ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad RZ2

Shabad

Read the complete Shabad with available meanings.

ਮਾਝ ਮਹਲਾ ੫ ਘਰੁ ੧ ॥

maajh mahalaa 5 ghar 1 |

ਪੰਜਾਬੀ ਅਰਥ

ਮਾਝ, ਪੰਜਵੀਂ ਪਾਤਸ਼ਾਹੀ।

English meaning

Maajh, Fifth Mehl, First House:

ਅੰਤਰਿ ਅਲਖੁ; ਨ ਜਾਈ ਲਖਿਆ ॥

antar alakh; na jaaee lakhiaa |

ਪੰਜਾਬੀ ਅਰਥ

ਹਿਰਦੇ ਦੇ ਅੰਦਰ ਅਦ੍ਰਿਸ਼ਟ ਸੁਆਮੀ ਹੈ ਪਰ ਉਹ ਵੇਖਿਆ ਨਹੀਂ ਜਾ ਸਕਦਾ।

English meaning

The Unseen Lord is within, but He cannot be seen.

ਨਾਮੁ ਰਤਨੁ; ਲੈ ਗੁਝਾ ਰਖਿਆ ॥

naam ratan; lai gujhaa rakhiaa |

ਪੰਜਾਬੀ ਅਰਥ

ਨਾਮ ਦੇ ਹੀਰੇ ਨੂੰ ਲੈ ਕੇ ਉਸ ਨੇ ਇਸ ਨੂੰ ਅੰਦਰ ਲੁਕਾ ਕੇ ਰਖਿਆ ਹੋਇਆ ਹੈ।

English meaning

He has taken the Jewel of the Naam, the Name of the Lord, and He keeps it well concealed.

ਅਗਮੁ ਅਗੋਚਰੁ. ਸਭ ਤੇ ਊਚਾ; ਗੁਰ ਕੈ ਸਬਦਿ ਲਖਾਵਣਿਆ ॥੧॥

agam agochar. sabh te aoochaa; gur kai sabad lakhaavaniaa |1|

ਪੰਜਾਬੀ ਅਰਥ

ਪਹੁੰਚ ਤੋਂ ਪਰੇਡੇ ਅਤੇ ਸਮਝ ਸੋਚ ਤੋਂ ਉਚੇਰਾ ਸੁਆਮੀ ਸਾਰਿਆਂ ਨਾਲੋਂ ਬੁਲੰਦ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਜਾਣਿਆ ਜਾਂਦਾ ਹੈ।

English meaning

The Inaccessible and Incomprehensible Lord is the highest of all. Through the Word of the Guru's Shabad, He is known. ||1||

ਹਉ ਵਾਰੀ ਜੀਉ ਵਾਰੀ; ਕਲਿ ਮਹਿ ਨਾਮੁ ਸੁਣਾਵਣਿਆ ॥

hau vaaree jeeo vaaree; kal meh naam sunaavaniaa |

ਪੰਜਾਬੀ ਅਰਥ

ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਇਸ ਕਲਜੁਗ ਅੰਦਰ ਹਰੀ ਦੇ ਨਾਮ ਨੂੰ ਪਰਚਾਰਦੇ ਹਨ।

English meaning

I am a sacrifice, my soul is a sacrifice, to those who chant the Naam, in this Dark Age of Kali Yuga.

ਸੰਤ ਪਿਆਰੇ ਸਚੈ ਧਾਰੇ; ਵਡਭਾਗੀ ਦਰਸਨੁ ਪਾਵਣਿਆ ॥੧॥ ਰਹਾਉ ॥

sant piaare sachai dhaare; vaddabhaagee darasan paavaniaa |1| rahaau |

ਪੰਜਾਬੀ ਅਰਥ

ਲਾਡਲੇ ਸਾਧੂ, ਸਤਿਪੁਰਖ ਦੇ ਅਸਥਾਪਨ ਕੀਤੇ ਹੋਏ ਹਨ, ਭਾਰੇ ਭਲੇ ਨਸੀਬਾਂ ਦੁਆਰਾ ਉਹਨਾਂ ਦਾ ਦੀਦਾਰ ਪਰਾਪਤ ਹੁੰਦਾ ਹੈ। ਠਹਿਰਾਉ।

English meaning

The Beloved Saints were established by the True Lord. By great good fortune, the Blessed Vision of their Darshan is obtained. ||1||Pause||

