ਮਾਝ ਮਹਲਾ ੫ ॥
maajh mahalaa 5 |
ਮਾਝ, ਪੰਜਵੀਂ ਪਾਤਸ਼ਾਹੀ।
Maajh, Fifth Mehl:
Read the complete Shabad with available meanings.
ਮਾਝ ਮਹਲਾ ੫ ॥
maajh mahalaa 5 |
ਮਾਝ, ਪੰਜਵੀਂ ਪਾਤਸ਼ਾਹੀ।
Maajh, Fifth Mehl:
ਲਾਲ ਗੋਪਾਲ; ਦਇਆਲ ਰੰਗੀਲੇ ॥
laal gopaal; deaal rangeele |
ਹੈ ਮੇਰੇ ਪ੍ਰੀਤਮ ਪ੍ਰਭੂ! ਤੂੰ ਸ੍ਰਿਸ਼ਟੀ ਦਾ ਪਾਲਣਹਾਰ ਮਿਹਰਬਾਨ,
O my Love, Sustainer of the World, Merciful, Loving Lord,
ਗਹਿਰ ਗੰਭੀਰ; ਬੇਅੰਤ ਗੋਵਿੰਦੇ ॥
gahir ganbheer; beant govinde |
ਅਨੰਦ-ਪੂਰਤ, ਡੂੰਘਾ, ਅਗਾਧ, ਅਨੰਤ, ਆਲਮ ਦਾ ਮਾਲਕ,
Profoundly Deep, Infinite Lord of the Universe,
ਊਚ ਅਥਾਹ ਬੇਅੰਤ ਸੁਆਮੀ; ਸਿਮਰਿ ਸਿਮਰਿ ਹਉ ਜੀਵਾਂ ਜੀਉ ॥੧॥
aooch athaah beant suaamee; simar simar hau jeevaan jeeo |1|
ਅਨੰਦ-ਪੂਰਤ, ਡੂੰਘਾ, ਅਗਾਧ, ਅਨੰਤ, ਆਲਮ ਦਾ ਮਾਲਕ, ਬੁਲੰਦ, ਬੇਇਨਤਹਾ ਅਤੇ ਹਦਬੰਨਾ-ਰਹਿਤ ਹੈ। ਮੈਂ ਤੈਨੂੰ ਇਕ ਰਸ ਅਰਾਧਨ ਦੁਆਰਾ ਜੀਉਂਦਾ ਹਾਂ।
Highest of the High, Unfathomable, Infinite Lord and Master: continually remembering You in deep meditation, I live. ||1||
ਦੁਖ ਭੰਜਨ; ਨਿਧਾਨ ਅਮੋਲੇ ॥
dukh bhanjan; nidhaan amole |
ਤੂੰ ਦਰਦ-ਨਾਸ਼ਕਰਤਾ, ਅਣਮੁੱਲਾ ਖ਼ਜ਼ਾਨਾ,
O Destroyer of pain, Priceless Treasure,
ਨਿਰਭਉ ਨਿਰਵੈਰ; ਅਥਾਹ ਅਤੋਲੇ ॥
nirbhau niravair; athaah atole |
ਭੈ-ਰਹਿਤ, ਦੁਸ਼ਮਨੀ-ਰਹਿਤ, ਬੇਥਾਹ, ਅਮਾਪ,
Fearless, free of hate, Unfathomable, Immeasurable,
ਅਕਾਲ ਮੂਰਤਿ ਅਜੂਨੀ ਸੰਭੌ; ਮਨ ਸਿਮਰਤ ਠੰਢਾ ਥੀਵਾਂ ਜੀਉ ॥੨॥
akaal moorat ajoonee sanbhau; man simarat tthandtaa theevaan jeeo |2|
ਅਮਰ, ਸਰੂਪ ਜੰਮਣ-ਮਰਣ ਰਹਿਤ ਅਤੇ ਸਵੈ ਪ੍ਰਕਾਸ਼ਵਾਨ ਹੈ। ਆਪਣੇ ਹਿਰਦੇ ਅੰਦਰ ਤੇਰਾ ਅਰਾਧਨ ਕਰਨ ਦੁਆਰਾ ਮੈਂ ਅਮਨ ਚੈਨ ਸਹਿਤ ਹੋ ਜਾਂਦਾ ਹਾਂ।
of Undying Form, Unborn, Self-illumined: remembering You in meditation, my mind is filled with a deep and profound peace. ||2||
ਸਦਾ ਸੰਗੀ; ਹਰਿ ਰੰਗ ਗੋਪਾਲਾ ॥
sadaa sangee; har rang gopaalaa |
ਸ੍ਰਿਸ਼ਟੀ ਦਾ ਪਾਲਣ ਪੋਸਣਹਾਰ, ਅਨੰਦੀ ਸਾਹਿਬ ਮੇਰਾ ਸਦੀਵ ਹੀ ਸਾਥੀ ਹੈ।
The Joyous Lord, the Sustainer of the World, is my constant Companion.
