ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad VQV

Shabad

Read the complete Shabad with available meanings.

ਗਉੜੀ ਗੁਆਰੇਰੀ ਮਹਲਾ ੪ ਚਉਥਾ ਚਉਪਦੇ ॥

gaurree guaareree mahalaa 4 chauthaa chaupade |

ਪੰਜਾਬੀ ਅਰਥ

ਗਊੜੀ ਗੁਆਰੇਰੀ ਪਾਤਸ਼ਾਹੀ ਚੋਥੀ, ਚਊਪਦੇ।

English meaning

Gauree Gwaarayree, Fourth Mehl, Chau-Padhay:

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

ਪੰਜਾਬੀ ਅਰਥ

ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮੇਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

English meaning

One Universal Creator God. By The Grace Of The True Guru:

ਪੰਡਿਤੁ; ਸਾਸਤ ਸਿਮਿ੍ਰਤਿ ਪੜਿਆ ॥

panddit; saasat simrit parriaa |

ਪੰਜਾਬੀ ਅਰਥ

ਬ੍ਰਹਿਮਣ, ਸ਼ਾਸਤਰਾਂ (ਭਾਵ ਫਲਸਫੇ ਦੇ ਛੇ ਗ੍ਰੰਥਾਂ) ਅਤੇ ਸਿਮ੍ਰਿਤੀਆ (ਭਾਵ ਸਤਾਈ ਹਿੰਦੂ ਕਰਮਕਾਡੀ ਪੁਸਤਕਾਂ) ਦਾ ਪਾਠ ਕਰਦਾ ਹੈ।

English meaning

The Pandit - the religious scholar - recites the Shaastras and the Simritees;

ਜੋਗੀ; ਗੋਰਖੁ ਗੋਰਖੁ ਕਰਿਆ ॥

jogee; gorakh gorakh kariaa |

ਪੰਜਾਬੀ ਅਰਥ

ਜੋਗੀ ਆਪਣੇ ਗੁਰੂ ਦਾ ਨਾਮ "ਗੋਰਖ ਗੋਰਖ" ਪੁਕਾਰਦਾ ਹੈ, ਪਰ

English meaning

the Yogi cries out, "Gorakh, Gorakh".

ਮੈ ਮੂਰਖ; ਹਰਿ ਹਰਿ ਜਪੁ ਪੜਿਆ ॥੧॥

mai moorakh; har har jap parriaa |1|

ਪੰਜਾਬੀ ਅਰਥ

ਮੈ, ਮੂੜ੍ਹ ਕੇਵਲ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।

English meaning

But I am just a fool - I just chant the Name of the Lord, Har, Har. ||1||

ਨਾ ਜਾਨਾ; ਕਿਆ ਗਤਿ. ਰਾਮ ਹਮਾਰੀ ॥

naa jaanaa; kiaa gat. raam hamaaree |

ਪੰਜਾਬੀ ਅਰਥ

ਹੇ ਸਰਬ-ਵਿਆਪਕ ਸੁਆਮੀ! ਮੈਂ ਨਹੀਂ ਜਾਣਦਾ ਕਿ ਮੇਰੀ ਕੀ ਹਾਲਤ ਹੋਵੇਗੀ।

English meaning

I do not know what my condition shall be, Lord.

ਹਰਿ ਭਜੁ. ਮਨ ਮੇਰੇ; ਤਰੁ ਭਉਜਲੁ ਤੂ ਤਾਰੀ ॥੧॥ ਰਹਾਉ ॥

har bhaj. man mere; tar bhaujal too taaree |1| rahaau |

ਪੰਜਾਬੀ ਅਰਥ

ਵਾਹਿਗੁਰੂ ਦਾ ਸਿਮਰਨ ਕਰ ਹੇ ਮੇਰੀ ਜਿੰਦੜੀਏ! ਇੰਜ ਤੂੰ ਡਰਾਉਣੇ ਸਮੁੰਦਰ ਤੋਂ ਪਾਰ ਹੋ, ਬੰਨੇ ਜਾ ਲੱਗੇਗੀ। ਠਹਿਰਾਉ।

English meaning

O my mind, vibrate and meditate on the Name of the Lord. You shall cross over the terrifying world-ocean. ||1||Pause||

ਸੰਨਿਆਸੀ. ਬਿਭੂਤ ਲਾਇ; ਦੇਹ ਸਵਾਰੀ ॥

saniaasee. bibhoot laae; deh savaaree |

ਪੰਜਾਬੀ ਅਰਥ

ਇਕਾਂਤੀ ਸੁਆਹ ਮਲ ਕੇ ਆਪਣੇ ਸਰੀਰ ਨੂੰ ਸ਼ਿੰਗਾਰਦਾ ਹੈ।

English meaning

The Sannyaasee smears his body with ashes;

ਪਰ ਤਿ੍ਰਅ ਤਿਆਗੁ; ਕਰੀ ਬ੍ਰਹਮਚਾਰੀ ॥

par tria tiaag; karee brahamachaaree |

ਪੰਜਾਬੀ ਅਰਥ

ਪਰਾਈ ਇਸਤਰੀ ਨੂੰ ਛਡ ਕੇ, ਭਲੇ ਪੁਰਸ਼ ਜਤ ਕਮਾਉਂਦੇ ਹਨ।

English meaning

renouncing other men's women, he practices celibacy.

