ਸਿਰੀਰਾਗੁ ਮਹਲਾ ੧ ॥
sireeraag mahalaa 1 |
ਸਿਰੀ ਰਾਗ, ਪਹਿਲੀ ਪਾਤਸ਼ਾਹੀ।
Siree Raag, First Mehl:
Read the complete Shabad with available meanings.
ਸਿਰੀਰਾਗੁ ਮਹਲਾ ੧ ॥
sireeraag mahalaa 1 |
ਸਿਰੀ ਰਾਗ, ਪਹਿਲੀ ਪਾਤਸ਼ਾਹੀ।
Siree Raag, First Mehl:
ਧਿ੍ਰਗੁ ਜੀਵਣੁ ਦੋਹਾਗਣੀ; ਮੁਠੀ ਦੂਜੈ ਭਾਇ ॥
dhrig jeevan dohaaganee; mutthee doojai bhaae |
ਲਾਨ੍ਹਤ-ਮਾਰੀ ਹੈ ਛੁਟੜ ਵਹੁਟੀ ਦੀ ਜ਼ਿੰਦਗੀ। ਉਹ ਹੋਰਸ ਦੀ ਮੁਹੱਬਤ ਨੇ ਠੱਗ ਲਈ ਹੈ।
The life of the discarded bride is cursed. She is deceived by the love of duality.
ਕਲਰ ਕੇਰੀ ਕੰਧ ਜਿਉ; ਅਹਿਨਿਸਿ ਕਿਰਿ. ਢਹਿ ਪਾਇ ॥
kalar keree kandh jiau; ahinis kir. dteh paae |
ਰੈਹੀ ਵਾਲੇ ਕੰਧ ਦੇ ਵਾਂਗ ਉਹ ਦਿਨ ਰਾਤ ਭੁਰਦੀ ਰਹਿੰਦੀ ਹੈ (ਅਤੇ ਅੰਤ ਨੂੰ) ਡਿੱਗ ਪੈਂਦੀ ਹੈ।
Like a wall of sand, day and night, she crumbles, and eventually, she breaks down altogether.
ਬਿਨੁ ਸਬਦੈ. ਸੁਖੁ ਨਾ ਥੀਐ; ਪਿਰ ਬਿਨੁ. ਦੂਖੁ ਨ ਜਾਇ ॥੧॥
bin sabadai. sukh naa theeai; pir bin. dookh na jaae |1|
ਨਾਮ ਦੇ ਬਾਝੋਂ ਆਰਾਮ ਨਹੀਂ ਹੁੰਦਾ, ਪ੍ਰੀਤਮ ਦੇ ਬਗੈਰ ਕਲੇਸ਼ ਦੂਰ ਨਹੀਂ ਹੁੰਦਾ।
Without the Word of the Shabad, peace does not come. Without her Husband Lord, her suffering does not end. ||1||
ਮੁੰਧੇ. ਪਿਰ ਬਿਨੁ; ਕਿਆ ਸੀਗਾਰੁ ॥
mundhe. pir bin; kiaa seegaar |
ਹੇ ਪਤਨੀਏ! ਆਪਣੇ ਪਤੀ ਦੇ ਬਾਝੋਂ ਤੇਰਾ ਹਾਰ-ਸ਼ਿੰਗਾਰ ਕਿਹੜੇ ਕੰਮ ਦਾ ਹੈ?
O soul-bride, without your Husband Lord, what good are your decorations?
ਦਰਿ ਘਰਿ ਢੋਈ ਨ ਲਹੈ; ਦਰਗਹ. ਝੂਠੁ ਖੁਆਰੁ ॥੧॥ ਰਹਾਉ ॥
dar ghar dtoee na lahai; daragah. jhootth khuaar |1| rahaau |
ਮੰਦਰ ਦੇ ਬੂਹੇ (ਇਸ ਜਹਾਨ) ਵਿੱਚ ਤੈਨੂੰ ਪਨਾਹ ਨਹੀਂ ਮਿਲਣੀ ਅਤੇ ਕੂੜੀ ਹੋਣ ਕਰਕੇ ਤੂੰ ਅਗਲੇ ਜਹਾਨ ਅੰਦਰ ਅਵਾਜ਼ਾਰ ਹੋਵੇਗੀ। ਠਹਿਰਾਉ।
In this world, you shall not find any shelter; in the world hereafter, being false, you shall suffer. ||1||Pause||
ਆਪਿ ਸੁਜਾਣੁ. ਨ ਭੁਲਈ; ਸਚਾ ਵਡ ਕਿਰਸਾਣੁ ॥
aap sujaan. na bhulee; sachaa vadd kirasaan |
ਸੱਚਾ ਸੁਆਮੀ ਖ਼ੁਦ ਸਰਬੱਗ ਹੈ ਅਤੇ ਚੋਧੀਂ ਨਹੀਂ ਖਾਂਦਾ। ਉਹ ਇਕ ਭਾਰਾ ਜ਼ਿਮੀਦਾਰ ਹੈ।
The True Lord Himself knows all; He makes no mistakes. He is the Great Farmer of the Universe.
