ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad PUQ

Shabad

Read the complete Shabad with available meanings.

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀ।

English meaning

Gauree, Fifth Mehl:

ਜੋ ਪ੍ਰਾਣੀ; ਗੋਵਿੰਦੁ ਧਿਆਵੈ ॥

jo praanee; govind dhiaavai |

ਪੰਜਾਬੀ ਅਰਥ

ਜਿਹੜਾ ਜੀਵ ਸ੍ਰਿਸ਼ਟੀ ਦੇ ਰਖਿਅਕ ਦਾ ਸਿਮਰਨ ਕਰਦਾ ਹੈ,

English meaning

That mortal who meditates on the Lord of the Universe,

ਪੜਿਆ ਅਣਪੜਿਆ; ਪਰਮ ਗਤਿ ਪਾਵੈ ॥੧॥

parriaa anaparriaa; param gat paavai |1|

ਪੰਜਾਬੀ ਅਰਥ

ਉਹ ਭਾਵੇਂ ਇਲਮਦਾਰ ਹੋਵੇ ਜਾਂ ਅਨ-ਪੜ੍ਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।

English meaning

whether educated or uneducated, obtains the state of supreme dignity. ||1||

ਸਾਧੂ ਸੰਗਿ; ਸਿਮਰਿ ਗੋਪਾਲ ॥

saadhoo sang; simar gopaal |

ਪੰਜਾਬੀ ਅਰਥ

ਸਤਿ ਸੰਗਤ ਅੰਦਰ ਤੂੰ ਸ੍ਰਿਸ਼ਟੀ ਦੇ ਪਾਲਨ-ਪੋਸ਼ਣਹਾਰ ਦਾ ਆਰਾਧਨ ਕਰ।

English meaning

In the Saadh Sangat, the Company of the Holy, meditate on the Lord of the World.

ਬਿਨੁ ਨਾਵੈ; ਝੂਠਾ ਧਨੁ ਮਾਲੁ ॥੧॥ ਰਹਾਉ ॥

bin naavai; jhootthaa dhan maal |1| rahaau |

ਪੰਜਾਬੀ ਅਰਥ

ਨਾਮ ਦੇ ਬਗੈਰ ਦੌਲਤ ਅਤੇ ਜਾਇਦਾਦ ਕੂੜੀਆਂ ਹਨ। ਠਹਿਰਾਉ।

English meaning

Without the Name, wealth and property are false. ||1||Pause||

ਰੂਪਵੰਤੁ; ਸੋ ਚਤੁਰੁ ਸਿਆਣਾ ॥

roopavant; so chatur siaanaa |

ਪੰਜਾਬੀ ਅਰਥ

ਕੇਵਲ ਉਹੀ ਆਦਮੀ ਸੁੰਦਰ, ਹੁਸ਼ਿਆਰ ਅਤੇ ਅਕਲਮੰਦ ਹੈ,

English meaning

They alone are handsome, clever and wise,

ਜਿਨਿ ਜਨਿ ਮਾਨਿਆ; ਪ੍ਰਭ ਕਾ ਭਾਣਾ ॥੨॥

jin jan maaniaa; prabh kaa bhaanaa |2|

ਪੰਜਾਬੀ ਅਰਥ

ਜੋ ਸੁਆਮੀ ਦੀ ਰਜ਼ਾ ਨੂੰ ਸਵੀਕਾਰ ਕਰਦਾ ਹੈ।

English meaning

who surrender to the Will of God. ||2||

ਜਗ ਮਹਿ ਆਇਆ; ਸੋ ਪਰਵਾਣੁ ॥

jag meh aaeaa; so paravaan |

ਪੰਜਾਬੀ ਅਰਥ

ਇਸ ਜਹਾਨ ਅੰਦਰ ਉਸ ਦਾ ਆਗਮਨ ਕਬੂਲ ਪੈਦਾ ਹੈ,

English meaning

Blessed is their coming into this world,

ਘਟਿ ਘਟਿ; ਅਪਣਾ ਸੁਆਮੀ ਜਾਣੁ ॥੩॥

ghatt ghatt; apanaa suaamee jaan |3|

ਪੰਜਾਬੀ ਅਰਥ

ਜੋ ਹਰ ਦਿਲ ਅੰਦਰ ਆਪਣੇ ਪ੍ਰਭੂ ਨੂੰ ਪਛਾਣਦਾ ਹੈ।

English meaning

if they recognize their Lord and Master in each and every heart. ||3||

ਕਹੁ ਨਾਨਕ; ਜਾ ਕੇ ਪੂਰਨ ਭਾਗ ॥

kahu naanak; jaa ke pooran bhaag |

ਪੰਜਾਬੀ ਅਰਥ

ਗੁਰੂ ਜੀ ਆਖਦੇ ਹਨ, ਜਿਸਦੇ ਮੁਕੰਮਲ ਚੰਗੇ ਕਰਮ ਹਨ,

English meaning

Says Nanak, their good fortune is perfect,

ਹਰਿ ਚਰਣੀ; ਤਾ ਕਾ ਮਨੁ ਲਾਗ ॥੪॥੯੦॥੧੫੯॥

har charanee; taa kaa man laag |4|90|159|

ਪੰਜਾਬੀ ਅਰਥ

ਉਹ ਹੀ ਵਾਹਿਗੁਰੂ ਦੇ ਚਰਨਾਂ ਨਾਲ ਆਪਦੇ ਚਿੱਤ ਨੂੰ ਜੋੜਦਾ ਹੈ।

English meaning

if they enshrine the Lord's Feet within their minds. ||4||90||159||