ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad TUY

Shabad

Read the complete Shabad with available meanings.

ਰਾਮਕਲੀ ਮਹਲਾ ੩ ਅਨੰਦੁ ॥

raamakalee mahalaa 3 anand |

ਪੰਜਾਬੀ ਅਰਥ

ਰਾਮਕਲੀ ਤੀਜੀ ਪਾਤਿਸ਼ਾਹੀ। ਅੰਨਦ।

English meaning

Raamkalee, Third Mehl, Anand ~ The Song Of Bliss:

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

ਪੰਜਾਬੀ ਅਰਥ

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

English meaning

One Universal Creator God. By The Grace Of The True Guru:

ਅਨੰਦੁ ਭਇਆ ਮੇਰੀ ਮਾਏ; ਸਤਿਗੁਰੂ. ਮੈ ਪਾਇਆ ॥

anand bheaa meree maae; satiguroo. mai paaeaa |

ਪੰਜਾਬੀ ਅਰਥ

ਸੱਚੀ ਖੁਸ਼ੀ ਉਤਪੰਨ ਹੋ ਆਈ ਹੈ, ਮੇ ਮੇਰੀ ਮਾਤਾਂ ਕਿਉਂ ਜੋ ਮੈਂ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ।

English meaning

I am in ecstasy, O my mother, for I have found my True Guru.

ਸਤਿਗੁਰੁ. ਤ ਪਾਇਆ ਸਹਜ ਸੇਤੀ; ਮਨਿ ਵਜੀਆ ਵਾਧਾਈਆ ॥

satigur. ta paaeaa sehaj setee; man vajeea vaadhaaeea |

ਪੰਜਾਬੀ ਅਰਥ

ਸੱਚੇ ਗੁਰਾਂ ਨੂੰ ਮੈਂ ਸੋਖ ਨਾਲ ਹੀ ਪਾ ਲਿਆ ਹੈ ਅਤੇ ਮੇਰੇ ਹਿਰਦੇ ਅੰਦਰ ਪ੍ਰੰਸਨਤਾ ਦਾ ਰਾਗ ਗੂੰਜਦਾ ਹੈ।

English meaning

I have found the True Guru, with intuitive ease, and my mind vibrates with the music of bliss.

ਰਾਗ ਰਤਨ ਪਰਵਾਰ ਪਰੀਆ; ਸਬਦ ਗਾਵਣ ਆਈਆ ॥

raag ratan paravaar pareea; sabad gaavan aaeea |

ਪੰਜਾਬੀ ਅਰਥ

ਹੀਰੇ ਵਰਗੇ ਰਾਗਾਂ ਨੂੰ ਅਤੇ ਉਨ੍ਹਾਂ ਦੀਆਂ ਰਾਗਨੀਆਂ ਗੁਰਬਾਣੀ ਦਾ ਕੀਰਤਨ ਕਰਨ ਲਈ ਆਏ ਹਨ।

English meaning

The jewelled melodies and their related celestial harmonies have come to sing the Word of the Shabad.

ਸਬਦੋ ਤ ਗਾਵਹੁ ਹਰੀ ਕੇਰਾ; ਮਨਿ ਜਿਨੀ ਵਸਾਇਆ ॥

sabado ta gaavahu haree keraa; man jinee vasaaeaa |

ਪੰਜਾਬੀ ਅਰਥ

ਜੋ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ, ਉਹ ਪ੍ਰਭੂ ਦੀ ਗਰੁਬਾਣੀ ਨੂੰ ਗਾਉਂਦੇ ਹਨ।

English meaning

The Lord dwells within the minds of those who sing the Shabad.

ਕਹੈ ਨਾਨਕੁ. ਅਨੰਦੁ ਹੋਆ; ਸਤਿਗੁਰੂ ਮੈ ਪਾਇਆ ॥੧॥

kahai naanak. anand hoaa; satiguroo mai paaeaa |1|

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ, ਖੁਸ਼ੀ ਉਤਪੰਨ ਹੋ ਗਈ ਹੈ ਅਤੇ ਮੈਂ ਸੱਚੇ ਗੁਰਦੇਵ ਜੀ ਨੂੰ ਪਾ ਲਿਆ ਹੈ।

English meaning

Says Nanak, I am in ecstasy, for I have found my True Guru. ||1||

ਏ ਮਨ ਮੇਰਿਆ; ਤੂ ਸਦਾ ਰਹੁ ਹਰਿ ਨਾਲੇ ॥

e man meriaa; too sadaa rahu har naale |

ਪੰਜਾਬੀ ਅਰਥ

ਹੇ ਮੇਰੀ ਜਿੰਦੜੀਏ। ਤੂੰ ਸਦੀਵ ਹੀ ਆਪਣੇ ਪ੍ਰਭੂ ਦੇ ਨਾਲ ਵੱਸ।

English meaning

O my mind, remain always with the Lord.

ਹਰਿ ਨਾਲਿ ਰਹੁ ਤੂ ਮੰਨ ਮੇਰੇ; ਦੂਖ ਸਭਿ ਵਿਸਾਰਣਾ ॥

har naal rahu too man mere; dookh sabh visaaranaa |

ਪੰਜਾਬੀ ਅਰਥ

ਤੂੰ ਹਮੇਸ਼ਾਂ ਆਪਣੇ ਵਾਹਿਗੁਰੂ ਦੇ ਨਾਲ ਵੱਜ, ਹੇ ਮੇਰੀ ਜਿੰਦੇ। ਅਤੇ ਉਹ ਤੈਨੂੰ ਸਾਰੇ ਹੀ ਦੁੱਖੜੇ ਭੁਲਾ ਦੇਵੇਗਾ।

English meaning

Remain always with the Lord, O my mind, and all sufferings will be forgotten.

ਅੰਗੀਕਾਰੁ ਓਹੁ ਕਰੇ ਤੇਰਾ; ਕਾਰਜ ਸਭਿ ਸਵਾਰਣਾ ॥

angeekaar ohu kare teraa; kaaraj sabh savaaranaa |

ਪੰਜਾਬੀ ਅਰਥ

ਉਹ ਤੈਨੂੰ ਆਪਣਾ ਲਵੇਗਾ ਅਤੇ ਤੇਰੇ ਸਾਰੇ ਕੰਮਕਾਜ ਰਾਸ ਕਰ ਦੇਵੇਗਾ।

English meaning

He will accept You as His own, and all your affairs will be perfectly arranged.

ਸਭਨਾ ਗਲਾ ਸਮਰਥੁ ਸੁਆਮੀ; ਸੋ. ਕਿਉ ਮਨਹੁ ਵਿਸਾਰੇ ॥

sabhanaa galaa samarath suaamee; so. kiau manahu visaare |

ਪੰਜਾਬੀ ਅਰਥ

ਸਾਹਿਬ ਸਾਰੀਆਂ ਚੀਜ਼ਾਂ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਤੂੰ ਉਸ ਨੂੰ ਆਪਣੇ ਚਿੱਤੋਂ ਕਿਉਂ ਭੁਲਾਉਂਦਾ ਹੈਂ।

English meaning

Our Lord and Master is all-powerful to do all things, so why forget Him from your mind?

ਕਹੈ ਨਾਨਕੁ. ਮੰਨ ਮੇਰੇ; ਸਦਾ ਰਹੁ ਹਰਿ ਨਾਲੇ ॥੨॥

kahai naanak. man mere; sadaa rahu har naale |2|

ਪੰਜਾਬੀ ਅਰਥ

ਗੁਰੂ ਜੀ ਫਰਮਾਉਂਦੇ ਹਨ ਹੇ ਮੇਰੀ ਜਿੰਦੜੀਏ। ਤੂੰ ਸਦੀਵ ਹੀ ਆਪਣੇ ਵਾਹਿਗੁਰੂ ਨਾਲ ਵੱਸ।

English meaning

Says Nanak, O my mind, remain always with the Lord. ||2||

ਸਾਚੇ ਸਾਹਿਬਾ; ਕਿਆ ਨਾਹੀ. ਘਰਿ ਤੇਰੈ ॥

saache saahibaa; kiaa naahee. ghar terai |

ਪੰਜਾਬੀ ਅਰਥ

ਹੇ ਮੇਰੇ ਸੱਚੇ ਸੁਆਮੀ। ਉਹ ਕੀ ਹੈ ਜੋ ਤੇਰੇ ਭੰਡਾਰੇ ਵਿੱਚ ਨਹੀਂ।

English meaning

O my True Lord and Master, what is there which is not in Your celestial home?

ਘਰਿ ਤ ਤੇਰੈ. ਸਭੁ ਕਿਛੁ ਹੈ; ਜਿਸੁ ਦੇਹਿ ਸੁ ਪਾਵਏ ॥

ghar ta terai. sabh kichh hai; jis dehi su paave |

ਪੰਜਾਬੀ ਅਰਥ

ਤੇਰੇ ਘਰ ਅੰਦਰ ਹਰ ਪਸਤੂ ਹੈ, ਪਰ ਕੇਵਲ ਉਹ ਹੀ ਇਸ ਨੂੰ ਪਾਉਂਦਾ ਹੈ ਜਿਸ ਨੂੰ ਤੂੰ ਦਿੰਦਾ ਹੈ।

English meaning

Everything is in Your home; they receive, unto whom You give.

ਸਦਾ ਸਿਫਤਿ ਸਲਾਹ ਤੇਰੀ; ਨਾਮੁ ਮਨਿ ਵਸਾਵਏ ॥

sadaa sifat salaah teree; naam man vasaave |

ਪੰਜਾਬੀ ਅਰਥ

ਜੋ ਤੇਰੇ ਨਾਮ ਨੂੰ ਆਪਣੇ ਅੰਤਰ-ਆਤਮੇ ਟਿਕਾਉਦਾਂ ਹੈ, ਉਹ ਹਮੇਸ਼ਾਂ ਹੀ ਤੇਰੀ ਮਹਿਮਾ ਅਤੇ ਗੁਣਾਂ ਨੂੰ ਗਾਇਨ ਕਰਦਾ ਹੈ, ਹੇ ਸੁਆਮੀ।

English meaning

Constantly singing Your Praises and Glories, Your Name is enshrined in the mind.

ਨਾਮੁ ਜਿਨ ਕੈ ਮਨਿ ਵਸਿਆ; ਵਾਜੇ ਸਬਦ ਘਨੇਰੇ ॥

naam jin kai man vasiaa; vaaje sabad ghanere |

ਪੰਜਾਬੀ ਅਰਥ

ਅਨੇਕਾਂ ਹੀ ਖੁਸ਼ੀ ਦੇ ਰਾਗ ਉਸ ਲਈ ਅਲਾਪੇ ਜਾਂਦੇ ਹਨ ਜਿਸ ਦੇ ਚਿੱਤ ਅੰਦਰ ਪ੍ਰਭੂ ਦਾ ਨਾਮ ਵੱਸਦਾ ਹੈ।

English meaning

The divine melody of the Shabad vibrates for those, within whose minds the Naam abides.

ਕਹੈ ਨਾਨਕੁ. ਸਚੇ ਸਾਹਿਬ; ਕਿਆ ਨਾਹੀ. ਘਰਿ ਤੇਰੈ ॥੩॥

kahai naanak. sache saahib; kiaa naahee. ghar terai |3|

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ, ਹੇ ਮੇਰੇ ਸੱਚੇ ਸੁਆਮੀ। ਉਹ ਕੀ ਹੈ ਜੋ ਤੇਰੇ ਘਰ ਵਿੱਚ ਨਹੀਂ।

English meaning

Says Nanak, O my True Lord and Master, what is there which is not in Your home? ||3||

ਸਾਚਾ ਨਾਮੁ; ਮੇਰਾ ਆਧਾਰੋ ॥

saachaa naam; meraa aadhaaro |

ਪੰਜਾਬੀ ਅਰਥ

ਕੇਵਲ ਸੱਚਾ ਨਾਮ ਹੀ ਮੇਰਾ ਆਸਰਾ ਹੈ।

English meaning

The True Name is my only support.

ਸਾਚੁ ਨਾਮੁ ਅਧਾਰੁ ਮੇਰਾ; ਜਿਨਿ ਭੁਖਾ ਸਭਿ ਗਵਾਈਆ ॥

saach naam adhaar meraa; jin bhukhaa sabh gavaaeea |

ਪੰਜਾਬੀ ਅਰਥ

ਸਤਿਨਾਮ, ਜਿਸ ਨੇ ਮੇਰੀ ਸਾਰੀ ਭੁਖ ਨਵਿਰਤ ਕਰ ਦਿੱਤੀ ਹੈ, ਹੀ ਮੇਰਾ ਇੱਕੋ ਇੱਕ ਆਸਰਾ ਹੈ।

English meaning

The True Name is my only support; it satisfies all hunger.

ਕਰਿ ਸਾਂਤਿ ਸੁਖ ਮਨਿ ਆਇ ਵਸਿਆ; ਜਿਨਿ ਇਛਾ ਸਭਿ ਪੁਜਾਈਆ ॥

kar saant sukh man aae vasiaa; jin ichhaa sabh pujaaeea |

ਪੰਜਾਬੀ ਅਰਥ

ਮੇਰੇ ਚਿੱਤ ਅੰਦਰ ਵਸ ਕੇ ਨਾਮ ਨੇ ਮੈਨੂੰ ਠੰਢ ਚੈਨ ਤੇ ਅਨੰਦ ਬਖਸ਼ਿਆ ਹੈ ਅਤੇ ਮੇਰੀਆਂ ਸਾਰੀਆਂ ਖ਼ਾਹਿਸਾਂ ਪੂਰੀਆਂ ਕਰ ਦਿੱਤੀਆ ਹਨ।

English meaning

It has brought peace and tranquility to my mind; it has fulfilled all my desires.

ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ; ਜਿਸ ਦੀਆ ਏਹਿ ਵਡਿਆਈਆ ॥

sadaa kurabaan keetaa guroo vittahu; jis deea ehi vaddiaaeea |

ਪੰਜਾਬੀ ਅਰਥ

ਮੈਂ ਹਮੇਸ਼ਾਂ ਹੀ ਆਪਣੇ ਗੁਰਦੇਵ ਜੀ ਉੱਤਸ ਵਾਰਨੇ ਜਾਂਦਾ ਹਾਂ ਜਿਨ੍ਹਾਂ ਵਿੱਚ ਐਹੋ ਜੇਹੀਆਂ ਖੂਬੀਆਂ ਹਨ।

English meaning

I am forever a sacrifice to the Guru, who possesses such glorious greatness.

ਕਹੈ ਨਾਨਕੁ. ਸੁਣਹੁ ਸੰਤਹੁ; ਸਬਦਿ ਧਰਹੁ ਪਿਆਰੋ ॥

kahai naanak. sunahu santahu; sabad dharahu piaaro |

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ ਤੁਸੀਂ ਪ੍ਰਭੂ ਦੀ ਗਰਬਾਣੀ ਨਾਲ ਪ੍ਰੇਮ ਕਰੋ।

English meaning

Says Nanak, listen, O Saints; enshrine love for the Shabad.

ਸਾਚਾ ਨਾਮੁ; ਮੇਰਾ ਆਧਾਰੋ ॥੪॥

saachaa naam; meraa aadhaaro |4|

ਪੰਜਾਬੀ ਅਰਥ

ਸਤਿਨਾਮ ਹੀ ਮੇਰਾ ਇੱਕੋ ਇੱਕ ਆਸਰਾ ਹੈ।

English meaning

The True Name is my only support. ||4||

ਵਾਜੇ ਪੰਚ ਸਬਦ; ਤਿਤੁ ਘਰਿ ਸਭਾਗੈ ॥

vaaje panch sabad; tith ghar sabhaagai |

ਪੰਜਾਬੀ ਅਰਥ

ਉਸੁ ਪਰਮ ਸ੍ਰੇਸ਼ਟ ਕਰਮਾਂ ਵਾਲੇ ਹਿਰਦੇ ਅੰਦਰ ਪੰਜ ਕਿਸਮਾਂ ਦੇ ਰਾਗ ਗੂੰਜਦੇ ਹਨ।

English meaning

The Panch Shabad, the five primal sounds, vibrate in that blessed house.

ਘਰਿ ਸਭਾਗੈ ਸਬਦ ਵਾਜੇ; ਕਲਾ ਜਿਤੁ ਘਰਿ ਧਾਰੀਆ ॥

ghar sabhaagai sabad vaaje; kalaa jit ghar dhaareea |

ਪੰਜਾਬੀ ਅਰਥ

ਉਸ ਪਰਮ ਸ੍ਰੇਸ਼ਟ ਕਰਮਾਂ ਵਾਲੇ ਰਿਦੈ-ਘਰ ਵਿੱਚ ਜਿਸ ਅੰਦਰ ਸਾਈਂ ਨੇ ਆਪਣੀ ਸੱਤਿਆ ਸੰਚਾਰੀ ਹੈ ਕੀਰਤਨ ਆਲਾਪੇ ਜਾ ਰਹੇ ਹਨ।

English meaning

In that blessed house, the Shabad vibrates; He infuses His almighty power into it.

ਪੰਚ ਦੂਤ ਤੁਧੁ ਵਸਿ ਕੀਤੇ; ਕਾਲੁ ਕੰਟਕੁ ਮਾਰਿਆ ॥

panch doot tudh vas keete; kaal kanttak maariaa |

ਪੰਜਾਬੀ ਅਰਥ

ਹੇ ਸਾਂਈਂ! ਤੇਰੇ ਆਸਰੇ ਬੰਦਾ ਪੰਜਾਂ ਵਿਕਾਰਾਂ ਨੂੰ ਕਾਬੂ ਕਰ ਲੈਂਦਾਂ ਹੈ ਅਤੇ ਤੂੰ ਦੁਖਦਾਈ ਮੌਤ ਨੂੰ ਮਾਰ ਸੁਟਦਾ ਹੈਂ।

English meaning

Through You, we subdue the five demons of desire, and slay Death, the torturer.

ਧੁਰਿ ਕਰਮਿ ਪਾਇਆ ਤੁਧੁ. ਜਿਨ ਕਉ; ਸਿ. ਨਾਮਿ ਹਰਿ ਕੈ ਲਾਗੇ ॥

dhur karam paaeaa tudh. jin kau; si. naam har kai laage |

ਪੰਜਾਬੀ ਅਰਥ

ਜਿਨ੍ਹਾਂ ਦੀ ਤੂੰ ਮੁੱਢ ਤੋਂ ਐਹੋ ਜੇਹੀ ਪ੍ਰਾਲਭਧ ਲਿਖੀ ਹੋਈ ਹੈ, ਹੇ ਸੁਆਮੀ। ਉਹ ਹੀ ਤੇਰੇ ਨਾਮ ਨਾਲ ਜੁੜਦੇ ਹਨ।

English meaning

Those who have such pre-ordained destiny are attached to the Lord's Name.

ਕਹੈ ਨਾਨਕੁ. ਤਹ ਸੁਖੁ ਹੋਆ; ਤਿਤੁ ਘਰਿ ਅਨਹਦ ਵਾਜੇ ॥੫॥

kahai naanak. teh sukh hoaa; tith ghar anahad vaaje |5|

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ, ਉਹ ਆਰਾਮ ਪਾਉਂਦੇ ਹਨ ਅਤੇ ਉਨ੍ਹਾਂ ਦੇ ਹਿਰਦੇ-ਘਰ ਅੰਦਰ ਬੈਕੁੰਠੀ ਕੀਰਤਨ ਹੁੰਦਾ ਹੈ।

English meaning

Says Nanak, they are at peace, and the unstruck sound current vibrates within their homes. ||5||

ਸਾਚੀ ਲਿਵੈ ਬਿਨੁ; ਦੇਹ ਨਿਮਾਣੀ ॥

saachee livai bin; deh nimaanee |

ਪੰਜਾਬੀ ਅਰਥ

ਸੱਚੀ ਪ੍ਰੀਤ ਦੇ ਬਾਝੋਂ ਵਿਚਾਰੀ ਹੈ ਇਹ ਕਾਇਆ।

English meaning

Without the true love of devotion, the body is without honor.

ਦੇਹ ਨਿਮਾਣੀ. ਲਿਵੈ ਬਾਝਹੁ; ਕਿਆ ਕਰੇ ਵੇਚਾਰੀਆ ॥

deh nimaanee. livai baajhahu; kiaa kare vechaareea |

ਪੰਜਾਬੀ ਅਰਥ

ਪ੍ਰਭੂ ਦੇ ਪਿਆਰ ਤੋਂ ਸੱਖਣੀ। ਸੱਤਾ-ਰਹਿਤ ਹੈ ਇਹ ਮਨੁਖੀ ਕਾਇਆ। ਇਹ ਗਰੀਬਣੀ ਕੀ ਕਰ ਸਕਦੀ ਹੈ।

English meaning

The body is dishonored without devotional love; what can the poor wretches do?

ਤੁਧੁ ਬਾਝੁ ਸਮਰਥ. ਕੋਇ ਨਾਹੀ; ਕਿ੍ਰਪਾ ਕਰਿ ਬਨਵਾਰੀਆ ॥

tudh baajh samarath. koe naahee; kripaa kar banavaareea |

ਪੰਜਾਬੀ ਅਰਥ

ਤੇਰੇ ਬਗੈਰ ਹੋਰ ਕੋਈ ਸਰਬ-ਸ਼ਕਤੀਵਾਨ ਨਹੀਂ ਤੂੰ ਮੇਰੇ ਉੱਤੇ ਰਹਿਮਤ ਧਾਰ ਹੇ ਜੰਗਲਾਂ ਦੇ ਸੁਆਮੀ।

English meaning

No one except You is all-powerful; please bestow Your Mercy, O Lord of all nature.

