ਮਾਝ ਮਹਲਾ ੩ ॥
maajh mahalaa 3 |
ਮਾਝ, ਤੀਜੀ ਪਾਤਸ਼ਾਹੀ।
Maajh, Third Mehl:
Read the complete Shabad with available meanings.
ਮਾਝ ਮਹਲਾ ੩ ॥
maajh mahalaa 3 |
ਮਾਝ, ਤੀਜੀ ਪਾਤਸ਼ਾਹੀ।
Maajh, Third Mehl:
ਨਿਰਮਲ ਸਬਦੁ; ਨਿਰਮਲ ਹੈ ਬਾਣੀ ॥
niramal sabad; niramal hai baanee |
ਪਵਿੱਤਰ ਹੈ ਗੁਰਬਾਣੀ ਅਤੇ ਪਵਿੱਤਰ ਗੁਰਾਂ ਦਾ ਉਚਾਰਣ ਪਾਵਨ ਹੈ,
The Word of the Shabad is Immaculate and Pure; the Bani of the Word is Pure.
ਨਿਰਮਲ ਜੋਤਿ; ਸਭ ਮਾਹਿ ਸਮਾਣੀ ॥
niramal jot; sabh maeh samaanee |
ਸਾਈਂ ਦਾ ਨੂਰ ਜੋ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
The Light which is pervading among all is Immaculate.
ਨਿਰਮਲ ਬਾਣੀ. ਹਰਿ ਸਾਲਾਹੀ; ਜਪਿ ਹਰਿ ਨਿਰਮਲੁ. ਮੈਲੁ ਗਵਾਵਣਿਆ ॥੧॥
niramal baanee. har saalaahee; jap har niramal. mail gavaavaniaa |1|
ਪਾਕ ਪਵਿੱਤਰ ਹੈ ਗੁਰਾਂ ਦੀ ਬਾਣੀ ਜਿਸ ਵਿੱਚ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਹੈ। ਬੇਦਾਗ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਆਦਮੀ ਆਪਣੀ ਮਲੀਨਤਾ ਧੋ ਸੁਟਦਾ ਹੈ।
So praise the Immaculate Word of the Lord's Bani; chanting the Immaculate Name of the Lord, all filth is washed away. ||1||
ਹਉ ਵਾਰੀ ਜੀਉ ਵਾਰੀ; ਸੁਖਦਾਤਾ ਮੰਨਿ ਵਸਾਵਣਿਆ ॥
hau vaaree jeeo vaaree; sukhadaataa man vasaavaniaa |
ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਆਰਾਮ ਦੇਣਹਾਰ ਹਰੀ ਨੂੰ ਆਪਣੇ ਚਿੱਤ ਵਿੱਚ ਟਿਕਾਉਂਦੇ ਹਨ।
I am a sacrifice, my soul is a sacrifice, to those who enshrine the Giver of peace within their minds.
ਹਰਿ ਨਿਰਮਲੁ. ਗੁਰ ਸਬਦਿ ਸਲਾਹੀ; ਸਬਦੋ ਸੁਣਿ. ਤਿਸਾ ਮਿਟਾਵਣਿਆ ॥੧॥ ਰਹਾਉ ॥
har niramal. gur sabad salaahee; sabado sun. tisaa mittaavaniaa |1| rahaau |
ਗੁਰਾਂ ਦੇ ਉਪਦੇਸ਼ ਤਾਬੇ ਮੈਂ ਪਵਿੱਤ੍ਰ ਪੁਰਸ਼ ਦੀ ਪਰਸੰਸਾ ਕਰਦਾ ਹਾਂ ਅਤ ਗੁਰਾਂ ਦੀ ਬਾਣੀ ਸਰਵਣ ਕਰਕੇ ਮੈਂ ਆਪਣੀ ਤ੍ਰੇਹ ਬੁਝਾਉਂਦਾ ਹਾਂ। ਠਹਿਰਾਉ।
Praise the Immaculate Lord, through the Word of the Guru's Shabad. Listen to the Shabad, and quench your thirst. ||1||Pause||
ਨਿਰਮਲ ਨਾਮੁ; ਵਸਿਆ ਮਨਿ ਆਏ ॥
niramal naam; vasiaa man aae |
ਜਦ ਪਵਿੱਤ੍ਰ ਨਾਮ ਆ ਕੇ ਚਿੱਤ ਵਿੱਚ ਨਿਵਾਸ ਕਰ ਲੈਂਦਾ ਹੈ,
When the Immaculate Naam comes to dwell in the mind,
ਮਨੁ ਤਨੁ ਨਿਰਮਲੁ; ਮਾਇਆ ਮੋਹੁ ਗਵਾਏ ॥
man tan niramal; maaeaa mohu gavaae |
ਦੇਹਿ ਤੇ ਆਤਮਾ ਸ਼ੁੱਧ ਹੋ ਜਾਂਦੇ ਹਨ ਅਤੇ ਧਨ ਦੌਲਤ ਦੀ ਮਮਤਾ ਦੂਰ ਹੋ ਜਾਂਦੀ ਹੈ।
the mind and body become Immaculate, and emotional attachment to Maya departs.
