ਮਾਝ ਮਹਲਾ ੫ ॥
maajh mahalaa 5 |
ਮਾਝ, ਪੰਜਵੀਂ ਪਾਤਸ਼ਾਹੀ।
Maajh, Fifth Mehl:
Read the complete Shabad with available meanings.
ਮਾਝ ਮਹਲਾ ੫ ॥
maajh mahalaa 5 |
ਮਾਝ, ਪੰਜਵੀਂ ਪਾਤਸ਼ਾਹੀ।
Maajh, Fifth Mehl:
ਓਤਿ ਪੋਤਿ; ਸੇਵਕ ਸੰਗਿ ਰਾਤਾ ॥
ot pot; sevak sang raataa |
ਤਾਣੇ ਪੇਟੇ ਦੀ ਤਰ੍ਹਾਂ ਸੁਆਮੀ ਆਪਣੇ ਦਾਸ ਨਾਲ ਇਕ ਮਿਕ ਹੋਇਆ ਹੋਇਆ ਹੈ।
Through and through, the Lord is intermingled with His servant.
ਪ੍ਰਭ ਪ੍ਰਤਿਪਾਲੇ; ਸੇਵਕ ਸੁਖਦਾਤਾ ॥
prabh pratipaale; sevak sukhadaataa |
ਆਰਾਮ ਦੇਣਹਾਰ ਸੁਆਮੀ ਆਪਣੇ ਨਫਰ ਦੀ ਪਰਵਰਸ਼ ਕਰਦਾ ਹੈ।
God, the Giver of Peace, cherishes His servant.
ਪਾਣੀ ਪਖਾ ਪੀਸਉ ਸੇਵਕ ਕੈ; ਠਾਕੁਰ ਹੀ ਕਾ ਆਹਰੁ ਜੀਉ ॥੧॥
paanee pakhaa peesau sevak kai; tthaakur hee kaa aahar jeeo |1|
ਮੈਂ ਜਲ ਢੋਦਾ ਹਾਂ, ਪੱਖੀ ਝਲਦਾ ਹਾਂ ਅਤੇ ਦਾਣੇ ਪੀਹਦਾ ਹਾਂ, (ਹਰੀ ਦੇ) ਟਹਿਲੂਏ ਲਈ ਜਿਸ ਨੂੰ ਪ੍ਰਭੂ ਦੀ ਚਾਕਰੀ ਦੀ ਹੀ ਚਾਹ ਤੇ ਰੁਝੇਵਾਂ ਹੈ।
I carry the water, wave the fan, and grind the grain for the servant of my Lord and Master. ||1||
ਕਾਟਿ ਸਿਲਕ; ਪ੍ਰਭਿ ਸੇਵਾ ਲਾਇਆ ॥
kaatt silak; prabh sevaa laaeaa |
ਸਾਹਿਬ ਨੇ ਮੇਰੀ ਫਾਹੀ ਕਟ ਸੁਟੀ ਹੈ ਅਤੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ।
God has cut the noose from around my neck; He has placed me in His Service.
ਹੁਕਮੁ ਸਾਹਿਬ ਕਾ; ਸੇਵਕ ਮਨਿ ਭਾਇਆ ॥
hukam saahib kaa; sevak man bhaaeaa |
ਸੁਆਮੀ ਦਾ ਫਰਮਾਨ ਉਸ ਦੇ ਗੋਲੇ ਦੇ ਚਿੱਤ ਨੂੰ ਚੰਗਾ ਲੱਗਦਾ ਹੈ।
The Lord and Master's Command is pleasing to the mind of His servant.
