ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad PR1

Shabad

Read the complete Shabad with available meanings.

ਮਾਝ ਮਹਲਾ ੫ ॥

maajh mahalaa 5 |

ਪੰਜਾਬੀ ਅਰਥ

ਮਾਝ, ਪੰਜਵੀਂ ਪਾਤਸ਼ਾਹੀ।

English meaning

Maajh, Fifth Mehl:

ਪ੍ਰਭੁ ਅਬਿਨਾਸੀ; ਤਾ ਕਿਆ ਕਾੜਾ ॥

prabh abinaasee; taa kiaa kaarraa |

ਪੰਜਾਬੀ ਅਰਥ

ਜਦ ਸੁਆਮੀ ਕਾਲ-ਰਹਿਤ ਹੈ, ਤਦ ਕਿਹੜੀ ਬੈਚੇਨੀ ਹੋ ਸਕਦੀ ਹੈ?

English meaning

God is Eternal and Imperishable, so why should anyone be anxious?

ਹਰਿ ਭਗਵੰਤਾ; ਤਾ ਜਨੁ ਖਰਾ ਸੁਖਾਲਾ ॥

har bhagavantaa; taa jan kharaa sukhaalaa |

ਪੰਜਾਬੀ ਅਰਥ

ਵਾਹਿਗੁਰੂ ਭਾਗਵਾਨ ਹੈ, ਇਸ ਲਈ ਉਸਦਾ ਗੋਲਾ ਬੜਾ ਹੀ ਸੁਖੀ ਹੈ।

English meaning

The Lord is Wealthy and Prosperous, so His humble servant should feel totally secure.

ਜੀਅ ਪ੍ਰਾਨ ਮਾਨ ਸੁਖਦਾਤਾ; ਤੂੰ ਕਰਹਿ. ਸੋਈ ਸੁਖੁ ਪਾਵਣਿਆ ॥੧॥

jeea praan maan sukhadaataa; toon kareh. soee sukh paavaniaa |1|

ਪੰਜਾਬੀ ਅਰਥ

ਤੂੰ ਹੇ ਮੇਰੇ ਮਾਲਕ! ਆਤਮਾ, ਜਿੰਦਗੀ, ਇੱਜ਼ਤ ਤੇ ਆਰਾਮ ਬਖਸ਼ਣਹਾਰ ਹੈਂ। ਜੋ ਤੂੰ ਕਰਦਾ ਹੈਂ, ਉਸੇ ਤੋਂ ਹੀ ਮੈਂ ਠੰਢ-ਚੈਨ ਪਰਾਪਤ ਕਰਦਾ ਹਾਂ।

English meaning

O Giver of peace of the soul, of life, of honor-as You ordain, I obtain peace. ||1||

ਹਉ ਵਾਰੀ ਜੀਉ ਵਾਰੀ; ਗੁਰਮੁਖਿ ਮਨਿ ਤਨਿ ਭਾਵਣਿਆ ॥

hau vaaree jeeo vaaree; guramukh man tan bhaavaniaa |

ਪੰਜਾਬੀ ਅਰਥ

ਮੈਂ ਕੁਰਬਾਨ ਹਾਂ, ਅਤੇ ਮੇਰੀ ਜਿੰਦਗੀ ਕੁਰਬਾਨ ਹੈ, ਉਨ੍ਹਾਂ ਪਵਿੱਤ੍ਰ ਪੁਰਸ਼ਾਂ ਉਤੋਂ ਜਿਨ੍ਹਾਂ ਦੀ ਆਤਮਾ ਤੇ ਦੇਹਿ ਨੂੰ ਤੂੰ ਚੰਗਾ ਲੱਗਦਾ ਹੈ।

English meaning

I am a sacrifice, my soul is a sacrifice, to that Gurmukh whose mind and body are pleased with You.

ਤੂੰ ਮੇਰਾ ਪਰਬਤੁ. ਤੂੰ ਮੇਰਾ ਓਲਾ; ਤੁਮ ਸੰਗਿ ਲਵੈ ਨ ਲਾਵਣਿਆ ॥੧॥ ਰਹਾਉ ॥

toon meraa parabat. toon meraa olaa; tum sang lavai na laavaniaa |1| rahaau |

ਪੰਜਾਬੀ ਅਰਥ

ਤੂੰ ਮੇਰਾ ਪਹਾੜ ਹੈਂ, ਤੂੰ ਮੇਰੀ ਪਨਾਹ ਹੈਂ। ਤੇਰੇ ਨਾਲ, ਹੇ ਸੁਆਮੀ! ਕੋਈ ਭੀ ਬਰਾਬਰੀ ਨਹੀਂ ਕਰ ਸਕਦਾ। ਠਹਿਰਾਉ।

English meaning

You are my mountain, You are my shelter and shield. No one can rival You. ||1||Pause||

