ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad NA5

Shabad

Read the complete Shabad with available meanings.

ਮਾਝ ਮਹਲਾ ੫ ॥

maajh mahalaa 5 |

ਪੰਜਾਬੀ ਅਰਥ

ਮਾਝ, ਪੰਜਵੀਂ ਪਾਤਸ਼ਾਹੀ।

English meaning

Maajh, Fifth Mehl:

ਕਹਿਆ ਕਰਣਾ; ਦਿਤਾ ਲੈਣਾ ॥

kahiaa karanaa; ditaa lainaa |

ਪੰਜਾਬੀ ਅਰਥ

ਜਿਸ ਤਰ੍ਹਾਂ ਤੂੰ ਆਖਦਾ ਹੈਂ ਮੈਂ ਕਰਦਾ ਹਾਂ ਤੇ ਜੋ ਤੂੰ ਦਿੰਦਾ ਹੈ ਮੈਂ ਲੈਂਦਾ ਹਾਂ।

English meaning

As You command, I obey; as You give, I receive.

ਗਰੀਬਾ ਅਨਾਥਾ; ਤੇਰਾ ਮਾਣਾ ॥

gareebaa anaathaa; teraa maanaa |

ਪੰਜਾਬੀ ਅਰਥ

ਮਸਕੀਨ ਤੇ ਨਿਖਸਮੇ ਤੇਰੇ ਉਤੇ ਫਖਰ ਕਰਦੇ ਹਨ।

English meaning

You are the Pride of the meek and the poor.

ਸਭ ਕਿਛੁ ਤੂੰਹੈ. ਤੂੰਹੈ ਮੇਰੇ ਪਿਆਰੇ; ਤੇਰੀ ਕੁਦਰਤਿ ਕਉ ਬਲਿ ਜਾਈ ਜੀਉ ॥੧॥

sabh kichh toonhai. toonhai mere piaare; teree kudarat kau bal jaaee jeeo |1|

ਪੰਜਾਬੀ ਅਰਥ

ਸਭ ਕੁਝ ਤੂੰ ਹੀ ਹੈ, ਤੂੰ ਹੀ ਹੈਂ ਹੇ ਮੇਰੇ ਪ੍ਰੀਤਮ! ਮੈਂ ਤੇਰੀ ਅਪਾਰ ਸ਼ਕਤੀ ਤੋਂ ਕੁਰਬਾਨ ਜਾਂਦਾ ਹਾਂ।

English meaning

You are everything; You are my Beloved. I am a sacrifice to Your Creative Power. ||1||

ਭਾਣੈ ਉਝੜ; ਭਾਣੈ ਰਾਹਾ ॥

bhaanai ujharr; bhaanai raahaa |

ਪੰਜਾਬੀ ਅਰਥ

ਤੇਰੀ ਰਜਾ ਅੰਦਰ ਇਨਸਾਨ ਉਜਾੜ ਵਿੱਚ ਭਟਕਦਾ ਹੈ ਅਤੇ ਤੇਰੀ ਰਜ਼ਾ ਅੰਦਰ ਉਹ ਠੀਕ ਰਸਤਾ ਪਾ ਲੈਂਦਾ ਹੈ।

English meaning

By Your Will, we wander in the wilderness; by Your Will, we find the path.

ਭਾਣੈ; ਹਰਿ ਗੁਣ ਗੁਰਮੁਖਿ ਗਾਵਾਹਾ ॥

bhaanai; har gun guramukh gaavaahaa |

ਪੰਜਾਬੀ ਅਰਥ

ਤੇਰੀ ਰਜਾ ਅੰਦਰ ਉਹ ਗੁਰਾਂ ਦੁਆਰਾ ਰੱਬ ਦਾ ਜੱਸ ਗਾਉਂਦਾ ਹੈ।

English meaning

By Your Will, we become Gurmukh and sing the Glorious Praises of the Lord.

ਭਾਣੈ. ਭਰਮਿ ਭਵੈ ਬਹੁ ਜੂਨੀ; ਸਭ ਕਿਛੁ ਤਿਸੈ ਰਜਾਈ ਜੀਉ ॥੨॥

bhaanai. bharam bhavai bahu joonee; sabh kichh tisai rajaaee jeeo |2|

ਪੰਜਾਬੀ ਅਰਥ

ਤੇਰੀ ਰਜ਼ਾ ਅੰਦਰ ਵਹਿਮ ਦੇ ਸਬੱਬ, ਉਹ ਘਨੇਰੀਆਂ ਜੂਨੀਆਂ ਅੰਦਰ ਭਟਕਦਾ ਹੈ। ਸਾਰਾ ਕੁਛ ਉਸ ਹਾਕਮ ਦੇ ਹੁਕਮ ਤਾਬੇ ਹੀ ਹੁੰਦਾ ਹੈ।