ਸੋਈ ਕਮਾਵੈ. ਜੋ ਸਾਹਿਬ ਭਾਵੈ; ਸੇਵਕੁ. ਅੰਤਰਿ ਬਾਹਰਿ ਮਾਹਰੁ ਜੀਉ ॥੨॥
soee kamaavai. jo saahib bhaavai; sevak. antar baahar maahar jeeo |2|
ਉਹ ਉਹੀ ਕੁਛ ਕਰਦਾ ਹੈ, ਜਿਹੜਾ ਉਸ ਦੇ ਮਾਲਕ ਨੂੰ ਭਾਉਂਦਾ ਹੈ ਅੰਦਰ ਤੇ ਬਾਹਰਵਾਰ ਨੌਕਰ ਸ਼ਰੋਮਣੀ ਹੋ ਜਾਂਦਾ ਹੈ।
He does that which pleases his Lord and Master. Inwardly and outwardly, the servant knows his Lord. ||2||
ਤੂੰ ਦਾਨਾ ਠਾਕੁਰੁ; ਸਭ ਬਿਧਿ ਜਾਨਹਿ ॥
toon daanaa tthaakur; sabh bidh jaaneh |
ਤੂੰ ਸਿਆਣਾ ਮਾਲਕ ਹੈ ਅਤੇ ਸਾਰੀਆਂ ਜੁਗਤੀਆਂ ਜਾਣਦਾ ਹੈਂ।
You are the All-knowing Lord and Master; You know all ways and means.
ਠਾਕੁਰ ਕੇ ਸੇਵਕ; ਹਰਿ ਰੰਗ ਮਾਣਹਿ ॥
tthaakur ke sevak; har rang maaneh |
ਸਾਹਿਬ ਦੇ ਨਫਰ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਭੋਗਦੇ ਹਨ।
The servant of the Lord and Master enjoys the Love and Affection of the Lord.
ਜੋ ਕਿਛੁ ਠਾਕੁਰ ਕਾ. ਸੋ ਸੇਵਕ ਕਾ; ਸੇਵਕੁ. ਠਾਕੁਰ ਹੀ ਸੰਗਿ ਜਾਹਰੁ ਜੀਉ ॥੩॥
jo kichh tthaakur kaa. so sevak kaa; sevak. tthaakur hee sang jaahar jeeo |3|
ਜਿਹੜਾ ਕੁਝ ਸੁਆਮੀ ਦਾ ਹੈ, ਉਹ ਉਸ ਦੇ ਗੁਮਾਸ਼ਤੇ ਦਾ ਹੈ। ਗੁਮਾਸ਼ਤਾ ਆਪਣੇ ਸੁਆਮੀ ਦੀ ਸੰਗਤ ਅੰਦਰ ਹੀ ਉਘਾ ਤੇ ਉਜਾਗਰ ਹੁੰਦਾ ਹੈ।
That which belongs to the Lord and Master, belongs to His servant. The servant becomes distinguished in association with his Lord and Master. ||3||
ਅਪੁਨੈ ਠਾਕੁਰਿ; ਜੋ ਪਹਿਰਾਇਆ ॥
apunai tthaakur; jo pahiraaeaa |
ਜਿਸ ਨੂੰ ਉਸ ਦਾ ਮਾਲਕ ਇੱਜ਼ਤ ਦੀ ਪੁਸ਼ਾਕ ਪਹਿਨਾਉਂਦਾ ਹੈ,
He, whom the Lord and Master dresses in the robes of honor,
ਬਹੁਰਿ; ਨ ਲੇਖਾ ਪੁਛਿ ਬੁਲਾਇਆ ॥
bahur; na lekhaa puchh bulaaeaa |
ਉਸ ਨੂੰ ਮੁੜ ਕੇ ਲੇਖੇ ਪਤੇ ਲਈ ਨਹੀਂ ਸੱਦਦਾ।
Is not called to answer for his account any longer.
ਤਿਸੁ ਸੇਵਕ ਕੈ. ਨਾਨਕ ਕੁਰਬਾਣੀ; ਸੋ ਗਹਿਰ ਗਭੀਰਾ ਗਉਹਰੁ ਜੀਉ ॥੪॥੧੮॥੨੫॥
tis sevak kai. naanak kurabaanee; so gahir gabheeraa gauhar jeeo |4|18|25|
ਉਸ ਨੌਕਰ ਤੋਂ, ਨਾਨਕ ਬਲਿਹਾਰੇ ਜਾਂਦਾ ਹੈ। ਉਹ ਡੂੰਘੇ ਤੇ ਬੇਅੰਤ ਸੁਆਮੀ ਦਾ ਮੋਤੀ ਹੈ।
Nanak is a sacrifice to that servant. He is the pearl of the deep and unfathomable Ocean of God. ||4||18||25||