ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad WBF

Shabad

Read the complete Shabad with available meanings.

ਸਿਰੀਰਾਗੁ ਮਹਲਾ ੩ ॥

sireeraag mahalaa 3 |

ਪੰਜਾਬੀ ਅਰਥ

ਸਿਰੀ ਰਾਗ, ਤੀਜੀ ਪਾਤਸ਼ਾਹੀ।

English meaning

Siree Raag, Third Mehl:

ਸਚਾ ਸਾਹਿਬੁ ਸੇਵੀਐ; ਸਚੁ ਵਡਿਆਈ ਦੇਇ ॥

sachaa saahib seveeai; sach vaddiaaee dee |

ਪੰਜਾਬੀ ਅਰਥ

ਸੱਚੇ ਸੁਆਮੀ ਦੀ ਸੇਵਾ ਕਰ ਜੋ ਤੈਨੂੰ ਸੱਚੀ ਪ੍ਰਭਤਾ ਪਰਦਾਨ ਕਰੇਗਾ।

English meaning

Serve your True Lord and Master, and you shall be blessed with true greatness.

ਗੁਰ ਪਰਸਾਦੀ ਮਨਿ ਵਸੈ; ਹਉਮੈ ਦੂਰਿ ਕਰੇਇ ॥

gur parasaadee man vasai; haumai door karee |

ਪੰਜਾਬੀ ਅਰਥ

ਗੁਰਾਂ ਦੀ ਰਹਿਮਤ ਸਦਕਾ ਵਾਹਿਗੁਰੂ ਮਨੁੱਖ ਦੇ ਚਿੱਤ ਅੰਦਰ ਵੱਸਦਾ ਹੈ ਤੇ ਉਸ ਦੀ ਹੰਗਤਾ ਨੂੰ ਪਰੇ ਸੁੱਟ ਪਾਉਂਦਾ ਹੈ।

English meaning

By Guru's Grace, He abides in the mind, and egotism is driven out.

ਇਹੁ ਮਨੁ ਧਾਵਤੁ. ਤਾ ਰਹੈ; ਜਾ ਆਪੇ ਨਦਰਿ ਕਰੇਇ ॥੧॥

eihu man dhaavat. taa rahai; jaa aape nadar karee |1|

ਪੰਜਾਬੀ ਅਰਥ

ਜਦ ਸਾਈਂ ਖ਼ੁਦ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਕੇਵਲ ਤਦ ਹੀ ਇਹ ਭਜਿਆ ਫਿਰਦਾ ਮਨੂਆ ਕਾਬੂ ਵਿੱਚ ਆਉਂਦਾ ਹੈ।

English meaning

This wandering mind comes to rest, when the Lord casts His Glance of Grace. ||1||

ਭਾਈ ਰੇ; ਗੁਰਮੁਖਿ ਹਰਿ ਨਾਮੁ ਧਿਆਇ ॥

bhaaee re; guramukh har naam dhiaae |

ਪੰਜਾਬੀ ਅਰਥ

ਹੇ ਵੀਰ! ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰ।

English meaning

O Siblings of Destiny, become Gurmukh, and meditate on the Name of the Lord.

ਨਾਮੁ ਨਿਧਾਨੁ ਸਦ ਮਨਿ ਵਸੈ; ਮਹਲੀ ਪਾਵੈ ਥਾਉ ॥੧॥ ਰਹਾਉ ॥

naam nidhaan sad man vasai; mahalee paavai thaau |1| rahaau |

ਪੰਜਾਬੀ ਅਰਥ

ਜੇਕਰ ਨਾਮ ਦਾ ਖ਼ਜ਼ਾਨਾ ਸਦੀਵ ਹੀ ਬੰਦੇ ਦੇ ਚਿੱਤ ਵਿੱਚ ਨਿਵਾਸ ਰਖੇ ਤਾਂ ਉਹ ਸਾਈਂ ਦੇ ਮੰਦਰ ਅੰਦਰ ਥਾਂ ਪਾ ਲੈਂਦਾ ਹੈ। ਠਹਿਰਾਉ।

English meaning

The Treasure of the Naam abides forever within the mind, and one's place of rest is found in the Mansion of the Lord's Presence. ||1||Pause||

ਮਨਮੁਖ ਮਨੁ ਤਨੁ ਅੰਧੁ ਹੈ; ਤਿਸ ਨਉ. ਠਉਰ ਨ ਠਾਉ ॥

manamukh man tan andh hai; tis nau. tthaur na tthaau |

ਪੰਜਾਬੀ ਅਰਥ

ਅਧਰਮੀ ਦੀ ਆਤਮਾ ਅਤੇ ਦੇਹਿ ਅੰਦਰ ਅਨ੍ਹੇਰ ਹੈ। ਉਸ ਨੂੰ ਕੋਈ ਪਨਾਹ ਜਾਂ ਆਰਾਮ ਦੀ ਥਾਂ ਨਹੀਂ ਮਿਲਦੀ।

English meaning

The minds and bodies of the self-willed manmukhs are filled with darkness; they find no shelter, no place of rest.

ਬਹੁ ਜੋਨੀ ਭਉਦਾ ਫਿਰੈ; ਜਿਉ. ਸੁੰਞੈਂ ਘਰਿ ਕਾਉ ॥

bahu jonee bhaudaa firai; jiau. sunyain ghar kaau |

ਪੰਜਾਬੀ ਅਰਥ

ਸੱਖਣੇ ਮਕਾਨ ਵਿੱਚ ਕਾਂ ਦੀ ਮਾਨਿੰਦ, ਉਹ ਘਨੇਰੀਆਂ ਜੂਨੀਆਂ ਅੰਦਰ ਭਟਕਦਾ ਫਿਰਦਾ ਹੈ।

English meaning

Through countless incarnations they wander lost, like crows in a deserted house.

