ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad QP2

Shabad

Read the complete Shabad with available meanings.

ਗਉੜੀ ਪੂਰਬੀ ਮਹਲਾ ੪ ॥

gaurree poorabee mahalaa 4 |

ਪੰਜਾਬੀ ਅਰਥ

ਗਊੜੀ ਪੂਰਬੀ, ਪਾਤਸ਼ਾਹੀ ਚੌਥੀ।

English meaning

Gauree Poorbee, Fourth Mehl:

ਕਰਹੁ ਕਿ੍ਰਪਾ ਜਗਜੀਵਨ ਦਾਤੇ; ਮੇਰਾ ਮਨੁ. ਹਰਿ ਸੇਤੀ ਰਾਚੇ ॥

karahu kripaa jagajeevan daate; meraa man. har setee raache |

ਪੰਜਾਬੀ ਅਰਥ

ਮੇਰੇ ਉਤੇ ਤਰਸ ਕਰ ਹੇ ਜਹਾਨ ਨੂੰ ਜਿੰਦ ਜਾਨ ਦੇਣ ਵਾਲੇ! ਤਾਂ ਜੋ ਮੇਰੀ ਆਤਮਾ ਵਾਹਿਗੁਰੂ ਨਾਲ ਅਭੇਦ ਹੋਈ ਰਹੇ।

English meaning

Show Mercy to me, O Life of the World, O Great Giver, so that my mind may merge with the Lord.

ਸਤਿਗੁਰਿ ਬਚਨੁ ਦੀਓ. ਅਤਿ ਨਿਰਮਲੁ; ਜਪਿ ਹਰਿ ਹਰਿ. ਹਰਿ ਮਨੁ ਮਾਚੇ ॥੧॥

satigur bachan deeo. at niramal; jap har har. har man maache |1|

ਪੰਜਾਬੀ ਅਰਥ

ਸੱਚੇ ਗੁਰਾਂ ਨੇ ਮੈਨੂੰ ਪਰਮ ਪਵਿੱਤਰ ਸਿਖਿਆ ਦਿੱਤੀ ਹੈ ਅਤੇ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੇਰਾ ਚਿੱਤ ਪਰਮ ਪਰਸੰਨ ਹੋ ਗਿਆ ਹੈ।

English meaning

The True Guru has bestowed His most pure and sacred Teachings. Chanting the Name of the Lord, Har, Har, Har, my mind is transfixed and enraptured. ||1||

ਰਾਮ. ਮੇਰਾ ਮਨੁ ਤਨੁ; ਬੇਧਿ ਲੀਓ ਹਰਿ ਸਾਚੇ ॥

raam. meraa man tan; bedh leeo har saache |

ਪੰਜਾਬੀ ਅਰਥ

ਹੇ ਸਰਬ-ਵਿਆਪਕ ਸੁਆਮੀ! ਮੇਰਾ ਮਨ ਤੇ ਦੇਹਿ, ਸੱਚੇ ਵਾਹਿਗੁਰੂ ਨੇ ਵਿੱਨ੍ਹ ਸੁਟੇ ਹਨ।

English meaning

O Lord, my mind and body have been pierced through by the True Lord.

ਜਿਹ ਕਾਲ ਕੈ ਮੁਖਿ, ਜਗਤੁ ਸਭੁ ਗ੍ਰਸਿਆ; ਗੁਰ ਸਤਿਗੁਰ ਕੈ ਬਚਨਿ, ਹਰਿ ਹਮ ਬਾਚੇ ॥੧॥ ਰਹਾਉ ॥

jih kaal kai mukh, jagat sabh grasiaa; gur satigur kai bachan, har ham baache |1| rahaau |

ਪੰਜਾਬੀ ਅਰਥ

ਮੇਰੇ ਵਾਹਿਗੁਰੂ, ਵਿਸ਼ਾਲ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਉਸ ਮੌਤ ਤੋਂ ਬਚ ਗਿਆ ਹਾਂ, ਜਿਸ ਦੇ ਮੂੰਹ (ਪੰਜੇ) ਵਿੱਚ ਸਾਰਾ ਜਹਾਨ ਫਸਿਆ ਹੋਇਆ ਹੈ। ਠਹਿਰਾਉ।

English meaning

The whole world is caught and held in the mouth of Death. Through the Teachings of the Guru, the True Guru, O Lord, I am saved. ||1||Pause||

ਜਿਨ ਕਉ ਪ੍ਰੀਤਿ. ਨਾਹੀ ਹਰਿ ਸੇਤੀ; ਤੇ ਸਾਕਤ ਮੂੜ ਨਰ ਕਾਚੇ ॥

jin kau preet. naahee har setee; te saakat moorr nar kaache |

ਪੰਜਾਬੀ ਅਰਥ

ਜਿਨ੍ਹਾਂ ਦੀ ਪਿਰਹੜੀ ਵਾਹਿਗੁਰੂ ਨਾਲ ਨਹੀਂ, ਉਹ ਅਧਰਮੀ, ਮੂਰਖ ਅਤੇ ਕੂੜੇ ਪੁਰਸ਼ ਹਨ।

English meaning

Those who are not in love with the Lord are foolish and false - they are faithless cynics.

