ਮਃ ੧ ॥
mahalaa 1 |
ਪਹਿਲੀ ਪਾਤਸ਼ਾਹੀ।
First Mehl:
Read the complete Shabad with available meanings.
ਮਃ ੧ ॥
mahalaa 1 |
ਪਹਿਲੀ ਪਾਤਸ਼ਾਹੀ।
First Mehl:
ਜੇ. ਦੇਹੈ ਦੁਖੁ ਲਾਈਐ; ਪਾਪ ਗਰਹ ਦੁਇ ਰਾਹੁ ॥
je. dehai dukh laaeeai; paap garah due raahu |
ਜੇਕਰ ਮੈਂ ਆਪਣੇ ਸਰੀਰ ਨੂੰ ਦੋ ਪਾਪੀ ਤਾਰਿਆਂ ਰਾਹੂ ਤੇ ਕੇਤੂ ਦੇ ਜ਼ਰੀਏ ਦਰਦ ਚਮੋੜ ਲਵਾਂ।
If my body were afflicted with pain, under the evil influence of unlucky stars;
ਰਤੁ ਪੀਣੇ ਰਾਜੇ. ਸਿਰੈ ਉਪਰਿ ਰਖੀਅਹਿ; ਏਵੈ ਜਾਪੈ ਭਾਉ ॥
rat peene raaje. sirai upar rakheeeh; evai jaapai bhaau |
ਜੇਕਰ ਲਹੂ-ਚੂਸਣ ਵਾਲੇ ਪਾਤਸ਼ਾਹ ਮੇਰੇ ਸੀਸ ਵੁਤੇ ਹਕੂਮਤ ਰਖਦੇ ਹੋਣ ਅਤੇ ਮੇਰੀ ਹਾਲਤ ਐਸ ਤਰ੍ਹਾਂ ਦੀ ਦਿਸਦੀ ਹੋਵੇ।
and if the blood-sucking kings were to hold power over me
ਭੀ ਤੂੰਹੈ ਸਾਲਾਹਣਾ; ਆਖਣ. ਲਹੈ ਨ ਚਾਉ ॥੩॥
bhee toonhai saalaahanaa; aakhan. lahai na chaau |3|
ਤਾਂ ਭੀ ਮੈਂ ਤੇਰਾ ਜੱਸ ਹੀ ਕਰਾਂਗਾ, ਹੇ ਸੁਆਮੀ! ਅਤੇ ਤੇਰੀ ਕੀਰਤੀ ਆਲਾਪਣ ਦੀ ਮੇਰੀ ਉਮੰਗ ਮੁੱਕੇਗੀ ਨਹੀਂ।
-even if this were my condition, I would still worship and adore You, and my longing to chant Your Praises would not decrease. ||3||