ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauree Gwaarayree, Fifth Mehl:
Read the complete Shabad with available meanings.
ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauree Gwaarayree, Fifth Mehl:
ਜੀਅ ਜੁਗਤਿ; ਜਾ ਕੈ ਹੈ ਹਾਥ ॥
jeea jugat; jaa kai hai haath |
ਜਿਸ ਦੇ ਹੱਥ ਵਿੱਚ ਜ਼ਿੰਦਗੀ ਦੀ ਰੁਹੁ-ਰੀਤੀ ਹੈ,
Our way of life is in His Hands;
ਸੋ ਸਿਮਰਹੁ; ਅਨਾਥ ਕੋ ਨਾਥੁ ॥
so simarahu; anaath ko naath |
ਤੂੰ ਹੇ ਬੰਦੇ! ਨਿਖਸਮਿਆ ਦੇ ਖਸਮ, ਉਸ ਸਾਹਿਬ ਦਾ ਆਰਾਧਨ ਕਰ।
remember Him, the Master of the masterless.
ਪ੍ਰਭ ਚਿਤਿ ਆਏ; ਸਭੁ ਦੁਖੁ ਜਾਇ ॥
prabh chit aae; sabh dukh jaae |
ਪਾਰਬ੍ਰਹਮ ਦਾ ਚਿੰਤਨ ਕਰਨ ਦੁਆਰਾ, ਸਾਰੇ ਗ਼ਮ ਦੂਰ ਹੋ ਜਾਂਦੇ ਹਨ।
When God comes to mind, all pains depart.
ਭੈ ਸਭ ਬਿਨਸਹਿ; ਹਰਿ ਕੈ ਨਾਇ ॥੧॥
bhai sabh binaseh; har kai naae |1|
ਭਗਵਾਨ ਦੇ ਨਾਮ ਦੁਆਰਾ ਸਮੂਹ ਡਰ ਨਾਸ ਹੋ ਜਾਂਦੇ ਹਨ।
All fears are dispelled through the Name of the Lord. ||1||
ਬਿਨੁ ਹਰਿ; ਭਉ ਕਾਹੇ ਕਾ ਮਾਨਹਿ ॥
bin har; bhau kaahe kaa maaneh |
ਵਾਹਿਗੁਰੂ ਦੇ ਬਾਝੋਂ ਤੂੰ ਹੋਰਸ ਦਾ ਡਰ ਕਿਉਂ ਮਹਿਸੂਸ ਕਰਦਾ ਹੈ?
Why do you fear any other than the Lord?
ਹਰਿ ਬਿਸਰਤ; ਕਾਹੇ ਸੁਖੁ ਜਾਨਹਿ ॥੧॥ ਰਹਾਉ ॥
har bisarat; kaahe sukh jaaneh |1| rahaau |
ਜੇਕਰ ਤੂੰ ਰੱਬ ਨੂੰ ਭੁਲਾ ਦਿੰਦਾ ਹੈ ਤਾਂ ਫਿਰ ਤੂੰ ਆਪਣੇ ਆਪ ਨੂੰ ਆਰਾਮ ਵਿੱਚ ਕਿਉਂ ਸਮਝਦਾ ਹੈ? ਠਹਿਰਾਉ।
Forgetting the Lord, why do you pretend to be at peace? ||1||Pause||
ਜਿਨਿ ਧਾਰੇ; ਬਹੁ ਧਰਣਿ ਅਗਾਸ ॥
jin dhaare; bahu dharan agaas |
ਜਿਸ ਨੇ ਕਈ ਧਰਤੀਆਂ ਅਤੇ ਅਕਾਸ਼ ਕਾਇਮ ਕੀਤੇ ਹਨ,
He established the many worlds and skies.
ਜਾ ਕੀ ਜੋਤਿ; ਜੀਅ ਪਰਗਾਸ ॥
jaa kee jot; jeea paragaas |
ਜਿਸ ਦੇ ਨੂਰ ਨਾਲ ਆਤਮ ਪਰਕਾਸ਼ ਹੁੰਦੀ ਹੈ,
The soul is illumined with His Light;
ਜਾ ਕੀ ਬਖਸ; ਨ ਮੇਟੈ ਕੋਇ ॥
jaa kee bakhas; na mettai koe |
ਜਿਸ ਦੀ ਦਾਤਿ ਕੋਈ ਭੀ ਰਦ ਨਹੀਂ ਕਰ ਸਕਦਾ,
no one can revoke His Blessing.
