ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad Q5A

Shabad

Read the complete Shabad with available meanings.

ਮਾਝ ਮਹਲਾ ੫ ॥

maajh mahalaa 5 |

ਪੰਜਾਬੀ ਅਰਥ

ਮਾਝ, ਪੰਜਵੀਂ ਪਾਤਸ਼ਾਹੀ।

English meaning

Maajh, Fifth Mehl:

ਪ੍ਰਭ ਕਿਰਪਾ ਤੇ; ਹਰਿ ਹਰਿ ਧਿਆਵਉ ॥

prabh kirapaa te; har har dhiaavau |

ਪੰਜਾਬੀ ਅਰਥ

ਠਾਕਰ ਦੀ ਰਹਿਮਤ ਸਦਕਾ ਮੈਂ ਵਾਹਿਗੁਰੂ ਦਾ ਨਾਮ ਸਿਮਰਦਾ ਹਾਂ!

English meaning

By God's Grace, I meditate on the Lord, Har, Har.

ਪ੍ਰਭੂ ਦਇਆ ਤੇ; ਮੰਗਲੁ ਗਾਵਉ ॥

prabhoo deaa te; mangal gaavau |

ਪੰਜਾਬੀ ਅਰਥ

ਸੁਆਮੀ ਦੀ ਮਿਹਰ ਰਾਹੀਂ ਮੈਂ ਖੁਸ਼ੀ ਦੇ ਗੀਤ ਗਾਇਨ ਕਰਦਾ ਹਾਂ।

English meaning

By God's Kindness, I sing the songs of joy.

ਊਠਤ ਬੈਠਤ ਸੋਵਤ ਜਾਗਤ; ਹਰਿ ਧਿਆਈਐ. ਸਗਲ ਅਵਰਦਾ ਜੀਉ ॥੧॥

aootthat baitthat sovat jaagat; har dhiaaeeai. sagal avaradaa jeeo |1|

ਪੰਜਾਬੀ ਅਰਥ

ਖੜੋਦਿਆਂ, ਬਹਿੰਦਿਆਂ, ਸੁੱਤਿਆਂ ਜਾਂ ਜਾਗਦਿਆਂ ਸਾਨੂੰ ਸਾਡੀ ਸਾਰੀ ਆਰਬਲਾ ਵਾਹਿਗੁਰੂ ਦਾ ਅਰਾਧਨ ਕਰਨਾ ਉਚਿੱਤ ਹੈ।

English meaning

While standing and sitting, while sleeping and while awake, meditate on the Lord, all your life. ||1||

ਨਾਮੁ ਅਉਖਧੁ; ਮੋ ਕਉ ਸਾਧੂ ਦੀਆ ॥

naam aaukhadh; mo kau saadhoo deea |

ਪੰਜਾਬੀ ਅਰਥ

ਸੰਤ ਨੇ ਮੈਨੂੰ ਰੱਬ ਦੇ ਨਾਮ ਦੀ ਦਵਾਈ ਦਿੱਤੀ ਹੈ।

English meaning

The Holy Saint has given me the Medicine of the Naam.

ਕਿਲਬਿਖ ਕਾਟੇ; ਨਿਰਮਲੁ ਥੀਆ ॥

kilabikh kaatte; niramal theea |

ਪੰਜਾਬੀ ਅਰਥ

ਇਸ ਨੇ ਮੇਰੇ ਪਾਪ ਕੱਟ ਸੁਟੇ ਹਨ ਤੇ ਮੈਂ ਪਵਿੱਤ੍ਰ ਹੋ ਗਿਆ ਹਾਂ।

English meaning

My sins have been cut out, and I have become pure.