ਪਹਿਲਾ ਧਰਤੀ ਸਾਧਿ ਕੈ; ਸਚੁ ਨਾਮੁ ਦੇ ਦਾਣੁ ॥
pahilaa dharatee saadh kai; sach naam de daan |
ਪ੍ਰਥਮ ਉਹ ਮਨ-ਜ਼ਮੀਨ ਨੂੰ ਤਿਆਰ ਕਰਦਾ ਹੈ ਤੇ ਫਿਰ ਸਤਿਨਾਮ ਦਾ ਬੀਜ਼ ਦਿੰਦਾ (ਬੀਜਦਾ) ਹੈ।
First, He prepares the ground, and then He plants the Seed of the True Name.
ਨਉ ਨਿਧਿ ਉਪਜੈ ਨਾਮੁ ਏਕੁ; ਕਰਮਿ ਪਵੈ ਨੀਸਾਣੁ ॥੨॥
nau nidh upajai naam ek; karam pavai neesaan |2|
ਇਕ ਪ੍ਰਭੂ ਦੇ ਨਾਮ ਤੋਂ ਨੌਂ ਖ਼ਜ਼ਾਨੇ ਪੈਦਾ ਹੋ ਜਾਂਦੇ ਹਨ ਅਤੇ ਪ੍ਰਾਣੀ ਉਤੇ ਉਸ ਦੀ ਮਿਹਰ ਦਾ ਚਿੰਨ੍ਹ ਲੱਗ ਜਾਂਦਾ ਹੈ।
The nine treasures are produced from Name of the One Lord. By His Grace, we obtain His Banner and Insignia. ||2||
ਗੁਰ ਕਉ. ਜਾਣਿ ਨ ਜਾਣਈ; ਕਿਆ ਤਿਸੁ ਚਜੁ ਅਚਾਰੁ ॥
gur kau. jaan na jaanee; kiaa tis chaj achaar |
ਉਸ ਦੀ ਕਾਹਦੀ ਅਕਲ ਤੇ ਜੀਵਨ ਮਰਿਆਦਾ ਹੈ, ਜੋ ਸਮਝ (ਸੋਚ) ਦੇ ਹੁੰਦੇ ਹੋਏ, ਗੁਰਾਂ ਨੂੰ ਨਹੀਂ ਸਮਝਦਾ।
Some are very knowledgeable, but if they do not know the Guru, then what is the use of their lives?
ਅੰਧੁਲੈ. ਨਾਮੁ ਵਿਸਾਰਿਆ; ਮਨਮੁਖਿ ਅੰਧ ਗੁਬਾਰੁ ॥
andhulai. naam visaariaa; manamukh andh gubaar |
ਅੰਨ੍ਹੇ- ਇਨਸਾਨ ਨੇ ਨਾਮ ਨੂੰ ਭੁਲਾ ਦਿੱਤਾ ਹੈ। ਪਤਿਤ ਪੁਰਸ਼ ਅੰਨ੍ਹੇਰ-ਘੁੱਪ (ਅੰਦਰ ਟੁਰਦਾ) ਹੈ।
The blind have forgotten the Naam, the Name of the Lord. The self-willed manmukhs are in utter darkness.
