ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad TUE

Shabad

Read the complete Shabad with available meanings.

ਗਉੜੀ ਪੂਰਬੀ ਮਹਲਾ ੪ ॥

gaurree poorabee mahalaa 4 |

ਪੰਜਾਬੀ ਅਰਥ

ਗਊੜੀ ਪੂਰਬੀ, ਪਾਤਸ਼ਾਹੀ ਚੌਥੀ।

English meaning

Gauree Poorbee, Fourth Mehl:

ਤੁਮ ਦਇਆਲ ਸਰਬ ਦੁਖ ਭੰਜਨ; ਇਕ ਬਿਨਉ ਸੁਨਹੁ ਦੇ ਕਾਨੇ ॥

tum deaal sarab dukh bhanjan; ik binau sunahu de kaane |

ਪੰਜਾਬੀ ਅਰਥ

ਤੂੰ ਦਇਆਵਾਨ ਅਤੇ ਸਮੂਹ ਮੁਸੀਬਤਾ ਨੂੰ ਨਾਸ ਕਰਨ ਵਾਲਾ ਹੈ। ਮੇਰੀ ਇਕ ਬੇਨਤੀ ਨੂੰ ਕੰਨ ਦੇ ਕੇ ਸੁਣ।

English meaning

You are Merciful, the Destroyer of all pain. Please give me Your Ear and listen to my prayer.

ਜਿਸ ਤੇ ਤੁਮ ਹਰਿ ਜਾਨੇ ਸੁਆਮੀ; ਸੋ ਸਤਿਗੁਰੁ ਮੇਲਿ. ਮੇਰਾ ਪ੍ਰਾਨੇ ॥੧॥

jis te tum har jaane suaamee; so satigur mel. meraa praane |1|

ਪੰਜਾਬੀ ਅਰਥ

ਮੈਨੂੰ ਉਸ ਸੱਚੇ ਗੁਰੂ ਮੇਰੀ ਜਿੰਦ ਜਾਨ ਨਾਲ ਮਿਲਾ ਹੇ ਵਾਹਿਗੁਰੂ ਸੁਆਮੀ! ਜਿਸ ਦੇ ਰਾਹੀਂ ਤੂੰ ਜਾਣਿਆ ਜਾਂਦਾ ਹੈ।

English meaning

Please unite me with the True Guru, my breath of life; through Him, O my Lord and Master, You are known. ||1||

ਰਾਮ; ਹਮ. ਸਤਿਗੁਰ ਪਾਰਬ੍ਰਹਮ ਕਰਿ ਮਾਨੇ ॥

raam; ham. satigur paarabraham kar maane |

ਪੰਜਾਬੀ ਅਰਥ

ਹੇ ਵਿਆਪਕ ਵਾਹਿਗੁਰੂ ਮੈਂ ਸੱਚੇ ਗੁਰਾਂ ਨੂੰ ਉੱਚਾ ਸੁਆਮੀ ਕਹਿ ਕੇ ਤਸਲੀਮ ਕਰਦਾ ਹਾਂ।

English meaning

O Lord, I acknowledge the True Guru as the Supreme Lord God.

ਹਮ ਮੂੜ ਮੁਗਧ. ਅਸੁਧ ਮਤਿ ਹੋਤੇ; ਗੁਰ ਸਤਿਗੁਰ ਕੈ ਬਚਨਿ. ਹਰਿ ਹਮ ਜਾਨੇ ॥੧॥ ਰਹਾਉ ॥

ham moorr mugadh. asudh mat hote; gur satigur kai bachan. har ham jaane |1| rahaau |

ਪੰਜਾਬੀ ਅਰਥ

ਮੈਂ ਮੂਰਖ ਜੜ੍ਹ ਅਤੇ ਅਪਵਿਤ੍ਰ ਸਮਝ ਵਾਲਾ ਹਾਂ। ਮੈਂ ਤੈਨੂੰ ਜਾਣਿਆ ਹੈ, ਹੇ ਵਾਹਿਗੁਰੂ! ਠਹਿਰਾਉ।

English meaning

I am foolish and ignorant, and my intellect is impure. Through the Teachings of the Guru, the True Guru, O Lord, I come to know You. ||1||Pause||

ਜਿਤਨੇ ਰਸ ਅਨ ਰਸ. ਹਮ ਦੇਖੇ; ਸਭ ਤਿਤਨੇ ਫੀਕ ਫੀਕਾਨੇ ॥

jitane ras an ras. ham dekhe; sabh titane feek feekaane |

ਪੰਜਾਬੀ ਅਰਥ

ਜਿੰਨੇ ਅਨੰਦ ਅਤੇ ਹੋਰ ਸੁਆਦ ਜੋ ਮੈਂ ਵੇਖੇ ਹਨ, ਸਾਰੇ ਦੇ ਸਾਰੇ ਹੀ ਮੈਂ ਬਿਲਕੁਲ ਫਿਕਲੇ ਪਾਏ ਹਨ।

English meaning

All the pleasures and enjoyments which I have seen - I have found them all to be bland and insipid.