ਸਾਧਿਕ ਸਿਧ; ਜਿਸੈ ਕਉ ਫਿਰਦੇ ॥

saadhik sidh; jisai kau firade |

ਪੰਜਾਬੀ ਅਰਥ

ਜਿਸ ਨੂੰ ਪੂਰਨ ਪੁਰਸ਼ ਤੇ ਅਭਿਲਾਸ਼ੀ ਲੱਭਦੇ ਫਿਰਦੇ ਹਨ,

English meaning

The One who is sought by the Siddhas and the seekers,

ਬ੍ਰਹਮੇ ਇੰਦ੍ਰ ਧਿਆਇਨਿ ਹਿਰਦੇ ॥

brahame indr dhiaaein hirade |

ਪੰਜਾਬੀ ਅਰਥ

ਤੇ ਉਤਪਤੀ ਦਾ ਦੇਵਤਾ ਤੇ ਬਾਰਸ਼ ਦਾ ਦੇਵਤਾ ਆਪਣੇ ਦਿਲ ਵਿੱਚ ਯਾਦ ਕਰਦੇ ਹਨ,

English meaning

upon whom Brahma and Indra meditate within their hearts,

ਕੋਟਿ ਤੇਤੀਸਾ ਖੋਜਹਿ ਤਾ ਕਉ; ਗੁਰ ਮਿਲਿ. ਹਿਰਦੈ ਗਾਵਣਿਆ ॥੨॥

kott teteesaa khojeh taa kau; gur mil. hiradai gaavaniaa |2|

ਪੰਜਾਬੀ ਅਰਥ

ਅਤੇ ਜਿਸ ਨੂੰ ਤੇਤੀ ਕਰੋੜ ਦੇਵ ਭਾਲਦੇ ਹਨ, ਗੁਰਾਂ ਨੂੰ ਭੇਟ ਕੇ ਉਸ ਦਾ ਜੱਸ ਮੈਂ ਆਪਣੇ ਮਨ ਅੰਦਰ ਗਾਇਨ ਕਰਦਾ ਹਾਂ।

English meaning

whom the three hundred thirty million demi-gods search for-meeting the Guru, one comes to sing His Praises within the heart. ||2||

ਆਠ ਪਹਰ; ਤੁਧੁ ਜਾਪੇ ਪਵਨਾ ॥

aatth pehar; tudh jaape pavanaa |

ਪੰਜਾਬੀ ਅਰਥ

ਸਮੂਹ ਰੈਣ ਦਿਹੁੰ ਹਵਾ ਤੇਰਾ ਅਰਾਧਨ ਕਰਦੀ ਹੈ।

English meaning

Twenty-four hours a day, the wind breathes Your Name.

ਧਰਤੀ ਸੇਵਕ; ਪਾਇਕ ਚਰਨਾ ॥

dharatee sevak; paaeik charanaa |

ਪੰਜਾਬੀ ਅਰਥ

ਜਮੀਨ ਤੇਰੀ ਦਾਸੀ ਹੈ, ਤੇਰੇ ਪੈਰਾਂ ਦੀ ਗੋਲੀ।

English meaning

The earth is Your servant, a slave at Your Feet.

ਖਾਣੀ ਬਾਣੀ ਸਰਬ ਨਿਵਾਸੀ; ਸਭਨਾ ਕੈ ਮਨਿ ਭਾਵਣਿਆ ॥੩॥

khaanee baanee sarab nivaasee; sabhanaa kai man bhaavaniaa |3|

ਪੰਜਾਬੀ ਅਰਥ

ਉਤਪਤੀ ਦੇ ਚਾਰੇ ਸੋਮਿਆਂ ਦੇ ਜੀਵਾਂ ਤੇ ਉਨ੍ਹਾਂ ਦੀਆਂ ਬੋਲੀਆਂ ਵਿੱਚ ਤੂੰ ਹੈ। ਸਾਰਿਆਂ ਵਿੱਚ ਵਿਆਪਕ ਸਾਈਂ ਸਭਨਾਂ ਦੇ ਦਿਲਾਂ ਨੂੰ ਚੰਗਾ ਲੱਗਦਾ ਹੈ।

English meaning

In the four sources of creation, and in all speech, You dwell. You are dear to the minds of all. ||3||

ਸਾਚਾ ਸਾਹਿਬੁ; ਗੁਰਮੁਖਿ ਜਾਪੈ ॥

saachaa saahib; guramukh jaapai |

ਪੰਜਾਬੀ ਅਰਥ

ਸੱਚਾ ਸੁਆਮੀ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ,

English meaning

The True Lord and Master is known to the Gurmukhs.