ਨਿਰਮਲ ਗੁਣ ਗਾਵੈ ਨਿਤ. ਸਾਚੇ ਕੇ; ਨਿਰਮਲ ਨਾਦੁ ਵਜਾਵਣਿਆ ॥੨॥
niramal gun gaavai nit. saache ke; niramal naad vajaavaniaa |2|
ਜੋ ਸਦੀਵ ਹੀ ਸੱਚੇ ਸੁਆਮੀ ਦਾ ਸ਼ੁੱਧ ਜੱਸ ਗਾਹਿਨ ਕਰਦਾ ਹੈ ਉਸ ਦੇ ਅੰਦਰ ਪਵਿੱਤ੍ਰ ਕੀਰਤਨ ਗੂੰਜਦਾ ਹੈ।
Sing the Glorious Praises of the Immaculate True Lord forever, and the Immaculate Sound-current of the Naad shall vibrate within. ||2||
ਨਿਰਮਲ ਅੰਮਿ੍ਰਤੁ; ਗੁਰ ਤੇ ਪਾਇਆ ॥
niramal amrit; gur te paaeaa |
ਪਵਿੱਤ੍ਰ ਆਬਿ-ਹਿਯਾਤ ਗੁਰਾਂ ਤੋਂ ਪਰਾਪਤ ਹੁੰਦਾ ਹੈ।
The Immaculate Ambrosial Nectar is obtained from the Guru.
ਵਿਚਹੁ ਆਪੁ ਮੁਆ; ਤਿਥੈ. ਮੋਹੁ ਨ ਮਾਇਆ ॥
vichahu aap muaa; tithai. mohu na maaeaa |
ਜਿਥੇ ਸਵੈ-ਹੰਗਤਾ ਅੰਦਰੋ ਮਿਟ ਜਾਂਦੀ ਹੈ, ਉਥੇ ਸੰਸਾਰੀ ਪਾਦਰਥਾਂ ਦੀ ਮੁਹੱਬਤ ਨਹੀਂ ਠਹਿਰਦੀ।
When selfishness and conceit are eradicated from within, then there is no attachment to Maya.
ਨਿਰਮਲ ਗਿਆਨੁ ਧਿਆਨੁ ਅਤਿ ਨਿਰਮਲੁ; ਨਿਰਮਲ ਬਾਣੀ. ਮੰਨਿ ਵਸਾਵਣਿਆ ॥੩॥
niramal giaan dhiaan at niramal; niramal baanee. man vasaavaniaa |3|
ਪਾਵਨ ਹੈ ਈਸ਼ਵਰੀ ਗਿਆਤ ਤੇ ਪ੍ਰਮ ਪਾਵਨ ਹੈ ਉਸ ਦਾ ਸਿਮਰਨ ਜੋ ਪਵਿੱਤਰ ਗੁਰਬਾਣੀ ਨੂੰ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।
Immaculate is the spiritual wisdom, and utterly immaculate is the meditation, of those whose minds are filled with the Immaculate Bani of the Word. ||3||
ਜੋ ਨਿਰਮਲੁ ਸੇਵੇ; ਸੁ ਨਿਰਮਲੁ ਹੋਵੈ ॥
jo niramal seve; su niramal hovai |
ਜਿਹੜਾ ਪਵਿੱਤ੍ਰ ਪੁਰਖ ਦੀ ਘਾਲ ਘਾਲਦਾ ਹੈ, ਉਹ ਪਵਿੱਤ੍ਰ ਹੋ ਜਾਂਦਾ ਹੈ।
One who serves the Immaculate Lord becomes immaculate.
ਹਉਮੈ ਮੈਲੁ; ਗੁਰਸਬਦੇ ਧੋਵੈ ॥
haumai mail; gurasabade dhovai |
ਹੰਕਾਰ ਦੀ ਮਲੀਨਤਾ ਉਹ ਗੁਰਾਂ ਦੀ ਬਾਣੀ ਨਾਲ ਘੌ ਸੁਟਦਾ ਹੈ।
Through the Word of the Guru's Shabad, the filth of egotism is washed away.
