ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad UJD

Shabad

Read the complete Shabad with available meanings.

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

ਪੰਜਾਬੀ ਅਰਥ

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

English meaning

Gauree Gwaarayree, Fifth Mehl:

ਹਮ ਧਨਵੰਤ ਭਾਗਠ; ਸਚ ਨਾਇ ॥

ham dhanavant bhaagatth; sach naae |

ਪੰਜਾਬੀ ਅਰਥ

ਮੈਂ ਦੋਲਤ-ਮੰਦ ਤੇ ਖੁਸ਼ਕਿਸਮਤ ਹਾਂ ਕਿਉਂਕਿ ਮੈਨੂੰ ਸੱਚਾ ਨਾਮ ਪ੍ਰਾਪਤ ਹੋਇਆ ਹੈ।

English meaning

I am prosperous and fortunate, for I have received the True Name.

ਹਰਿ ਗੁਣ ਗਾਵਹ; ਸਹਜਿ ਸੁਭਾਇ ॥੧॥ ਰਹਾਉ ॥

har gun gaavah; sehaj subhaae |1| rahaau |

ਪੰਜਾਬੀ ਅਰਥ

ਵਾਹਿਗੁਰੂ ਦਾ ਜੱਸ ਮੈਂ ਕੁਦਰਤੀ ਟਿਕਾਉ ਨਾਲ ਗਾਇਨ ਕਰਦਾ ਹਾਂ। ਠਹਿਰਾਉ।

English meaning

I sing the Glorious Praises of the Lord, with natural, intuitive ease. ||1||Pause||

ਪੀਊ ਦਾਦੇ ਕਾ; ਖੋਲਿ ਡਿਠਾ ਖਜਾਨਾ ॥

peeaoo daade kaa; khol dditthaa khajaanaa |

ਪੰਜਾਬੀ ਅਰਥ

ਜਦ ਮੈਂ ਆਪਣੇ ਬਾਬਲ ਅਤੇ ਬਾਬੇ ਦਾ ਭੰਡਾਰ ਖੋਲ੍ਹ ਕੇ ਵੇਖਿਆ,

English meaning

When I opened it up and gazed upon the treasures of my father and grandfather,

ਤਾ ਮੇਰੈ ਮਨਿ; ਭਇਆ ਨਿਧਾਨਾ ॥੧॥

taa merai man; bheaa nidhaanaa |1|

ਪੰਜਾਬੀ ਅਰਥ

ਤਦ ਮੇਰੀ ਆਤਮਾ ਅਤਿਅੰਤ ਪਰਸੰਨ ਹੋ ਗਈ।

English meaning

then my mind became very happy. ||1||

ਰਤਨ ਲਾਲ; ਜਾ ਕਾ. ਕਛੂ ਨ ਮੋਲੁ ॥

ratan laal; jaa kaa. kachhoo na mol |

ਪੰਜਾਬੀ ਅਰਥ

ਅਣਮੁੱਲ ਮਾਣਕਾ ਅਤੇ ਜਵੇਹਰਾ ਨਾਲ,

English meaning

The storehouse is inexhaustible and immeasurable,

ਭਰੇ ਭੰਡਾਰ; ਅਖੂਟ ਅਤੋਲ ॥੨॥

bhare bhanddaar; akhoott atol |2|

ਪੰਜਾਬੀ ਅਰਥ

ਪਰੀਪੂਰਨ ਤੋਸ਼ਾਖਾਨਾ ਅਤੁੱਟ ਅਤੇ ਅਮਾਪ ਹੈ।

English meaning

Overflowing with priceless jewels and rubies. ||2||

ਖਾਵਹਿ ਖਰਚਹਿ; ਰਲਿ ਮਿਲਿ ਭਾਈ ॥

khaaveh kharacheh; ral mil bhaaee |

ਪੰਜਾਬੀ ਅਰਥ

ਭਰਾ ਇਕੱਠੇ ਹੋ ਕੇ ਖਾਂਦੇ ਤੇ ਖਰਚਦੇ ਹਨ।

English meaning

The Siblings of Destiny meet together, and eat and spend,

ਤੋਟਿ ਨ ਆਵੈ; ਵਧਦੋ ਜਾਈ ॥੩॥

tott na aavai; vadhado jaaee |3|

ਪੰਜਾਬੀ ਅਰਥ

ਭੰਡਾਰੇ ਨਿਖੁਟਦੇ ਹਨ ਅਤੇ ਨਿਤਾ-ਪ੍ਰਤੀ ਵਧੇਰੇ ਹੁੰਦੇ ਜਾਂਦੇ ਹਨ।

English meaning

but these resources do not diminish; they continue to increase. ||3||

ਕਹੁ ਨਾਨਕ; ਜਿਸੁ ਮਸਤਕਿ ਲੇਖੁ ਲਿਖਾਇ ॥

kahu naanak; jis masatak lekh likhaae |

ਪੰਜਾਬੀ ਅਰਥ

ਗੁਰੂ ਜੀ ਫੁਰਮਾਉਂਦੇ ਹਨ, ਜਿਸ ਦੇ ਮੱਥੇ ਉਤੇ ਐਹੋ ਜੇਹੀ ਲਿਖਤਾਕਾਰ ਉਕਰੀ ਹੋਈ ਹੈ,

English meaning

Says Nanak, one who has such destiny written on his forehead,

ਸੁ ਏਤੁ ਖਜਾਨੈ; ਲਇਆ ਰਲਾਇ ॥੪॥੩੧॥੧੦੦॥

su et khajaanai; leaa ralaae |4|31|100|

ਪੰਜਾਬੀ ਅਰਥ

ਉਹ ਏਨ੍ਹਾਂ ਭੰਡਾਰਿਆ ਵਿੱਚ ਭਾਈਵਾਲ ਬਣ ਜਾਂਦਾ ਹੈ।

English meaning

becomes a partner in these treasures. ||4||31||100||