ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauree Gwaarayree, Fifth Mehl:
Read the complete Shabad with available meanings.
ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauree Gwaarayree, Fifth Mehl:
ਬਹੁ ਰੰਗ ਮਾਇਆ; ਬਹੁ ਬਿਧਿ ਪੇਖੀ ॥
bahu rang maaeaa; bahu bidh pekhee |
ਕਈ ਸਰੂਪਾ ਵਾਲੀ ਮੋਹਨੀ ਮੈਂ ਅਨੇਕ ਤ੍ਰੀਕਿਆਂ ਨਾਲ ਵੇਖੀ ਹੈ।
I have gazed upon the many forms of Maya, in so many ways.
ਕਲਮ ਕਾਗਦ; ਸਿਆਨਪ ਲੇਖੀ ॥
kalam kaagad; siaanap lekhee |
ਆਪਣੀ ਲੇਖਣੀ ਨਾਲ ਮੈਂ ਕਾਗਜ ਉਤੇ ਪ੍ਰਬੀਨ ਗੱਲਾਂ ਲਿੱਖੀਆਂ ਹਨ।
With pen and paper, I have written clever things.
ਮਹਰ ਮਲੂਕ ਹੋਇ ਦੇਖਿਆ ਖਾਨ ॥
mehar malook hoe dekhiaa khaan |
ਮੈਂ ਚੌਧਰੀ, ਰਾਜਾ ਅਤੇ ਸਰਦਾਰ ਬਣਕੇ ਵੇਖ ਲਿਆ ਹੈ।
I have seen what it is to be a chief, a king, and an emperor,
ਤਾ ਤੇ; ਨਾਹੀ ਮਨੁ ਤਿ੍ਰਪਤਾਨ ॥੧॥
taa te; naahee man tripataan |1|
ਉਨ੍ਹਾਂ ਦੇ ਰਾਹੀਂ ਆਤਮਾ ਧ੍ਰਾਪਦੀ ਨਹੀਂ।
but they do not satisfy the mind. ||1||
ਸੋ ਸੁਖੁ ਮੋ ਕਉ; ਸੰਤ ਬਤਾਵਹੁ ॥
so sukh mo kau; sant bataavahu |
ਮੈਨੂੰ ਉਹ ਠੰਢ-ਚੈਨ ਦਸੋ, ਹੇ ਸਾਧੂਓ!
Show me that peace, O Saints,
ਤਿ੍ਰਸਨਾ ਬੂਝੈ; ਮਨੁ ਤਿ੍ਰਪਤਾਵਹੁ ॥੧॥ ਰਹਾਉ ॥
trisanaa boojhai; man tripataavahu |1| rahaau |
ਜਿਸ ਦੁਆਰਾ ਖਾਹਿਸ਼ ਮਿਟ ਜਾਵੇ ਅਤੇ ਆਤਮਾ ਰੱਜ ਜਾਵੇ। ਠਹਿਰਾਉ।
which will quench my thirst and satisfy my mind. ||1||Pause||
ਅਸੁ ਪਵਨ; ਹਸਤਿ ਅਸਵਾਰੀ ॥
as pavan; hasat asavaaree |
ਮੇਰੇ ਕੋਲ ਹਵਾ-ਵਰਗੇ ਤੇਜ ਕੋਤਲ ਸਵਾਰੀ ਕਰਨ ਨੂੰ ਹਾਥੀ ਹੋਣ।
You may have horses as fast as the wind, elephants to ride on,
ਚੋਆ ਚੰਦਨੁ; ਸੇਜ ਸੁੰਦਰਿ ਨਾਰੀ ॥
choaa chandan; sej sundar naaree |
ਚੰਨਣ ਦਾ ਅਰਕ, ਪਲੰਘ, ਮਨਮੋਹਣੀਆਂ ਇਸਤਰੀਆਂ,
sandalwood oil, and beautiful women in bed,
ਨਟ ਨਾਟਿਕ; ਆਖਾਰੇ ਗਾਇਆ ॥
natt naattik; aakhaare gaaeaa |
ਅਤੇ ਅਖਾੜਿਆਂ ਦੇ ਰੂਪਕਾ ਵਿੱਚ ਮੇਰੇ ਲਈ ਗਾਉਣ ਵਾਲੇ ਕਲਾਕਾਰ ਹੋਣ,
actors in dramas, singing in theaters
ਤਾ ਮਹਿ; ਮਨਿ ਸੰਤੋਖੁ ਨ ਪਾਇਆ ॥੨॥
taa meh; man santokh na paaeaa |2|
ਉਨ੍ਹਾਂ ਵਿੱਚ ਚਿੱਤ ਨੂੰ ਸੰਤੁਸ਼ਟਤਾ ਪਰਾਪਤ ਨਹੀਂ ਹੁੰਦੀ।
- but even with them, the mind does not find contentment. ||2||
