ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad W4E

Shabad

Read the complete Shabad with available meanings.

ਸਲੋਕੁ ਮਃ ੧ ॥

salok mahalaa 1 |

ਪੰਜਾਬੀ ਅਰਥ

ਸਲੋਕ, ਪਹਿਲੀ ਪਾਤਸ਼ਾਹੀ।

English meaning

Salok, First Mehl:

ਮੁਸਲਮਾਣੁ. ਕਹਾਵਣੁ ਮੁਸਕਲੁ; ਜਾ ਹੋਇ ਤਾ ਮੁਸਲਮਾਣੁ ਕਹਾਵੈ ॥

musalamaan. kahaavan musakal; jaa hoe taa musalamaan kahaavai |

ਪੰਜਾਬੀ ਅਰਥ

ਮੁਸਲਮਾਨ ਅਖਵਾਉਣਾ ਔਖਾ ਹੈ। ਜੇਕਰ ਬੰਦਾ ਅਸਲ ਵਿੱਚ ਇਸ ਤਰ੍ਹਾਂ ਦਾ ਹੋਵੇ, ਤਦ ਉਹ ਆਪਣੇ ਆਪ ਨੂੰ ਮੁਸਲਮਾਨ ਅਖਵਾ ਲਵੇ।

English meaning

It is difficult to be called a Muslim; if one is truly a Muslim, then he may be called one.

ਅਵਲਿ ਅਉਲਿ ਦੀਨੁ ਕਰਿ ਮਿਠਾ; ਮਸਕਲ ਮਾਨਾ. ਮਾਲੁ ਮੁਸਾਵੈ ॥

aval aaul deen kar mitthaa; masakal maanaa. maal musaavai |

ਪੰਜਾਬੀ ਅਰਥ

ਪਹਿਲਾਂ ਉਹ ਪ੍ਰਭੂ ਦੇ ਭਗਤਾਂ ਦੇ ਧਰਮ ਨੂੰ ਮਿਠੜਾ ਕਰਕੇ ਜਾਣੇ ਅਤੇ ਆਪਣੇ ਧੰਨ ਦੌਲਤ ਦੇ ਘੁਮੰਡ ਨੂੰ ਰੇਤੀ ਨਾਲ ਖੁਰਚੇ ਹੋਏ ਦੀ ਤਰ੍ਹਾ ਮੇਸ ਦੇਵੇ।

English meaning

First, let him savor the religion of the Prophet as sweet; then, let his pride of his possessions be scraped away.

ਹੋਇ ਮੁਸਲਿਮੁ. ਦੀਨ ਮੁਹਾਣੈ; ਮਰਣ ਜੀਵਣ ਕਾ ਭਰਮੁ ਚੁਕਾਵੈ ॥

hoe musalim. deen muhaanai; maran jeevan kaa bharam chukaavai |

ਪੰਜਾਬੀ ਅਰਥ

ਪੈਗੰਬਰ ਦੇ ਮੱਤ ਦਾ ਸੱਚਾ ਮੁਰੀਦ ਹੋ ਕੇ ਉਹ ਮੌਤ ਤੇ ਜਿੰਦਗੀ ਦੇ ਵਹਿਮ ਨੂੰ ਦੂਰ ਕਰ ਦੇਵੇ।

English meaning

Becoming a true Muslim, a disciple of the faith of Mohammed, let him put aside the delusion of death and life.

ਰਬ ਕੀ ਰਜਾਇ. ਮੰਨੇ ਸਿਰ ਉਪਰਿ; ਕਰਤਾ ਮੰਨੇ. ਆਪੁ ਗਵਾਵੈ ॥

rab kee rajaae. mane sir upar; karataa mane. aap gavaavai |

ਪੰਜਾਬੀ ਅਰਥ

ਉਹ ਸਾਹਿਬ ਦੇ ਭਾਣੇ ਨੂੰ ਸੱਚੇ ਦਿਲੋਂ ਪਰਵਾਨ ਕਰੇ, ਸਿਰਜਣਹਾਰ ਦੀ ਉਪਾਸ਼ਨਾ ਕਰੇ ਤੇ ਆਪਣੀ ਸਵੇ-ਹੰਗਤਾ ਨੂੰ ਮੇਸ ਸੁੱਟੇ।

English meaning

As he submits to God's Will, and surrenders to the Creator, he is rid of selfishness and conceit.

ਤਉ ਨਾਨਕ. ਸਰਬ ਜੀਆ ਮਿਹਰੰਮਤਿ ਹੋਇ; ਤ ਮੁਸਲਮਾਣੁ ਕਹਾਵੈ ॥੧॥

tau naanak. sarab jeea miharamat hoe; ta musalamaan kahaavai |1|

ਪੰਜਾਬੀ ਅਰਥ

ਇਸ ਲਈ ਜੇਕਰ ਉਹ ਸਮੂਹ ਪ੍ਰਾਣ-ਧਾਰੀਆਂ ਉਤੇ ਮਿਹਰਬਾਨ ਹੋਵੇ, ਹੇ ਨਾਨਕ! ਕੇਵਲ ਤਾਂ ਹੀ ਉਹ ਮੁਸਲਮਾਨ ਆਖਿਆ ਜਾਵੇਗਾ।

English meaning

And when, O Nanak, he is merciful to all beings, only then shall he be called a Muslim. ||1||