ਤੇਰਾ ਕੀਤਾ; ਜਿਸੁ ਲਾਗੈ ਮੀਠਾ ॥

teraa keetaa; jis laagai meetthaa |

ਪੰਜਾਬੀ ਅਰਥ

ਉਹ ਪੁਰਸ਼ ਜਿਨ੍ਹਾਂ ਨੂੰ ਤੇਰੇ ਕੰਮ ਮਿਠੜੇ ਲੱਗਦੇ ਹਨ,

English meaning

That person, unto whom Your actions seem sweet,

ਘਟਿ ਘਟਿ ਪਾਰਬ੍ਰਹਮੁ; ਤਿਨਿ ਜਨਿ ਡੀਠਾ ॥

ghatt ghatt paarabraham; tin jan ddeetthaa |

ਪੰਜਾਬੀ ਅਰਥ

ਸ਼ਰੋਮਣੀ ਸਾਹਿਬ ਨੂੰ ਸਾਰਿਆਂ ਦਿਲਾਂ ਅੰਦਰ ਵੇਖਦੇ ਹਨ।

English meaning

comes to see the Supreme Lord God in each and every heart.

ਥਾਨਿ ਥਨੰਤਰਿ ਤੂੰਹੈ; ਤੂੰਹੈ; ਇਕੋ ਇਕੁ ਵਰਤਾਵਣਿਆ ॥੨॥

thaan thanantar toonhai; toonhai; iko ik varataavaniaa |2|

ਪੰਜਾਬੀ ਅਰਥ

ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਅੰਦਰ ਤੂੰ ਹੀ ਹੈਂ, ਤੂੰ ਹੀ ਹੈਂ। ਕੇਵਲ ਤੂੰ ਹੀ ਹੇ ਅਦੁੱਤੀ ਸਾਹਿਬ! ਹਰ ਥਾਂ ਵਿਆਪਕ ਹੋ ਰਿਹਾ ਹੈਂ।

English meaning

In all places and interspaces, You exist. You are the One and Only Lord, pervading everywhere. ||2||

ਸਗਲ ਮਨੋਰਥ; ਤੂੰ ਦੇਵਣਹਾਰਾ ॥

sagal manorath; toon devanahaaraa |

ਪੰਜਾਬੀ ਅਰਥ

ਤੂੰ ਦਿਲ ਦੀਆਂ ਸਾਰੀਆ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈਂ।

English meaning

You are the Fulfiller of all the mind's desires.

ਭਗਤੀ ਭਾਇ; ਭਰੇ ਭੰਡਾਰਾ ॥

bhagatee bhaae; bhare bhanddaaraa |

ਪੰਜਾਬੀ ਅਰਥ

ਅਨੁਰਾਗ ਅਤੇ ਪਰੇਮ ਨਾਲ ਤੇਰੇ ਖ਼ਜ਼ਾਨੇ ਲਬਾਲਬ ਹਨ।

English meaning

Your treasures are overflowing with love and devotion.

ਦਇਆ ਧਾਰਿ. ਰਾਖੇ ਤੁਧੁ ਸੇਈ; ਪੂਰੈ ਕਰਮਿ ਸਮਾਵਣਿਆ ॥੩॥

deaa dhaar. raakhe tudh seee; poorai karam samaavaniaa |3|

ਪੰਜਾਬੀ ਅਰਥ

ਜਿਨ੍ਹਾਂ ਦੀ ਤੂੰ ਰਹਿਮਤ ਧਾਰ ਕੇ ਰਖਿਆ ਕਰਦਾ ਹੈ, ਉਹ ਪੁਰਨ ਚੰਗੇ ਨਸੀਬਾਂ ਰਾਹੀਂ ਤੇਰੇ ਵਿੱਚ ਲੀਨ ਹੋ ਜਾਂਦੇ ਹਨ, ਹੈ ਸਾਹਿਬ!

English meaning

Showering Your Mercy, You protect those who, through perfect destiny, merge into You. ||3||

ਅੰਧ ਕੂਪ ਤੇ; ਕੰਢੈ ਚਾੜੇ ॥

andh koop te; kandtai chaarre |

ਪੰਜਾਬੀ ਅਰਥ

ਅੰਨ੍ਹੇ ਖੂਹ ਵਿਚੋਂ ਤੂੰ ਮੈਨੂੰ ਸੁੱਕੇ ਕਿਨਾਰੇ ਉਤੇ ਖਿੱਚ ਲਿਆ ਹੈ।

English meaning

You pulled me out of the deep, dark well onto the dry ground.