ਪੂਰੇ ਗੁਰ ਕੈ ਸਬਦਿ ਸਿਞਾਪੈ ॥

poore gur kai sabad siyaapai |

ਪੰਜਾਬੀ ਅਰਥ

ਅਤੇ ਪੂਰਨ ਗੁਰਾਂ ਦੀ ਬਾਣੀ ਦੇ ਜਰੀਏ ਪਛਾਣੀਦਾ ਹੈ।

English meaning

He is realized through the Shabad, the Word of the Perfect Guru.

ਜਿਨ ਪੀਆ ਸੇਈ ਤਿ੍ਰਪਤਾਸੇ; ਸਚੇ ਸਚਿ ਅਘਾਵਣਿਆ ॥੪॥

jin peea seee tripataase; sache sach aghaavaniaa |4|

ਪੰਜਾਬੀ ਅਰਥ

ਜੋ ਸਾਈਂ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ ਉਹ ਰੱਜ ਜਾਂਦੇ ਹਨ। ਸਚਿਆਰਾਂ ਦੇ ਪਰਮ ਸਚਿਆਰ ਨਾਲ ਪ੍ਰਾਣੀ ਧਰਾਪ ਜਾਂਦਾ ਹੈ।

English meaning

Those who drink it in are satisfied. Through the Truest of the True, they are fulfilled. ||4||

ਤਿਸੁ ਘਰਿ ਸਹਜਾ; ਸੋਈ ਸੁਹੇਲਾ ॥

tis ghar sahajaa; soee suhelaa |

ਪੰਜਾਬੀ ਅਰਥ

ਉਸ ਦੇ ਗ੍ਰਹਿ ਅੰਦਰ ਬ੍ਰਹਿਮ-ਗਿਆਨ ਹੈ ਅਤੇ ਉਹੀ ਸੁਖੀ ਹੈ।

English meaning

In the home of their own beings, they are peacefully and comfortably at ease.

ਅਨਦ ਬਿਨੋਦ ਕਰੇ ਸਦ ਕੇਲਾ ॥

anad binod kare sad kelaa |

ਪੰਜਾਬੀ ਅਰਥ

ਉਹ ਮੌਜਾਂ ਲੁਟਦਾ ਹੈ, ਅਨੰਦ ਮਾਣਦਾ ਹੈ ਅਤੇ ਸਦੀਵ ਹੀ ਰੰਗ-ਰਲੀਆਂ ਕਰਦਾ ਹੈ।

English meaning

They are blissful, enjoying pleasures, and eternally joyful.

ਸੋ ਧਨਵੰਤਾ ਸੋ ਵਡ ਸਾਹਾ; ਜੋ ਗੁਰ ਚਰਣੀ ਮਨੁ ਲਾਵਣਿਆ ॥੫॥

so dhanavantaa so vadd saahaa; jo gur charanee man laavaniaa |5|

ਪੰਜਾਬੀ ਅਰਥ

ਉਹ ਦੌਲਤਮੰਦ ਹੈ, ਅਤੇ ਉਹੀ ਪਰਮ ਪਾਤਸ਼ਾਹ ਜਿਹੜਾ ਗੁਰੂ ਦੇ ਪੈਰਾਂ ਨਾਲ ਆਪਣੇ ਚਿੱਤ ਨੂੰ ਜੋੜਦਾ ਹੈ।

English meaning

They are wealthy, and the greatest kings; they center their minds on the Guru's Feet. ||5||

ਪਹਿਲੋ ਦੇ; ਤੈਂ ਰਿਜਕੁ ਸਮਾਹਾ ॥

pahilo de; tain rijak samaahaa |

ਪੰਜਾਬੀ ਅਰਥ

ਪ੍ਰਿਥਮੇ ਤੂੰ ਰੋਜ਼ੀ ਪੁਚਾਈ।

English meaning

First, You created nourishment;

ਪਿਛੋ ਦੇ; ਤੈਂ ਜੰਤੁ ਉਪਾਹਾ ॥

pichho de; tain jant upaahaa |

ਪੰਜਾਬੀ ਅਰਥ

ਮਗਰੋਂ ਤੈ ਜੀਵ ਪੈਦਾ ਕੀਤੇ।

English meaning

then, You created the living beings.