ਤਿਨ ਕਉ ਜਨਮੁ ਮਰਣੁ ਅਤਿ ਭਾਰੀ; ਵਿਚਿ ਵਿਸਟਾ ਮਰਿ ਮਰਿ ਪਾਚੇ ॥੨॥

tin kau janam maran at bhaaree; vich visattaa mar mar paache |2|

ਪੰਜਾਬੀ ਅਰਥ

ਉਹ ਜੰਮਣ ਤੇ ਮਰਣ ਦਾ ਮਹਾਨ ਜਿਆਦਾ ਦੁਖ ਉਠਾਉਂਦੇ ਹਨ ਅਤੇ ਬਾਰੰਬਾਰ ਮਰਦੇ ਅਤੇ ਗੰਦਗੀ ਅੰਦਰ ਗਲਦੇ ਸੜਦੇ ਹਨ।

English meaning

They suffer the most extreme agonies of birth and death; they die over and over again, and they rot away in manure. ||2||

ਤੁਮ ਦਇਆਲ. ਸਰਣਿ ਪ੍ਰਤਿਪਾਲਕ; ਮੋ ਕਉ ਦੀਜੈ ਦਾਨੁ. ਹਰਿ ਹਮ ਜਾਚੇ ॥

tum deaal. saran pratipaalak; mo kau deejai daan. har ham jaache |

ਪੰਜਾਬੀ ਅਰਥ

ਤੂੰ ਮਿਹਰਬਾਨ ਅਤੇ ਸ਼ਰਨਾਰਥੀਆਂ ਦਾ ਪਾਲਣ-ਪੋਸ਼ਣਹਾਰ ਹੈ। ਮੈਂ ਯਾਚਨਾ ਕਰਦਾ ਹਾਂ ਕਿ ਮੈਨੂ ਆਪਣੀ ਪ੍ਰੀਤ ਦੀ ਦਾਤ ਪ੍ਰਦਾਨ ਕਰ, ਹੇ ਵਾਹਿਗੁਰੂ!

English meaning

You are the Merciful Cherisher of those who seek Your Sanctuary. I beg of You: please grant me Your gift, Lord.

ਹਰਿ ਕੇ ਦਾਸ. ਦਾਸ ਹਮ ਕੀਜੈ; ਮਨੁ ਨਿਰਤਿ ਕਰੇ ਕਰਿ ਨਾਚੇ ॥੩॥

har ke daas. daas ham keejai; man nirat kare kar naache |3|

ਪੰਜਾਬੀ ਅਰਥ

ਮੈਨੂੰ ਸਾਹਿਬ ਦੇ ਗੋਲਿਆਂ ਦਾ ਗੋਲਾ ਬਣਾ ਦੇ, ਤਾਂ ਜੋ ਮੇਰੀ ਆਤਮਾ ਪਰਮ ਪ੍ਰੀਤ ਧਾਰਨ ਕਰ ਕੇ ਨਿਰਤਕਾਰੀ ਕਰੇ।

English meaning

Make me the slave of the Lord's slaves, so that my mind might dance in Your Love. ||3||

ਆਪੇ ਸਾਹ ਵਡੇ. ਪ੍ਰਭ ਸੁਆਮੀ; ਹਮ ਵਣਜਾਰੇ ਹਹਿ ਤਾ ਚੇ ॥

aape saah vadde. prabh suaamee; ham vanajaare heh taa che |

ਪੰਜਾਬੀ ਅਰਥ

ਆਪ ਹੀ ਸਾਹਿਬ ਮਾਲਕ ਭਾਰਾ ਸ਼ਾਹੂਕਾਰ ਹੈ। ਮੈਂ ਉਸ ਦਾ ਪਰਚੂਨ ਵਪਾਰੀ ਹਾਂ।

English meaning

He Himself is the Great Banker; God is our Lord and Master. I am His petty merchant.

ਮੇਰਾ ਮਨੁ ਤਨੁ ਜੀਉ ਰਾਸਿ, ਸਭ ਤੇਰੀ; ਜਨ ਨਾਨਕ ਕੇ ਸਾਹ ਪ੍ਰਭ ਸਾਚੇ ॥੪॥੩॥੧੭॥੫੫॥

meraa man tan jeeo raas, sabh teree; jan naanak ke saah prabh saache |4|3|17|55|

ਪੰਜਾਬੀ ਅਰਥ

ਮੇਰੀ ਆਤਮਾ ਦੇਹਿ ਤੇ ਜਿੰਦਗੀ ਸਮੂਹ ਤੇਰੀ ਪੂੰਜੀ ਹੈ। ਤੂੰ ਹੇ ਸੱਚੇ ਸਾਹਿਬ! ਨੌਕਰ ਨਾਨਕ ਦਾ ਸ਼ਾਹੂਕਾਰ ਹੈ।

English meaning

My mind, body and soul are all Your capital assets. You, O God, are the True Banker of servant Nanak. ||4||3||17||55||