ਏਸ ਨਉ. ਹੋਰੁ ਥਾਉ ਨਾਹੀ; ਸਬਦਿ ਲਾਗਿ ਸਵਾਰੀਆ ॥

es nau. hor thaau naahee; sabad laag savaareea |

ਪੰਜਾਬੀ ਅਰਥ

ਨਾਮ ਦੇ ਬਾਝੋਂ ਇਸ ਦੇਹ ਨੂੰ ਹੋਰਸ ਕੋਈ ਸੁੱਖ ਦਾ ਟਿਕਾਣਾ ਨਹੀਂ ਨਾਮ ਨਾਲ ਜੁੜ ਇਹ ਸੁਭਾਇਮਾਨ ਹੋ ਜਾਂਦੀ ਹੈ,

English meaning

There is no place of rest, other than the Name; attached to the Shabad, we are embellished with beauty.

ਕਹੈ ਨਾਨਕੁ. ਲਿਵੈ ਬਾਝਹੁ; ਕਿਆ ਕਰੇ ਵੇਚਾਰੀਆ ॥੬॥

kahai naanak. livai baajhahu; kiaa kare vechaareea |6|

ਪੰਜਾਬੀ ਅਰਥ

ਗੁਰੂ ਜੀ ਫੁਰਮਾਂਉਂਦੇ ਹਨ, ਪ੍ਰਭੂ ਦੀ ਪ੍ਰੀਤ ਦੇ ਬਗੈਰ ਇਹ ਨਿਮਾਣੀ ਦੇਹ ਦੀ ਕਰ ਸਕਦੀ ਹੈ।

English meaning

Says Nanak, without devotional love, what can the poor wretches do? ||6||

ਆਨੰਦੁ ਆਨੰਦੁ ਸਭੁ ਕੋ ਕਹੈ; ਆਨੰਦੁ ਗੁਰੂ ਤੇ ਜਾਣਿਆ ॥

aanand aanand sabh ko kahai; aanand guroo te jaaniaa |

ਪੰਜਾਬੀ ਅਰਥ

ਸਾਰੇ ਜਾਣੇ ਪਰਮ ਖ਼ੁਸ਼ੀ, ਪਰਮ ਖ਼ੁਸ਼ੀ ਬਾਰੇ ਗੱਲਾਂ ਕਰਦੇ ਹਨ ਪ੍ਰੰਤੂ ਅਸਲ ਖ਼ੁਸ਼ੀ ਗੁਰਾਂ ਦੇ ਰਾਹੀਂ ਹੀ ਜਾਣੀ ਜਾਂਦੀ ਹੈ।

English meaning

Bliss, bliss - everyone talks of bliss; bliss is known only through the Guru.

ਜਾਣਿਆ ਆਨੰਦੁ ਸਦਾ ਗੁਰ ਤੇ; ਕਿ੍ਰਪਾ ਕਰੇ ਪਿਆਰਿਆ ॥

jaaniaa aanand sadaa gur te; kripaa kare piaariaa |

ਪੰਜਾਬੀ ਅਰਥ

ਜਦ ਬੰਦਾ ਗੁਰਾਂ ਪਾਸੋਂ ਸਦੀਵੀ ਖ਼ੁਸ਼ੀ ਨੂੰ ਜਾਣ ਲੈਂਦਾ ਹੈ ਤਾਂ ਪ੍ਰੀਤਮ ਪ੍ਰਭੂ ਉਸ ਉੱਤੇ ਆਪਣੀ ਰਹਿਮਤ ਧਾਰਦਾ ਹੈ।

English meaning

Eternal bliss in known only through the Guru, when the Beloved Lord grants His Grace.

ਕਰਿ ਕਿਰਪਾ ਕਿਲਵਿਖ ਕਟੇ; ਗਿਆਨ ਅੰਜਨੁ ਸਾਰਿਆ ॥

kar kirapaa kilavikh katte; giaan anjan saariaa |

ਪੰਜਾਬੀ ਅਰਥ

ਆਪਣੀ ਮਿਹਰ ਦੁਆਰਾ, ਸਾਹਿਬ ਉਸ ਦੇ ਪਾਪ ਕੱਟ ਦਿੰਦਾ ਹੈ ਅਤੇ ਉਸ ਨੂੰ ਬ੍ਰਹਿਮ-ਗਿਆਨ ਦਾ ਸੁਰਮਾਂ ਪ੍ਰਦਾਨ ਕਰਦਾ ਹੈ।

English meaning

Granting His Grace, He cuts away our sins; He blesses us with the healing ointment of spiritual wisdom.

ਅੰਦਰਹੁ ਜਿਨ ਕਾ ਮੋਹੁ ਤੁਟਾ; ਤਿਨ ਕਾ ਸਬਦੁ ਸਚੈ ਸਵਾਰਿਆ ॥

andarahu jin kaa mohu tuttaa; tin kaa sabad sachai savaariaa |

ਪੰਜਾਬੀ ਅਰਥ

ਜੋ ਆਪਣੇ ਚਿੱਤ ਅੰਦਰੋਂ ਸੰਸਾਰੀ ਮਮਤੀ ਨੂੰ ਕੱਢ ਦਿੰਦੇ ਹਨ, ਉਨ੍ਹਾਂ ਦੀ ਬੋਲ ਬਾਣੀ ਨੂੰ ਸੱਚਾ ਸੁਆਮੀ ਸ਼ਸ਼ੋਭਤ ਕਰ ਦਿੰਦਾ ਹੈ।

English meaning

Those who eradicate attachment from within themselves, are adorned with the Shabad, the Word of the True Lord.

ਕਹੈ; ਨਾਨਕੁ. ਏਹੁ ਅਨੰਦੁ ਹੈ; ਆਨੰਦੁ ਗੁਰ ਤੇ ਜਾਣਿਆ ॥੭॥

kahai; naanak. ehu anand hai; aanand gur te jaaniaa |7|

ਪੰਜਾਬੀ ਅਰਥ

ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਇਹ ਹੀ ਅਨੰਦ ਹੈ, ਜੋ ਪ੍ਰਾਨੀ ਗੁਰਾਂ ਪਾਸੋਂ ਹੀ ਪ੍ਰਾਪਤ ਕਰ ਸਕਦਾ ਹੈ।

English meaning

Says Nanak, this alone is bliss - bliss which is known through the Guru. ||7||

ਬਾਬਾ. ਜਿਸੁ ਤੂ ਦੇਹਿ; ਸੋਈ ਜਨੁ ਪਾਵੈ ॥

baabaa. jis too dehi; soee jan paavai |

ਪੰਜਾਬੀ ਅਰਥ

ਹੇ ਪਿਤਾ। ਕੇਵਲ ਉਹ ਬੰਦਾ ਹੀ ਪਰਮ ਖੁਸ਼ੀ ਹਾਸਲ ਕਰ ਸਕਦਾ ਹੈ, ਜਿਸ ਨੂੰ ਹੇ ਸੁਆਮੀ! ਤੂੰ ਦਿੰਦਾ ਹੈਂ।

English meaning

O Baba, he alone receives it, unto whom You give it.

ਪਾਵੈ ਤ ਸੋ ਜਨੁ. ਦੇਹਿ ਜਿਸ ਨੋ; ਹੋਰਿ ਕਿਆ ਕਰਹਿ ਵੇਚਾਰਿਆ ॥

paavai ta so jan. dehi jis no; hor kiaa kareh vechaariaa |

ਪੰਜਾਬੀ ਅਰਥ

ਕੇਵਲ ਉਹ ਇਨਸਾਨ ਹੀ ਇਸ ਨੂੰ ਪਾਉਂਦਾ ਹੈ, ਜਿਸ ਨੂੰ ਤੂੰ ਇਸ ਦੀ ਦਾਤ ਦਿੰਦਾ ਹੈਂ। ਹੋਰਸ ਕੋਈ ਗਰੀਬ ਪ੍ਰਾਣੀ ਕੀ ਕਰ ਸਕਦੇ ਹਨ।

English meaning

He alone receives it, unto whom You give it; what can the other poor wretched beings do?

ਇਕਿ ਭਰਮਿ ਭੂਲੇ. ਫਿਰਹਿ ਦਹ ਦਿਸਿ; ਇਕਿ. ਨਾਮਿ ਲਾਗਿ ਸਵਾਰਿਆ ॥

eik bharam bhoole. fireh deh dis; ik. naam laag savaariaa |

ਪੰਜਾਬੀ ਅਰਥ

ਕਈ ਵਹਿਮ ਅੰਦਰ ਘੁੱਸੇ ਹੋਏ ਹਨ ਅਤੇ ਦਸੀਂ ਪਾਸੀਂ ਭਟਕਦੇ ਫਿਰਦੇ ਹਨ। ਕਈ ਪ੍ਰਭੂ ਦੇ ਨਾਲ ਜੁੜ ਸ਼ਸੋਭਤ ਹੋ ਗਏ ਹਨ।

English meaning

Some are deluded by doubt, wandering in the ten directions; some are adorned with attachment to the Naam.

ਗੁਰ ਪਰਸਾਦੀ. ਮਨੁ ਭਇਆ ਨਿਰਮਲੁ; ਜਿਨਾ ਭਾਣਾ ਭਾਵਏ ॥

gur parasaadee. man bheaa niramal; jinaa bhaanaa bhaave |

ਪੰਜਾਬੀ ਅਰਥ

ਗੁਰਾਂ ਦੀ ਦਇਆ ਦੁਆਰਾ, ਪਵਿੱਤਰ ਹੋ ਜਾਂਦਾ ਹੈ ਉਨ੍ਹਾਂ ਦਾ ਹਿਰਦਾ ਜਿਨ੍ਹਾਂ ਨੂੰ ਪ੍ਰਭੂ ਦੀ ਰਜ਼ਾ ਚੰਗੀ ਲਗਦੀ ਹੈ।

English meaning

By Guru's Grace, the mind becomes immaculate and pure, for those who follow God's Will.

ਕਹੈ ਨਾਨਕੁ. ਜਿਸੁ ਦੇਹਿ ਪਿਆਰੇ; ਸੋਈ ਜਨੁ ਪਾਵਏ ॥੮॥

kahai naanak. jis dehi piaare; soee jan paave |8|

ਪੰਜਾਬੀ ਅਰਥ

ਗੁਰੂ ਜੀ ਫੁਰਮਾਉਂਦੇ ਹਨ, ਜਿਸ ਨੂੰ ਤੂੰ ਦਿੰਦਾ ਹੈਂ ਹੇ ਪ੍ਰੀਤਮ। ਕੇਵਲ ਉਹ ਇਨਸਾਨ ਹੀ ਆਨੰਦ ਨੂੰ ਪਾਉਂਦਾ ਹੈ।

English meaning

Says Nanak, he alone receives it, unto whom You give it, O Beloved Lord. ||8||

ਆਵਹੁ ਸੰਤ ਪਿਆਰਿਹੋ; ਅਕਥ ਕੀ ਕਰਹ ਕਹਾਣੀ ॥

aavahu sant piaariho; akath kee karah kahaanee |

ਪੰਜਾਬੀ ਅਰਥ

ਆਓ। ਹੇ ਪਿਆਰੇ ਸਾਧੂਓ। ਆਪਾਂ ਅਕਹਿ ਪ੍ਰਭੂ ਦੀ ਕਥਾ ਵਾਰਤਾ ਉਚਾਰਨ ਕਰੀਏ।

English meaning

Come, Beloved Saints, let us speak the Unspoken Speech of the Lord.

ਕਰਹ ਕਹਾਣੀ ਅਕਥ ਕੇਰੀ; ਕਿਤੁ ਦੁਆਰੈ ਪਾਈਐ ॥

karah kahaanee akath keree; kit duaarai paaeeai |

ਪੰਜਾਬੀ ਅਰਥ

ਆਓ ਆਪਾਂ ਅਕਹਿ ਪ੍ਰਭੂ ਦੀਆਂ ਗੱਲਾਂ-ਬਾਤਾਂ ਕਰੀਏ। ਕਿਹੜੇ ਸਾਧਨ ਨਾਲ ਆਪਾਂ ਉਸ ਨੂੰ ਪਾ ਸਕਦੇ ਹਾਂ।

English meaning

How can we speak the Unspoken Speech of the Lord? Through which door will we find Him?

ਤਨੁ ਮਨੁ ਧਨੁ ਸਭੁ. ਸਉਪਿ ਗੁਰ ਕਉ; ਹੁਕਮਿ ਮੰਨਿਐ ਪਾਈਐ ॥

tan man dhan sabh. saup gur kau; hukam maniai paaeeai |

ਪੰਜਾਬੀ ਅਰਥ

ਤੁਸੀਂ ਆਪਣੀ ਦੇਹ, ਆਤਮਾਂ ਅਤੇ ਦੌਲਤ ਸਮੂਹ ਗੁਰਦੇਵ ਜੀ ਦੇ ਪਾਲਣਾ ਕਰੋ, ਇਸ ਤਰ੍ਹਾਂ ਤੁਸੀਂ ਪ੍ਰਭੂ ਨੂੰ ਪਾ ਲਓਗੇ।

English meaning

Surrender body, mind, wealth, and everything to the Guru; obey the Order of His Will, and you will find Him.

ਹੁਕਮੁ ਮੰਨਿਹੁ ਗੁਰੂ ਕੇਰਾ; ਗਾਵਹੁ ਸਚੀ ਬਾਣੀ ॥

hukam manihu guroo keraa; gaavahu sachee baanee |

ਪੰਜਾਬੀ ਅਰਥ

ਤੁਸੀਂ ਗੁਰੂ ਮਹਾਰਾਜ ਦੀ ਆਗਿਆ ਮੂਹਰੇ ਸਿਰ ਨਿਵਾਓ ਅਤੇ ਸੱਚੀ ਗੁਰਬਾਣੀ ਦਾ ਗਾਇਨ ਕਰੋ।

English meaning

Obey the Hukam of the Guru's Command, and sing the True Word of His Bani.

ਕਹੈ ਨਾਨਕੁ. ਸੁਣਹੁ ਸੰਤਹੁ; ਕਥਿਹੁ. ਅਕਥ ਕਹਾਣੀ ॥੯॥

kahai naanak. sunahu santahu; kathihu. akath kahaanee |9|

ਪੰਜਾਬੀ ਅਰਥ

ਗੁਰੂ ਜੀ ਆਪਣੇ ਹਨ, ਤੁਸੀਂ ਸ੍ਰਵਣ ਕਰੋ, ਹੇ ਸਾਧੂਓ ਤੁਸੀਂ ਸੁਆਮੀ ਦੀ ਅਕਹਿ ਵਾਰਤਾ ਨੂੰ ਵਰਨਣ ਕਰੋ।

English meaning

Says Nanak, listen, O Saints, and speak the Unspoken Speech of the Lord. ||9||

ਏ ਮਨ ਚੰਚਲਾ; ਚਤੁਰਾਈ ਕਿਨੈ. ਨ ਪਾਇਆ ॥

e man chanchalaa; chaturaaee kinai. na paaeaa |

ਪੰਜਾਬੀ ਅਰਥ

ਹੇ ਮੇਰੀ ਚੁਲਬੁਲੀ ਜਿੰਦੜੀਏ! ਕਦੇ ਭੀ ਕਿਸੇ ਨੇ ਚਾਲਾਕੀ ਰਾਹੀਂ ਪ੍ਰਭੂ ਨੂੰ ਪ੍ਰਾਪਤ ਨਹੀਂ ਕੀਤਾ।

English meaning

O fickle mind, through cleverness, no one has found the Lord.

ਚਤੁਰਾਈ. ਨ ਪਾਇਆ ਕਿਨੈ; ਤੂ ਸੁਣਿ ਮੰਨ ਮੇਰਿਆ ॥

chaturaaee. na paaeaa kinai; too sun man meriaa |

ਪੰਜਾਬੀ ਅਰਥ

ਚਲਾਕੀ ਦੁਆਰਾ ਕਿਸੇ ਨੂੰ ਵਾਹਿਗੁਰੂ ਪ੍ਰਾਪਤ ਨਹੀਂ ਹੋਇਆ ਤੂੰ ਕੰਨ ਕਰ ਹੇ ਮੇਰੀ ਜਿੰਦੇ!

English meaning

Through cleverness, no one has found Him; listen, O my mind.

ਏਹ ਮਾਇਆ ਮੋਹਣੀ; ਜਿਨਿ ਏਤੁ ਭਰਮਿ ਭੁਲਾਇਆ ॥

eeh maaeaa mohanee; jin et bharam bhulaaeaa |

ਪੰਜਾਬੀ ਅਰਥ

ਮੋਹ ਕਰ ਲੈਣ ਵਾਲੀ ਹੈ ਇਹ ਮੋਹਣੀ, ਜਿਸ ਨੇ ਪ੍ਰਾਨੀ ਨੂੰ ਵਹਿਮ ਅੰਦਰ ਐਨਾ ਗੁਮਰਾਹ ਕੀਤਾ ਹੋਇਆ ਹੈ।

English meaning

This Maya is so fascinating; because of it, people wander in doubt.

ਮਾਇਆ ਤ ਮੋਹਣੀ ਤਿਨੈ ਕੀਤੀ; ਜਿਨਿ ਠਗਉਲੀ ਪਾਈਆ ॥

maaeaa ta mohanee tinai keetee; jin tthgaulee paaeea |

ਪੰਜਾਬੀ ਅਰਥ

ਇਹ ਟੂਣੇਹਾਰ ਸ਼ਕਤੀ ਭੀ ਉਸੇ ਹਰੀ ਦੀ ਰਚਨਾ ਹੈ, ਜਿਸ ਨੇ ਦ੍ਰਿਸ਼ਟਮਾਨ ਗਲਤ ਫਹਿਮੀ ਖਿਲਾਰੀ ਹੈ।

English meaning

This fascinating Maya was created by the One who has administered this potion.

ਕੁਰਬਾਣੁ ਕੀਤਾ ਤਿਸੈ ਵਿਟਹੁ; ਜਿਨਿ ਮੋਹੁ ਮੀਠਾ ਲਾਇਆ ॥

kurabaan keetaa tisai vittahu; jin mohu meetthaa laaeaa |

ਪੰਜਾਬੀ ਅਰਥ

ਮੈਂ ਆਪਣੇ ਆਪ ਨੂੰ ਉਸ ਉੱਤੋਂ ਵਾਰਨੇ ਕਰਦਾ ਹਾਂ, ਜਿਸ ਨੇ ਸੰਸਾਰੀ ਮਮਤਾ ਪ੍ਰਾਨੀਆਂ ਨੂੰ ਮਿੱਠੜੀ ਲਾਈ ਹੈ।

English meaning

I am a sacrifice to the One who has made emotional attachment sweet.

ਕਹੈ ਨਾਨਕੁ. ਮਨ ਚੰਚਲ; ਚਤੁਰਾਈ ਕਿਨੈ. ਨ ਪਾਇਆ ॥੧੦॥

kahai naanak. man chanchal; chaturaaee kinai. na paaeaa |10|

ਪੰਜਾਬੀ ਅਰਥ

ਗੁਰੂ ਜੀ ਫੁਰਮਾਉੱਦੇ ਹਨ। ਹੇ ਬੇਚੈਨ ਬੰਦੇ! ਕਦੇ ਭੀ ਕਿਸੇ ਨੂੰ ਚਾਲਾਕੀ ਹੁਸ਼ਿਆਰੀ ਦੁਆਰਾ ਵਹਿਗੁਰੂ ਪ੍ਰਪਾਤ ਨਹੀਂ ਹੋਇਆ।

English meaning

Says Nanak, O fickle mind, no one has found Him through cleverness. ||10||

ਏ ਮਨ ਪਿਆਰਿਆ; ਤੂ ਸਦਾ ਸਚੁ ਸਮਾਲੇ ॥

e man piaariaa; too sadaa sach samaale |

ਪੰਜਾਬੀ ਅਰਥ

ਹੇ ਮੇਰੀ ਪਿਆਰੀ ਜਿੰਦੜੀਏ। ਤੂੰ ਸਦੀਵ ਹੀ ਸਤਿਪਰਖ ਦਾ ਸਿਮਰਨ ਕਰ।

English meaning

O beloved mind, contemplate the True Lord forever.

ਏਹੁ ਕੁਟੰਬੁ. ਤੂ ਜਿ ਦੇਖਦਾ; ਚਲੈ ਨਾਹੀ. ਤੇਰੈ ਨਾਲੇ ॥

ehu kuttanb. too ji dekhadaa; chalai naahee. terai naale |

ਪੰਜਾਬੀ ਅਰਥ

ਇਹ ਆਰ ਪਰਵਾਰ ਜੋ ਤੂੰ ਵੇਖਦਾ ਹੈ, ਤੇਰੇ ਨਾਲ ਨਹੀਂ ਜਾਣਾ।

English meaning

This family which you see shall not go along with you.

ਸਾਥਿ ਤੇਰੈ. ਚਲੈ ਨਾਹੀ; ਤਿਸੁ ਨਾਲਿ. ਕਿਉ ਚਿਤੁ ਲਾਈਐ ॥

saath terai. chalai naahee; tis naal. kiau chit laaeeai |

ਪੰਜਾਬੀ ਅਰਥ

ਜਿਸ ਨੇ ਤੇਰੇ ਨਾਲ ਨਹੀਂ ਟੁਰਨਾ, ਉਸ ਦੇ ਨਾਲ ਤੂੰ ਕਿਉਂ ਆਪਣੇ ਮਨ ਨੂੰ ਜੋੜਦਾ ਹੈਂ।

English meaning

They shall not go along with you, so why do you focus your attention on them?