ਅਨਦੁ ਭਇਆ ਨਿਕਸੀ ਸਭ ਪੀਰਾ; ਸਗਲ ਬਿਨਾਸੇ ਦਰਦਾ ਜੀਉ ॥੨॥

anad bheaa nikasee sabh peeraa; sagal binaase daradaa jeeo |2|

ਪੰਜਾਬੀ ਅਰਥ

ਸਾਰੇ ਖੁਸ਼ੀ ਵਰਤ ਰਹੀ ਹੈ। ਮੇਰੀ ਪੀੜ ਸਾਰੀ ਦੂਰ ਹੋ ਗਈ ਹੈ ਅਤੇ ਮੇਰੇ ਤਸੀਹੇ ਮਿਟ ਗਏ ਹਨ।

English meaning

I am filled with bliss, and all my pains have been taken away. All my suffering has been dispelled. ||2||

ਜਿਸ ਕਾ ਅੰਗੁ; ਕਰੇ ਮੇਰਾ ਪਿਆਰਾ ॥

jis kaa ang; kare meraa piaaraa |

ਪੰਜਾਬੀ ਅਰਥ

ਜਿਸ ਦਾ ਪੱਖ ਮੇਰਾ ਪ੍ਰੀਤਮ ਪੂਰਦਾ ਹੈ,

English meaning

One who has my Beloved on his side,

ਸੋ ਮੁਕਤਾ; ਸਾਗਰ ਸੰਸਾਰਾ ॥

so mukataa; saagar sansaaraa |

ਪੰਜਾਬੀ ਅਰਥ

ਉਹ ਜਗਤ ਸਮੁੰਦਰ ਤੋਂ ਮੁਕਤ ਹੋ ਜਾਂਦਾ ਹੈ।

English meaning

Is liberated from the world-ocean.

ਸਤਿ ਕਰੇ. ਜਿਨਿ ਗੁਰੂ ਪਛਾਤਾ; ਸੋ. ਕਾਹੇ ਕਉ ਡਰਦਾ ਜੀਉ ॥੩॥

sat kare. jin guroo pachhaataa; so. kaahe kau ddaradaa jeeo |3|

ਪੰਜਾਬੀ ਅਰਥ

ਜੋ ਗੁਰਾਂ ਨੂੰ ਸਿੰਞਾਣਦਾ ਹੈ ਉਹ ਸੱਚ ਦੀ ਕਮਾਈ ਕਰਦਾ ਹੈ। ਉਹ ਤਦ ਕਿਉਂ ਭੈ-ਭੀਤ ਹੋਵੇ?

English meaning

One who recognizes the Guru practices Truth; why should he be afraid? ||3||

ਜਬ ਤੇ; ਸਾਧੂ ਸੰਗਤਿ ਪਾਏ ॥

jab te; saadhoo sangat paae |

ਪੰਜਾਬੀ ਅਰਥ

ਜਿਸ ਵੇਲੇ ਤੋਂ ਮੈਂ ਸਤਿਸੰਗਤ ਪਰਾਪਤ ਕੀਤੀ ਹੈ,

English meaning

Since I found the Company of the Holy and met the Guru,

ਗੁਰ ਭੇਟਤ; ਹਉ ਗਈ ਬਲਾਏ ॥

gur bhettat; hau gee balaae |

ਪੰਜਾਬੀ ਅਰਥ

ਅਤੇ ਗੁਰਾਂ ਨੂੰ ਮਿਲਿਆ ਹਾਂ, ਹੰਕਾਰ ਦਾ ਭੂਤ ਦੂਰ ਹੋ ਗਿਆ ਹੈ।

English meaning

The demon of pride has departed.

ਸਾਸਿ ਸਾਸਿ ਹਰਿ ਗਾਵੈ ਨਾਨਕੁ; ਸਤਿਗੁਰ ਢਾਕਿ ਲੀਆ. ਮੇਰਾ ਪੜਦਾ ਜੀਉ ॥੪॥੧੭॥੨੪॥

saas saas har gaavai naanak; satigur dtaak leea. meraa parradaa jeeo |4|17|24|

ਪੰਜਾਬੀ ਅਰਥ

ਆਪਣੇ ਹਰ ਸੁਆਸ ਨਾਲ ਨਾਨਕ ਵਾਹਿਗੁਰੁ ਦੀ ਕੀਰਤੀ ਗਾਇਨ ਕਰਦਾ ਹੈ। ਸੱਚੇ ਗੁਰਾਂ ਨੇ ਮੇਰੇ ਪਾਪਾਂ ਨੂੰ ਕੱਜ ਦਿੱਤਾ ਹੈ।

English meaning

With each and every breath, Nanak sings the Lord's Praises. The True Guru has covered my sins. ||4||17||24||