ਕਰਿ ਕਿਰਪਾ; ਦਾਸ ਨਦਰਿ ਨਿਹਾਲੇ ॥

kar kirapaa; daas nadar nihaale |

ਪੰਜਾਬੀ ਅਰਥ

ਆਪਣੀ ਮਿਹਰ ਧਾਰ ਕੇ, ਤੂੰ ਆਪਣੇ ਸੇਵਕਾਂ ਨੂੰ ਆਪਣੀ ਰਹਿਮਤ ਦੀ ਨਜ਼ਰ ਨਾਲ ਤੱਕਿਆਂ ਹੈ।

English meaning

Showering Your Mercy, You blessed Your servant with Your Glance of Grace.

ਗੁਣ ਗਾਵਹਿ ਪੂਰਨ ਅਬਿਨਾਸੀ; ਕਹਿ ਸੁਣਿ. ਤੋਟਿ ਨ ਆਵਣਿਆ ॥੪॥

gun gaaveh pooran abinaasee; keh sun. tott na aavaniaa |4|

ਪੰਜਾਬੀ ਅਰਥ

ਸੇਵਕ ਮੁਕੰਮਲ ਤੇ ਅਮਰ ਸੁਆਮੀ ਦੇ ਗੁਣਾਵਾਦ ਗਾਇਨ ਕਰਦਾ ਹੈ। ਆਖਣ ਤੇ ਸਰਵਣ ਕਰਨ ਦੁਆਰਾ ਉਸ ਦੇ ਗੁਣਾਵਾਦ ਕਦਾਚਿਤ ਖਤਮ ਨਹੀਂ ਹੁੰਦੇ।

English meaning

I sing the Glorious Praises of the Perfect, Immortal Lord. By speaking and hearing these Praises, they are not used up. ||4||

ਐਥੈ ਓਥੈ; ਤੂੰਹੈ ਰਖਵਾਲਾ ॥

aithai othai; toonhai rakhavaalaa |

ਪੰਜਾਬੀ ਅਰਥ

ਏਥੇ ਅਤੇ ਉਥੇ ਤੂੰ ਹੀ ਰਖਿਆ ਕਰਨ ਵਾਲਾ ਹੈ।

English meaning

Here and hereafter, You are our Protector.

ਮਾਤ ਗਰਭ ਮਹਿ; ਤੁਮ ਹੀ ਪਾਲਾ ॥

maat garabh meh; tum hee paalaa |

ਪੰਜਾਬੀ ਅਰਥ

ਮਾਂ ਦੇ ਪੇਟ ਅੰਦਰ ਤੂੰ ਹੀ ਬੱਚੇ ਨੂੰ ਪਾਲਦਾ-ਪੋਸਦਾ ਹੈ।

English meaning

In the womb of the mother, You cherish and nurture the baby.

ਮਾਇਆ ਅਗਨਿ. ਨ ਪੋਹੈ ਤਿਨ ਕਉ; ਰੰਗਿ ਰਤੇ ਗੁਣ ਗਾਵਣਿਆ ॥੫॥

maaeaa agan. na pohai tin kau; rang rate gun gaavaniaa |5|

ਪੰਜਾਬੀ ਅਰਥ

ਮੋਹਨੀ ਦੀ ਅੱਗ ਉਨ੍ਹਾਂ ਉਤੇ ਅਸਰ ਨਹੀਂ ਕਰੇਗੀ, ਜੋ ਪ੍ਰਭੂ ਦੇ ਪਰੇਮ ਅੰਦਰ ਰੰਗੇ ਹੋਏ ਉਸ ਦੀ ਕੀਰਤੀ ਗਾਇਨ ਕਰਦੇ ਹਨ।

English meaning

The fire of Maya does not affect those who are imbued with the Lord's Love; they sing His Glorious Praises. ||5||

ਕਿਆ ਗੁਣ ਤੇਰੇ. ਆਖਿ ਸਮਾਲੀ ॥

kiaa gun tere. aakh samaalee |

ਪੰਜਾਬੀ ਅਰਥ

ਤੇਰੀਆਂ ਕਿਹੜੀਆਂ ਕਿਹੜੀਆਂ ਵਡਿਆਈਆਂ ਮੈਂ ਬਿਆਨ ਅਤੇ ਚੇਤੇ ਕਰਾਂ?

English meaning

What Praises of Yours can I chant and contemplate?

ਮਨ ਤਨ ਅੰਤਰਿ; ਤੁਧੁ ਨਦਰਿ ਨਿਹਾਲੀ ॥

man tan antar; tudh nadar nihaalee |

ਪੰਜਾਬੀ ਅਰਥ

ਆਪਣੀ ਆਤਮਾ ਤੇ ਦੇਹਿ ਅੰਦਰ ਮੈਂ ਤੈਨੂੰ ਆਪਣਿਆਂ ਨੇਤ੍ਰਾਂ ਨਾਲ ਵੇਖਦਾ ਹਾਂ।

English meaning

Deep within my mind and body, I behold Your Presence.