ਨਿਰਮਲ ਵਾਜੈ. ਅਨਹਦ ਧੁਨਿ ਬਾਣੀ; ਦਰਿ ਸਚੈ. ਸੋਭਾ ਪਾਵਣਿਆ ॥੪॥
niramal vaajai. anahad dhun baanee; dar sachai. sobhaa paavaniaa |4|
ਉਸ ਦੇ ਅੰਦਰ ਪਵਿੱਤਰ ਗੁਰਬਾਣੀ ਦਾ ਅਖੰਡ ਕੀਰਤਨ ਆਲਾਪਿਆ ਜਾਂਦਾ ਹੈ ਅਤੇ ਉਹ ਸੱਚੇ ਦਰਬਾਰ ਅੰਦਰ ਇੱਜ਼ਤ ਪਾਉਂਦਾ ਹੈ।
The Immaculate Bani and the Unstruck Melody of the Sound-current vibrate, and in the True Court, honor is obtained. ||4||
ਨਿਰਮਲ ਤੇ; ਸਭ ਨਿਰਮਲ ਹੋਵੈ ॥
niramal te; sabh niramal hovai |
ਪਾਵਨ ਪ੍ਰਭੂ ਪਾਸੋਂ ਸਾਰੇ ਪਾਵਨ ਹੋ ਜਾਂਦੇ ਹਨ।
Through the Immaculate Lord, all become immaculate.
ਨਿਰਮਲੁ ਮਨੂਆ; ਹਰਿ ਸਬਦਿ ਪਰੋਵੈ ॥
niramal manooaa; har sabad parovai |
ਪਵਿੱਤਰ ਹੋ ਜਾਂਦੀ ਹੈ ਉਹ ਆਤਮਾ ਜਿਹੜੀ ਰੱਬ ਦੇ ਨਾਮ ਨੂੰ ਆਪਦੇ ਅੰਦਰ ਪ੍ਰੋ ਲੈਂਦੀ ਹੈ।
Immaculate is the mind which weaves the Word of the Lord's Shabad into itself.
ਨਿਰਮਲ ਨਾਮਿ ਲਗੇ ਬਡਭਾਗੀ; ਨਿਰਮਲੁ ਨਾਮਿ ਸੁਹਾਵਣਿਆ ॥੫॥
niramal naam lage baddabhaagee; niramal naam suhaavaniaa |5|
ਪਵਿੱਤ੍ਰ ਨਾਮ ਨਾਲ ਭਾਰੇ ਨਸੀਬਾਂ ਵਾਲੇ ਜੁੜਦੇ ਹਨ ਅਤੇ ਪਵਿੱਤਰ ਨਾਮ ਦੇ ਰਾਹੀਂ ਉਹ ਸੁੰਦਰ ਭਾਸਦੇ ਹਨ।
Blessed and very fortunate are those who are committed to the Immaculate Name; through the Immaculate Name, they are blessed and beautified. ||5||
ਸੋ ਨਿਰਮਲੁ; ਜੋ ਸਬਦੇ ਸੋਹੈ ॥
so niramal; jo sabade sohai |
ਉਹ ਪਵਿੱਤ੍ਰ ਹੈ ਜਿਹੜਾ ਰੱਬ ਦੇ ਨਾਮ ਨਾਲ ਸੁਭਾਇਮਾਨ ਦਿਸਦਾ ਹੈ।
Immaculate is the one who is adorned with the Shabad.
ਨਿਰਮਲ ਨਾਮਿ; ਮਨੁ ਤਨੁ ਮੋਹੈ ॥
niramal naam; man tan mohai |
ਪਵਿੱਤਰ ਨਾਮ ਉਸ ਦੀ ਆਤਮਾ ਤੇ ਦੇਹਿ ਨੂੰ ਫਰੇਫਤਾ ਕਰ ਲੈਂਦਾ ਹੈ।
The Immaculate Naam, the Name of the Lord, entices the mind and body.
