ਤੋਂ ਜਿਸ ਨੇ ਆਪਣੀ ਜਿਹਭਾ ਨਾਲ ਤੇਰਾ ਨਾਮ ਦਾ ਉਚਾਰਣ ਕੀਤਾ ਹੈ।
I am a sacrifice to those whose tongues speak of You.
ਵਾਰਿ ਵਾਰਿ ਜਾਈ ਤਿਸੁ ਵਿਟਹੁ; ਜੋ ਮਨਿ ਤਨਿ. ਤੁਧੁ ਆਰਾਧੇ ਜੀਉ ॥੧॥
vaar vaar jaaee tis vittahu; jo man tan. tudh aaraadhe jeeo |1|
ਮੈਂ ਸਦੀਵ ਹੀ ਸਦਕੇ ਜਾਂਦਾ ਹਾਂ ਉਸ ਉਤੋਂ ਜਿਹੜਾ ਆਪਣੀ ਆਤਮਾ ਤੇ ਦੇਹਿ ਨਾਲ ਤੇਰਾ ਸਿਮਰਨ ਕਰਦਾ ਹੈ, ਹੇ ਸਾਹਿਬ!
Again and again, I am a sacrifice to those who meditate on You with mind and body. ||1||
ਤਿਸੁ ਚਰਣ ਪਖਾਲੀ; ਜੋ ਤੇਰੈ ਮਾਰਗਿ ਚਾਲੈ ॥
tis charan pakhaalee; jo terai maarag chaalai |
ਮੈਂ ਉਸ ਦੇ ਪੈਰ ਧੌਦਾ ਹਾਂ ਜਿਹੜੇ ਤੇਰੇ ਰਸਤੇ ਤੇ ਟੁਰਦਾ ਹੈ।
I wash the feet of those who walk upon Your Path.
ਨੈਨ ਨਿਹਾਲੀ; ਤਿਸੁ ਪੁਰਖ ਦਇਆਲੈ ॥
nain nihaalee; tis purakh deaalai |
ਆਪਣਿਆਂ ਨੇਤ੍ਰਾਂ ਨਾਲ ਮੈਂ ਉਸ ਮਿਹਰਬਾਨ ਪੁਰਸ਼ ਨੂੰ ਵੇਖਣ ਲਈ ਲੋਚਦਾ ਹਾਂ।
With my eyes, I long to behold those kind people.
ਮਨੁ ਦੇਵਾ. ਤਿਸੁ ਅਪੁਨੇ ਸਾਜਨ; ਜਿਨਿ ਗੁਰ ਮਿਲਿ. ਸੋ ਪ੍ਰਭੁ ਲਾਧੇ ਜੀਉ ॥੨॥
man devaa. tis apune saajan; jin gur mil. so prabh laadhe jeeo |2|
ਮੈਂ ਆਪਣੀ ਜਿੰਦੜੀ ਉਸ, ਆਪਣੇ ਮਿਤ੍ਰ ਨੂੰ ਅਰਪਣ ਕਰਦਾ ਹਾਂ, ਜਿਸ ਨੇ ਗੁਰਾਂ ਨਾਲ ਮਿਲ ਕੇ ਉਸ ਸੁਆਮੀ ਨੂੰ ਭਾਲ ਲਿਆ ਹੈ।
I offer my mind to those friends, who have met the Guru and found God. ||2||
ਸੇ ਵਡਭਾਗੀ; ਜਿਨਿ ਤੁਮ ਜਾਣੇ ॥
se vaddabhaagee; jin tum jaane |
ਭਾਰੇ ਚੰਗੇ ਕਰਮਾਂ ਵਾਲੇ ਹਨ ਉਹ ਜੋ ਤੈਨੂੰ ਜਾਣਦੇ ਹਨ।
Very fortunate are those who know You.
ਸਭ ਕੈ ਮਧੇ; ਅਲਿਪਤ ਨਿਰਬਾਣੇ ॥
sabh kai madhe; alipat nirabaane |
ਸਾਰਿਆਂ ਦੇ ਵਿਚਕਾਰ ਉਹ ਅਟੰਕ ਤੇ ਨਿਰਲੇਪ ਰਹਿੰਦਾ ਹੈ।
In the midst of all, they remain detached and balanced in Nirvaanaa.
ਸਾਧ ਕੈ ਸੰਗਿ. ਉਨਿ ਭਉਜਲੁ ਤਰਿਆ; ਸਗਲ ਦੂਤ. ਉਨਿ ਸਾਧੇ ਜੀਉ ॥੩॥
saadh kai sang. un bhaujal tariaa; sagal doot. un saadhe jeeo |3|
ਸਤਿਸੰਗਤ ਅੰਦਰ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ ਅਤੇ ਆਪਣੇ ਸਮੂਹ ਮੰਦ ਵਿਸ਼ੇ ਵੇਗਾਂ ਤੇ ਜਿੱਤ ਪਾ ਲੈਂਦੇ ਹਨ।
In the Saadh Sangat, the Company of the Holy, they cross over the terrifying world-ocean, and conquer all their evil passions. ||3||
ਤਿਨ ਕੀ ਸਰਣਿ ਪਰਿਆ; ਮਨੁ ਮੇਰਾ ॥
tin kee saran pariaa; man meraa |
ਉਨ੍ਹਾਂ ਦੀ ਸ਼ਰਣਾਗਤ ਮੇਰੀ ਜਿੰਦੜੀ ਨੇ ਸੰਭਾਲੀ ਹੈ।
My mind has entered their Sanctuary.
ਮਾਣੁ ਤਾਣੁ ਤਜਿ ਮੋਹੁ ਅੰਧੇਰਾ ॥
maan taan taj mohu andheraa |
ਇਸ ਨੇ ਆਪਣੀ ਸਵੈ-ਹੰਗਤਾ, ਸਵੈ-ਬਲ ਅਤੇ ਸੰਸਾਰੀ ਮਮਤਾ ਦਾ ਅਨ੍ਹੇਰਾ ਛੱਡ ਦਿੱਤਾ ਹੈ।
I have renounced my pride in my own strength, and the darkness of emotional attachment.
ਨਾਮੁ ਦਾਨੁ ਦੀਜੈ ਨਾਨਕ ਕਉ; ਤਿਸੁ ਪ੍ਰਭ ਅਗਮ ਅਗਾਧੇ ਜੀਉ ॥੪॥੨੦॥੨੭॥
naam daan deejai naanak kau; tis prabh agam agaadhe jeeo |4|20|27|
(ਹੇ ਮੇਰੇ ਸੰਤ ਸਰੂਪ ਗੁਰੂ ਜੀ!) ਨਾਨਕ ਨੂੰ ਉਸ ਪਹੁੰਚ ਤੋਂ ਪਰੇ ਅਤੇ ਥਾਹ-ਰਹਿਤ ਸਾਹਿਬ ਦੇ ਨਾਮ ਦੀ ਦਾਤ ਪ੍ਰਦਾਨ ਕਰੋ।
Please bless Nanak with the Gift of the Naam, the Name of the Inaccessible and Unfathomable God. ||4||20||27||