ਐਸਾ ਕੰਮੁ ਮੂਲੇ. ਨ ਕੀਚੈ; ਜਿਤੁ ਅੰਤਿ ਪਛੋਤਾਈਐ ॥

aisaa kam moole. na keechai; jit ant pachhotaaeeai |

ਪੰਜਾਬੀ ਅਰਥ

ਐਹੋ ਜੇਹਾ ਅਮਲ ਤੂੰ ਮੂਲੋਂ ਹੀ ਨਾਂ ਕਮ ਜਿਸ ਦਾ ਤੈਨੂੰ ਅਖੀਰ ਨੂੰ ਪਸਚਾਤਾਪ ਕਰਨਾ ਪਵੇ।

English meaning

Don't do anything that you will regret in the end.

ਸਤਿਗੁਰੂ ਕਾ ਉਪਦੇਸੁ ਸੁਣਿ ਤੂ; ਹੋਵੈ ਤੇਰੈ ਨਾਲੇ ॥

satiguroo kaa upades sun too; hovai terai naale |

ਪੰਜਾਬੀ ਅਰਥ

ਤੂੰ ਸੱਚੇ ਗੁਰਾਂ ਦੀ ਸਿੱਖਿਆ ਸ੍ਰਵਣ ਕਰ ਜੋ ਕਿ ਤੇਰੇ ਨਾਲ ਜਾਊਗੀ।

English meaning

Listen to the Teachings of the True Guru - these shall go along with you.

ਕਹੈ ਨਾਨਕੁ. ਮਨ ਪਿਆਰੇ; ਤੂ ਸਦਾ ਸਚੁ ਸਮਾਲੇ ॥੧੧॥

kahai naanak. man piaare; too sadaa sach samaale |11|

ਪੰਜਾਬੀ ਅਰਥ

ਗੁਰੂ ਜੀ ਫ਼ੁਰਮਾਉਂਦੇ ਹਨ, ਹੇ ਮੇਰੇ ਪ੍ਰੀਤਵਾਨ ਪ੍ਰਾਨੀ। ਤੂੰ ਹਮੇਸ਼ਾਂ ਹੀ ਸੱਚੇ ਸੁਆਮੀ ਦਾ ਆਰਾਧਨ ਕਰ।

English meaning

Says Nanak, O beloved mind, contemplate the True Lord forever. ||11||

ਅਗਮ ਅਗੋਚਰਾ; ਤੇਰਾ ਅੰਤੁ. ਨ ਪਾਇਆ ॥

agam agocharaa; teraa ant. na paaeaa |

ਪੰਜਾਬੀ ਅਰਥ

ਹੇ ਮੇਰੇ ਪਹੁੰਚ ਤੋਂ ਪਰੇ ਅਤੇ ਸਮਝ ਸੋਚ ਤੋਂ ਉਚੇਰੇ ਸਾਈਂ! ਤੇਰਾ ਓੜਕ ਜਾਣਿਆ ਨਹੀਂ ਜਾ ਸਕਦਾ।

English meaning

O inaccessible and unfathomable Lord, Your limits cannot be found.

ਅੰਤੋ. ਨ ਪਾਇਆ ਕਿਨੈ ਤੇਰਾ; ਆਪਣਾ ਆਪੁ ਤੂ ਜਾਣਹੇ ॥

anto. na paaeaa kinai teraa; aapanaa aap too jaanahe |

ਪੰਜਾਬੀ ਅਰਥ

ਕਿਸੇ ਨੂੰ ਭੀ ਤੇਰੇ ਅਖੀਰ ਦਾ ਪਤਾ ਨਹੀਂ ਲੱਗਾ। ਕੇਵਲ ਤੂੰ ਹੀ ਆਪਣੇ ਆਪ ਨੂੰ ਜਾਣਦਾ ਹੈ।

English meaning

No one has found Your limits; only You Yourself know.

ਜੀਅ ਜੰਤ ਸਭਿ ਖੇਲੁ ਤੇਰਾ; ਕਿਆ ਕੋ ਆਖਿ ਵਖਾਣਏ ॥

jeea jant sabh khel teraa; kiaa ko aakh vakhaane |

ਪੰਜਾਬੀ ਅਰਥ

ਇਨਸਾਨ ਅਤੇ ਹੋਰ ਪਸ਼ੂ ਪੰਛੀ ਸਮੂਹ ਤੈਂ ਡੀਆਂ ਹੀ ਖੇਡਾਂ ਹਨ। ਕਿਹੜਿਆ ਸ਼ਬਦਾਂ ਦੁਆਰਾ ਕੋਈ ਜਣਾ ਤੈਨੂੰ ਵਰਨਣ ਅਤੇ ਬਿਆਨ ਕਰ ਸਕਦਾ ਹੈ।

English meaning

All living beings and creatures are Your play; how can anyone describe You?

ਆਖਹਿ ਤ ਵੇਖਹਿ ਸਭੁ ਤੂਹੈ; ਜਿਨਿ ਜਗਤੁ ਉਪਾਇਆ ॥

aakheh ta vekheh sabh toohai; jin jagat upaaeaa |

ਪੰਜਾਬੀ ਅਰਥ

ਤੂੰ ਹੀ ਹੈ ਜਿਸ ਨੇ ਸੰਸਾਰ ਨੂੰ ਰਚਿਆ ਹੈ ਅਤੇ ਜੋ ਬੋਲਦਾ ਅਤੇ ਸਾਰਿਆਂ ਨੂੰ ਦੇਖਦਾ ਹੈ।

English meaning

You speak, and You gaze upon all; You created the Universe.

ਕਹੈ ਨਾਨਕੁ. ਤੂ ਸਦਾ ਅਗੰਮੁ ਹੈ; ਤੇਰਾ ਅੰਤੁ ਨ ਪਾਇਆ ॥੧੨॥

kahai naanak. too sadaa agam hai; teraa ant na paaeaa |12|

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ ਤੂੰ, ਹੇ ਸੁਆਮੀ। ਸਦੀਵ ਹੀ ਪਹੁੰਚ ਤੋਂ ਪਰੇ ਹੈਂ। ਤੇਰਾ ਓੜਕ ਲੱਭਿਆ ਨਹੀਂ ਜਾ ਸਕਦਾ।

English meaning

Says Nanak, You are forever inaccessible; Your limits cannot be found. ||12||

ਸੁਰਿ ਨਰ ਮੁਨਿ ਜਨ. ਅੰਮਿ੍ਰਤੁ ਖੋਜਦੇ; ਸੁ ਅੰਮਿ੍ਰਤੁ. ਗੁਰ ਤੇ ਪਾਇਆ ॥

sur nar mun jan. amrit khojade; su amrit. gur te paaeaa |

ਪੰਜਾਬੀ ਅਰਥ

ਦੈਵੀ ਪਰਸ਼ ਅਤੇ ਖਾਮੋਸ਼ ਰਿਸ਼ੀ ਈਸ਼ਵਰੀ ਅੰਮ੍ਰਿਤ ਦੀ ਢੂੰਡ ਭਾਲ ਕਰਦੇ ਹਨ। ਉਹ ਆਬਿ-ਹਿਯਾਤ ਮੈਨੂੰ ਗੁਰਾਂ ਪਾਸੋਂ ਪ੍ਰਾਪਤ ਹੋ ਗਿਆ ਹੈ।

English meaning

The angelic beings and the silent sages search for the Ambrosial Nectar; this Amrit is obtained from the Guru.

ਪਾਇਆ ਅੰਮਿ੍ਰਤੁ. ਗੁਰਿ ਕਿ੍ਰਪਾ ਕੀਨੀ; ਸਚਾ ਮਨਿ ਵਸਾਇਆ ॥

paaeaa amrit. gur kripaa keenee; sachaa man vasaaeaa |

ਪੰਜਾਬੀ ਅਰਥ

ਜਿਸ ਉੱਤੇ ਗੁਰੂ ਜੀ ਦਇਆ ਕਰਦੇ ਹਨ, ਉਹ ਆਬਿ-ਹਿਯਾਤ ਨੂੰ ਪਾ ਲੈਂਦਾ ਹੈ ਅਤੇ ਸੱਚੇ ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰਖਦਾ ਹੈ।

English meaning

This Amrit is obtained, when the Guru grants His Grace; He enshrines the True Lord within the mind.

ਜੀਅ ਜੰਤ ਸਭਿ ਤੁਧੁ ਉਪਾਏ; ਇਕਿ ਵੇਖਿ. ਪਰਸਣਿ ਆਇਆ ॥

jeea jant sabh tudh upaae; ik vekh. parasan aaeaa |

ਪੰਜਾਬੀ ਅਰਥ

ਸਾਰੇ ਪ੍ਰਾਣਧਾਰੀ ਤੂੰ ਹੀ ਰਚੇ ਹਨ, ਹੇ ਸਾਹਿਬ ਪਰ ਕੋਈ ਵਿਰਲਾ ਹੀ ਗੁਰਾਂ ਨੂੰ ਵੇਖਦਾ ਹੈ ਅਤੇ ਉਨ੍ਹਾਂ ਦੀ ਪਨਾਹ ਲੈਂਦਾ ਹੈ।

English meaning

All living beings and creatures were created by You; only some come to see the Guru, and seek His blessing.

ਲਬੁ ਲੋਭੁ ਅਹੰਕਾਰੁ ਚੂਕਾ; ਸਤਿਗੁਰੂ ਭਲਾ ਭਾਇਆ ॥

lab lobh ahankaar chookaa; satiguroo bhalaa bhaaeaa |

ਪੰਜਾਬੀ ਅਰਥ

ਉਸ ਦਾ ਲਾਲਚ ਤਮ੍ਹਾਂ ਅਤੇ ਹੰਕਾਰ ਨਵਿਰਤ ਹੋ ਜਾਂਦੇ ਹਨ ਅਤੇ ਸੱਚੇ ਗੁਰੂ ਜੀ ਉਸ ਨੂੰ ਮਿੱਠੇ ਲਗਦੇ ਹਨ।

English meaning

Their greed, avarice and egotism are dispelled, and the True Guru seems sweet.

ਕਹੈ ਨਾਨਕੁ. ਜਿਸ ਨੋ ਆਪਿ ਤੁਠਾ; ਤਿਨਿ. ਅੰਮਿ੍ਰਤੁ ਗੁਰ ਤੇ ਪਾਇਆ ॥੧੩॥

kahai naanak. jis no aap tutthaa; tin. amrit gur te paaeaa |13|

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ ਜਿਸ ਨਾਲ ਪ੍ਰਭੂ ਪ੍ਰਸੰਨ ਹੈ, ਉਹ ਗੁਰਾਂ ਦੇ ਰਾਹੀਂ ਨਾਮ-ਸੁਧਾਰੱਸ ਨੂੰ ਪਾ ਲੈਂਦਾ ਹੈ।

English meaning

Says Nanak, those with whom the Lord is pleased, obtain the Amrit, through the Guru. ||13||

ਭਗਤਾ ਕੀ; ਚਾਲ ਨਿਰਾਲੀ ॥

bhagataa kee; chaal niraalee |

ਪੰਜਾਬੀ ਅਰਥ

ਅਨੋਖੀ ਹੈ ਜੀਵਨ ਰਹੁ ਰੀਤੀ ਸੰਤਾਂ ਦੀ।

English meaning

The lifestyle of the devotees is unique and distinct.

ਚਾਲਾ ਨਿਰਾਲੀ ਭਗਤਾਹ ਕੇਰੀ; ਬਿਖਮ ਮਾਰਗਿ ਚਲਣਾ ॥

chaalaa niraalee bhagataah keree; bikham maarag chalanaa |

ਪੰਜਾਬੀ ਅਰਥ

ਅਨੋਖੀ ਹੈ ਜੀਵਨ ਰਹੁ ਰੀਤੀ ਸੰਤਾਂ ਦੀ, ਉਹ ਕਰਨ ਰਹੋ ਟੁਰਦੇ ਹਨ।

English meaning

The devotees' lifestyle is unique and distinct; they follow the most difficult path.

ਲਬੁ ਲੋਭੁ ਅਹੰਕਾਰੁ ਤਜਿ ਤਿ੍ਰਸਨਾ; ਬਹੁਤੁ. ਨਾਹੀ ਬੋਲਣਾ ॥

lab lobh ahankaar taj trisanaa; bahut. naahee bolanaa |

ਪੰਜਾਬੀ ਅਰਥ

ਉਹ ਲਾਲਚ, ਤਮ੍ਹਾਂ ਹੰਗਤਾ ਅਤੇ ਖ਼ਾਹਿਸ਼ ਨੂੰ ਛੱਡ ਦਿੰਦੇ ਹਨ ਅਤੇ ਵਾਧੂ ਬੋਲਦੇ ਨਹੀਂ।

English meaning

They renounce greed, avarice, egotism and desire; they do not talk too much.

ਖੰਨਿਅਹੁ ਤਿਖੀ. ਵਾਲਹੁ ਨਿਕੀ; ਏਤੁ ਮਾਰਗਿ ਜਾਣਾ ॥

khaniahu tikhee. vaalahu nikee; et maarag jaanaa |

ਪੰਜਾਬੀ ਅਰਥ

ਉਹ ਖੰਡੇ ਨਾਲੋਂ ਤੇਜ਼ ਅਤੇ ਬਾਲ ਨਾਲੋਂ ਬਰੀਕ ਰਸਤੇ ਟੁਰਦੇ ਹਨ।

English meaning

The path they take is sharper than a two-edged sword, and finer than a hair.

ਗੁਰ ਪਰਸਾਦੀ ਜਿਨੀ ਆਪੁ ਤਜਿਆ; ਹਰਿ ਵਾਸਨਾ ਸਮਾਣੀ ॥

gur parasaadee jinee aap tajiaa; har vaasanaa samaanee |

ਪੰਜਾਬੀ ਅਰਥ

ਜੋ ਗੁਰਾਂ ਦੀ ਦਇਆ ਦੁਆਰਾ ਆਪਣੀ ਸਵੈ-ਹੰਗਤਾ ਨੂੰ ਦੂਰ ਕਰ ਦਿੰਦੇ ਹਨ, ਉਨ੍ਹਾਂ ਦੀ ਖਾਹਿਸ਼ ਸਾਈਂ ਵਿੱਚ ਲੀਨ ਹੋ ਜਾਂਦੀ ਹੈ।

English meaning

By Guru's Grace, they shed their selfishness and conceit; their hopes are merged in the Lord.

ਕਹੈ ਨਾਨਕੁ. ਚਾਲ ਭਗਤਾ; ਜੁਗਹੁ ਜੁਗੁ ਨਿਰਾਲੀ ॥੧੪॥

kahai naanak. chaal bhagataa; jugahu jug niraalee |14|

ਪੰਜਾਬੀ ਅਰਥ

ਗੁਰੂ ਜੀ ਫਰਮਾਉਂਦੇ ਹਨ, ਅਦੱਭੁਤ (ਵਖਰਾ) ਹੈ ਮਾਰਗ ਸਾਈਂ ਦੇ ਗੋਲਿਆਂ ਦਾ ਹਰ ਯੁੱਗ ਅੰਦਰ।

English meaning

Says Nanak, the lifestyle of the devotees, in each and every age, is unique and distinct. ||14||

ਜਿਉ ਤੂ ਚਲਾਇਹਿ. ਤਿਵ ਚਲਹ ਸੁਆਮੀ; ਹੋਰੁ. ਕਿਆ ਜਾਣਾ ਗੁਣ ਤੇਰੇ ॥

jiau too chalaaeihi. tiv chalah suaamee; hor. kiaa jaanaa gun tere |

ਪੰਜਾਬੀ ਅਰਥ

ਜਿੰਵੇਂ ਤੂੰ ਮੈਨੂੰ ਚਲਾਉਂਦਾ ਹੈਂ, ਤਿਵੇਂ ਹੀ ਮੈਂ ਚਲਦਾ ਹਾਂ, ਹੇ ਸਾਂਈ। ਤੇਰੀਆਂ ਖੂਬੀਆਂ ਨੂੰ ਮੈਂ ਹੋਰ ਕੀ ਜਾਣ ਸਕਦਾ ਹਾਂ।

English meaning

As You make me walk, so do I walk, O my Lord and Master; what else do I know of Your Glorious Virtues?

ਜਿਵ ਤੂ ਚਲਾਇਹਿ. ਤਿਵੈ ਚਲਹ; ਜਿਨਾ ਮਾਰਗਿ ਪਾਵਹੇ ॥

jiv too chalaaeihi. tivai chalah; jinaa maarag paavahe |

ਪੰਜਾਬੀ ਅਰਥ

ਜਿਨ੍ਹਾਂ ਨੂੰ ਤੂੰ ਆਪਣੇ ਰਾਹੇ ਪਾਉਂਦਾ ਹੈਂ ਜਿਸ ਤਰ੍ਹਾਂ ਤੂੰ ਚਲਾਉਂਦਾ ਹੈ ਉਹ ਉਸੇ ਤਰ੍ਹਾਂ ਚਲਦੇ ਹਨ।

English meaning

As You cause them to walk, they walk - You have placed them on the Path.

ਕਰਿ ਕਿਰਪਾ. ਜਿਨ ਨਾਮਿ ਲਾਇਹਿ; ਸਿ ਹਰਿ ਹਰਿ ਸਦਾ ਧਿਆਵਹੇ ॥

kar kirapaa. jin naam laaeihi; si har har sadaa dhiaavahe |

ਪੰਜਾਬੀ ਅਰਥ

ਜਿਨ੍ਹਾਂ ਨੂੰ ਤੂੰ ਆਪਣੀ ਰਹਿਮਤ ਸਦਕਾ ਆਪਣੇ। ਨਾਮ ਨਾਲ ਜੋੜਦਾ ਹੈ, ਉਹ ਸਦੀਵ ਹੀ ਤੇਰਾ ਸਿਮਰਨ ਕਰਦੇ ਹਨ, ਹੇ ਸੁਆਮੀ ਵਾਹਿਗੁਰੂ।

English meaning

In Your Mercy, You attach them to the Naam; they meditate forever on the Lord, Har, Har.

ਜਿਸ ਨੋ ਕਥਾ ਸੁਣਾਇਹਿ ਆਪਣੀ; ਸਿ ਗੁਰਦੁਆਰੈ ਸੁਖੁ ਪਾਵਹੇ ॥

jis no kathaa sunaaeihi aapanee; si guraduaarai sukh paavahe |

ਪੰਜਾਬੀ ਅਰਥ

ਜਿਸ ਨੂੰ ਤੂੰ ਆਪਣੀ ਕਥਾ ਵਾਰਤਾ ਸ੍ਰਵਣ ਕਾਰਵਾਉਂਦਾ ਹੈਂ, ਉਹ ਗੁਰਾਂ ਦੇ ਦਰ ਤੋਂ ਸੁਖ ਪ੍ਰਾਪਤ ਕਰ ਲੈਂਦਾ ਹੈ।

English meaning

Those whom You cause to listen to Your sermon, find peace in the Gurdwara, the Guru's Gate.

ਕਹੈ ਨਾਨਕੁ. ਸਚੇ ਸਾਹਿਬ; ਜਿਉ ਭਾਵੈ ਤਿਵੈ ਚਲਾਵਹੇ ॥੧੫॥

kahai naanak. sache saahib; jiau bhaavai tivai chalaavahe |15|

ਪੰਜਾਬੀ ਅਰਥ

ਗੁਰੂ ਜੀ ਫੁਰਮਾਉਂਦੇ ਹਨ, ਹੇ ਮੇਰੇ ਸੱਚੇ ਸਾਹਿਬ! ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਬੰਦਿਆ ਨੂੰ ਤੂੰ ਤੋਰਦਾ ਹੈ।

English meaning

Says Nanak, O my True Lord and Master, you make us walk according to Your Will. ||15||

ਏਹੁ ਸੋਹਿਲਾ; ਸਬਦੁ ਸੁਹਾਵਾ ॥

ehu sohilaa; sabad suhaavaa |

ਪੰਜਾਬੀ ਅਰਥ

ਇਹ ਸੁੰਦਰ ਗੁਰਬਾਣੀ ਸੁਆਮੀ ਦੀ ਸਿਫ਼ਤ-ਸਨ ਹੈ।

English meaning

This song of praise is the Shabad, the most beautiful Word of God.

ਸਬਦੋ ਸੁਹਾਵਾ ਸਦਾ ਸੋਹਿਲਾ; ਸਤਿਗੁਰੂ ਸੁਣਾਇਆ ॥

sabado suhaavaa sadaa sohilaa; satiguroo sunaaeaa |

ਪੰਜਾਬੀ ਅਰਥ

ਇਹ ਸੱਚੇ ਗੁਰਾਂ ਦੀ ਉਚਾਰਨ ਕੀਤੀ ਹੋਈ ਸੁੰਦਰ ਗੁਰਬਾਣੀ ਸਦੀਵੀ ਸੁਆਮੀ ਦੀ ਸਿਫ਼ਤ ਸ਼ਲਾਘਾ ਹੈ।

English meaning

This beauteous Shabad is the everlasting song of praise, spoken by the True Guru.

ਏਹੁ ਤਿਨ ਕੈ ਮੰਨਿ ਵਸਿਆ; ਜਿਨ ਧੁਰਹੁ ਲਿਖਿਆ ਆਇਆ ॥

ehu tin kai man vasiaa; jin dhurahu likhiaa aaeaa |

ਪੰਜਾਬੀ ਅਰਥ

ਇਹ ਗੁਰਬਾਣੀ ਉਨ੍ਹਾਂ ਦੇ ਹਿਰਦੇ ਅੰਦਰ ਨਿਵਾਸ ਕਰਦੀ ਹੈ, ਜਿਨ੍ਹਾਂ ਲਈ ਆਦਿ ਪੁਰਖ ਨੇ ਇਸ ਤਰ੍ਹਾਂ ਲਿਖਿਆ ਹੋਇਆ ਹੈ।

English meaning

This is enshrined in the minds of those who are so pre-destined by the Lord.

