ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad NK7

Shabad

Read the complete Shabad with available meanings.

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀਂ।

English meaning

Gauree, Fifth Mehl:

ਰੇ ਮਨ ਮੇਰੇ; ਤੂੰ ਤਾ ਕਉ ਆਹਿ ॥

re man mere; toon taa kau aaeh |

ਪੰਜਾਬੀ ਅਰਥ

ਹੇ ਮੇਰੀ ਜਿੰਦੜੀਏ! ਤੂੰ ਉਸ ਦੀ ਚਾਹਨਾ ਕਰ।

English meaning

O my mind, seek the One,

ਜਾ ਕੈ ਊਣਾ; ਕਛਹੂ ਨਾਹਿ ॥੧॥

jaa kai aoonaa; kachhahoo naeh |1|

ਪੰਜਾਬੀ ਅਰਥ

ਜਿਸ ਵਿੱਚ ਕਿਸੇ ਸ਼ੈ ਦੀ ਕਮੀ ਨਹੀਂ।

English meaning

who lacks nothing. ||1||

ਹਰਿ ਸਾ ਪ੍ਰੀਤਮੁ; ਕਰਿ ਮਨ ਮੀਤ ॥

har saa preetam; kar man meet |

ਪੰਜਾਬੀ ਅਰਥ

ਹੇ ਮੇਰੀ ਜਿੰਦੇ ਤੂੰ ਉਸ ਪਿਆਰੇ ਹਰੀ ਨੂੰ ਆਪਣਾ ਮਿੱਤ੍ਰ ਬਣਾ।

English meaning

Make the Beloved Lord your friend.

ਪ੍ਰਾਨ ਅਧਾਰੁ; ਰਾਖਹੁ ਸਦ ਚੀਤ ॥੧॥ ਰਹਾਉ ॥

praan adhaar; raakhahu sad cheet |1| rahaau |

ਪੰਜਾਬੀ ਅਰਥ

ਸਦੀਵ ਹੀ ਤੂੰ ਸਾਈਂ ਨੂੰ ਆਪਣੇ ਚਿੱਤ ਅੰਦਰ ਰਖ ਜੋ ਤੇਰੇ ਪ੍ਰਾਣਾ ਦਾ ਆਸਰਾ ਹੈ। ਠਹਿਰਾਉ।

English meaning

Keep Him constantly in your mind; He is the Support of the breath of life. ||1||Pause||

ਰੇ ਮਨ ਮੇਰੇ; ਤੂੰ ਤਾ ਕਉ ਸੇਵਿ ॥

re man mere; toon taa kau sev |

ਪੰਜਾਬੀ ਅਰਥ

ਹੇ ਮੇਰੀ ਜਿੰਦੜੀਏ! ਤੂੰ ਉਸ ਦੀ ਘਾਲ ਕਮਾ,

English meaning

O my mind, serve Him;

ਆਦਿ ਪੁਰਖ; ਅਪਰੰਪਰ ਦੇਵ ॥੨॥

aad purakh; aparanpar dev |2|

ਪੰਜਾਬੀ ਅਰਥ

ਜੋ ਪਰਾਪੁਰਬਲਾ ਪੁਰਸ਼ ਅਤੇ ਅਨੰਤ ਪ੍ਰਕਾਸ਼ਵਾਨ ਪ੍ਰਭੂ ਹੈ।

English meaning

He is the Primal Being, the Infinite Divine Lord. ||2||

ਤਿਸੁ ਊਪਰਿ; ਮਨ ਕਰਿ ਤੂੰ ਆਸਾ ॥

tis aoopar; man kar toon aasaa |

ਪੰਜਾਬੀ ਅਰਥ

ਹੇ ਮੇਰੀ ਜਿੰਦੜੀਏ! ਤੂੰ ਉਸ ਉਤੇ ਆਪਣੀਆਂ ੳਮੈਦਾ ਬੰਨ੍ਹ,

English meaning

Place your hopes in the One

ਆਦਿ ਜੁਗਾਦਿ; ਜਾ ਕਾ ਭਰਵਾਸਾ ॥੩॥

aad jugaad; jaa kaa bharavaasaa |3|

ਪੰਜਾਬੀ ਅਰਥ

ਜੋ ਐਨ ਆਰੰਭ ਅਤੇ ਜੁਗਾਂ ਦੇ ਸ਼ੁਰੂ ਤੋਂ ਜੀਵਾਂ ਦਾ ਆਸਰਾ ਹੈ।

English meaning

who is the Support of all beings, from the very beginning of time, and throughout the ages. ||3||

ਜਾ ਕੀ ਪ੍ਰੀਤਿ; ਸਦਾ ਸੁਖੁ ਹੋਇ ॥

jaa kee preet; sadaa sukh hoe |

ਪੰਜਾਬੀ ਅਰਥ

ਜਿਸ ਦਾ ਪ੍ਰੇਮ ਹਮੇਸ਼ਾਂ ਠੰਢ-ਚੈਨ ਪ੍ਰਦਾਨ ਕਰਦਾ ਹੈ,

English meaning

His Love brings eternal peace;

ਨਾਨਕੁ ਗਾਵੈ; ਗੁਰ ਮਿਲਿ ਸੋਇ ॥੪॥੩੯॥੧੦੮॥

naanak gaavai; gur mil soe |4|39|108|

ਪੰਜਾਬੀ ਅਰਥ

ਗੁਰਾਂ ਨੂੰ ਭੇਟ ਕੇ ਨਾਨਕ ਉਸ ਦੀ ਕੀਰਤੀ ਗਾਇਨ ਕਰਦਾ ਹੈ।

English meaning

meeting the Guru, Nanak sings His Glorious Praises. ||4||39||108||