ਸਿਮਰਿ ਸਿਮਰਿ ਪ੍ਰਭੁ; ਨਿਰਭਉ ਹੋਇ ॥੨॥
simar simar prabh; nirbhau hoe |2|
ਉਸ ਸਾਹਿਬ ਦਾ ਆਰਾਧਨ ਤੇ ਚਿੰਤਨ ਕਰ ਹੇ ਬੰਦੇ ਅਤੇ ਇਸ ਤਰ੍ਹਾਂ ਡਰ-ਰਹਿਤ ਹੋ ਜਾ।
Meditate, meditate in remembrance on God, and become fearless. ||2||
ਆਠ ਪਹਰ ਸਿਮਰਹੁ; ਪ੍ਰਭ ਨਾਮੁ ॥
aatth pehar simarahu; prabh naam |
ਦਿਨ ਦੇ ਅੱਠੇ ਪਹਿਰ ਹੀ ਤੂੰ ਸਾਹਿਬ ਦੇ ਨਾਮ ਦਾ ਭਜਨ ਕਰ।
Twenty-four hours a day, meditate in remembrance on God's Name.
ਅਨਿਕ ਤੀਰਥ; ਮਜਨੁ ਇਸਨਾਨੁ ॥
anik teerath; majan isanaan |
ਇਸ ਵਿੱਚ ਅਨੇਕਾ ਯਾਤ੍ਰਾ-ਅਸਥਾਨਾ ਦੇ ਨ੍ਹਾਉਣੇ ਅਤੇ ਇਸ਼ਨਾਨ ਆ ਜਾਂਦੇ ਹਨ।
In it are the many sacred shrines of pilgrimage and cleansing baths.
ਪਾਰਬ੍ਰਹਮ ਕੀ, ਸਰਣੀ ਪਾਹਿ ॥
paarabraham kee, saranee paeh |
ਤੂੰ ਉੱਚੇ ਸੁਆਮੀ ਦੀ ਸ਼ਰਣਾਗਤਿ ਸੰਭਾਲ, ਹੇ ਬੰਦੇ!
Seek the Sanctuary of the Supreme Lord God.
ਕੋਟਿ ਕਲੰਕ; ਖਿਨ ਮਹਿ ਮਿਟਿ ਜਾਹਿ ॥੩॥
kott kalank; khin meh mitt jaeh |3|
ਤੇਰੀਆਂ ਕ੍ਰੋੜਾਂ ਹੀ ਬਦਨਾਮੀਆਂ, ਇਕ ਮੁਹਤ ਵਿੱਚ ਨੇਸਤੇ-ਨਾਬੂਦ ਹੋ ਜਾਣਗੀਆਂ।
Millions of mistakes shall be erased in an instant. ||3||
ਬੇਮੁਹਤਾਜੁ; ਪੂਰਾ ਪਾਤਿਸਾਹੁ ॥
bemuhataaj; pooraa paatisaahu |
ਉਹ ਮੁਛੰਦਗੀ-ਰਹਿਤ ਪੂਰਨ ਬਾਦਸ਼ਾਹ ਹੈ।
The Perfect King is self-sufficient.
ਪ੍ਰਭ ਸੇਵਕ ਸਾਚਾ ਵੇਸਾਹੁ ॥
prabh sevak saachaa vesaahu |
ਸਾਹਿਬ ਦੇ ਗੋਲੇ ਦਾ ਉਸ ਅੰਦਰ ਸੱਚਾ ਭਰੋਸਾ ਹੈ।
God's servant has true faith in Him.
ਗੁਰਿ ਪੂਰੈ; ਰਾਖੇ ਦੇ ਹਾਥ ॥
gur poorai; raakhe de haath |
ਆਪਣਾ ਹੱਥ ਦੇ ਕੇ ਪੂਰਨ ਗੁਰਦੇਵ ਜੀ ਉਸ ਦੀ ਰਖਿਆ ਕਰਦੇ ਹਨ।
Giving him His Hand, the Perfect Guru protects him.
ਨਾਨਕ; ਪਾਰਬ੍ਰਹਮ ਸਮਰਾਥ ॥੪॥੨੬॥੯੫॥
naanak; paarabraham samaraath |4|26|95|
ਨਾਨਕ, ਸਰਬ ਸ਼ਕਤੀਵਾਨ ਹੇ ਉੱਚਾ ਪ੍ਰਭੂ।
O Nanak, the Supreme Lord God is All-powerful. ||4||26||95||