ਇਕਿ ਫਿਰਹਿ ਘਨੇਰੇ. ਕਰਹਿ ਗਲਾ; ਗਲੀ ਕਿਨੈ. ਨ ਪਾਇਆ ॥

eik fireh ghanere. kareh galaa; galee kinai. na paaeaa |

ਪੰਜਾਬੀ ਅਰਥ

ਕਈ ਬਹੁਤੀਆਂ ਗੱਲਾਂ ਬਾਤਾਂ ਕਰਦੇ ਫਿਰਦੇ ਹਨ, ਪਰ ਬਕਵਾਸ ਕਰਨ ਦੁਆਰਾ ਕਿਸੇ ਨੂੰ ਭੀ ਸਾਈਂ ਪ੍ਰਾਪਤ ਨਹੀਂ ਹੁੰਦਾ।

English meaning

Some wander around, babbling on and on, but none obtain Him by babbling.

ਕਹੈ ਨਾਨਕੁ. ਸਬਦੁ ਸੋਹਿਲਾ; ਸਤਿਗੁਰੂ ਸੁਣਾਇਆ ॥੧੬॥

kahai naanak. sabad sohilaa; satiguroo sunaaeaa |16|

ਪੰਜਾਬੀ ਅਰਥ

ਗੁਰੂ ਜੀ ਫੁਰਮਾਉਂਦੇ ਹਨ, ਸੱਚੇ ਗੁਰਾਂ ਨੇ ਸੁੰਦਰ ਗੁਰਬਾਣੀ ਸੰਸਾਰ ਨੂੰ ਦਰਸਾਈ ਹੈ।

English meaning

Says Nanak, the Shabad, this song of praise, has been spoken by the True Guru. ||16||

ਪਵਿਤੁ ਹੋਏ ਸੇ ਜਨਾ; ਜਿਨੀ ਹਰਿ ਧਿਆਇਆ ॥

pavit hoe se janaa; jinee har dhiaaeaa |

ਪੰਜਾਬੀ ਅਰਥ

ਪਵਿੱਤ੍ਰ ਹੋ ਜਾਂਦੇ ਹਨ ਉਹ ਪੁਰਸ਼ ਜੋ ਪ੍ਰਭੂ ਦਾ ਸਿਮਰਨ ਕਰਦੇ ਹਨ।

English meaning

Those humble beings who meditate on the Lord become pure.

ਹਰਿ ਧਿਆਇਆ ਪਵਿਤੁ ਹੋਏ; ਗੁਰਮੁਖਿ ਜਿਨੀ ਧਿਆਇਆ ॥

har dhiaaeaa pavit hoe; guramukh jinee dhiaaeaa |

ਪੰਜਾਬੀ ਅਰਥ

ਜੋ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨੂੰ ਸਿਮਰਦੇ ਹਨ। ਵਾਹਿਗੁਰੂ ਨੂੰ ਸਿਮਰਦੇ ਹਨ, ਉਹ ਪਾਵਨ ਪੁਨੀਤ ਥੀ ਵੰਝਦੇ ਹਨ।

English meaning

Meditating on the Lord, they become pure; as Gurmukh, they meditate on Him.

ਪਵਿਤੁ ਮਾਤਾ ਪਿਤਾ. ਕੁਟੰਬ ਸਹਿਤ ਸਿਉ; ਪਵਿਤੁ ਸੰਗਤਿ ਸਬਾਈਆ ॥

pavit maataa pitaa. kuttanb sahit siau; pavit sangat sabaaeea |

ਪੰਜਾਬੀ ਅਰਥ

ਉਹ ਆਪਣੀ ਅੰਮੜੀ ਬਾਬਲ, ਟੱਬਰ ਕਬੀਲੇ ਅਤੇ ਚੰਗੇ ਮਿੱਤ੍ਰਾਂ ਸਣੇ ਪਵਿੱਤ੍ਰ ਹਨ ਅਤੇ ਉਨ੍ਹਾਂ ਦੇ ਸਾਰੇ ਮੇਲ ਮਿਲਾਪੀ ਭੀ ਪਵਿੱਤਰ ਹਨ।

English meaning

They are pure, along with their mothers, fathers, family and friends; all their companions are pure as well.

ਕਹਦੇ ਪਵਿਤੁ. ਸੁਣਦੇ ਪਵਿਤੁ; ਸੇ ਪਵਿਤੁ. ਜਿਨੀ ਮੰਨਿ ਵਸਾਇਆ ॥

kahade pavit. sunade pavit; se pavit. jinee man vasaaeaa |

ਪੰਜਾਬੀ ਅਰਥ

ਜੋ ਰੱਬ ਦਾ ਨਾਮ ਦਾ ਉਚਾਰਨ ਕਰਦੇ ਹਨ, ਉਹ ਪਾਵਨ ਹਨ, ਜੋ ਇਸ ਨੂੰ ਸ੍ਰਵਨ ਕਰਦੇ ਹਨ, ਉਹ ਪਾਵਨ ਹਨ ਅਤੇ ਪਾਵਨ ਹਨ ਉਹ ਜੋ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।

English meaning

Pure are those who speak, and pure are those who listen; those who enshrine it within their minds are pure.

ਕਹੈ ਨਾਨਕੁ. ਸੇ ਪਵਿਤੁ; ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥

kahai naanak. se pavit; jinee guramukh har har dhiaaeaa |17|

ਪੰਜਾਬੀ ਅਰਥ

ਗੁਰੂ ਜੀ ਫਰਮਾਉਂਦੇ ਹਨ, ਪਾਕ ਹਨ ਉਹ ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਮਾਲਕ ਦਾ ਆਰਾਧਨ ਕਰਦੇ ਹਨ।

English meaning

Says Nanak, pure and holy are those who, as Gurmukh, meditate on the Lord, Har, Har. ||17||

ਕਰਮੀ ਸਹਜੁ. ਨ ਊਪਜੈ; ਵਿਣੁ ਸਹਜੈ. ਸਹਸਾ, ਨ ਜਾਇ ॥

karamee sehaj. na aoopajai; vin sahajai. sahasaa, na jaae |

ਪੰਜਾਬੀ ਅਰਥ

ਕਰਮ ਕਾਂਡਾਂ ਦੁਆਰਾ ਬ੍ਰਹਮ ਗਿਆਤ ਉਤਪੰਨ ਨਹੀਂ ਹੁੰਦੀ ਅਤੇ ਬ੍ਰਹਮ ਗਿਆਤ ਦੇ ਬਾਝੋਂ ਸੰਦੇਹ ਨਵਿਰਤ ਨਹੀਂ ਹੁੰਦਾ।

English meaning

By religious rituals, intuitive poise is not found; without intuitive poise, skepticism does not depart.

ਨਹ ਜਾਇ ਸਹਸਾ. ਕਿਤੈ ਸੰਜਮਿ; ਰਹੇ ਕਰਮ ਕਮਾਏ ॥

neh jaae sahasaa. kitai sanjam; rahe karam kamaae |

ਪੰਜਾਬੀ ਅਰਥ

ਕਿਸੇ ਭੀ ਜਤਨ ਨਾਲ ਸੰਦੇਹ ਨਵਿਰਤ ਨਹੀਂ ਹੁੰਦਾ। ਲੋਕ ਰਸਮੀ ਸੰਸਕਾਰ ਕਰਦੇ ਹਾਰ ਹੁੱਟ ਗਏ ਹਨ।

English meaning

Skepticism does not depart by contrived actions; everybody is tired of performing these rituals.

ਸਹਸੈ ਜੀਉ ਮਲੀਣੁ ਹੈ; ਕਿਤੁ ਸੰਜਮਿ ਧੋਤਾ ਜਾਏ ॥

sahasai jeeo maleen hai; kit sanjam dhotaa jaae |

ਪੰਜਾਬੀ ਅਰਥ

ਵਹਿਮ ਭਰਮ ਦੇ ਰਾਹੀਂ ਆਤਮਾ ਗੰਦੀ ਹੋ ਜਾਂਦੀ ਹੈ। ਕਿਸ ਤਰੀਕੇ ਨਾਲ ਇਹ ਸਾਫ਼ ਸੁਥਰੀ ਕੀਤੀ ਜਾ ਸਕਦੀ ਹੈ।

English meaning

The soul is polluted by skepticism; how can it be cleansed?

ਮੰਨੁ ਧੋਵਹੁ. ਸਬਦਿ ਲਾਗਹੁ; ਹਰਿ ਸਿਉ ਰਹਹੁ. ਚਿਤੁ ਲਾਇ ॥

man dhovahu. sabad laagahu; har siau rahahu. chit laae |

ਪੰਜਾਬੀ ਅਰਥ

ਆਪਣੇ ਆਪ ਨੂੰ ਨਾਮ ਜੋੜ ਕੇ ਤੂੰ ਆਪਣੀ ਆਤਮਾ ਨੂੰ ਧੋ ਲੈ ਅਤੇ ਆਪਣੇ ਮਨ ਨੂੰ ਹਰੀ ਨਾਲ ਜੋੜੀ ਰੱਖ।

English meaning

Wash your mind by attaching it to the Shabad, and keep your consciousness focused on the Lord.

ਕਹੈ ਨਾਨਕੁ. ਗੁਰ ਪਰਸਾਦੀ ਸਹਜੁ ਉਪਜੈ; ਇਹੁ ਸਹਸਾ ਇਵ ਜਾਇ ॥੧੮॥

kahai naanak. gur parasaadee sehaj upajai; ihu sahasaa iv jaae |18|

ਪੰਜਾਬੀ ਅਰਥ

ਗੁਰੂ ਜੀ ਫੁਰਮਾਉਂਦੇ ਹਨ, ਗੁਰਾਂ ਦੀ ਦਇਆ ਦੁਆਰਾ ਬ੍ਰਹਿਮ ਗਿਆਤ ਪੈਦਾ ਹੁੰਦੀ ਹੈ ਅਤੇ ਇਸ ਤਰ੍ਹਾਂ ਇਹ ਸੰਦੇਹ ਦੂਰ ਹੋ ਜਾਂਦਾ ਹੇ।

English meaning

Says Nanak, by Guru's Grace, intuitive poise is produced, and this skepticism is dispelled. ||18||

ਜੀਅਹੁ ਮੈਲੇ; ਬਾਹਰਹੁ ਨਿਰਮਲ ॥

jeeahu maile; baaharahu niramal |

ਪੰਜਾਬੀ ਅਰਥ

ਅੰਦਰੋਂ ਗੰਦੇ ਅਤੇ ਬਾਹਰਵਾਰੋਂ ਸ਼ੁੰਧ।

English meaning

Inwardly polluted, and outwardly pure.

ਬਾਹਰਹੁ ਨਿਰਮਲ. ਜੀਅਹੁ ਤ ਮੈਲੇ; ਤਿਨੀ ਜਨਮੁ ਜੂਐ ਹਾਰਿਆ ॥

baaharahu niramal. jeeahu ta maile; tinee janam jooai haariaa |

ਪੰਜਾਬੀ ਅਰਥ

ਜੋ ਬਾਹਰਵਾਰੋਂ ਪਵਿੱਤਰ ਅਤੇ ਅੰਦਰੋਂ ਪਲੀਤ ਹਨ, ਉਹ ਆਪਣੇ ਜੀਵਨ ਨੂੰ ਜੂਏ ਵਿੱਚ ਹਾਰ ਦਿੰਦੇ ਹਨ।

English meaning

Those who are outwardly pure and yet polluted within, lose their lives in the gamble.

ਏਹ ਤਿਸਨਾ ਵਡਾ ਰੋਗੁ ਲਗਾ; ਮਰਣੁ ਮਨਹੁ ਵਿਸਾਰਿਆ ॥

eeh tisanaa vaddaa rog lagaa; maran manahu visaariaa |

ਪੰਜਾਬੀ ਅਰਥ

ਉਨ੍ਹਾਂ ਨੂੰ ਲਾਲਚ ਦੀ ਇਹ ਭਾਰੀ ਬੀਮਾਰੀ ਚਿੰਮੜ ਜਾਂਦੀ ਹੈ ਅਤੇ ਆਪਣੇ ਚਿੱਤੋਂ ਉਹ ਮੌਤ ਨੂੰ ਭਲਾ ਦਿੱਦੇ ਹਨ।

English meaning

They contract this terrible disease of desire, and in their minds, they forget about dying.

ਵੇਦਾ ਮਹਿ ਨਾਮੁ ਉਤਮੁ. ਸੋ ਸੁਣਹਿ ਨਾਹੀ; ਫਿਰਹਿ ਜਿਉ ਬੇਤਾਲਿਆ ॥

vedaa meh naam utam. so suneh naahee; fireh jiau betaaliaa |

ਪੰਜਾਬੀ ਅਰਥ

ਵੇਦਾਂ ਅੰਦਰ ਨਾਮ ਪਰਮ ਸ੍ਰੇਸ਼ਟ ਵਸਤੂ ਹੈ। ਉਸ ਨੂੰ ਉਹ ਸੁਣਦੇ ਹੀ ਨਹੀਂ ਅਤੇ ਭੂਤਨਿਆਂ ਵਾਂਗੂੰ ਭਟਕਦੇ ਫਿਰਦੇ ਹਨ।

English meaning

In the Vedas, the ultimate objective is the Naam, the Name of the Lord; but they do not hear this, and they wander around like demons.

ਕਹੈ ਨਾਨਕੁ. ਜਿਨ ਸਚੁ ਤਜਿਆ. ਕੂੜੇ ਲਾਗੇ; ਤਿਨੀ ਜਨਮੁ ਜੂਐ ਹਾਰਿਆ ॥੧੯॥

kahai naanak. jin sach tajiaa. koorre laage; tinee janam jooai haariaa |19|

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ, ਜੋ ਸੱਚ ਨੂੰ ਛੱਡ ਦਿੰਦੇ ਹਨ ਅਤੇ ਝੂਠ ਨਾਲ ਚਿੰਮੜਦੇ ਹਨ, ਉਹ ਆਪਣੇ ਜੀਵਨ ਨੂੰ ਜੂਏ ਵਿੱਚ ਹਾਰ ਦਿੰਦੇ ਹਨ।

English meaning

Says Nanak, those who forsake Truth and cling to falsehood, lose their lives in the gamble. ||19||

ਜੀਅਹੁ ਨਿਰਮਲ; ਬਾਹਰਹੁ ਨਿਰਮਲ ॥

jeeahu niramal; baaharahu niramal |

ਪੰਜਾਬੀ ਅਰਥ

ਸਾਫ਼ ਸੁਥਰੇ ਅੰਦਰੋਂ ਅਤੇ ਸਾਫ਼ ਸੁਥਰੇ ਬਾਹਰੋਂ।

English meaning

Inwardly pure, and outwardly pure.

ਬਾਹਰਹੁ ਤ ਨਿਰਮਲ. ਜੀਅਹੁ ਨਿਰਮਲ; ਸਤਿਗੁਰ ਤੇ. ਕਰਣੀ ਕਮਾਣੀ ॥

baaharahu ta niramal. jeeahu niramal; satigur te. karanee kamaanee |

ਪੰਜਾਬੀ ਅਰਥ

ਜੋ ਬਾਹਰੋਂ ਪਵਿੱਤਰ ਹਨ ਅਤੇ ਅੰਦਰੋਂ ਭੀ ਪਵਿੱਤਰ ਉਹ ਸੱਚੇ ਗੁਰਾਂ ਦੇ ਰਾਹੀਂ ਨੇਕ ਕਰਮ ਕਰਦੇ ਹਨ।

English meaning

Those who are outwardly pure and also pure within, through the Guru, perform good deeds.

ਕੂੜ ਕੀ ਸੋਇ. ਪਹੁਚੈ ਨਾਹੀ; ਮਨਸਾ ਸਚਿ ਸਮਾਣੀ ॥

koorr kee soe. pahuchai naahee; manasaa sach samaanee |

ਪੰਜਾਬੀ ਅਰਥ

ਉਨ੍ਹਾਂ ਨੂੰ ਝੂਠ ਦੀ ਕਨਸੋ ਭੀ ਨਹੀਂ ਪੁੱਜਦੀ ਅਤੇ ਉਨ੍ਹਾਂ ਦੀ ਖਾਹਿਸ਼ ਸੱਚ ਅੰਦਰ ਲੀਨ ਹੋ ਜਾਂਦੀ ਹੈ।

English meaning

Not even an iota of falsehood touches them; their hopes are absorbed in the Truth.

ਜਨਮੁ ਰਤਨੁ ਜਿਨੀ ਖਟਿਆ; ਭਲੇ ਸੇ ਵਣਜਾਰੇ ॥

janam ratan jinee khattiaa; bhale se vanajaare |

ਪੰਜਾਬੀ ਅਰਥ

ਜੋ ਮਨੁੱਖੀ ਜੀਵਨ ਦੇ ਜਵੇਹਰ ਨੂੰ ਖੱਟ ਲੈਂਦੇ ਹਨ, ਉਹ ਪਰਮ ਉੱਤਮ ਵਾਪਾਰੀ ਹਨ।

English meaning

Those who earn the jewel of this human life, are the most excellent of merchants.

ਕਹੈ ਨਾਨਕੁ. ਜਿਨ ਮੰਨੁ ਨਿਰਮਲੁ; ਸਦਾ ਰਹਹਿ ਗੁਰ ਨਾਲੇ ॥੨੦॥

kahai naanak. jin man niramal; sadaa raheh gur naale |20|

ਪੰਜਾਬੀ ਅਰਥ

ਗੁਰੂ ਜੀ ਫੁਰਮਾਉਂਦੇ ਹਨ, ਜਿਨ੍ਹਾਂ ਦਾ ਹਿਰਦਾ ਪਵਿੱਤ੍ਰ ਹੈ ਉਹ ਸਦੀਵ ਹੀ ਪ੍ਰਭੂ ਨਾਲ ਵੱਸਦੇ ਹਨ।

English meaning

Says Nanak, those whose minds are pure, abide with the Guru forever. ||20||

ਜੇ ਕੋ ਸਿਖੁ; ਗੁਰੂ ਸੇਤੀ ਸਨਮੁਖੁ ਹੋਵੈ ॥

je ko sikh; guroo setee sanamukh hovai |

ਪੰਜਾਬੀ ਅਰਥ

ਜੇਕਰ ਕੋਈ ਮੁਰੀਦ ਗੁਰਾਂ ਦਾ ਸੱਚਾ ਅਗਿਆਦਾਰੀ ਹੋ ਜਾਵੇ।

English meaning

If a Sikh turns to the Guru with sincere faith, as sunmukh

ਹੋਵੈ ਤ ਸਨਮੁਖੁ ਸਿਖੁ ਕੋਈ; ਜੀਅਹੁ ਰਹੈ ਗੁਰ ਨਾਲੇ ॥

hovai ta sanamukh sikh koee; jeeahu rahai gur naale |

ਪੰਜਾਬੀ ਅਰਥ

ਜੇਕਰ ਕੋਈ ਸਿੱਖ ਆਪਣੇ ਗੁਰਾਂ ਵੱਲ ਮੂੰਹ ਕਰਦਾ ਹੈ, ਤਾਂ ਉਸ ਦੀ ਆਤਮਾ ਗੁਰਾਂ ਨਾਲ ਵੱਸਦੀ ਹੈ,

English meaning

if a Sikh turns to the Guru with sincere faith, as sunmukh, his soul abides with the Guru.

ਗੁਰ ਕੇ ਚਰਨ. ਹਿਰਦੈ ਧਿਆਏ; ਅੰਤਰ ਆਤਮੈ ਸਮਾਲੇ ॥

gur ke charan. hiradai dhiaae; antar aatamai samaale |

ਪੰਜਾਬੀ ਅਰਥ

ਉਹ ਸੱਚੇ ਦਿਲੋਂ ਗੁਰਾਂ ਦੇ ਚਰਨਾਂ (ਬਚਨਾਂ) ਦਾ ਆਰਾਧਨ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਹਿਰਦੇ ਅੰਦਰ ਸਿਮਰਦਾ ਹੈ।

English meaning

Within his heart, he meditates on the lotus feet of the Guru; deep within his soul, he contemplates Him.

ਆਪੁ ਛਡਿ. ਸਦਾ ਰਹੈ ਪਰਣੈ; ਗੁਰ ਬਿਨੁ ਅਵਰੁ. ਨ ਜਾਣੈ ਕੋਏ ॥

aap chhadd. sadaa rahai paranai; gur bin avar. na jaanai koe |

ਪੰਜਾਬੀ ਅਰਥ

ਆਪਣੀ ਸਵੈ-ਹੰਗਤਾ ਨੂੰ ਤਿਆਗ ਕੇ, ਉਹ ਹਮੇਸ਼ਾਂ ਹੀ ਗੁਰਾਂ ਦੇ ਵਿੱਚ ਰਹਿੰਦਾ ਹੈ, ਗੁਰਾਂ ਦੇ ਬਗੈਰ ਉਹ ਹੋਰ ਕਿਸੇ ਨੂੰ ਨਹੀਂ ਜਾਣਦਾ।

English meaning

Renouncing selfishness and conceit, he remains always on the side of the Guru; he does not know anyone except the Guru.