ਗੁਰਮਤੀ ਘਟਿ ਚਾਨਣਾ; ਸਬਦਿ ਮਿਲੈ ਹਰਿ ਨਾਉ ॥੨॥

guramatee ghatt chaananaa; sabad milai har naau |2|

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਦੁਆਰਾ ਰੱਬੀ ਨੂਰ ਮਨ ਅੰਦਰ ਚਮਕਦਾ ਹੈ ਅਤੇ ਉਸ ਦੀ ਬਾਣੀ ਦੁਆਰਾ ਰੰਬ ਦਾ ਨਾਮ ਮਿਲਦਾ ਹੈ।

English meaning

Through the Guru's Teachings, the heart is illuminated. Through the Shabad, the Name of the Lord is received. ||2||

ਤ੍ਰੈ ਗੁਣ ਬਿਖਿਆ ਅੰਧੁ ਹੈ; ਮਾਇਆ ਮੋਹ ਗੁਬਾਰ ॥

trai gun bikhiaa andh hai; maaeaa moh gubaar |

ਪੰਜਾਬੀ ਅਰਥ

ਤੈਨੂੰ ਤਿੰਨਾਂ ਸੁਭਾਵਾਂ ਦੀ ਬਦੀ ਅਤੇ ਧਨ ਦੌਲਤ ਦੀ ਲਗਨ ਦੇ ਅਨ੍ਹੇਰੇ ਨੇ ਅੰਨ੍ਹਾ ਕਰ ਛੱਡਿਆ ਹੈ।

English meaning

In the corruption of the three qualities, there is blindness; in attachment to Maya, there is darkness.

ਲੋਭੀ ਅਨ ਕਉ ਸੇਵਦੇ; ਪੜਿ ਵੇਦਾ ਕਰੈ ਪੂਕਾਰ ॥

lobhee an kau sevade; parr vedaa karai pookaar |

ਪੰਜਾਬੀ ਅਰਥ

ਲਾਲਚੀ ਬੰਦੇ ਹੋਰਨਾ ਦੀ ਪਹਿਲ ਕਮਾਉਂਦੇ ਹਨ, ਭਾਵੇਂ ਉਹ ਆਪਣੇ ਬੇਦਾਂ ਦੇ ਵਾਚਣ ਦਾ ਢੰਡੋਰਾ ਪਿਟਦੇ ਹਨ।

English meaning

The greedy people serve others, instead of the Lord, although they loudly announce their reading of scriptures.

ਬਿਖਿਆ ਅੰਦਰਿ ਪਚਿ ਮੁਏ; ਨਾ ਉਰਵਾਰੁ. ਨ ਪਾਰੁ ॥੩॥

bikhiaa andar pach mue; naa uravaar. na paar |3|

ਪੰਜਾਬੀ ਅਰਥ

ਪਾਪ ਅੰਦਰ ਉਹ ਸੜ ਕੇ ਮਰ ਗਏ ਹਨ। ਨਾਂ ਉਹ ਉਰਲੇ ਕਿਨਾਰੇ ਹਨ ਤੇ ਨਾਂ ਹੀ ਪਾਰਲੇ।

English meaning

They are burnt to death by their own corruption; they are not at home, on either this shore or the one beyond. ||3||

ਮਾਇਆ ਮੋਹਿ ਵਿਸਾਰਿਆ; ਜਗਤ ਪਿਤਾ ਪ੍ਰਤਿਪਾਲਿ ॥

maaeaa mohi visaariaa; jagat pitaa pratipaal |

ਪੰਜਾਬੀ ਅਰਥ

ਧਨ-ਦੌਲਤ ਦੇ ਪਿਆਰ ਵਿੱਚ ਉਨ੍ਹਾਂ ਨੇ ਸੰਸਾਰ ਦੇ ਪਾਲਣ-ਪੋਸਣਹਾਰ ਬਾਬਲ ਨੂੰ ਭੁਲਾ ਦਿੱਤਾ ਹੈ।

English meaning

In attachment to Maya, they have forgotten the Father, the Cherisher of the World.

ਬਾਝਹੁ ਗੁਰੂ ਅਚੇਤੁ ਹੈ; ਸਭ ਬਧੀ ਜਮਕਾਲਿ ॥

baajhahu guroo achet hai; sabh badhee jamakaal |

ਪੰਜਾਬੀ ਅਰਥ

ਗੁਰਾਂ ਦੇ ਬਗੈਰ ਸਾਰੇ ਪ੍ਰਾਣੀ ਗਾਫਲ ਹਨ ਅਤੇ ਮੌਤ ਦੇ ਫ਼ਰਿਸ਼ਤੇ ਦੀ ਕੈਦ ਅੰਦਰ ਹਨ।

English meaning

Without the Guru, all are unconscious; they are held in bondage by the Messenger of Death.

ਨਾਨਕ ਗੁਰਮਤਿ ਉਬਰੇ; ਸਚਾ ਨਾਮੁ ਸਮਾਲਿ ॥੪॥੧੦॥੪੩॥

naanak guramat ubare; sachaa naam samaal |4|10|43|

ਪੰਜਾਬੀ ਅਰਥ

ਨਾਨਕ ਗੁਰਾਂ ਦੇ ਉਪਦੇਸ਼ ਤਾਬੇ ਸਤਿਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਪਾਰ ਉਤਰ ਜਾਂਦੇ ਹਨ।

English meaning

O Nanak, through the Guru's Teachings, you shall be saved, contemplating the True Name. ||4||10||43||