ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad TW2

Shabad

Read the complete Shabad with available meanings.

ਮਃ ੧ ॥

mahalaa 1 |

ਪੰਜਾਬੀ ਅਰਥ

ਪਹਿਲੀ ਪਾਤਸ਼ਾਹੀ।

English meaning

First Mehl:

ਗਲਂ‍ੀ ਅਸੀ ਚੰਗੀਆ; ਆਚਾਰੀ ਬੁਰੀਆਹ ॥

galanee asee changeea; aachaaree bureeaah |

ਪੰਜਾਬੀ ਅਰਥ

ਗੱਲਾ ਬਾਤਾਂ ਵਿੱਚ ਅਸੀਂ ਭਲੀਆਂ ਹਾਂ, ਪਰ ਅਮਲਾਂ ਵਿੱਚ ਭੈੜੀਆਂ।

English meaning

We are good at talking, but our actions are bad.

ਮਨਹੁ ਕੁਸੁਧਾ ਕਾਲੀਆ; ਬਾਹਰਿ ਚਿਟਵੀਆਹ ॥

manahu kusudhaa kaaleea; baahar chittaveeaah |

ਪੰਜਾਬੀ ਅਰਥ

ਮਨ ਵਿੱਚ ਅਸੀਂ ਮਲੀਨ ਤੇ ਸਿਆਹ ਹਾਂ, ਪ੍ਰੰਤੂ ਬਾਹਰਵਾਰੇ ਸੂਫੈਦ।

English meaning

Mentally, we are impure and black, but outwardly, we appear white.

ਰੀਸਾ ਕਰਿਹ ਤਿਨਾੜੀਆ; ਜੋ ਸੇਵਹਿ. ਦਰੁ ਖੜੀਆਹ ॥

reesaa karih tinaarreea; jo seveh. dar kharreeaah |

ਪੰਜਾਬੀ ਅਰਥ

ਅਸੀਂ ਉਨ੍ਰਾਂ ਦੀ ਬਰਾਬਰੀ ਕਰਦੀਆਂ ਹਾਂ ਜੋ ਸਾਹਿਬ ਦੇ ਬੂਹੇ ਖਲੋਤੀਆਂ ਟਹਿਲ ਕਮਾਉਂਦੀਆਂ ਹਨ।

English meaning

We imitate those who stand and serve at the Lord's Door.

ਨਾਲਿ ਖਸਮੈ ਰਤੀਆ; ਮਾਣਹਿ ਸੁਖਿ ਰਲੀਆਹ ॥

naal khasamai rateea; maaneh sukh raleeaah |

ਪੰਜਾਬੀ ਅਰਥ

ਉਹ ਆਪਣੇ ਕੰਤ ਦੀ ਪ੍ਰੀਤ ਨਾਲ ਰੰਗੀਜੀਆਂ ਹਨ ਅਤੇ ਉਸ ਦੇ ਕਲੋਲ ਦੀ ਖੁਸ਼ੀ ਦਾ ਅਨੰਦ ਲੈਦੀਆਂ ਹਨ।

English meaning

They are attuned to the Love of their Husband Lord, and they experience the pleasure of His Love.

ਹੋਦੈ ਤਾਣਿ. ਨਿਤਾਣੀਆ; ਰਹਹਿ ਨਿਮਾਨਣੀਆਹ ॥

hodai taan. nitaaneea; raheh nimaananeeaah |

ਪੰਜਾਬੀ ਅਰਥ

ਤਾਕਤ ਦੇ ਹੁੰਦਿਆਂ ਸੁੰਦਿਆਂ ਉਹ ਬੇ-ਤਾਕਤੀਆਂ ਵਿਚਰਦੀਆਂ ਹਨ ਅਤੇ ਹਮੇਸ਼ਾਂ ਆਜਿਜ਼ ਤੇ ਮਸਕੀਨ ਹਨ।

English meaning

They remain powerless, even while they have power; they remain humble and meek.

ਨਾਨਕ. ਜਨਮੁ ਸਕਾਰਥਾ; ਜੇ ਤਿਨ ਕੈ ਸੰਗਿ ਮਿਲਾਹ ॥੨॥

naanak. janam sakaarathaa; je tin kai sang milaah |2|

ਪੰਜਾਬੀ ਅਰਥ

ਨਾਨਕ ਸਾਡੀਆਂ ਜਿੰਦਗੀਆਂ ਸਫਲ ਹੋ ਜਾਂਦੀਆਂ ਹਨ ਜੇਕਰ ਅਸੀਂ ਉਨ੍ਹਾਂ (ਐਸੀਆਂ ਪਤਨੀਆਂ) ਦੇ ਨਾਲ ਮੇਲ-ਮਿਲਾਪ ਕਰੀਏ।

English meaning

O Nanak, our lives become profitable if we associate with them. ||2||