ਕਹੈ ਨਾਨਕੁ. ਸੁਣਹੁ ਸੰਤਹੁ; ਸੋ ਸਿਖੁ ਸਨਮੁਖੁ ਹੋਏ ॥੨੧॥

kahai naanak. sunahu santahu; so sikh sanamukh hoe |21|

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ ਸ੍ਰਵਣ ਕਰੋ, ਹੇ ਸਾਧੂਓ! ਐਹੋ ਜੇਹਾ ਮੁਰੀਦ ਗੁਰਾਂ ਵੱਲ ਆਪਣਾ ਮੂੰਹ ਮੋੜਦਾ ਹੈ।

English meaning

Says Nanak, listen, O Saints: such a Sikh turns toward the Guru with sincere faith, and becomes sunmukh. ||21||

ਜੇ ਕੋ. ਗੁਰ ਤੇ ਵੇਮੁਖੁ ਹੋਵੈ; ਬਿਨੁ ਸਤਿਗੁਰ ਮੁਕਤਿ. ਨ ਪਾਵੈ ॥

je ko. gur te vemukh hovai; bin satigur mukat. na paavai |

ਪੰਜਾਬੀ ਅਰਥ

ਜੇਕਰ ਕੋਈ ਜਣਾ ਗੁਰਾਂ ਵੱਲੋਂ ਆਪਣਾ ਮੂੰਹ ਮੋੜਦਾ ਹੈ ਤਦ ਉਸ ਨੂੰ ਸੱਚੇ ਗੁਰਾਂ ਦੇ ਬਗੈਰ ਮੋਖਸ਼ ਪ੍ਰਾਪਤ ਨਹੀਂ ਹੁੰਦੀ।

English meaning

One who turns away from the Guru, and becomes baymukh - without the True Guru, he shall not find liberation.

ਪਾਵੈ ਮੁਕਤਿ ਨ. ਹੋਰ ਥੈ ਕੋਈ; ਪੁਛਹੁ ਬਿਬੇਕੀਆ ਜਾਏ ॥

paavai mukat na. hor thai koee; puchhahu bibekeea jaae |

ਪੰਜਾਬੀ ਅਰਥ

ਉਸ ਨੂੰ ਕਿਸੇ ਭੀ ਹੋਰਸ ਥਾਂ ਤੋਂ ਕਲਿਆਣ ਪ੍ਰਾਪਤ ਨਹੀਂ ਹੋਣੀ। ਜਾਓ। ਜਾ ਕੇ ਵਿਚਾਰਵਾਨਾ ਪਾਸੋਂ ਪੁੱਛ ਲੱਵੇ।

English meaning

He shall not find liberation anywhere else either; go and ask the wise ones about this.

ਅਨੇਕ ਜੂਨੀ. ਭਰਮਿ ਆਵੈ; ਵਿਣੁ ਸਤਿਗੁਰ ਮੁਕਤਿ. ਨ ਪਾਏ ॥

anek joonee. bharam aavai; vin satigur mukat. na paae |

ਪੰਜਾਬੀ ਅਰਥ

ਉਹ ਘਣੇਰੀਆਂ ਜੂਨੀਆਂ ਅੰਦਰ ਭਟਕਦਾ ਫਿਰੇਗਾ ਅਤੇ ਉਸ ਨੂੰ ਸੱਚੇ ਗੁਰਾਂ ਦੇ ਬਾਝੋਂ ਮੋਖਸ਼ ਪ੍ਰਾਪਤ ਨਹੀਂ ਹੋਣੀ।

English meaning

He shall wander through countless incarnations; without the True Guru, he shall not find liberation.

ਫਿਰਿ ਮੁਕਤਿ ਪਾਏ. ਲਾਗਿ ਚਰਣੀ; ਸਤਿਗੁਰੂ ਸਬਦੁ ਸੁਣਾਏ ॥

fir mukat paae. laag charanee; satiguroo sabad sunaae |

ਪੰਜਾਬੀ ਅਰਥ

ਆਪਣੇ ਆਪ ਨੂੰ ਸੱਚੇ ਗੁਰਾਂ ਦੇ ਪੈਰਾਂ ਨਾਲ ਜੋੜ ਕੇ ਉਹ ਓੜਕ ਨੂੰ ਮੋਖਸ਼ ਹਾਸਲ ਕਰ ਲਵੇਗਾ ਜਦ ਕਿ ਉਹ ਉਸ ਨੂੰ ਸੁਆਮੀ ਦਾ ਨਾਮ ਸ੍ਰਵਣ ਕਰਵਾਉਣਗੇ।

English meaning

But liberation is attained, when one is attached to the feet of the True Guru, chanting the Word of the Shabad.

ਕਹੈ ਨਾਨਕੁ. ਵੀਚਾਰਿ ਦੇਖਹੁ; ਵਿਣੁ ਸਤਿਗੁਰ ਮੁਕਤਿ. ਨ ਪਾਏ ॥੨੨॥

kahai naanak. veechaar dekhahu; vin satigur mukat. na paae |22|

ਪੰਜਾਬੀ ਅਰਥ

ਗੁਰੂ ਜੀ ਫਰਮਾਉਂਦੇ ਹਨ ਕਿ ਇਸ ਨੂੰ ਸੋਚ ਸਮਝ ਕੇ ਵੇਖ ਲਓ ਕਿ ਸੱਚੇ ਗੁਰਾਂ ਦੇ ਬਗੈਰ ਕਲਿਆਣ ਪ੍ਰਾਪਤ ਨਹੀਂ ਹੁੰਦੀ।

English meaning

Says Nanak, contemplate this and see, that without the True Guru, there is no liberation. ||22||

ਆਵਹੁ ਸਿਖ. ਸਤਿਗੁਰੂ ਕੇ ਪਿਆਰਿਹੋ; ਗਾਵਹੁ ਸਚੀ ਬਾਣੀ ॥

aavahu sikh. satiguroo ke piaariho; gaavahu sachee baanee |

ਪੰਜਾਬੀ ਅਰਥ

ਤੁਸੀਂ ਆਓ। ਹੇ ਸੱਚੇ ਗੁਰੂ ਦੇ ਪਿਆਰੇ ਮੁਰੀਦੋ ਅਤੇ ਸੱਚੀ ਗੁਰਬਾਣੀ ਦਾ ਕੀਰਤਨ ਕਰੋ।

English meaning

Come, O beloved Sikhs of the True Guru, and sing the True Word of His Bani.

ਬਾਣੀ ਤ ਗਾਵਹੁ ਗੁਰੂ ਕੇਰੀ; ਬਾਣੀਆ ਸਿਰਿ ਬਾਣੀ ॥

baanee ta gaavahu guroo keree; baaneea sir baanee |

ਪੰਜਾਬੀ ਅਰਥ

ਤੁਸੀਂ ਗੁਰਾਂ ਦੀ ਬਾਣੀ ਦਾ ਗਾਇਨ ਕਰੋ ਜਿਹੜੀ ਬਾਣੀ ਕਿ ਸਾਰੀਆਂ ਬਾਣੀਆਂ ਨਾਲੋਂ ਪਰਮ ਸ੍ਰੇਸ਼ਟ ਹੈ।

English meaning

Sing the Guru's Bani, the supreme Word of Words.

ਜਿਨ ਕਉ ਨਦਰਿ ਕਰਮੁ ਹੋਵੈ; ਹਿਰਦੈ ਤਿਨਾ ਸਮਾਣੀ ॥

jin kau nadar karam hovai; hiradai tinaa samaanee |

ਪੰਜਾਬੀ ਅਰਥ

ਗੁਰਬਾਣੀ ਉਨ੍ਹਾਂ ਦੇ ਮਨ ਅੰਦਰ ਪ੍ਰਵੇਸ਼ ਕਰਦੀ ਹੈ ਜਿਨ੍ਹਾਂ ਉੱਤੇ ਪ੍ਰਭੂ ਆਪਣੀ ਦਇਆ ਦ੍ਰਿਸ਼ਟੀ ਧਾਰਦਾ ਹੈ।

English meaning

Those who are blessed by the Lord's Glance of Grace - their hearts are imbued with this Bani.

ਪੀਵਹੁ ਅੰਮਿ੍ਰਤੁ. ਸਦਾ ਰਹਹੁ ਹਰਿ ਰੰਗਿ; ਜਪਿਹੁ ਸਾਰਿਗਪਾਣੀ ॥

peevahu amrit. sadaa rahahu har rang; japihu saarigapaanee |

ਪੰਜਾਬੀ ਅਰਥ

ਤੂੰ ਸੁਧਾਰਸ ਪਾਨ ਕਰ ਹਮੇਸ਼ਾਂ ਰੱਬ ਦੀ ਪ੍ਰੀਤ ਅੰਦਰ ਵੰਸ ਅਤੇ ਧਰਤੀ ਦੇ ਥੰਮਣਹਾਰ, ਵਾਹਿਗੁਰੂ ਦਾ ਭਜਨ ਕਰ।

English meaning

Drink in this Ambrosial Nectar, and remain in the Lord's Love forever; meditate on the Lord, the Sustainer of the world.

ਕਹੈ ਨਾਨਕੁ. ਸਦਾ ਗਾਵਹੁ; ਏਹ ਸਚੀ ਬਾਣੀ ॥੨੩॥

kahai naanak. sadaa gaavahu; eeh sachee baanee |23|

ਪੰਜਾਬੀ ਅਰਥ

ਗੁਰੂ ਜੀ ਫੁਰਮਾਉਂਦੇ ਹਨ, ਤੂੰ ਸਦੀਵ ਹੀ ਇਸ ਸੱਚੀ ਗੁਰਬਾਣੀ ਦਾ ਕੀਰਤਨ ਕਰ।

English meaning

Says Nanak, sing this True Bani forever. ||23||

ਸਤਿਗੁਰੂ ਬਿਨਾ; ਹੋਰ ਕਚੀ ਹੈ ਬਾਣੀ ॥

satiguroo binaa; hor kachee hai baanee |

ਪੰਜਾਬੀ ਅਰਥ

ਸੱਚੇ ਗੁਰਾਂ ਦੇ ਬਾਝੋਂ ਹੋਰ ਸਮੂਹ ਧਰਮ-ਵਾਰਤਾ ਕੂੜੀ ਹੈ।

English meaning

Without the True Guru, other songs are false.

ਬਾਣੀ ਤ ਕਚੀ. ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ ॥

baanee ta kachee. satiguroo baajhahu; hor kachee baanee |

ਪੰਜਾਬੀ ਅਰਥ

ਸੱਚੇ ਗੁਰਾਂ ਦੇ ਬਗੈਰ ਹੋਰ ਹਰ ਇਕ ਭਜਨ ਕੂੜਾ ਹੈ। ਹੋਰਸ ਸਾਰੀਆਂ ਧਰਮ ਵਾਰਤਾਵਾਂ ਕੇਵਲ ਕੂੜੀਆਂ ਹੀ ਹਨ।

English meaning

The songs are false without the True Guru; all other songs are false.

ਕਹਦੇ ਕਚੇ; ਸੁਣਦੇ ਕਚੇ; ਕਚਂ‍ੀ ਆਖਿ ਵਖਾਣੀ ॥

kahade kache; sunade kache; kachanee aakh vakhaanee |

ਪੰਜਾਬੀ ਅਰਥ

ਕੂੜੇ ਹਨ ਆਪਣੇ ਵਾਲੇ, ਕੂੜੇ ਹਨ ਸ੍ਰੋਤਾ, ਕੂੜੇ ਵਰਨਣ ਕਾਰਨਹਾਰ ਅਤੇ ਕੂੜੇ ਹੀ ਉਨ੍ਹਾਂ ਦੇ ਕਰਦਾ।

English meaning

The speakers are false, and the listeners are false; those who speak and recite are false.

ਹਰਿ ਹਰਿ ਨਿਤ ਕਰਹਿ ਰਸਨਾ; ਕਹਿਆ ਕਛੂ. ਨ ਜਾਣੀ ॥

har har nit kareh rasanaa; kahiaa kachhoo. na jaanee |

ਪੰਜਾਬੀ ਅਰਥ

ਆਪਣੀ ਜੀਭ ਨਾਲ ਉਹ ਸਦਾ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ ਪ੍ਰੰਤੂ ਜਿਹੜਾ ਕੁਝ ਉਹ ਆਖਦੇ ਹਨ, ਉਸ ਨੂੰ ਥੋੜਾ ਜਿਹਾ ਭੀ ਅਨੁਭਵ ਨਹੀਂ ਕਰਦੇ।

English meaning

They may continually chant, 'Har, Har' with their tongues, but they do not know what they are saying.

ਚਿਤੁ ਜਿਨ ਕਾ. ਹਿਰਿ ਲਇਆ ਮਾਇਆ; ਬੋਲਨਿ ਪਏ ਰਵਾਣੀ ॥

chit jin kaa. hir leaa maaeaa; bolan pe ravaanee |

ਪੰਜਾਬੀ ਅਰਥ

ਜਿਨ੍ਹਾਂ ਦਾ ਮਨ ਦੌਲਤ ਨੇ ਲੁਭਾਇਮਾਨ ਕਰ ਲਿਆ ਹੈ, ਉਹ ਬਿਨਾ ਸੋਚੇ ਵਿਚਾਰੇ ਤੇਜ਼ੀ ਨਾਲ ਪੜ੍ਹੀ ਜਾਂਦੇ ਹਨ।

English meaning

Their consciousness is lured by Maya; they are just reciting mechanically.

ਕਹੈ ਨਾਨਕੁ. ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ ॥੨੪॥

kahai naanak. satiguroo baajhahu; hor kachee baanee |24|

ਪੰਜਾਬੀ ਅਰਥ

ਗੁਰਾਂ ਜੀ ਆਖਦੇ ਹਨ ਸੱਚੇ ਗੁਰਾਂ ਦੇ ਬਿਨਾਂ ਹੋਰਸ ਸਮੂਹ ਧਰਮ ਵਾਰਤਾਂ ਕੂੜੀ ਹੈ।

English meaning

Says Nanak, without the True Guru, other songs are false. ||24||

ਗੁਰ ਕਾ ਸਬਦੁ. ਰਤੰਨੁ ਹੈ; ਹੀਰੇ ਜਿਤੁ ਜੜਾਉ ॥

gur kaa sabad. ratan hai; heere jit jarraau |

ਪੰਜਾਬੀ ਅਰਥ

ਗੁਰਾਂ ਦੀ ਬਾਣੀ ਜਵੇਹਰ ਹੈ ਜਿਹੜੀ ਕਿ ਮਾਣਕਾਂ ਨਾਲ ਜੜੀ ਹੋਈ ਹੈ।

English meaning

The Word of the Guru's Shabad is a jewel, studded with diamonds.

ਸਬਦੁ ਰਤਨੁ ਜਿਤੁ ਮੰਨੁ ਲਾਗਾ; ਏਹੁ ਹੋਆ ਸਮਾਉ ॥

sabad ratan jit man laagaa; ehu hoaa samaau |

ਪੰਜਾਬੀ ਅਰਥ

ਜਿਸ ਦਾ ਚਿੱਤ ਗੁਰਬਾਣੀ ਦੇ ਇਸ ਜਵੇਹਰ ਨਾਲ ਜੁੜ ਗਿਆ ਹੈ, ਉਹ ਇਸ ਅੰਦਰ ਲੀਨ ਹੋ ਜਾਂਦਾ ਹੈ।

English meaning

The mind which is attached to this jewel, merges into the Shabad.

ਸਬਦ ਸੇਤੀ ਮਨੁ ਮਿਲਿਆ; ਸਚੈ ਲਾਇਆ ਭਾਉ ॥

sabad setee man miliaa; sachai laaeaa bhaau |

ਪੰਜਾਬੀ ਅਰਥ

ਜਦ ਆਦਮੀ ਦਾ ਚਿੱਤ ਬਾਣੀ ਨਾਲ ਇਕਮਿਕ ਹੋ ਜਾਂਦਾ ਹੈ ਤਾਂ ਸੱਚੇ ਸੁਆਮੀ ਨਾਲ ਉਸ ਦੀ ਪ੍ਰੀਤ ਪੈ ਜਾਂਦੀ ਹੈ।

English meaning

One whose mind is attuned to the Shabad, enshrines love for the True Lord.

ਆਪੇ ਹੀਰਾ. ਰਤਨੁ ਆਪੇ; ਜਿਸ ਨੋ ਦੇਇ ਬੁਝਾਇ ॥

aape heeraa. ratan aape; jis no dee bujhaae |

ਪੰਜਾਬੀ ਅਰਥ

ਸੁਆਮੀ ਆਪ ਜਵੇਹਰ ਹੈ ਅਤੇ ਆਪ ਹੀ ਮਾਣਕ ਜਿਸ ਕਿਸੇ ਨੂੰ ਉਹ ਗੁਰਬਾਣੀ ਦੀ ਦਾਤ ਬਖਸ਼ਦਾ ਹੈ, ਉਸ ਨੂੰ ਉਹ ਇਸ ਦਾ ਮੁਲ ਦਰਸਾ ਦਿੰਦਾ ਹੈ।

English meaning

He Himself is the diamond, and He Himself is the jewel; one who is blessed, understands its value.

ਕਹੈ ਨਾਨਕੁ. ਸਬਦੁ ਰਤਨੁ ਹੈ; ਹੀਰਾ ਜਿਤੁ ਜੜਾਉ ॥੨੫॥

kahai naanak. sabad ratan hai; heeraa jit jarraau |25|

ਪੰਜਾਬੀ ਅਰਥ

ਗੁਰੂ ਜੀ ਫ਼ੁਰਮਾਉਂਦੇ ਹਨ, ਗੁਰਾਂ ਦੀ ਬਾਣੀ ਜਵੇਹਰ ਹੈ ਜੋ ਕਿ ਮਾਣਕਾਂ ਨਾਲ ਜੜੀ ਹੋਈ ਹੈ।

English meaning

Says Nanak, the Shabad is a jewel, studded with diamonds. ||25||

ਸਿਵ ਸਕਤਿ. ਆਪਿ ਉਪਾਇ ਕੈ ਕਰਤਾ; ਆਪੇ ਹੁਕਮੁ ਵਰਤਾਏ ॥

siv sakat. aap upaae kai karataa; aape hukam varataae |

ਪੰਜਾਬੀ ਅਰਥ

ਖ਼ੁਦ ਮਨ ਤੇ ਮਾਦੇ ਨੂੰ ਰਚਕੇ ਰਚਣਹਾਰ ਉਨ੍ਹਾਂ ਨੂੰ ਆਪਣੇ ਫ਼ੁਰਮਾਨ ਦੇ ਅਧੀਨ ਰਖਦਾ ਹੈ।

English meaning

He Himself created Shiva and Shakti, mind and matter; the Creator subjects them to His Command.

ਹੁਕਮੁ ਵਰਤਾਏ ਆਪਿ ਵੇਖੈ; ਗੁਰਮੁਖਿ ਕਿਸੈ ਬੁਝਾਏ ॥

hukam varataae aap vekhai; guramukh kisai bujhaae |

ਪੰਜਾਬੀ ਅਰਥ

ਸਾਈਂ ਆਪਣਾ ਅਮਰ ਚਾਲੂ ਕਰਦਾ ਹੈ, ਉਹ ਖ਼ੁਦ ਸਾਰਿਆਂ ਨੂੰ ਦੇਖਦਾ ਹੈ, ਗੁਰਾਂ ਦੇ ਰਾਹੀਂ ਉਹ ਕਿਸੇ ਵਿਰਲੇ ਨੂੰ ਆਪਣੇ ਆਪ ਨੂੰ ਜਣਾਉਂਦਾ ਹੈ।

English meaning

Enforcing His Order, He Himself sees all. How rare are those who, as Gurmukh, come to know Him.

ਤੋੜੇ ਬੰਧਨ. ਹੋਵੈ ਮੁਕਤੁ; ਸਬਦੁ ਮੰਨਿ ਵਸਾਏ ॥

torre bandhan. hovai mukat; sabad man vasaae |

ਪੰਜਾਬੀ ਅਰਥ

ਉਸ ਦੀਆਂ ਬੇੜੀਆਂ ਕਟੀਆਂ ਜਾਂਦੀਆਂ ਹਨ, ਉਹ ਮੋਖਸ਼ ਪਾ ਲੈਂਦਾ ਹੈ ਅਤੇ ਆਪਣੇ ਰਿਦੇ ਅੰਦਰ ਸਾਈਂ ਦੇ ਨਾਮ ਨੂੰ ਵਸਾਉਂਦਾ ਹੈ।

English meaning

They break their bonds, and attain liberation; they enshrine the Shabad within their minds.

ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ; ਏਕਸ ਸਿਉ ਲਿਵ ਲਾਏ ॥

guramukh jis no aap kare su hovai; ekas siau liv laae |

ਪੰਜਾਬੀ ਅਰਥ

ਜਿਸ ਨੂੰ ਪ੍ਰਭੂ ਖੁਦ ਪਵਿੱਤ੍ਰ ਬਣਾਉਂਦਾ ਹੈ ਉਹ ਪਵਿੱਤ੍ਰ ਹੋ ਜਾਂਦਾ ਹੈ ਅਤੇ ਆਪਣੀ ਬਿਰਤੀ ਇਕ ਪ੍ਰਭੂ ਨਾਲ ਜੋੜ ਲੈਂਦਾ ਹੈ।

English meaning

Those whom the Lord Himself makes Gurmukh, lovingly focus their consciousness on the One Lord.