ਹਰਿ ਕਾ ਨਾਮੁ. ਅੰਮਿ੍ਰਤ ਰਸੁ ਚਾਖਿਆ; ਮਿਲਿ ਸਤਿਗੁਰ. ਮੀਠ ਰਸ ਗਾਨੇ ॥੨॥

har kaa naam. amrit ras chaakhiaa; mil satigur. meetth ras gaane |2|

ਪੰਜਾਬੀ ਅਰਥ

ਸਤਿਗੁਰਾਂ ਨੂੰ ਭੇਟਣ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਦਾ ਸੁਰਜੀਤ ਕਰਨ ਵਾਲਾ ਆਥਿ-ਹਿਯਾਤ ਪਾਨ ਕੀਤਾ ਹੈ, ਜੋ ਕਮਾਦ ਦੇ ਗੰਨੇ ਦੇ ਰੇਹੁ ਦੀ ਮਾਨੰਦ ਮਿੱਠਾ ਹੈ।

English meaning

I have tasted the Ambrosial Nectar of the Naam, the Name of the Lord, by meeting the True Guru. It is sweet, like the juice of the sugarcane. ||2||

ਜਿਨ ਕਉ ਗੁਰੁ ਸਤਿਗੁਰੁ ਨਹੀ ਭੇਟਿਆ; ਤੇ ਸਾਕਤ ਮੂੜ ਦਿਵਾਨੇ ॥

jin kau gur satigur nahee bhettiaa; te saakat moorr divaane |

ਪੰਜਾਬੀ ਅਰਥ

ਜਿਹੜੇ ਵਡੇ ਸੱਚੇ ਗੁਰਾਂ ਨੂੰ ਨਹੀਂ ਮਿਲੇ, ਉਹ ਮੂਰਖ ਅਤੇ ਝੱਲੇ ਮਾਇਆ ਦੇ ਪੁਜਾਰੀ ਹਨ।

English meaning

Those who have not met the Guru, the True Guru, are foolish and insane - they are faithless cynics.

ਤਿਨ ਕੇ ਕਰਮਹੀਨ. ਧੁਰਿ ਪਾਏ; ਦੇਖਿ ਦੀਪਕੁ. ਮੋਹਿ ਪਚਾਨੇ ॥੩॥

tin ke karamaheen. dhur paae; dekh deepak. mohi pachaane |3|

ਪੰਜਾਬੀ ਅਰਥ

ਮੁੱਢ ਤੋਂ ਹੀ ਉਹ ਨੇਕ ਅਮਲਾ-ਰਹਿਤ ਹੋਣੇ ਨੀਅਤ ਹੋਏ ਹੋਏ ਹਨ! ਸੰਸਾਰੀ ਮਮਤਾ ਦੇ ਦੀਵੇ ਨੂੰ ਵੇਖ ਕੇ ਉਹ ਪਤੰਗੇ ਦੇ ਵਾਂਙੂ ਸੜ-ਬਲ ਜਾਂਦੇ ਹਨ।

English meaning

Those who were pre-ordained to have no good karma at all - gazing into the lamp of emotional attachment, they are burnt, like moths in a flame. ||3||

ਜਿਨ ਕਉ ਤੁਮ ਦਇਆ ਕਰਿ ਮੇਲਹੁ; ਤੇ ਹਰਿ ਹਰਿ ਸੇਵ ਲਗਾਨੇ ॥

jin kau tum deaa kar melahu; te har har sev lagaane |

ਪੰਜਾਬੀ ਅਰਥ

ਜਿਨ੍ਹਾਂ ਨੂੰ ਤੂੰ ਹੇ ਸਾਈਂ ਮਾਲਕ! ਰਹਿਮ ਧਾਰ ਕੇ ਗੁਰਾਂ ਨਾਲ ਮਿਲਾਉਂਦਾ ਹੈ, ਉਹ ਤੇਰੀ ਚਾਕਰੀ ਅੰਦਰ ਜੁਟਦੇ ਹਨ।

English meaning

Those whom You, in Your Mercy, have met, Lord, are committed to Your Service.

ਜਨ ਨਾਨਕ. ਹਰਿ ਹਰਿ ਹਰਿ ਜਪਿ ਪ੍ਰਗਟੇ; ਮਤਿ ਗੁਰਮਤਿ ਨਾਮਿ ਸਮਾਨੇ ॥੪॥੪॥੧੮॥੫੬॥

jan naanak. har har har jap pragatte; mat guramat naam samaane |4|4|18|56|

ਪੰਜਾਬੀ ਅਰਥ

ਨਫਰ ਨਾਨਕ, ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਪਰਸਿਧ ਹੋ ਗਿਆ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਉਸ ਦੀ ਆਤਮਾ ਨਾਮ ਅੰਦਰ ਲੀਨ ਹੋ ਗਈ ਹੈ।

English meaning

Servant Nanak chants the Name of the Lord, Har, Har, Har. He is famous, and through the Guru's Teachings, He merges in the Name. ||4||4||18||56||