ਊਚ ਨੀਚ; ਕਰੇ ਪ੍ਰਤਿਪਾਲਾ ॥
aooch neech; kare pratipaalaa |
ਉਚਿਆ ਅਤੇ ਨੀਵਿਆਂ ਦੀ ਉਹ ਪਰਵਰਸ਼ ਕਰਦਾ ਹੈ।
He cherishes the high and the low.
ਨਾਮੁ ਰਸਾਇਣੁ ਮਨੁ ਤਿ੍ਰਪਤਾਇਣੁ; ਗੁਰਮੁਖਿ ਅੰਮਿ੍ਰਤੁ ਪੀਵਾਂ ਜੀਉ ॥੩॥
naam rasaaein man tripataaein; guramukh amrit peevaan jeeo |3|
ਸੁਧਾਰਸ ਦੇ ਘਰ ਸਾਈਂ ਦੇ ਨਾਮ ਨਾਲ ਮੇਰਾ ਮਨੂਆ ਰੱਜ ਜਾਂਦਾ ਹੈ। ਗੁਰਾਂ ਦੀ ਦਇਆ ਦੁਆਰਾ ਮੈਂ ਸੁਧਾਰਸ ਪਾਨ ਕਰਦਾ ਹਾਂ।
The Nectar of the Name satisfies my mind. As Gurmukh, I drink in the Ambrosial Nectar. ||3||
ਦੁਖਿ ਸੁਖਿ ਪਿਆਰੇ; ਤੁਧੁ ਧਿਆਈ ॥
dukh sukh piaare; tudh dhiaaee |
ਗ਼ਮੀ ਤੇ ਖੁਸ਼ੀ ਵਿੱਚ, ਹੈ ਪ੍ਰੀਤਮ! ਮੈਂ ਤੈਨੂੰ ਯਾਦ ਕਰਦਾ ਹਾਂ।
In suffering and in comfort, I meditate on You, O Beloved.
ਏਹ ਸੁਮਤਿ; ਗੁਰੂ ਤੇ ਪਾਈ ॥
eeh sumat; guroo te paaee |
ਇਹ ਸਰੇਸ਼ਟ ਸਮਝ ਮੈਂ ਗੁਰਾਂ ਪਾਸੋਂ ਪਰਾਪਤ ਕੀਤੀ ਹੈ।
I have obtained this sublime understanding from the Guru.
ਨਾਨਕ ਕੀ ਧਰ ਤੂੰਹੈ ਠਾਕੁਰ; ਹਰਿ ਰੰਗਿ ਪਾਰਿ ਪਰੀਵਾਂ ਜੀਉ ॥੪॥੯॥੧੬॥
naanak kee dhar toonhai tthaakur; har rang paar pareevaan jeeo |4|9|16|
ਤੂੰ ਨਾਨਕ ਦਾ ਆਸਰਾ ਹੈਂ, ਹੇ ਵਾਹਿਗੁਰੂ ਸੁਆਮੀ! ਤੇਰੀ ਪ੍ਰੀਤ ਦੁਆਰਾ ਮੈਂ ਜੀਵਨ ਦੇ ਸਮੁੰਦਰ ਨੂੰ ਤਰ ਜਾਂਦਾ ਹਾਂ।
You are Nanak's Support, O my Lord and Master; through Your Love, I swim across to the other side. ||4||9||16||