ਕਹੈ ਨਾਨਕੁ. ਆਪਿ ਕਰਤਾ; ਆਪੇ ਹੁਕਮੁ ਬੁਝਾਏ ॥੨੬॥

kahai naanak. aap karataa; aape hukam bujhaae |26|

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ, ਵਾਹਿਗੁਰੂ ਖ਼ੁਦ ਸਿਰਜਣਹਾਰ ਹੈ ਅਤੇ ਖੁਦ ਹੀ ਆਪਣੀ ਰਜ਼ਾ ਨੂੰ ਦਰਸਾਉਂਦਾ ਹੈ।

English meaning

Says Nanak, He Himself is the Creator; He Himself reveals the Hukam of His Command. ||26||

ਸਿਮਿ੍ਰਤਿ ਸਾਸਤ੍ਰ. ਪੁੰਨ ਪਾਪ ਬੀਚਾਰਦੇ; ਤਤੈ ਸਾਰ. ਨ ਜਾਣੀ ॥

simrit saasatr. pun paap beechaarade; tatai saar. na jaanee |

ਪੰਜਾਬੀ ਅਰਥ

ਸਿਮ੍ਰਤੀਆਂ ਅਤੇ ਸ਼ਾਸਤਰ ਚੰਗੇ ਅਤੇ ਮੰਦੇ ਦਾ ਨਿਰਣਾ ਕਰਦੇ ਹਨ ਪਰ ਯਥਾਰਥ ਵਸਤੂ ਦੇ ਜੌਹਰ ਨੂੰ ਨਹੀਂ ਜਾਣਦੇ।

English meaning

The Simritees and the Shaastras discriminate between good and evil, but they do not know the true essence of reality.

ਤਤੈ ਸਾਰ. ਨ ਜਾਣੀ ਗੁਰੂ ਬਾਝਹੁ; ਤਤੈ ਸਾਰ. ਨ ਜਾਣੀ ॥

tatai saar. na jaanee guroo baajhahu; tatai saar. na jaanee |

ਪੰਜਾਬੀ ਅਰਥ

ਗੁਰਾਂ ਦੇ ਬਿਨਾਂ ਉਹ ਅਸਲੀਅਤ ਦੇ ਜੌਹਰ ਨੂੰ ਨਹੀਂ ਜਾਣਦੇ, ਅਸਲੀਅਤ ਦੇ ਜੌਹਰ ਨੂੰ ਨਹੀਂ ਜਾਣਦੇ।

English meaning

They do not know the true essence of reality without the Guru; they do not know the true essence of reality.

ਤਿਹੀ ਗੁਣੀ ਸੰਸਾਰੁ. ਭ੍ਰਮਿ ਸੁਤਾ; ਸੁਤਿਆ ਰੈਣਿ ਵਿਹਾਣੀ ॥

tihee gunee sansaar. bhram sutaa; sutiaa rain vihaanee |

ਪੰਜਾਬੀ ਅਰਥ

ਤਿੰਨਾਂ ਹੀ ਦਿਸ਼ਾਵਾਂ ਅਤੇ ਸੰਦੇਹ ਅੰਦਰ ਦੁਨੀਆ ਸੁਤੀ ਪਈ ਹੈ ਅਤੇ ਸੁਤਿਆਂ ਹੋਇਆਂ ਹੀ ਇਸ ਦੀ ਰਾਤ੍ਰੀ ਬੀਤ ਜਾਂਦੀ ਹੈ।

English meaning

The world is asleep in the three modes and doubt; it passes the night of its life sleeping.

ਗੁਰ ਕਿਰਪਾ ਤੇ. ਸੇ ਜਨ ਜਾਗੇ. ਜਿਨਾ ਹਰਿ ਮਨਿ ਵਸਿਆ; ਬੋਲਹਿ ਅੰਮਿ੍ਰਤ ਬਾਣੀ ॥

gur kirapaa te. se jan jaage. jinaa har man vasiaa; boleh amrit baanee |

ਪੰਜਾਬੀ ਅਰਥ

ਗੁਰਾ ਦੀ ਮਿਹਰ ਸਦਕਾ, ਕੇਵਲ ਉਹ ਪ੍ਰਾਨੀ ਜਾਗਦੇ ਰਹਿੰਦੇ ਹਨ ਜਿਨਾਂ ਦੇ ਚਿੱਤ ਵਿੱਚ ਸੁਆਮੀ ਵਸਦਾ ਹੈ, ਤੇ ਜੌ ਅਮਿਉ ਗੁਰਬਾਣੀ ਨੂੰ ਉਚਾਰਦੇ ਹਨ।

English meaning

Those humble beings remain awake and aware, within whose minds, by Guru's Grace, the Lord abides; they chant the Ambrosial Word of the Guru's Bani.

ਕਹੈ ਨਾਨਕੁ. ਸੋ ਤਤੁ ਪਾਏ. ਜਿਸ ਨੋ ਅਨਦਿਨੁ ਹਰਿ ਲਿਵ ਲਾਗੈ; ਜਾਗਤ ਰੈਣਿ ਵਿਹਾਣੀ ॥੨੭॥

kahai naanak. so tat paae. jis no anadin har liv laagai; jaagat rain vihaanee |27|

ਪੰਜਾਬੀ ਅਰਥ

ਗੂਰੁ ਜੀ ਫਰਮਾਉਂਦੇ ਹਨ, ਕੇਵਲ ਉਹ ਹੀ ਸਾਰ, ਤੱਤ ਨੂੰ ਪਾਉਂਦਾ ਹੈ ਜੋ ਸਦੀਵ ਹੀ ਪ੍ਰਭੂ ਦੇ ਪ੍ਰੇਮ ਅੰਦਰ ਲੀਨ ਰਹਿੰਦਾ ਹੈ ਅਤੇ ਆਪਣੀ ਜੀਵਨ ਰਾਤ੍ਰੀ ਜਾਗ ਕੇ ਬਿਤਾਉੇਦਾਂ ਹੈ।

English meaning

Says Nanak, they alone obtain the essence of reality, who night and day remain lovingly absorbed in the Lord; they pass the night of their life awake and aware. ||27||

ਮਾਤਾ ਕੇ ਉਦਰ ਮਹਿ. ਪ੍ਰਤਿਪਾਲ ਕਰੇ; ਸੋ. ਕਿਉ ਮਨਹੁ ਵਿਸਾਰੀਐ ॥

maataa ke udar meh. pratipaal kare; so. kiau manahu visaareeai |

ਪੰਜਾਬੀ ਅਰਥ

ਆਪਣੇ ਚਿੱਤ ਵਿਚੋਂ ਆਪਾਂ ਉਸ ਨੂੰ ਕਿਉਂ ਭੁਲਾਈਏ ਜੋ ਮਾਂ ਦੀ ਬੱਚੇਦਾਨੀ ਅੰਦਰ ਸਾਡੀ ਪਾਲਣਾ ਪੋਸਣਾ ਕਰਦਾ ਹੈ।

English meaning

He nourished us in the mother's womb; why forget Him from the mind?

ਮਨਹੁ. ਕਿਉ ਵਿਸਾਰੀਐ, ਏਵਡੁ ਦਾਤਾ; ਜਿ ਅਗਨਿ ਮਹਿ. ਆਹਾਰੁ ਪਹੁਚਾਵਏ ॥

manahu. kiau visaareeai, evadd daataa; ji agan meh. aahaar pahuchaave |

ਪੰਜਾਬੀ ਅਰਥ

ਅਸੀਂ ਆਪਣੇ ਹਿਰਦੇ ਤੋਂ ਉਸ ਐਡੇ ਵੱਡੇ ਦਾਤਾਰ ਸੁਆਮੀ ਨੂੰ ਕਿਉਂ ਭਲਾਈਏ ਜੋ ਅੱਗ ਅੰਦਰ ਸਾਨੂੰ ਖ਼ੁਰਾਕ ਪੁਚਾਉਂਦਾ ਹੈ।

English meaning

Why forget from the mind such a Great Giver, who gave us sustenance in the fire of the womb?

ਓਸ ਨੋ ਕਿਹੁ ਪੋਹਿ. ਨ ਸਕੀ; ਜਿਸ ਨਉ ਆਪਣੀ ਲਿਵ ਲਾਵਏ ॥

os no kihu pohi. na sakee; jis nau aapanee liv laave |

ਪੰਜਾਬੀ ਅਰਥ

ਕੋਈ ਸ਼ੈ ਉਸ ਨੂੰ ਨੁਕਸਾਨ ਨਹੀਂ ਪੁਚਾ ਸਕਦੀ ਜਿਸ ਨੂੰ ਪ੍ਰਭੂ ਆਪਣੀ ਪ੍ਰੀਤ ਪ੍ਰਦਾਨ ਕਰਦਾ ਹੈ।

English meaning

Nothing can harm one, whom the Lord inspires to embrace His Love.

ਆਪਣੀ ਲਿਵ ਆਪੇ ਲਾਏ; ਗੁਰਮੁਖਿ ਸਦਾ ਸਮਾਲੀਐ ॥

aapanee liv aape laae; guramukh sadaa samaaleeai |

ਪੰਜਾਬੀ ਅਰਥ

ਆਪਣਾ ਪਿਆਰ, ਉਹ ਆਪੇ ਹੀ ਬੰਦੇ ਨੂੰ ਪਾਉਂਦਾ ਹੈ। ਗੁਰਾਂ ਦੀ ਦਇਆ ਦੁਆਰਾ ਤੂੰ ਸਦੀਵ ਹੀ ਐਸੇ ਸਾਈਂ ਨੂੰ ਸਿਮਰ।

English meaning

He Himself is the love, and He Himself is the embrace; the Gurmukh contemplates Him forever.

ਕਹੈ ਨਾਨਕੁ. ਏਵਡੁ ਦਾਤਾ; ਸੋ. ਕਿਉ ਮਨਹੁ ਵਿਸਾਰੀਐ ॥੨੮॥

kahai naanak. evadd daataa; so. kiau manahu visaareeai |28|

ਪੰਜਾਬੀ ਅਰਥ

ਗੁਰੂ ਜੀ ਅਖਦੇ ਹਨ ਅਸੀਂ ਆਪਣੇ ਚਿੱਤ ਤੋਂ ਉਸ ਐਡੇ ਵੱਡੇ ਦਾਤਾਰ ਸੁਆਮੀ ਨੂੰ ਕਿਉਂ ਭੁਲਾਈਏ?

English meaning

Says Nanak, why forget such a Great Giver from the mind? ||28||

ਜੈਸੀ ਅਗਨਿ ਉਦਰ ਮਹਿ; ਤੈਸੀ ਬਾਹਰਿ ਮਾਇਆ ॥

jaisee agan udar meh; taisee baahar maaeaa |

ਪੰਜਾਬੀ ਅਰਥ

ਜਿਸ ਤਰ੍ਹਾਂ ਦੀ ਅੱਗ ਗਰਭ ਸਥਾਨ ਦੇ ਅੰਦਰਵਾਰਾਂ ਹੈ, ਉਸੇ ਤਰ੍ਹਾਂ ਦੀ ਹੀ ਅੱਗ ਬਾਹਰਵਾਰਾਂ ਦੁਨਿਆਂਦਾਰੀ ਦੀ ਹੈ।

English meaning

As is the fire within the womb, so is Maya outside.

ਮਾਇਆ ਅਗਨਿ ਸਭ ਇਕੋ ਜੇਹੀ; ਕਰਤੈ ਖੇਲੁ ਰਚਾਇਆ ॥

maaeaa agan sabh iko jehee; karatai khel rachaaeaa |

ਪੰਜਾਬੀ ਅਰਥ

ਸੰਸਾਰੀ ਪਦਾਰਥਾਂ ਅਤੇ ਗਰਭ ਸਥਾਨ ਦੀਆਂ ਅੱਗਾਂ, ਸਮੂਹ ਇੱਕ ਸਮਾਨ ਹਨ। ਸਿਰਜਣਹਾਰ ਨੇ ਇਹ ਖੇਡ ਬਣਾਈ ਹੈ।

English meaning

The fire of Maya is one and the same; the Creator has staged this play.

ਜਾ ਤਿਸੁ ਭਾਣਾ. ਤਾ ਜੰਮਿਆ; ਪਰਵਾਰਿ ਭਲਾ ਭਾਇਆ ॥

jaa tis bhaanaa. taa jamiaa; paravaar bhalaa bhaaeaa |

ਪੰਜਾਬੀ ਅਰਥ

ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਬਾਲ ਪੈਦਾ ਹੋ ਜਾਂਦਾ ਹੈ ਅਤੇ ਟੱਬਰ ਕਬੀਲਾ ਬੁਹਤ ਖੁਸ਼ ਹੰਦਾ ਹੈ।

English meaning

According to His Will, the child is born, and the family is very pleased.

ਲਿਵ ਛੁੜਕੀ. ਲਗੀ ਤਿ੍ਰਸਨਾ; ਮਾਇਆ. ਅਮਰੁ ਵਰਤਾਇਆ ॥

liv chhurrakee. lagee trisanaa; maaeaa. amar varataaeaa |

ਪੰਜਾਬੀ ਅਰਥ

ਪ੍ਰਭੂ ਦੀ ਪ੍ਰੀਤ ਦੂਰ ਹੋ ਜਾਂਦੀ ਹੈ, ਲੋਭ ਬਾਲ ਨੂੰ ਚਿੰਮੜ ਜਾਂਦਾ ਹੈ ਅਤੇ ਮੋਹਨੀ ਮਾਇਆ ਦਾ ਰਾਜ ਭਾਗ ਚਾਲੂ ਹੋ ਜਾਂਦਾ ਹੈ।

English meaning

Love for the Lord wears off, and the child becomes attached to desires; the script of Maya runs its course.

ਏਹ ਮਾਇਆ. ਜਿਤੁ ਹਰਿ ਵਿਸਰੈ; ਮੋਹੁ ਉਪਜੈ. ਭਾਉ ਦੂਜਾ ਲਾਇਆ ॥

eeh maaeaa. jit har visarai; mohu upajai. bhaau doojaa laaeaa |

ਪੰਜਾਬੀ ਅਰਥ

ਐਸੀ ਹੈ ਇਹ ਮੋਹਨੀ, ਜਿਸ ਦੁਆਰਾ ਪ੍ਰਭੂ ਭੁੱਲ ਜਾਂਦਾ ਹੈ, ਸੰਸਾਰੀ ਮਮਤਾ ਉਤਪੰਨ ਹੋ ਜਾਂਦੀ ਹੈ ਅਤੇ ਇਨਸਾਨ ਹੋਰਸ ਦੇ ਪਿਆਰ ਨਾਲ ਜੁੜ ਜਾਂਦਾ ਹੈ।

English meaning

This is Maya, by which the Lord is forgotten; emotional attachment and love of duality well up.

ਕਹੈ ਨਾਨਕੁ. ਗੁਰ ਪਰਸਾਦੀ. ਜਿਨਾ ਲਿਵ ਲਾਗੀ; ਤਿਨੀ ਵਿਚੇ ਮਾਇਆ ਪਾਇਆ ॥੨੯॥

kahai naanak. gur parasaadee. jinaa liv laagee; tinee viche maaeaa paaeaa |29|

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ, ਜਿਨ੍ਹਾਂ ਦੀ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ, ਉਹ ਮੋਹਨੀ ਦੇ ਅੰਦਰ ਵੱਸਦੇ ਹੋਏ ਹੀ ਪ੍ਰਭੂ ਨੂੰ ਪਾ ਲੈਂਦੇ ਹਨ।

English meaning

Says Nanak, by Guru's Grace, those who enshrine love for the Lord find Him, in the midst of Maya. ||29||

ਹਰਿ ਆਪਿ ਅਮੁਲਕੁ ਹੈ; ਮੁਲਿ. ਨ ਪਾਇਆ ਜਾਇ ॥

har aap amulak hai; mul. na paaeaa jaae |

ਪੰਜਾਬੀ ਅਰਥ

ਖ਼ੁਦ ਸੁਆਮੀ ਅਮੁੱਲਾ ਹੈ, ਉਸ ਦੀ ਕੀਮਤ ਪਾਈ ਨਹੀਂ ਜਾ ਸਕਦੀ।

English meaning

The Lord Himself is priceless; His worth cannot be estimated.

ਮੁਲਿ. ਨ ਪਾਇਆ ਜਾਇ. ਕਿਸੈ ਵਿਟਹੁ; ਰਹੇ ਲੋਕ ਵਿਲਲਾਇ ॥

mul. na paaeaa jaae. kisai vittahu; rahe lok vilalaae |

ਪੰਜਾਬੀ ਅਰਥ

ਉਸ ਦੀ ਕੀਮਤ ਕਿਸੇ ਕੋਲੋਂ ਭੀ ਪਾਈ ਨਹੀਂ ਜਾ ਸਕਦੀ ਭਾਵੇਂ ਇਨਸਾਨ ਉਸ ਲਈ ਰੋਂਦੇ ਖੱਪਦੇ ਰਹੇ ਹਨ।

English meaning

His worth cannot be estimated, even though people have grown weary of trying.

ਐਸਾ ਸਤਿਗੁਰੁ. ਜੇ ਮਿਲੈ, ਤਿਸ ਨੋ ਸਿਰੁ ਸਉਪੀਐ; ਵਿਚਹੁ ਆਪੁ ਜਾਇ ॥

aisaa satigur. je milai, tis no sir saupeeai; vichahu aap jaae |

ਪੰਜਾਬੀ ਅਰਥ

ਜੇਕਰ ਤੈਨੂੰ ਐਹੋ ਜੇਹੇ ਸੱਚੇ ਗੁਰੂ ਜੀ ਮਿਲ ਪੈਣ ਜੇ ਤੇਰੇ ਅੰਦਰੋਂ ਤੇਰੀ ਸਵੈ-ਹੰਗਤਾ ਦੂਰ ਕਰ ਦੇਣ। ਤੂੰ ਉਨ੍ਹਾਂ ਨੂੰ ਆਪਣਾ ਸੀਸ ਸਮਰਪਨ ਕਰ ਦੇ।

English meaning

If you meet such a True Guru, offer your head to Him; your selfishness and conceit will be eradicated from within.

ਜਿਸ ਦਾ ਜੀਉ. ਤਿਸੁ ਮਿਲਿ ਰਹੈ; ਹਰਿ ਵਸੈ ਮਨਿ ਆਇ ॥

jis daa jeeo. tis mil rahai; har vasai man aae |

ਪੰਜਾਬੀ ਅਰਥ

ਇਸ ਤਰ੍ਹਾਂ ਤੁੰ ਉਸ ਨਾਲ ਜੁੜਿਆ ਰਹੇਗਾਂ ਜੋ ਤੇਰੀ ਜਿੰਦੜੀ ਦਾ ਮਾਲਕ ਹੈ ਅਤੇ ਵਾਹਿਗੁਰੂ ਆ ਕੇ ਤੇਰੇ ਚਿੱਤ ਅੰਦਰ ਟਿੱਕ ਜਾਵੇਗਾ।

English meaning

Your soul belongs to Him; remain united with Him, and the Lord will come to dwell in your mind.

ਹਰਿ ਆਪਿ ਅਮੁਲਕੁ ਹੈ. ਭਾਗ ਤਿਨਾ ਕੇ ਨਾਨਕਾ; ਜਿਨ ਹਰਿ ਪਲੈ ਪਾਇ ॥੩੦॥

har aap amulak hai. bhaag tinaa ke naanakaa; jin har palai paae |30|

ਪੰਜਾਬੀ ਅਰਥ

ਵਾਹਿਗੁਰੂ ਖੁਦ ਅਮੋਲਕ ਹੈ, ਭਾਗਾਂ ਵਾਲੇ ਹਨ ਉਹ ਹੇ ਨਾਨਕ! ਜੋ ਪ੍ਰਭੂ ਨੂੰ ਪ੍ਰਾਪਤ ਹੁੰਦੇ ਹਨ।

English meaning

The Lord Himself is priceless; very fortunate are those, O Nanak, who attain to the Lord. ||30||

ਹਰਿ ਰਾਸਿ ਮੇਰੀ; ਮਨੁ ਵਣਜਾਰਾ ॥

har raas meree; man vanajaaraa |

ਪੰਜਾਬੀ ਅਰਥ

ਪ੍ਰਭੂ ਮੇਰਾ ਵੱਖਰਾ ਹੈ ਅਤੇ ਮੇਰਾ ਮਨ ਵਾਪਾਰੀ ਹੈ।

English meaning

The Lord is my capital; my mind is the merchant.

ਹਰਿ ਰਾਸਿ ਮੇਰੀ. ਮਨੁ ਵਣਜਾਰਾ; ਸਤਿਗੁਰ ਤੇ ਰਾਸਿ ਜਾਣੀ ॥

har raas meree. man vanajaaraa; satigur te raas jaanee |

ਪੰਜਾਬੀ ਅਰਥ

ਵਾਹਿਗੁਰੂ ਮੇਰੀ ਪੂੰਜੀ ਹੈ ਤੇ ਮੇਰਾ ਮਨ ਵਾਪਾਰੀ ਹੈ ਸੱਚੇ ਗੁਰਦੇਵ ਜੀ ਦੀ ਰਾਹੀਂ ਮੈਂ ਆਪਣੀ ਪੂੰਜੀ ਨੂੰ ਜਾਣ ਲਿਆ ਹੈ।

English meaning

The Lord is my capital, and my mind is the merchant; through the True Guru, I know my capital.

ਹਰਿ ਹਰਿ ਨਿਤ ਜਪਿਹੁ ਜੀਅਹੁ; ਲਾਹਾ ਖਟਿਹੁ ਦਿਹਾੜੀ ॥

har har nit japihu jeeahu; laahaa khattihu dihaarree |

ਪੰਜਾਬੀ ਅਰਥ

ਤੂੰ ਸਦਾ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰ ਹੇ ਮੇਰੀ ਜਿੰਦੇ! ਅਤੇ ਤੂੰ ਹਰ ਰੋਜ਼ ਹੀ ਨਫ਼ਾ ਕਮਾਵੇਗੀ।

English meaning

Meditate continually on the Lord, Har, Har, O my soul, and you shall collect your profits daily.