ਤਖਤੁ ਸਭਾ; ਮੰਡਨ ਦੋਲੀਚੇ ॥
takhat sabhaa; manddan doleeche |
ਰਾਜ ਸਿੰਘਾਸਣ, ਪਾਤਸ਼ਾਹੀ ਦਰਬਾਰ, ਗਹਿਣੇ, ਗਲੀਚੇ,
You may have a throne at the royal court, with beautiful decorations and soft carpets,
ਸਗਲ ਮੇਵੇ; ਸੁੰਦਰ ਬਾਗੀਚੇ ॥
sagal meve; sundar baageeche |
ਸਮੂਹ ਫਲ ਸੁਹਣੇ, ਬਾਗ,
all sorts of luscious fruits and beautiful gardens,
ਆਖੇੜ ਬਿਰਤਿ; ਰਾਜਨ ਕੀ ਲੀਲਾ ॥
aakherr birat; raajan kee leelaa |
ਸ਼ਿਕਾਰ ਦਾ ਸ਼ੋਕ ਅਤੇ ਪਾਤਸ਼ਾਹੀ ਨਾਲ ਦਿਲ ਪ੍ਰਚਾਵੇ,
the excitement of the chase and princely pleasures
ਮਨੁ ਨ ਸੁਹੇਲਾ; ਪਰਪੰਚੁ ਹੀਲਾ ॥੩॥
man na suhelaa; parapanch heelaa |3|
ਐਸੇ ਛਲੀਏ ਹੀਲਿਆਂ ਦੁਆਰਾ, ਦਿਲ ਪਰਸੰਨ ਨਹੀਂ ਹੁੰਦਾ।
- but still, the mind is not made happy by such illusory diversions. ||3||
ਕਰਿ ਕਿਰਪਾ; ਸੰਤਨ ਸਚੁ ਕਹਿਆ ॥
kar kirapaa; santan sach kahiaa |
ਆਪਣੀ ਦਇਆ ਦੁਆਰਾ ਸਾਧੂਆਂ ਨੇ ਮੈਨੂੰ ਸਤਿਪੁਰਖ ਬਾਰੇ ਦਰਸਾਇਆ ਹੈ,
In their kindness, the Saints have told me of the True One,
ਸਰਬ ਸੂਖ; ਇਹੁ ਆਨੰਦੁ ਲਹਿਆ ॥
sarab sookh; ihu aanand lahiaa |
ਅਤੇ ਮੈਂ ਇਹ ਸਾਰਾ ਆਰਾਮ ਅਤੇ ਅਨੰਦ ਪ੍ਰਾਪਤ ਕਰ ਲਿਆ ਹੈ।
and so I have obtained all comforts and joy.
ਸਾਧਸੰਗਿ; ਹਰਿ ਕੀਰਤਨੁ ਗਾਈਐ ॥
saadhasang; har keeratan gaaeeai |
ਸਤਿ ਸੰਗਤ ਅੰਦਰ ਵਾਹਿਗੁਰੂ ਦੀ ਕੀਰਤੀ ਗਾਇਨ ਕਰ।
In the Saadh Sangat, the Company of the Holy, I sing the Kirtan of the Lord's Praises.
ਕਹੁ ਨਾਨਕ; ਵਡਭਾਗੀ ਪਾਈਐ ॥੪॥
kahu naanak; vaddabhaagee paaeeai |4|
੍ਰਗੁਰੂ ਜੀ ਫੁਰਮਾਉਂਦੇ ਹਨ, ਪਰਮ ਭਾਰੇ ਭਾਗਾਂ ਰਾਹੀਂ ਪ੍ਰਭੂ ਪਾਇਆ ਜਾਂਦਾ ਹੈ।
Says Nanak, through great good fortune, I have found this. ||4||
ਜਾ ਕੈ ਹਰਿ ਧਨੁ; ਸੋਈ ਸੁਹੇਲਾ ॥
jaa kai har dhan; soee suhelaa |
ਜਿਸ ਪਾਸ ਰੱਬ ਦੇ ਨਾਮ ਦੀ ਦੌਲਤ ਹੈ, ਉਹੀ ਪਰਸੰਨ ਹੈ।
One who obtains the wealth of the Lord becomes happy.
ਪ੍ਰਭ ਕਿਰਪਾ ਤੇ; ਸਾਧਸੰਗਿ ਮੇਲਾ ॥੧॥ ਰਹਾਉ ਦੂਜਾ ॥੧੨॥੮੧॥
prabh kirapaa te; saadhasang melaa |1| rahaau doojaa |12|81|
ਸੁਆਮੀ ਦੀ ਰਹਿਮਤ ਦੁਆਰਾ ਸਤਿ ਸੰਗਤ ਪ੍ਰਾਪਤ ਹੁੰਦੀ ਹੈ।ਠਹਿਰਾਉ ਦੂਜਾ।
By God's Grace, I have joined the Saadh Sangat. ||1||Second Pause||12||81||