ਤੁਧੁ ਜੇਵਡੁ ਦਾਤਾ. ਅਵਰੁ ਨ ਸੁਆਮੀ; ਲਵੈ ਨ ਕੋਈ ਲਾਵਣਿਆ ॥੬॥

tudh jevadd daataa. avar na suaamee; lavai na koee laavaniaa |6|

ਪੰਜਾਬੀ ਅਰਥ

ਤੇਰੇ ਜਿੱਡਾ ਵੱਡਾ ਦਾਤਾਰ ਹੋਰ ਕੋਈ ਨਹੀਂ ਹੇ ਸਾਹਿਬ! ਮਹਾਨਤਾ ਵਿੱਚ ਕੋਈ ਤੇਰੇ ਲਾਗੇ ਭੀ ਨਹੀਂ ਲੱਗ ਸਕਦਾ।

English meaning

There is no other Giver as Great as You, O my Lord and Master. None approach or equal You. ||6||

ਜਿਸੁ ਤੂੰ ਤੁਠਾ; ਸੋ ਤੁਧੁ ਧਿਆਏ ॥

jis toon tutthaa; so tudh dhiaae |

ਪੰਜਾਬੀ ਅਰਥ

ਜਿਸ ਉਤੇ ਤੂੰ ਪਰਮ ਪਰਸੰਨ ਹੋਇਆ ਹੈ, ਉਹ ਤੈਨੂੰ ਸਿਮਰਦਾ ਹੈ, ਹੇ ਪ੍ਰਭੂ!

English meaning

Those who are pleasing to You meditate on You.

ਸਾਧ ਜਨਾ ਕਾ ਮੰਤ੍ਰੁ ਕਮਾਏ ॥

saadh janaa kaa mantru kamaae |

ਪੰਜਾਬੀ ਅਰਥ

ਉਹ ਪਵਿੱਤ੍ਰ ਪੁਰਸ਼ਾਂ ਦੀ ਸਿਖਿਆ ਤੇ ਅਮਲ ਕਰਦਾ ਹੈ।

English meaning

They practice the Mantra of the Holy.

ਆਪਿ ਤਰੈ ਸਗਲੇ ਕੁਲ ਤਾਰੇ; ਤਿਸੁ. ਦਰਗਹ ਠਾਕ, ਨ ਪਾਵਣਿਆ ॥੭॥

aap tarai sagale kul taare; tis. daragah tthaak, na paavaniaa |7|

ਪੰਜਾਬੀ ਅਰਥ

ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੀ ਸਾਰੀ ਵੰਸ ਨੂੰ ਭੀ ਪਾਰ ਕਰ ਲੈਂਦਾ ਹੈ। ਸਾਈਂ ਦੇ ਦਰਬਾਰ ਅੰਦਰ ਉਸ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ।

English meaning

They themselves swim across, and they save all their ancestors and families as well. In the Court of the Lord, they meet with no obstruction. ||7||

ਤੂੰ ਵਡਾ; ਤੂੰ ਊਚੋ ਊਚਾ ॥

toon vaddaa; toon aoocho aoochaa |

ਪੰਜਾਬੀ ਅਰਥ

ਤੂੰ ਮਹਾਨ ਹੈ, ਤੂੰ ਬੁਲੰਦਾਂ ਦਾ ਪਰਮ-ਬੁਲੰਦ ਹੈ।

English meaning

You are so Great! You are the Highest of the High!

ਤੂੰ ਬੇਅੰਤੁ; ਅਤਿ ਮੂਚੋ ਮੂਚਾ ॥

toon beant; at moocho moochaa |

ਪੰਜਾਬੀ ਅਰਥ

ਤੂੰ ਅਨੰਤ ਹੈ ਅਤੇ ਵਡਿਆਂ ਵਿਚੋਂ ਪਰਮ ਵੱਡਾ।

English meaning

You are Infinite, You are Everything!

ਹਉ ਕੁਰਬਾਣੀ ਤੇਰੈ ਵੰਞਾ ਨਾਨਕ; ਦਾਸ ਦਸਾਵਣਿਆ ॥੮॥੧॥੩੫॥

hau kurabaanee terai vanyaa naanak; daas dasaavaniaa |8|1|35|

ਪੰਜਾਬੀ ਅਰਥ

ਮੈਂ ਤੇਰੇ ਉਤੋਂ ਬਲਿਹਾਰਨੇ ਜਾਂਦਾ ਹਾਂ। ਨਾਨਕ ਤੇਰਿਆਂ ਦਾਸਾਂ ਦਾ ਦਾਸ ਹੈ।

English meaning

I am a sacrifice to You. Nanak is the slave of Your slaves. ||8||1||35||