ਏਹੁ ਧਨੁ ਤਿਨਾ ਮਿਲਿਆ; ਜਿਨ ਹਰਿ ਆਪੇ ਭਾਣਾ ॥

ehu dhan tinaa miliaa; jin har aape bhaanaa |

ਪੰਜਾਬੀ ਅਰਥ

ਜੋ ਆਪਣੇ ਵਾਹਿਗੁਰੂ ਨੂੰ ਚੰਗੇ ਲਗਦੇ ਹਨ, ਇਹ ਦੌਲਤ ਉਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ।

English meaning

This wealth is obtained by those who are pleasing to the Lord's Will.

ਕਹੈ ਨਾਨਕੁ. ਹਰਿ ਰਾਸਿ ਮੇਰੀ; ਮਨੁ ਹੋਆ ਵਣਜਾਰਾ ॥੩੧॥

kahai naanak. har raas meree; man hoaa vanajaaraa |31|

ਪੰਜਾਬੀ ਅਰਥ

ਗੁਰੂ ਜੀ ਫੁਰਮਾਉਂਦੇ ਹਨ, ਵਾਹਿਗੁਰੂ ਮੇਰਾ ਸੁਦਾਗਰੀ ਦਾ ਮਾਨ ਹੈ ਅਤੇ ਮੇਰੀ ਆਤਮਾ ਸੁਦਾਗਰ ਹੈ।

English meaning

Says Nanak, the Lord is my capital, and my mind is the merchant. ||31||

ਏ ਰਸਨਾ. ਤੂ ਅਨ ਰਸਿ ਰਾਚਿ ਰਹੀ; ਤੇਰੀ ਪਿਆਸ. ਨ ਜਾਇ ॥

e rasanaa. too an ras raach rahee; teree piaas. na jaae |

ਪੰਜਾਬੀ ਅਰਥ

ਹੇ ਮੇਰੀ ਜੀਭ੍ਹੇ। ਤੂੰ ਹੋਰਨਾਂ ਸੁਆਦਾਂ ਅੰਦਰ ਖੱਚਤ ਹੋ ਰਹੀ ਹੈਂ, ਤੇਰੀ ਤੇਹ ਬੁੱਝਦੀ ਨਹੀਂ।

English meaning

O my tongue, you are engrossed in other tastes, but your thirsty desire is not quenched.

ਪਿਆਸ. ਨ ਜਾਇ ਹੋਰਤੁ ਕਿਤੈ; ਜਿਚਰੁ ਹਰਿ ਰਸੁ ਪਲੈ. ਨ ਪਾਇ ॥

piaas. na jaae horat kitai; jichar har ras palai. na paae |

ਪੰਜਾਬੀ ਅਰਥ

ਤੇਰੀ ਤੇਹ ਕਿਸੇ ਹੋਰਸ ਜ਼ਰੀਏ ਨਾਲ ਨਹੀਂ ਬੁਝਣੀ, ਜਦ ਤਾਂਈਂ ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪ੍ਰਾਪਤ ਨਹੀਂ ਕਰਦੀ।

English meaning

Your thirst shall not be quenched by any means, until you attain the subtle essence of the Lord.

ਹਰਿ ਰਸੁ ਪਾਇ ਪਲੈ. ਪੀਐ ਹਰਿ ਰਸੁ; ਬਹੁੜਿ. ਨ ਤਿ੍ਰਸਨਾ ਲਾਗੈ, ਆਇ ॥

har ras paae palai. peeai har ras; bahurr. na trisanaa laagai, aae |

ਪੰਜਾਬੀ ਅਰਥ

ਜੇਕਰ ਤੂੰ ਸੁਆਮੀ ਦੇ ਅੰਮ੍ਰਿਤ ਨੂੰ ਪਾ ਲਵੇ ਅਤੇ ਸੁਆਮੀ ਦੇ ਅੰਮਿਤ ਨੂੰ ਪਾਨ ਕਰ ਲਵੇਂ ਤਾਂ ਤੈਨੂੰ ਮੁੜ ਕੇ ਤੇਹ ਨਹੀਂ ਲੱਗੇਗੀ।

English meaning

If you do obtain the subtle essence of the Lord, and drink in this essence of the Lord, you shall not be troubled by desire again.

ਏਹੁ ਹਰਿ ਰਸੁ. ਕਰਮੀ ਪਾਈਐ; ਸਤਿਗੁਰੁ ਮਿਲੈ ਜਿਸੁ ਆਇ ॥

ehu har ras. karamee paaeeai; satigur milai jis aae |

ਪੰਜਾਬੀ ਅਰਥ

ਹਰੀ ਦੀ ਦਇਆ ਦੁਆਰਾ, ਵਹਿਗੁਰੂ ਦਾ ਇਹ ਅੰਮ੍ਰਿਤ ਉਸ ਨੂੰ ਪ੍ਰਾਪਤ ਹੁੰਦਾ ਹੈ, ਜਿਸ ਨੂੰ ਸੱਚੇ ਗੁਰੂ ਜੀ ਆ ਕੇ ਮਿਲ ਪੈਂਦੇ ਹਨ।

English meaning

This subtle essence of the Lord is obtained by good karma, when one comes to meet with the True Guru.

ਕਹੈ ਨਾਨਕੁ. ਹੋਰਿ ਅਨ ਰਸ ਸਭਿ ਵੀਸਰੇ; ਜਾ ਹਰਿ ਵਸੈ ਮਨਿ ਆਇ ॥੩੨॥

kahai naanak. hor an ras sabh veesare; jaa har vasai man aae |32|

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ, ਜਦ ਸਾਈਂ ਆ ਕੇ ਮਨੁਸ਼ ਦੇ ਚਿੱਤ ਵਿੱਚ ਵੱਸ ਜਾਂਦਾ ਹੈ, ਤਾਂ ਉਹ ਹੋਰ ਸਾਰੇ ਸੁਆਦਾਂ ਨੂੰ ਭੁਲ ਜਾਂਦਾ ਹੈ।

English meaning

Says Nanak, all other tastes and essences are forgotten, when the Lord comes to dwell within the mind. ||32||

ਏ ਸਰੀਰਾ ਮੇਰਿਆ. ਹਰਿ ਤੁਮ ਮਹਿ ਜੋਤਿ ਰਖੀ; ਤਾ ਤੂ. ਜਗ ਮਹਿ ਆਇਆ ॥

e sareeraa meriaa. har tum meh jot rakhee; taa too. jag meh aaeaa |

ਪੰਜਾਬੀ ਅਰਥ

ਹੇ ਮੇਰੀ ਦੇਹ, ਵਾਹਿਗੁਰੂ ਨੇ ਤੇਰੇ ਵਿੱਚ ਆਪਣਾ ਪ੍ਰਕਾਸ਼ ਟਿਕਾਇਆ ਤੇ ਤਦ ਤੂੰ ਇਸ ਜਹਾਨ ਵਿੱਚ ਆਈ।

English meaning

O my body, the Lord infused His Light into you, and then you came into the world.

ਹਰਿ ਜੋਤਿ ਰਖੀ. ਤੁਧੁ ਵਿਚਿ; ਤਾ ਤੂ ਜਗ ਮਹਿ ਆਇਆ ॥

har jot rakhee. tudh vich; taa too jag meh aaeaa |

ਪੰਜਾਬੀ ਅਰਥ

ਪ੍ਰਭੂ ਨੇ ਆਪਣਾ ਪ੍ਰਕਾਸ਼ ਤੇਰੇ ਅੰਦਰ ਟਿਕਾ ਦਿੱਤਾ ਅਤੇ ਤਦ ਤੂੰ ਇਸ ਸੰਸਾਰ ਵਿੱਚ ਆਈ।

English meaning

The Lord infused His Light into you, and then you came into the world.

ਹਰਿ ਆਪੇ ਮਾਤਾ. ਆਪੇ ਪਿਤਾ; ਜਿਨਿ ਜੀਉ ਉਪਾਇ. ਜਗਤੁ ਦਿਖਾਇਆ ॥

har aape maataa. aape pitaa; jin jeeo upaae. jagat dikhaaeaa |

ਪੰਜਾਬੀ ਅਰਥ

ਵਾਹਿਗੁਰੂ ਆਪੇ ਮਾਂ ਹੈ ਅਤੇ ਆਪੇ ਹੀ ਪਿਉ ਜਿਸ ਨੇ ਇਨਸਾਨ ਨੂੰ ਪੈਦਾ ਕਰ ਕੇ ਉਸ ਨੂੰ ਸੰਸਾਰ ਵਿਖਾਲਿਆ ਹੈ।

English meaning

The Lord Himself is your mother, and He Himself is your father; He created the created beings, and revealed the world to them.

ਗੁਰ ਪਰਸਾਦੀ ਬੁਝਿਆ. ਤਾ ਚਲਤੁ ਹੋਆ; ਚਲਤੁ ਨਦਰੀ ਆਇਆ ॥

gur parasaadee bujhiaa. taa chalat hoaa; chalat nadaree aaeaa |

ਪੰਜਾਬੀ ਅਰਥ

ਜਦ ਇਨਸਾਨ ਗੁਰਾਂ ਦੀ ਦਇਆ ਦੁਆਰਾ ਅਸਲੀਅਤ ਨੂੰ ਅਨੁਭਗ ਕਰ ਲੈਂਦਾ ਹੈ, ਤਦ ਉਸ ਲਈ ਇਹ ਦੁਨੀਆ ਇੱਕ ਤਮਾਸ਼ਾ ਹੈ ਅਤੇ ਕੇਵਲ ਤਮਾਸ਼ਾ ਹੀ ਦਿਸਦੀ ਹੈ।

English meaning

By Guru's Grace, some understand, and then it's a show; it seems like just a show.

ਕਹੈ ਨਾਨਕੁ. ਸਿ੍ਰਸਟਿ ਕਾ ਮੂਲੁ ਰਚਿਆ. ਜੋਤਿ ਰਾਖੀ; ਤਾ ਤੂ ਜਗ ਮਹਿ ਆਇਆ ॥੩੩॥

kahai naanak. srisatt kaa mool rachiaa. jot raakhee; taa too jag meh aaeaa |33|

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ ਪ੍ਰਭੂ ਨੇ ਸ਼੍ਰਿਸ਼ਟੀ ਦੀ ਨੀਂਹ ਰੱਖੀ, ਤੇਰੀ ਦੇਹ ਅੰਦਰ ਆਪਣਾ ਨੂਰ ਭਰਿਆ ਅਤੇ ਤਦ ਤੂੰ ਜਹਾਨ ਅੰਦਰ ਹਾਇਆ।

English meaning

Says Nanak, He laid the foundation of the Universe, and infused His Light, and then you came into the world. ||33||

ਮਨਿ ਚਾਉ ਭਇਆ; ਪ੍ਰਭ ਆਗਮੁ ਸੁਣਿਆ ॥

man chaau bheaa; prabh aagam suniaa |

ਪੰਜਾਬੀ ਅਰਥ

ਆਪਣੇ ਸੁਆਮੀ ਦਾ ਆਉਣਾ ਸੁਣ ਕੇ ਮੇਰੀ ਜਿੰਦੜੀ ਪਰਮ ਖੁਸ਼ੀ ਅੰਦਰ ਹੈ।

English meaning

My mind has become joyful, hearing of God's coming.

ਹਰਿ ਮੰਗਲੁ ਗਾਉ ਸਖੀ; ਗਿ੍ਰਹੁ ਮੰਦਰੁ ਬਣਿਆ ॥

har mangal gaau sakhee; grihu mandar baniaa |

ਪੰਜਾਬੀ ਅਰਥ

ਤੁਸੀਂ ਮੇਰੇ ਸੁਆਮੀ ਦੀ ਆਉਭਗਤ ਅੰਦਰ ਖੁਸ਼ੀ ਦੇ ਗੀਤ ਗਾਇਨ ਕਰੋ, ਹੇ ਮੇਰੀਓ ਸਹੇਲੀਓ। ਮੇਰਾ ਘਰ ਹੁਣ ਮੇਰੇ ਸੁਆਮੀ ਦਾ ਮਹਿਲ ਬਣ ਗਿਆ ਹੈ,

English meaning

Sing the songs of joy to welcome the Lord, O my companions; my household has become the Lord's Mansion.

ਹਰਿ ਗਾਉ ਮੰਗਲੁ ਨਿਤ ਸਖੀਏ; ਸੋਗੁ ਦੂਖੁ. ਨ ਵਿਆਪਏ ॥

har gaau mangal nit sakhee; sog dookh. na viaape |

ਪੰਜਾਬੀ ਅਰਥ

ਤੁਸੀਂ ਸਦਾ ਵਹਿਗੁਰੂ ਲਈ, ਜੀ ਆਇਆਂ ਦੇ ਗੀਤ ਗਾਓ ਹੇ ਸਹੇਲੀਓ! ਤੇ ਤੁਹਾਨੂੰ ਗਮ ਅਤੇ ਕਲੇਸ਼ ਨਹੀਂ ਚਿਮੜਨਗੇ।

English meaning

Sing continually the songs of joy to welcome the Lord, O my companions, and sorrow and suffering will not afflict you.

ਗੁਰ ਚਰਨ ਲਾਗੇ. ਦਿਨ ਸਭਾਗੇ; ਆਪਣਾ ਪਿਰੁ ਜਾਪਏ ॥

gur charan laage. din sabhaage; aapanaa pir jaape |

ਪੰਜਾਬੀ ਅਰਥ

ਭਾਰੇ ਭਾਗਾਂ ਵਾਲਾ ਹੈ ਉਹ ਦਿਹਾੜਾ, ਜਦ ਮੈਂ ਗੁਰਾਂ ਦੇ ਚਰਨਾ ਨਾਲ ਜੁੜਦਾ ਅਤੇ ਆਪਣੇ ਪ੍ਰੀਤਮ ਨੂੰ ਸਿਮਰਦਾ ਹਾਂ।

English meaning

Blessed is that day, when I am attached to the Guru's feet and meditate on my Husband Lord.

ਅਨਹਤ ਬਾਣੀ. ਗੁਰ ਸਬਦਿ ਜਾਣੀ; ਹਰਿ ਨਾਮੁ ਹਰਿ ਰਸੁ ਭੋਗੋ ॥

anahat baanee. gur sabad jaanee; har naam har ras bhogo |

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਸੁਤੇ ਸਿੱਧ ਹੋਣ ਵਾਲੇ ਰਾਗ ਨੂੰ ਅਨੁਭਵ ਕਰ ਲਿਆ ਹੈ ਅਤੇ ਰੱਬ ਦੇ ਨਾਮ ਦੇ ਈਸ਼ਵਰੀ ਸੁਆਦ ਨੂੰ ਮਾਣਦਾ ਹਾਂ।

English meaning

I have come to know the unstruck sound current and the Word of the Guru's Shabad; I enjoy the sublime essence of the Lord, the Lord's Name.

ਕਹੈ ਨਾਨਕੁ. ਪ੍ਰਭੁ ਆਪਿ ਮਿਲਿਆ; ਕਰਣ ਕਾਰਣ ਜੋਗੋ ॥੩੪॥

kahai naanak. prabh aap miliaa; karan kaaran jogo |34|

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ, ਸੁਆਮੀ ਖ਼ੁਦ, ਜੋ ਸਾਰੇ ਕੰਮ ਕਰਨ ਨੂੰ ਸਮਰਥ ਹੈ, ਮੈਨੂੰ ਮਿਲ ਪਿਆ ਹੈ।

English meaning

Says Nanak, God Himself has met me; He is the Doer, the Cause of causes. ||34||

ਏ ਸਰੀਰਾ ਮੇਰਿਆ. ਇਸੁ ਜਗ ਮਹਿ ਆਇ ਕੈ; ਕਿਆ ਤੁਧੁ ਕਰਮ ਕਮਾਇਆ ॥

e sareeraa meriaa. is jag meh aae kai; kiaa tudh karam kamaaeaa |

ਪੰਜਾਬੀ ਅਰਥ

ਹੇ ਮੇਰੀ ਦੇਹ, ਇਸ ਸੰਸਾਰ ਵਿੱਚ ਆ ਕੇ ਤੂੰ ਕਿਹੜਾ ਕੰਮ ਕੀਤਾ ਹੈ?

English meaning

O my body, why have you come into this world? What actions have you committed?

ਕਿ ਕਰਮ ਕਮਾਇਆ. ਤੁਧੁ ਸਰੀਰਾ; ਜਾ ਤੂ. ਜਗ ਮਹਿ ਆਇਆ ॥

ki karam kamaaeaa. tudh sareeraa; jaa too. jag meh aaeaa |

ਪੰਜਾਬੀ ਅਰਥ

ਤੂੰ ਕਿਹੜਾ ਕੰਮ ਕੀਤਾ ਹੈ ਹੇ ਮੈਡੀ ਦੇਹ! ਜਦ ਦੀ ਤੂੰ ਇਸ ਜਹਾਨ ਅੰਦਰ ਆਈ ਹੈਂ?

English meaning

And what actions have you committed, O my body, since you came into this world?

ਜਿਨਿ ਹਰਿ ਤੇਰਾ ਰਚਨੁ ਰਚਿਆ; ਸੋ ਹਰਿ ਮਨਿ. ਨ ਵਸਾਇਆ ॥

jin har teraa rachan rachiaa; so har man. na vasaaeaa |

ਪੰਜਾਬੀ ਅਰਥ

ਉਹ ਸਾਹਿਬ ਜਿਸ ਨੇ ਤੇਰੀ ਬਨਾਵਟ ਬਣਾਈ ਹੈ, ਉਸ ਸਾਈਂ ਨੂੰ ਤੂੰ ਆਪਣੇ ਹਿਰਦੇ ਅੰਦਰ ਨਹੀਂ ਟਿਕਾਇਆ।

English meaning

The Lord who formed your form - you have not enshrined that Lord in your mind.

ਗੁਰ ਪਰਸਾਦੀ ਹਰਿ ਮੰਨਿ ਵਸਿਆ; ਪੂਰਬਿ ਲਿਖਿਆ ਪਾਇਆ ॥

gur parasaadee har man vasiaa; poorab likhiaa paaeaa |

ਪੰਜਾਬੀ ਅਰਥ

ਗੁਰਾਂ ਦੀ ਮਿਹਰ ਦੁਆਰਾ ਸਾਹਿਬ ਮੇਰੇ ਚਿੱਤ ਵਿੱਚ ਟਿੱਕ ਜਾਂਦਾ ਹੈ ਅਤੇ ਜੋ ਕੁਛ ਮੇਰੇ ਲਈ ਮੁੱਢ ਤੋਂ ਲਿਖਿਆ ਹੋਇਆ ਹੈ, ਮੈਂ ਉਸ ਨੂੰ ਪਾ ਲੈਂਦਾ ਹਾਂ।

English meaning

By Guru's Grace, the Lord abides within the mind, and one's pre-ordained destiny is fulfilled.

ਕਹੈ ਨਾਨਕੁ. ਏਹੁ ਸਰੀਰੁ ਪਰਵਾਣੁ ਹੋਆ; ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥

kahai naanak. ehu sareer paravaan hoaa; jin satigur siau chit laaeaa |35|

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ, ਉਸ ਦੀ ਇਹ ਦੇਹ, ਜੋ ਆਪਣੇ ਮਨ ਨੂੰ ਸੱਚੇ ਗੁਰਾਂ ਨਾਲ ਜੋੜਦਾ ਹੈ, ਕਬੂਲ ਪੈ ਵੰਝਦੀ ਹੈ।

English meaning

Says Nanak, this body is adorned and honored, when one's consciousness is focused on the True Guru. ||35||

ਏ ਨੇਤ੍ਰਹੁ ਮੇਰਿਹੋ. ਹਰਿ ਤੁਮ ਮਹਿ ਜੋਤਿ ਧਰੀ; ਹਰਿ ਬਿਨੁ ਅਵਰੁ. ਨ ਦੇਖਹੁ ਕੋਈ ॥

e netrahu meriho. har tum meh jot dharee; har bin avar. na dekhahu koee |

ਪੰਜਾਬੀ ਅਰਥ

ਹੇ ਮੇਰੀਓ ਅੱਖੋ! ਵਾਹਿਗੁਰੂ ਨੇ ਤੁਹਾਡੇ ਵਿੱਚ ਨੂਰ ਟਿਕਾਇਆ ਹੈ ਇਸ ਲਈ ਪ੍ਰਭੂ ਦੇ ਬਗੈਰ ਤੁਸੀਂ ਹੋਰ ਕਿਸੇ ਨੂੰ ਨਾਂ ਵੇਖੋ।

English meaning

O my eyes, the Lord has infused His Light into you; do not look upon any other than the Lord.

ਹਰਿ ਬਿਨੁ ਅਵਰੁ. ਨ ਦੇਖਹੁ ਕੋਈ; ਨਦਰੀ ਹਰਿ ਨਿਹਾਲਿਆ ॥

har bin avar. na dekhahu koee; nadaree har nihaaliaa |

ਪੰਜਾਬੀ ਅਰਥ

ਸੁਆਮੀ ਦੇ ਬਾਝੋਂ ਤੁਸੀਂ ਹੋਰ ਕਿਸੇ ਨੂੰ ਨਾਂ ਵੇਖੋ ਕੇਵਲ ਮਿਹਰਬਾਨ ਮਾਲਕ ਸੁਆਮੀ ਹੀ ਵੇਖਣ ਦੇ ਯੋਗ ਹੈ।

English meaning

Do not look upon any other than the Lord; the Lord alone is worthy of beholding.