ਆਵਣੁ ਜਾਣੁ. ਨ ਚੁਕਈ; ਮਰਿ ਜਨਮੈ. ਹੋਇ ਖੁਆਰੁ ॥੩॥
aavan jaan. na chukee; mar janamai. hoe khuaar |3|
ਉਸ ਦਾ ਆਉਣਾ ਤੇ ਜਾਣਾ ਖਤਮ ਨਹੀਂ ਹੁੰਦਾ ਅਤੇ ਉਹ ਮਰਣ ਜੰਮਣ ਅੰਦਰ ਤਬਾਹ ਹੁੰਦਾ ਹੈ।
Their comings and goings in reincarnation do not end; through death and rebirth, they are wasting away. ||3||
ਚੰਦਨੁ ਮੋਲਿ ਅਣਾਇਆ; ਕੁੰਗੂ ਮਾਂਗ ਸੰਧੂਰੁ ॥
chandan mol anaaeaa; kungoo maang sandhoor |
ਉਹ ਆਪਣੀਆਂ ਮੀਢੀਆਂ ਦੇ ਚੀਰਾਂ ਲਈ ਚੰਨਣ, ਕੇਸਰ ਤੇ ਸ਼ਿੰਗਰਫ਼ ਖ਼ਰੀਦ ਕੇ ਲਿਆਉਂਦੀਂ ਹੈ।
The bride may buy sandalwood oil and perfumes, and apply them in great quantities to her hair;
ਚੋਆ ਚੰਦਨੁ ਬਹੁ ਘਣਾ; ਪਾਨਾ ਨਾਲਿ ਕਪੂਰੁ ॥
choaa chandan bahu ghanaa; paanaa naal kapoor |
ਨਾਲੇ ਉਹ ਊਦ ਤੇ ਚੰਨਣ ਦੀ ਲੱਕੜ ਦਾ ਬਹੁਤ ਜ਼ਿਆਦਾ ਅਤਰ ਦੇਹ ਨੂੰ ਮਲਦੀ ਹੈ ਅਤੇ ਮੁਸ਼ਕ-ਕਾਫੂਰ ਵਿੱਚ ਪਾ ਕੇ ਪਾਨ-ਬੀੜਾ ਖਾਂਦੀ ਹੈ।
she may sweeten her breath with betel leaf and camphor,
ਜੇ ਧਨ. ਕੰਤਿ ਨ ਭਾਵਈ; ਤ ਸਭਿ ਅਡੰਬਰ ਕੂੜੁ ॥੪॥
je dhan. kant na bhaavee; ta sabh addanbar koorr |4|
ਪਰ ਜੇਕਰ ਲਾੜੀ ਆਪਣੇ ਪਤੀ ਨੂੰ ਚੰਗੀ ਨਹੀਂ ਲੱਗਦੀ, ਤਦ ਉਸ ਦੀਆਂ ਸਾਰੀਆਂ ਸ਼ਾਨਦਾਰ ਸਜਾਵਟਾਂ ਝੂਠੀਆਂ ਹਨ।
but if this bride is not pleasing to her Husband Lord, then all these trappings are false. ||4||
ਸਭਿ ਰਸ ਭੋਗਣ ਬਾਦਿ ਹਹਿ; ਸਭਿ ਸੀਗਾਰ ਵਿਕਾਰ ॥
sabh ras bhogan baad heh; sabh seegaar vikaar |
ਉਸ ਦੀ ਸਮੂਹ ਸੁਆਦ ਮਾਣਨੇ ਬੇਅਰਥ ਹਨ ਅਤੇ ਉਸ ਦੇ ਸਾਰੇ ਹਾਰ ਸ਼ਿੰਗਾਰ ਮੰਦੇ।
Her enjoyment of all pleasures is futile, and all her decorations are corrupt.
ਜਬ ਲਗੁ. ਸਬਦਿ ਨ ਭੇਦੀਐ; ਕਿਉ ਸੋਹੈ ਗੁਰਦੁਆਰਿ ॥
jab lag. sabad na bhedeeai; kiau sohai guraduaar |
ਜਦ ਤਾਈਂ ਉਹ ਰੱਬ ਦੇ ਨਾਮ ਨਾਲ ਵਿੰਨ੍ਹੀ ਨਹੀਂ ਜਾਂਦੀ, ਉਹ ਉਸ ਵੱਡੇ ਵਾਹਿਗੁਰੂ ਦੇ ਦਰਬਾਰ ਅੰਦਰ ਕਿਸ ਤਰ੍ਹਾਂ ਸੁੰਦਰ ਲੱਗ ਸਕਦੀ ਹੈ?
Until she has been pierced through with the Shabad, how can she look beautiful at Guru's Gate?
ਨਾਨਕ. ਧੰਨੁ ਸੁਹਾਗਣੀ; ਜਿਨ ਸਹ ਨਾਲਿ ਪਿਆਰੁ ॥੫॥੧੩॥
naanak. dhan suhaaganee; jin seh naal piaar |5|13|
ਨਾਨਕ, ਮੁਬਾਰਕ ਹੈ ਉਹ ਭਾਗਾਂ ਵਾਲੀ ਪਤਨੀ, ਜਿਸ ਦੀ ਆਪਣੇ ਪਤੀ ਦੇ ਸਾਥ ਪ੍ਰੀਤ ਹੈ।
O Nanak, blessed is that fortunate bride, who is in love with her Husband Lord. ||5||13||