ਤੂੰ ਮੇਰਾ ਮੀਤੁ. ਸਾਜਨੁ ਮੇਰਾ ਸੁਆਮੀ; ਤੁਧੁ ਬਿਨੁ. ਅਵਰੁ ਨ ਜਾਨਣਿਆ ॥੬॥

toon meraa meet. saajan meraa suaamee; tudh bin. avar na jaananiaa |6|

ਪੰਜਾਬੀ ਅਰਥ

ਤੂੰ ਮੇਰਾ ਮਿਤ੍ਰ ਮੇਰਾ ਯਾਰ ਅਤੇ ਮੇਰਾ ਮਾਲਕ ਹੈਂ। ਤੇਰੇ ਬਾਝੋਂ ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦਾ।

English meaning

You are my Friend and Companion, my Lord and Master. Without You, I do not know any other at all. ||6||

ਜਿਸ ਕਉ; ਤੂੰ ਪ੍ਰਭ ਭਇਆ ਸਹਾਈ ॥

jis kau; toon prabh bheaa sahaaee |

ਪੰਜਾਬੀ ਅਰਥ

ਜਿਸ ਦਾ ਸਹਾਇਕ ਤੂੰ ਬਣਿਆ ਹੈ, ਹੇ ਸੁਆਮੀ!

English meaning

O God, that one, unto whom You have given shelter,

ਤਿਸੁ ਤਤੀ ਵਾਉ; ਨ ਲਗੈ ਕਾਈ ॥

tis tatee vaau; na lagai kaaee |

ਪੰਜਾਬੀ ਅਰਥ

ਉਸ ਨੂੰ ਕਦੇ ਗਰਮ ਹਵਾ ਤੱਕ ਨਹੀਂ ਲੱਗ ਸਕਦੀ।

English meaning

is not touched by the hot winds.

ਤੂ ਸਾਹਿਬੁ ਸਰਣਿ ਸੁਖਦਾਤਾ; ਸਤਸੰਗਤਿ ਜਪਿ ਪ੍ਰਗਟਾਵਣਿਆ ॥੭॥

too saahib saran sukhadaataa; satasangat jap pragattaavaniaa |7|

ਪੰਜਾਬੀ ਅਰਥ

ਤੂੰ ਸਾਡੀ ਪਨਾਹ ਤੇ ਆਰਾਮ ਦੇਣਹਾਰ ਸੁਆਮੀ ਹੈ। ਸਾਧ ਸੰਗਤ ਅੰਦਰ ਤੇਰਾ ਅਰਾਧਨ ਕਰਨ ਦੁਆਰਾ ਤੂੰ ਸਨਮੁਖ ਹੋ ਜਾਂਦਾ ਹੈ।

English meaning

O my Lord and Master, You are my Sanctuary, the Giver of peace. Chanting, meditating on You in the Sat Sangat, the True Congregation, You are revealed. ||7||

ਤੂੰ ਊਚ ਅਥਾਹੁ; ਅਪਾਰੁ ਅਮੋਲਾ ॥

toon aooch athaahu; apaar amolaa |

ਪੰਜਾਬੀ ਅਰਥ

ਤੂੰ ਬੁਲੰਦ, ਬੇ-ਥਾਹ, ਬੇਅੰਤ ਅਤੇ ਅਨਮੋਲ ਹੈ।

English meaning

You are Exalted, Unfathomable, Infinite and Invaluable.

ਤੂੰ ਸਾਚਾ ਸਾਹਿਬੁ; ਦਾਸੁ ਤੇਰਾ ਗੋਲਾ ॥

toon saachaa saahib; daas teraa golaa |

ਪੰਜਾਬੀ ਅਰਥ

ਤੂੰ ਸੱਚਾ ਸੁਆਮੀ ਹੈ। ਮੈਂ ਤੇਰਾ ਸੇਵਕ ਤੇ ਗੁਲਾਮ ਹਾਂ।

English meaning

You are my True Lord and Master. I am Your servant and slave.

ਤੂੰ ਮੀਰਾ. ਸਾਚੀ ਠਕੁਰਾਈ; ਨਾਨਕ. ਬਲਿ ਬਲਿ ਜਾਵਣਿਆ ॥੮॥੩॥੩੭॥

toon meeraa. saachee tthakuraaee; naanak. bal bal jaavaniaa |8|3|37|

ਪੰਜਾਬੀ ਅਰਥ

ਤੂੰ ਪਾਤਸ਼ਾਹ ਹੈ ਤੇ ਸੱਚੀ ਹੈ ਤੇਰੀ ਪਾਤਸ਼ਾਹੀ। ਨਾਨਕ ਤੇਰੇ ਉਤੋਂ ਸਦਕੇ ਅਤੇ ਘੋਲੀ ਜਾਂਦਾ ਹੈ।

English meaning

You are the King, Your Sovereign Rule is True. Nanak is a sacrifice, a sacrifice to You. ||8||3||37||