ਮੈ ਮੂਰਖ; ਹਰਿ ਆਸ ਤੁਮਾਰੀ ॥੨॥

mai moorakh; har aas tumaaree |2|

ਪੰਜਾਬੀ ਅਰਥ

ਭਾਵੇਂ ਮੈਂ ਬੇਸਮਝ ਹਾਂ ਪਰ ਮੇਰੀ ਊਮੇਦ, ਹੈ ਮੇਰੇ ਵਾਹਿਗੁਰੂ ਤੇਰੇ ਵਿੱਚ ਹੀ ਹੈ।

English meaning

I am just a fool, Lord; I place my hopes in You! ||2||

ਖਤ੍ਰੀ ਕਰਮ ਕਰੇ; ਸੂਰਤਣੁ ਪਾਵੈ ॥

khatree karam kare; sooratan paavai |

ਪੰਜਾਬੀ ਅਰਥ

ਛਤ੍ਰੀ ਬਹਾਦਰੀ ਦੇ ਕੰਮ ਕਰਦਾ ਹੈ ਅਤੇ ਸੂਰਮਤਾਈ ਪਾਉਂਦਾ ਹੈ।

English meaning

The Kh'shaatriya acts bravely, and is recognized as a warrior.

ਸੂਦੁ ਵੈਸੁ; ਪਰ ਕਿਰਤਿ ਕਮਾਵੈ ॥

sood vais; par kirat kamaavai |

ਪੰਜਾਬੀ ਅਰਥ

ਸ਼ੂਦਰ ਅਤੇ ਵੈਸ਼ ਹੋਰਨਾ ਦਾ ਕੰਮ ਕਰਦੇ ਹਨ।

English meaning

The Shoodra and the Vaisha work and slave for others;

ਮੈ ਮੂਰਖ; ਹਰਿ ਨਾਮੁ ਛਡਾਵੈ ॥੩॥

mai moorakh; har naam chhaddaavai |3|

ਪੰਜਾਬੀ ਅਰਥ

ਮੈਂ ਬੇਸਮਝ ਹਾਂ ਤੇ ਵਾਹਿਗੁਰੂ ਦਾ ਨਾਮ ਮੇਰੀ ਖਲਾਸੀ ਕਰਾਉਂਦਾ ਹੈ।

English meaning

I am just a fool - I am saved by the Lord's Name. ||3||

ਸਭ ਤੇਰੀ ਸਿ੍ਰਸਟਿ; ਤੂੰ ਆਪਿ ਰਹਿਆ ਸਮਾਈ ॥

sabh teree srisatt; toon aap rahiaa samaaee |

ਪੰਜਾਬੀ ਅਰਥ

ਸਮੂਹ ਰਚਨਾ ਤੇਰੀ ਹੈ, ਤੂੰ ਆਪੇ ਹੀ ਉਸ ਅੰਦਰ ਰਮ ਰਿਹਾ ਹੈ।

English meaning

The entire Universe is Yours; You Yourself permeate and pervade it.

ਗੁਰਮੁਖਿ ਨਾਨਕ, ਦੇ ਵਡਿਆਈ ॥

guramukh naanak, de vaddiaaee |

ਪੰਜਾਬੀ ਅਰਥ

ਗੁਰੂ ਦੇ ਸੱਚੇ ਸਿੱਖਾਂ ਨੂੰ ਪ੍ਰਭੂ ਪ੍ਰਭਤਾ ਪਰਦਾਨ ਕਰਦਾ ਹੈ, ਹੈ ਨਾਨਕ!

English meaning

O Nanak, the Gurmukhs are blessed with glorious greatness.

ਮੈ ਅੰਧੁਲੇ; ਹਰਿ ਟੇਕ ਟਿਕਾਈ ॥੪॥੧॥੩੯॥

mai andhule; har ttek ttikaaee |4|1|39|

ਪੰਜਾਬੀ ਅਰਥ

ਮੈਂ ਅੰਨੇ ਨੇ ਵਾਹਿਗੁਰੂ ਦੀ ਓਟ ਧਾਰੀ ਹੋਈ ਹੈ।

English meaning

I am blind - I have taken the Lord as my Support. ||4||1||39||