ਸਚਿ ਨਾਮਿ. ਮਲੁ ਕਦੇ. ਨ ਲਾਗੈ; ਮੁਖੁ ਊਜਲੁ ਸਚੁ ਕਰਾਵਣਿਆ ॥੬॥
sach naam. mal kade. na laagai; mukh aoojal sach karaavaniaa |6|
ਸੱਚੇ ਨਾਮ ਨੂੰ ਕਦਾਚਿੱਤ ਕੋਈ ਗਿਲਾਜ਼ਤ ਨਹੀਂ ਚੰਮੜਦੀ। ਸਤਿਨਾਮ ਦੇ ਨਾਲ ਚਿਹਰਾ ਰੋਸ਼ਨ ਕੀਤਾ (ਹੋ) ਜਾਂਦਾ ਹੈ।
No filth ever attaches itself to the True Name; one's face is made radiant by the True One. ||6||
ਮਨੁ ਮੈਲਾ ਹੈ; ਦੂਜੈ ਭਾਇ ॥
man mailaa hai; doojai bhaae |
ਸੰਸਾਰੀ ਲਗਨ ਦੇ ਸਬੱਬ ਚਿੱਤ ਪਲੀਤ ਹੋ ਜਾਂਦਾ ਹੈ।
The mind is polluted by the love of duality.
ਮੈਲਾ ਚਉਕਾ; ਮੈਲੈ ਥਾਇ ॥
mailaa chaukaa; mailai thaae |
ਗੰਦਾ ਹੈ ਉਸ ਦਾ ਚੌਕਾ ਤੇ ਗਲੀਜ਼ ਹੈ ਉਸ ਦਾ ਟਿਕਾਣਾ।
Filthy is that kitchen, and filthy is that dwelling;
ਮੈਲਾ ਖਾਇ. ਫਿਰਿ ਮੈਲੁ ਵਧਾਏ; ਮਨਮੁਖ ਮੈਲੁ ਦੁਖੁ ਪਾਵਣਿਆ ॥੭॥
mailaa khaae. fir mail vadhaae; manamukh mail dukh paavaniaa |7|
ਅਧਰਮ ਦੀ ਕਮਾਈ ਦਾ ਭੋਜਨ ਖਾ ਕੇ, ਮੰਦੇ ਮਨ ਵਾਲਾ ਮਨੁੱਖ ਮੁੜ ਆਪਣੇ ਪਾਪਾਂ ਦੀ ਗੰਦਗੀ ਨੂੰ ਵਧਾਉਂਦਾ ਹੈ ਤੇ ਪਾਪਾਂ ਦੀ ਗੰਦਗੀ ਕਾਰਨ ਕਸ਼ਟ ਕਟਦਾ ਹੈ।
eating filth, the self-willed manmukhs become even more filthy. Because of their filth, they suffer in pain. ||7||
ਮੈਲੇ ਨਿਰਮਲ ਸਭਿ; ਹੁਕਮਿ ਸਬਾਏ ॥
maile niramal sabh; hukam sabaae |
ਅਪਵਿੱਤ੍ਰ ਤੇ ਪਵਿੱਤ੍ਰ ਸਮੂਹ ਇਕ ਸਿਰਿਉ ਦੂਜੇ ਤੱਕ ਸਾਹਿਬ ਦੇ ਫੁਰਮਾਨ ਤਾਬੇ ਹਨ।
The filthy, and the immaculate as well, are all subject to the Hukam of God's Command.
ਸੇ ਨਿਰਮਲ; ਜੋ ਹਰਿ ਸਾਚੇ ਭਾਏ ॥
se niramal; jo har saache bhaae |
ਉਹ ਪਾਕ-ਪਵਿੱਤ੍ਰ ਹਨ ਜਿਹੜੇ ਸੱਚੇ ਸਾਈਂ ਨੂੰ ਚੰਗੇ ਲਗਦੇ ਹਨ।
They alone are immaculate, who are pleasing to the True Lord.
ਨਾਨਕ. ਨਾਮੁ ਵਸੈ ਮਨ ਅੰਤਰਿ; ਗੁਰਮੁਖਿ. ਮੈਲੁ ਚੁਕਾਵਣਿਆ ॥੮॥੧੯॥੨੦॥
naanak. naam vasai man antar; guramukh. mail chukaavaniaa |8|19|20|
ਨਾਨਕ ਨਾਮ ਗੁਰੂ-ਸਮਰਪਣਾ ਦੇ ਚਿੱਤ ਅੰਦਰ ਵਸਦਾ ਹੈ ਅਤੇ ਉਹ ਪਾਪਾਂ ਦੀ ਗਿਲਾਜ਼ਤ ਨੂੰ ਦੂਰ ਕਰ ਦਿੰਦੇ ਹਨ।
O Nanak, the Naam abides deep within the minds of the Gurmukhs, who are cleansed of all their filth. ||8||19||20||