ਏਹੁ ਵਿਸੁ ਸੰਸਾਰੁ. ਤੁਮ ਦੇਖਦੇ. ਏਹੁ ਹਰਿ ਕਾ ਰੂਪੁ ਹੈ; ਹਰਿ ਰੂਪੁ ਨਦਰੀ ਆਇਆ ॥

ehu vis sansaar. tum dekhade. ehu har kaa roop hai; har roop nadaree aaeaa |

ਪੰਜਾਬੀ ਅਰਥ

ਇਹ ਸਾਰਾ ਜਗਤ ਜਿਹੜਾ ਤੁਸੀਂ ਵੇਖਦੇ ਹੋ, ਸਾਈਂ ਦਾ ਸਰੂਪ ਹੈ, ਕੇਵਲ ਵਾਹਿਗੁਰੂ ਦੀ ਤਸਵੀਰ ਹੀ ਇਸ ਵਿੱਚ ਦਿੱਸ ਆਉਂਦੀ ਹੈ।

English meaning

This whole world which you see is the image of the Lord; only the image of the Lord is seen.

ਗੁਰ ਪਰਸਾਦੀ ਬੁਝਿਆ. ਜਾ ਵੇਖਾ ਹਰਿ ਇਕੁ ਹੈ; ਹਰਿ ਬਿਨੁ ਅਵਰੁ. ਨ ਕੋਈ ॥

gur parasaadee bujhiaa. jaa vekhaa har ik hai; har bin avar. na koee |

ਪੰਜਾਬੀ ਅਰਥ

ਗੁਰਾਂ ਦੀ ਦਇਆ ਦੁਆਰਾ ਜਦ ਮੈਂ ਅਸਲੀਅਤ ਨੂੰ ਅਨੁਭਵ ਕਰ ਲੈਂਦਾ ਹਾਂ ਮੈਂ ਕੇਵਲ ਇੱਕ ਹਰੀ ਨੂੰ ਹੀ ਵੇਖਦਾ ਹਾਂ। ਪ੍ਰਭੂ ਦੇ ਬਾਝੋਂ ਹੋਰ ਕੋਈ ਹੈ ਹੀ ਨਹੀਂ।

English meaning

By Guru's Grace, I understand, and I see only the One Lord; there is no one except the Lord.

ਕਹੈ ਨਾਨਕੁ. ਏਹਿ ਨੇਤ੍ਰ ਅੰਧ ਸੇ; ਸਤਿਗੁਰਿ ਮਿਲਿਐ. ਦਿਬ ਦਿ੍ਰਸਟਿ ਹੋਈ ॥੩੬॥

kahai naanak. ehi netr andh se; satigur miliai. dib drisatt hoee |36|

ਪੰਜਾਬੀ ਅਰਥ

ਗੁਰੂ ਜੀ ਫੁਰਮਾਉਂਦੇ ਹਨ, ਇਹ ਅੱਖਾਂ ਅੰਨ੍ਹੀਆਂ ਸਨ, ਸੱਚੇ ਗੁਰਾਂ ਨੂੰ ਮਿਲ ਪੈਣ ਉੱਤੇ ਇਹ ਸਾਰਾ ਕੁੱਛ ਵੇਖਣ ਵਾਲੀਆਂ ਹੋ ਗਈਆਂ ਹਨ।

English meaning

Says Nanak, these eyes were blind; but meeting the True Guru, they became all-seeing. ||36||

ਏ ਸ੍ਰਵਣਹੁ ਮੇਰਿਹੋ; ਸਾਚੈ ਸੁਨਣੈ ਨੋ ਪਠਾਏ ॥

e sravanahu meriho; saachai sunanai no patthaae |

ਪੰਜਾਬੀ ਅਰਥ

ਹੇ ਮੇਰਿਓ ਕੰਨੋ! ਤੁਹਾਨੂੰ ਸਤਿਨਾਮ ਸੁਣਨ ਲਈ ਭੇਜਿਆ ਗਿਆ ਹੈ।

English meaning

O my ears, you were created only to hear the Truth.

ਸਾਚੈ ਸੁਨਣੈ ਨੋ ਪਠਾਏ. ਸਰੀਰਿ ਲਾਏ; ਸੁਣਹੁ ਸਤਿ ਬਾਣੀ ॥

saachai sunanai no patthaae. sareer laae; sunahu sat baanee |

ਪੰਜਾਬੀ ਅਰਥ

ਤੁਹਾਨੂੰ ਸਤਿਨਾਮ ਸ੍ਰਵਣ ਕਰਨ ਲਈ ਭੇਜਿਆ ਅਤੇ ਦੇਹ ਨਾਲ ਲਾਇਆ ਗਿਆ ਹੈ। ਤੁਸੀਂ ਸੱਚੀ ਗੁਰਬਾਣੀ ਸ੍ਰਵਣ ਕਰੋ।

English meaning

To hear the Truth, you were created and attached to the body; listen to the True Bani.

ਜਿਤੁ ਸੁਣੀ. ਮਨੁ ਤਨੁ ਹਰਿਆ ਹੋਆ; ਰਸਨਾ ਰਸਿ ਸਮਾਣੀ ॥

jit sunee. man tan hariaa hoaa; rasanaa ras samaanee |

ਪੰਜਾਬੀ ਅਰਥ

ਜਿਸ ਨੂੰ ਸੁਣਨ ਦੁਆਰਾ ਆਤਮਾ ਦਤੇ ਦੇਹ ਸੁਰਜੀਤ ਜੋ ਜਾਂਦੇ ਹਨ ਅਤੇ ਜੀਭ੍ਹਾ ਨਾਮ-ਅੰਮ੍ਰਿਤ ਵਿੱਚ ਲੀਨ ਹੋ ਜਾਂਦੀ ਹੈ।

English meaning

Hearing it, the mind and body are rejuvenated, and the tongue is absorbed in Ambrosial Nectar.

ਸਚੁ ਅਲਖ ਵਿਡਾਣੀ; ਤਾ ਕੀ ਗਤਿ ਕਹੀ. ਨ ਜਾਏ ॥

sach alakh viddaanee; taa kee gat kahee. na jaae |

ਪੰਜਾਬੀ ਅਰਥ

ਸੱਚਾ ਸੁਆਮੀ ਅਦ੍ਰਿਸ਼ਟ ਅਤੇ ਅਸਚਰਜ ਹੈ। ਉਸ ਦੀ ਅਵਸਥਾ ਆਖੀ ਨਹੀਂ ਜਾ ਸਕਦੀ।

English meaning

The True Lord is unseen and wondrous; His state cannot be described.

ਕਹੈ ਨਾਨਕੁ. ਅੰਮਿ੍ਰਤ ਨਾਮੁ ਸੁਣਹੁ. ਪਵਿਤ੍ਰ ਹੋਵਹੁ; ਸਾਚੈ ਸੁਨਣੈ ਨੋ ਪਠਾਏ ॥੩੭॥

kahai naanak. amrit naam sunahu. pavitr hovahu; saachai sunanai no patthaae |37|

ਪੰਜਾਬੀ ਅਰਥ

ਗੁਰੂ ਜੀ ਫ਼ੁਰਮਾਉਂਦੇ ਹਨ, ਤੁਸੀਂ ਅੰਮ੍ਰਿਤ ਨਾਮ ਨੂੰ ਸ੍ਰਵਣ ਕਰੋ ਅਤੇ ਪੁਨੀਤ ਹੋ ਜਾਓ। ਤੁਹਾਨੂੰ ਹੇ ਕੰਨੋ! ਸੱਚਾ ਨਾਮ ਸੁਣਨ ਲਈ ਭੇਜਿਆ ਗਿਆ ਹੈ।

English meaning

Says Nanak, listen to the Ambrosial Naam and become holy; you were created only to hear the Truth. ||37||

ਹਰਿ ਜੀਉ. ਗੁਫਾ ਅੰਦਰਿ ਰਖਿ ਕੈ; ਵਾਜਾ ਪਵਣੁ ਵਜਾਇਆ ॥

har jeeo. gufaa andar rakh kai; vaajaa pavan vajaaeaa |

ਪੰਜਾਬੀ ਅਰਥ

ਜਿੰਦੜੀ ਨੂੰ ਸਰੀਰ ਦੀ ਕੰਦਰਾ ਵਿੱਚ ਟਿਕਾ ਕੇ ਸੁਆਮੀ ਨੇ ਸੁਆਸਾਂ ਦਾ ਸੰਗੀਤਕ ਸਾਜ਼ ਵਜਾਉਣਾ ਅਰੰਭ ਕਰ ਦਿੱਤਾ।

English meaning

The Lord placed the soul to the cave of the body, and blew the breath of life into the musical instrument of the body.

ਵਜਾਇਆ ਵਾਜਾ ਪਉਣ. ਨਉ ਦੁਆਰੇ ਪਰਗਟੁ ਕੀਏ; ਦਸਵਾ ਗੁਪਤੁ ਰਖਾਇਆ ॥

vajaaeaa vaajaa paun. nau duaare paragatt kee; dasavaa gupat rakhaaeaa |

ਪੰਜਾਬੀ ਅਰਥ

ਉਸ ਨੇ ਸੁਆਸਾਂ ਦਾ ਸੰਗੀਤਕ ਸਾਜ਼ ਵਜਾਇਆ। ਨੌਂ ਦਰਵਾਜੇ ਉਸ ਨੇ ਪ੍ਰਤੱਖ ਕਰ ਦਿਤੇ ਹਨ ਤੇ ਦਸਵੇਂ ਨੂੰ ਉਸ ਨੇ ਛੁਪਾ ਰੱਖਿਆ ਹੈ।

English meaning

He blew the breath of life into the musical instrument of the body, and revealed the nine doors; but He kept the Tenth Door hidden.

ਗੁਰਦੁਆਰੈ ਲਾਇ ਭਾਵਨੀ; ਇਕਨਾ ਦਸਵਾ ਦੁਆਰੁ ਦਿਖਾਇਆ ॥

guraduaarai laae bhaavanee; ikanaa dasavaa duaar dikhaaeaa |

ਪੰਜਾਬੀ ਅਰਥ

ਗੁਰਾਂ ਦੇ ਰਾਹੀਂ ਕਈਆਂ ਨੂੰ ਸ਼ਰਧਾ ਪ੍ਰਦਾਨ ਕਰਕੇ ਉਹ ਦਸਵਾਂ ਦੁਆਰ ਵਿਖਾਲ ਦਿੰਦਾ ਹੈ।

English meaning

Through the Gurdwara, the Guru's Gate, some are blessed with loving faith, and the Tenth Door is revealed to them.

ਤਹ ਅਨੇਕ ਰੂਪ ਨਾਉ ਨਵ ਨਿਧਿ; ਤਿਸ ਦਾ ਅੰਤੁ. ਨ ਜਾਈ ਪਾਇਆ ॥

teh anek roop naau nav nidh; tis daa ant. na jaaee paaeaa |

ਪੰਜਾਬੀ ਅਰਥ

ਅਨੇਕਾਂ ਸਰੂਪਾਂ ਵਾਲਾ ਸੁਆਮੀ ਅਤੇ ਨਾਮ ਦੇ ਨੌ ਖ਼ਜ਼ਾਨੇ ਉੱਥੇ ਹਨ। ਉਸ ਦਾ ਓੜਕ ਪਾਇਆ ਨਹੀਂ ਜਾ ਸਕਦਾ।

English meaning

There are many images of the Lord, and the nine treasures of the Naam; His limits cannot be found.

ਕਹੈ ਨਾਨਕੁ. ਹਰਿ ਪਿਆਰੈ ਜੀਉ. ਗੁਫਾ ਅੰਦਰਿ ਰਖਿ ਕੈ; ਵਾਜਾ ਪਵਣੁ ਵਜਾਇਆ ॥੩੮॥

kahai naanak. har piaarai jeeo. gufaa andar rakh kai; vaajaa pavan vajaaeaa |38|

ਪੰਜਾਬੀ ਅਰਥ

ਗੁਰੂ ਜੀ ਫ਼ੁਰਮਾਉਂਦੇ ਹਨ, ਆਤਮਾ ਨੂੰ ਦੇਹ ਦੀ ਕੰਦਰਾ ਵਿੱਚ ਟਿਕਾ ਕੇ ਪ੍ਰੀਤਵਾਨ ਪ੍ਰਭੂ ਨੇ ਸੁਆਸਾਂ ਨੂੰ ਸੰਗੀਤਕ ਸਾਜ਼ ਵਜੋਂ ਵਜਾਇਆ ਹੈ।

English meaning

Says Nanak, the Lord placed the soul to the cave of the body, and blew the breath of life into the musical instrument of the body. ||38||

ਏਹੁ ਸਾਚਾ ਸੋਹਿਲਾ; ਸਾਚੈ ਘਰਿ ਗਾਵਹੁ ॥

ehu saachaa sohilaa; saachai ghar gaavahu |

ਪੰਜਾਬੀ ਅਰਥ

ਤੂੰ ਸੁਆਮੀ ਦੀ ਸਿਫ਼ਤ-ਸਲਾਹ ਦੇ ਇਸ ਸੱਚੇ ਗੀਤ ਨੂੰ ਆਪਣੀ ਆਤਮਾ ਦੇ ਸੱਚੇ ਘਰ ਅੰਦਰ ਗਾਇਨ ਕਰ।

English meaning

Sing this true song of praise in the true home of your soul.

ਗਾਵਹੁ ਤ ਸੋਹਿਲਾ ਘਰਿ ਸਾਚੈ; ਜਿਥੈ ਸਦਾ ਸਚੁ ਧਿਆਵਹੇ ॥

gaavahu ta sohilaa ghar saachai; jithai sadaa sach dhiaavahe |

ਪੰਜਾਬੀ ਅਰਥ

ਸੱਚੇ ਘਰ (ਅਵਸਥਾ) ਅੰਦਰ ਜਿਥੇ ਸੰਤ ਸਦੀਵ ਹੀ ਸੱਚੇ ਸੁਆਮੀ ਨੂੰ ਸਿਮਰਦੇ ਹਨ, ਤੂੰ ਵਾਹਿਗੁਰੂ ਦੇ ਜੱਸ ਦਾ ਗਤੀ ਗਾਇਨ ਕਰ।

English meaning

Sing the song of praise in your true home; meditate there on the True Lord forever.

ਸਚੋ ਧਿਆਵਹਿ ਜਾ ਤੁਧੁ ਭਾਵਹਿ; ਗੁਰਮੁਖਿ ਜਿਨਾ ਬੁਝਾਵਹੇ ॥

sacho dhiaaveh jaa tudh bhaaveh; guramukh jinaa bujhaavahe |

ਪੰਜਾਬੀ ਅਰਥ

ਜਦ ਉਹ ਤੈਨੂੰ ਚੰਗੇ ਲਗਦੇ ਹਨ ਅਤੇ ਗੁਰਾਂ ਦੇ ਰਾਹੀਂ ਜਿਨ੍ਹਾਂ ਨੂੰ ਤੂੰ ਸਮਝ ਬਖ਼ਸਦਾ ਹੈਂ, ਉਹ ਤੈਡਾਂ ਆਰਾਧਨ ਕਰਦੇ ਹਨ, ਮੇਰੇ ਸੱਚੇ ਸੁਆਮੀ।

English meaning

They alone meditate on You, O True Lord, who are pleasing to Your Will; as Gurmukh, they understand.

ਇਹੁ ਸਚੁ ਸਭਨਾ ਕਾ ਖਸਮੁ ਹੈ; ਜਿਸੁ ਬਖਸੇ. ਸੋ ਜਨੁ ਪਾਵਹੇ ॥

eihu sach sabhanaa kaa khasam hai; jis bakhase. so jan paavahe |

ਪੰਜਾਬੀ ਅਰਥ

ਏਹ ਸੱਚ ਸਾਰਿਆਂ ਦਾ ਸ੍ਰੋਮਣੀ ਸਾਹਿਬ ਹੈ। ਕੇਵਲ ਉਹ ਪੁਰਸ਼ ਹੀ ਇਸ ਨੂੰ ਪਾਉਂਦਾ ਹੈ, ਜਿਸ ਨੂੰ ਉਹ ਪ੍ਰਦਾਨ ਕਰਦਾ ਹੈ।

English meaning

This Truth is the Lord and Master of all; whoever is blessed, obtains it.

ਕਹੈ ਨਾਨਕੁ. ਸਚੁ ਸੋਹਿਲਾ; ਸਚੈ ਘਰਿ ਗਾਵਹੇ ॥੩੯॥

kahai naanak. sach sohilaa; sachai ghar gaavahe |39|

ਪੰਜਾਬੀ ਅਰਥ

ਗੁਰੂ ਜੀ ਫੁਰਮਾਉਂਦੇ ਹਨ, ਤੂੰ ਇਸ ਸੱਚੇ ਖ਼ੁਸ਼ੀ ਦੇ ਗਾਉਦ ਨੂੰ ਆਪਣੀ ਆਤਮਾ ਦੇ ਸੱਚੇ ਘਰ (ਟਿਕਾਣੇ) ਅੰਦਰ ਗਾਇਨ ਕਰ।

English meaning

Says Nanak, sing the true song of praise in the true home of your soul. ||39||

ਅਨਦੁ ਸੁਣਹੁ ਵਡਭਾਗੀਹੋ; ਸਗਲ ਮਨੋਰਥ ਪੂਰੇ ॥

anad sunahu vaddabhaageeho; sagal manorath poore |

ਪੰਜਾਬੀ ਅਰਥ

ਤੁਸੀਂ ਖੁਸ਼ੀ ਦੀ ਬਾਣੀ ਨੂੰ ਸ੍ਰਵਣ ਕਰੋ, ਹੇ ਭਾਰੋ ਭਾਗਾਂ ਵਾਲਿਓ! ਅਤੇ ਤੁਹਾਡੀਆਂ ਸਾਰੀਆਂ ਅਭਿਆਸ਼ਾ ਪੂਰੀਆਂ ਹੋ ਜਾਣਗੀਆਂ।

English meaning

Listen to the song of bliss, O most fortunate ones; all your longings shall be fulfilled.

ਪਾਰਬ੍ਰਹਮੁ ਪ੍ਰਭੁ ਪਾਇਆ; ਉਤਰੇ ਸਗਲ ਵਿਸੂਰੇ ॥

paarabraham prabh paaeaa; utare sagal visoore |

ਪੰਜਾਬੀ ਅਰਥ

ਮੈਂ ਸੁਆਮੀ, ਸ਼੍ਰੋਮਣੀ ਸਾਹਿਬ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਮੇਰੇ ਸਾਰੇ ਗਮ ਦੂਰ ਹੋ ਗਏ ਸਨ।

English meaning

I have obtained the Supreme Lord God, and all sorrows have been forgotten.

ਦੂਖ ਰੋਗ ਸੰਤਾਪ ਉਤਰੇ; ਸੁਣੀ ਸਚੀ ਬਾਣੀ ॥

dookh rog santaap utare; sunee sachee baanee |

ਪੰਜਾਬੀ ਅਰਥ

ਸੱਚੀ ਗੁਰਬਾਣੀ ਨੂੰ ਸ਼੍ਰਵਣ ਕਰਨ ਦੁਆਰਾ ਮੈਂ ਤਕਲੀਫਾਂ ਬੀਮਾਰੀਆਂ ਤੇ ਕਸ਼ਟਾਂ ਤੋਂ ਖ਼ਲਾਸੀ ਪਾ ਗਿਆ ਹਾਂ।

English meaning

Pain, illness and suffering have departed, listening to the True Bani.

ਸੰਤ ਸਾਜਨ ਭਏ ਸਰਸੇ; ਪੂਰੇ ਗੁਰ ਤੇ ਜਾਣੀ ॥

sant saajan bhe sarase; poore gur te jaanee |

ਪੰਜਾਬੀ ਅਰਥ

ਸਾਧੂ ਤੇ ਮਿੱਤ੍ਰ ਇਸ ਨੂੰ ਪੂਰਨ ਗੁਰਾਂ ਪਾਸੋਂ ਜਾਣਨ ਦੁਆਰਾ ਪ੍ਰਸੰਨ ਹੋ ਗਏ ਹਨ।

English meaning

The Saints and their friends are in ecstasy, knowing the Perfect Guru.

ਸੁਣਤੇ ਪੁਨੀਤ. ਕਹਤੇ ਪਵਿਤੁ; ਸਤਿਗੁਰੁ ਰਹਿਆ ਭਰਪੂਰੇ ॥

sunate puneet. kahate pavit; satigur rahiaa bharapoore |

ਪੰਜਾਬੀ ਅਰਥ

ਪਵਿੱਤਰ ਹਨ ਸ੍ਰੋਤੇ ਅਤੇ ਨਿਰਮਲ ਹਨ ਬਕਤੇ, ਉਹ ਸੱਚੇ ਗੁਰਾਂ ਨੂੰ ਸਾਰੇ ਵਿਆਪਕ ਵੇਖਦੇ ਹਨ।

English meaning

Pure are the listeners, and pure are the speakers; the True Guru is all-pervading and permeating.

ਬਿਨਵੰਤਿ ਨਾਨਕੁ. ਗੁਰ ਚਰਣ ਲਾਗੇ; ਵਾਜੇ ਅਨਹਦ ਤੂਰੇ ॥੪੦॥੧॥

binavant naanak. gur charan laage; vaaje anahad toore |40|1|

ਪੰਜਾਬੀ ਅਰਥ

ਗੁਰੂ ਜੀ ਬੇਨਤੀ ਕਰਦੇ ਹਨ, ਗੁਰਾਂ ਦੇ ਪੈਰੀਂ ਪੈਣ ਨਾਲ ਪ੍ਰਾਣੀ ਲਈ ਬਿਨ ਵਜਾਏ ਵਾਜੇ ਵਜਦੇ ਹਨ।

English meaning

Prays Nanak, touching the Guru's Feet, the unstruck sound current of the celestial bugles vibrates and resounds. ||40||1||