English meaning

By Your Will, we wander in doubt through countless lifetimes. Everything happens by Your Will. ||2||

ਨਾ ਕੋ ਮੂਰਖੁ; ਨਾ ਕੋ ਸਿਆਣਾ ॥

naa ko moorakh; naa ko siaanaa |

ਪੰਜਾਬੀ ਅਰਥ

ਆਪਣੇ ਆਪ, ਨਾਂ ਕੋਈ ਬੇਵਕੂਫ ਹੈ ਤੇ ਨਾਂ ਹੀ ਅਕਲਮੰਦ।

English meaning

No one is foolish, and no one is clever.

ਵਰਤੈ ਸਭ ਕਿਛੁ; ਤੇਰਾ ਭਾਣਾ ॥

varatai sabh kichh; teraa bhaanaa |

ਪੰਜਾਬੀ ਅਰਥ

ਹਰ ਸਥਾਨ ਅੰਦਰ ਤੇਰੀ ਰਜ਼ਾ ਹੀ ਕਾਰਗਰ ਹੁੰਦੀ ਹੈ।

English meaning

Your Will determines everything;

ਅਗਮ ਅਗੋਚਰ ਬੇਅੰਤ ਅਥਾਹਾ; ਤੇਰੀ ਕੀਮਤਿ. ਕਹਣੁ ਨ ਜਾਈ. ਜੀਉ ॥੩॥

agam agochar beant athaahaa; teree keemat. kehan na jaaee. jeeo |3|

ਪੰਜਾਬੀ ਅਰਥ

ਤੂੰ ਪਹੁੰਚ ਤੋਂ ਪਰੇ, ਸਮਝ ਸੋਚ ਤੋਂ ਪਰੇਡੇ ਅਨੰਤ ਅਤੇ ਅਗਾਧ ਹੈ। ਤੇਰਾ ਮੁੱਲ ਦਸਿਆ ਨਹੀਂ ਜਾ ਸਕਦਾ, ਹੇ ਮੇਰੇ ਮਾਲਕ!

English meaning

You are Inaccessible, Incomprehensible, Infinite and Unfathomable. Your Value cannot be expressed. ||3||

ਖਾਕੁ ਸੰਤਨ ਕੀ; ਦੇਹੁ ਪਿਆਰੇ ॥

khaak santan kee; dehu piaare |

ਪੰਜਾਬੀ ਅਰਥ

ਮੈਨੂੰ ਸਾਧੂਆਂ ਦੇ ਪੈਰਾਂ ਦੀ ਧੁੜ ਪ੍ਰਦਾਨ ਕਰ, ਹੇ ਪ੍ਰੀਤਮ!

English meaning

Please bless me with the dust of the Saints, O my Beloved.

ਆਇ ਪਇਆ ਹਰਿ ਤੇਰੈ ਦੁਆਰੈ ॥

aae peaa har terai duaarai |

ਪੰਜਾਬੀ ਅਰਥ

ਮੈਂ ਆ ਕੇ ਤੇਰੇ ਬੂਹੇ ਤੇ ਡਿੱਗਾ ਪਿਆ ਹਾਂ, ਹੇ ਵਾਹਿਗੁਰੂ।

English meaning

I have come and fallen at Your Door, O Lord.

ਦਰਸਨੁ ਪੇਖਤ. ਮਨੁ ਆਘਾਵੈ; ਨਾਨਕ. ਮਿਲਣੁ ਸੁਭਾਈ ਜੀਉ ॥੪॥੭॥੧੪॥

darasan pekhat. man aaghaavai; naanak. milan subhaaee jeeo |4|7|14|

ਪੰਜਾਬੀ ਅਰਥ

ਸੁਆਮੀ ਦਾ ਦੀਦਾਰ ਦੇਖਣ ਦੁਆਰਾ, ਮੇਰੀ ਆਤਮਾ ਧ੍ਰਾਪ ਜਾਂਦੀ ਹੈ, ਹੇ ਨਾਨਕ! ਅਤੇ ਸੁਖੈਨ ਹੀ ਉਸ ਨਾਲ ਮਿਲ ਜਾਂਦੀ ਹੈ।

English meaning

Gazing upon the Blessed Vision of His Darshan, my mind is fulfilled. O Nanak, with natural ease, I merge into Him. ||4||7||14||