ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad QHL

Shabad

Read the complete Shabad with available meanings.

ਸਲੋਕ ਮਃ ੧ ॥

salok mahalaa 1 |

ਪੰਜਾਬੀ ਅਰਥ

ਸਲੋਕ, ਪਹਿਲੀ ਪਾਤਸ਼ਾਹੀ।

English meaning

Salok, First Mehl:

ਜੀਉ ਪਾਇ. ਤਨੁ ਸਾਜਿਆ; ਰਖਿਆ ਬਣਤ ਬਣਾਇ ॥

jeeo paae. tan saajiaa; rakhiaa banat banaae |

ਪੰਜਾਬੀ ਅਰਥ

ਦੇਹਿ ਨੂੰ ਰਚ ਕੇ ਕਰਤਾਰ ਨੇ ਉਸ ਅੰਦਰ ਜਿੰਦ ਜਾਨ ਪਾਈ ਅਤੇ ਇਸ ਨੂੰ ਬਚਾਉਣ ਦਾ ਪ੍ਰਬੰਧ ਕੀਤਾ।

English meaning

He placed the soul in the body which He had fashioned. He protects the Creation which He has created.

ਅਖੀ ਦੇਖੈ. ਜਿਹਵਾ ਬੋਲੈ; ਕੰਨੀ ਸੁਰਤਿ ਸਮਾਇ ॥

akhee dekhai. jihavaa bolai; kanee surat samaae |

ਪੰਜਾਬੀ ਅਰਥ

ਆਦਮੀ ਆਪਣਿਆਂ ਨੇਤ੍ਰਾ ਨਾਲ ਵੇਖਦਾ ਹੈ, ਆਪਣੀ ਜੀਭ ਨਾਲ ਬੋਲਦਾ ਹੈ, ਅਤੇ ਆਪਣੇ ਕੰਨਾਂ ਦੁਆਰਾ ਸੁਣ ਕੇ ਆਪਣੀ ਬਿਰਤੀ ਜੋੜਦਾ ਹੈ।

English meaning

With their eyes, they see, and with their tongues, they speak; with their ears, they bring the mind to awareness.

ਪੈਰੀ ਚਲੈ. ਹਥੀ ਕਰਣਾ; ਦਿਤਾ ਪੈਨੈ ਖਾਇ ॥

pairee chalai. hathee karanaa; ditaa painai khaae |

ਪੰਜਾਬੀ ਅਰਥ

ਪੈਰਾਂ ਨਾਲ ਤੁਰਦਾ ਹੈ, ਹੱਥਾਂ ਨਾਲ ਕੰਮ ਕਰਦਾ ਹੈ ਤੇ ਜੋ ਕੁਛ ਉਸ ਨੂੰ ਮਿਲਦਾ ਹੈ, ਉਸ ਨੂੰ ਪਹਿਨਦਾ ਤੇ ਖਾਂਦਾ ਹੈ।

English meaning

With their feet, they walk, and with their hands, they work; they wear and eat whatever is given.

ਜਿਨਿ ਰਚਿ ਰਚਿਆ. ਤਿਸਹਿ. ਨ ਜਾਣੈ; ਅੰਧਾ. ਅੰਧੁ ਕਮਾਇ ॥

jin rach rachiaa. tiseh. na jaanai; andhaa. andh kamaae |

ਪੰਜਾਬੀ ਅਰਥ

ਉਹ ਉਸ ਨੂੰ ਨਹੀਂ ਜਾਣਦਾ ਜਿਸ ਨੇ ਬਨਾਵਟ ਬਣਾਈ ਹੈ! ਮੁਨਾਖਾ ਮਨੁੱਖ ਕਾਲੇ ਕਰਮ ਕਮਾਉਂਦਾ ਹੈ।

English meaning

They do not know the One who created the Creation. The blind fools do their dark deeds.

ਜਾ ਭਜੈ ਤਾ ਠੀਕਰੁ ਹੋਵੈ; ਘਾੜਤ. ਘੜੀ ਨ ਜਾਇ ॥

jaa bhajai taa ttheekar hovai; ghaarrat. gharree na jaae |

ਪੰਜਾਬੀ ਅਰਥ

ਜਦ ਘੜਾ ਟੁਟਦਾ ਹੈ, ਤਦ ਇਹ ਠੀਕਰੀਆਂ ਹੋ ਜਾਂਦਾ ਹੈ, ਅਤੇ ਇਸ ਦੀ ਡੌਲ ਮੁੜ ਡੌਲੀ ਨਹੀਂ ਜਾ ਸਕਦੀ।

English meaning

When the pitcher of the body breaks and shatters into pieces, it cannot be re-created again.

ਨਾਨਕ. ਗੁਰ ਬਿਨੁ ਨਾਹਿ ਪਤਿ; ਪਤਿ ਵਿਣੁ ਪਾਰਿ ਨ ਪਾਇ ॥੧॥

naanak. gur bin naeh pat; pat vin paar na paae |1|

ਪੰਜਾਬੀ ਅਰਥ

ਨਾਨਕ ਗੁਰਾਂ ਦੇ ਬਾਝੋਂ, ਇੱਜ਼ਤ ਆਬਰੂ ਨਹੀਂ ਹੁੰਦੀ, ਅਤੇ ਇਸ ਇੱਜ਼ਤ ਆਬਰੁ ਦੇ ਬਗੈਰ ਇਨਸਾਨ ਪਾਰ ਨਹੀਂ ਹੋ ਸਕਦਾ।

English meaning

O Nanak, without the Guru, there is no honor; without honor, no one is carried across. ||1||