ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad N49

Shabad

Read the complete Shabad with available meanings.

ਗਉੜੀ ਪੂਰਬੀ ਮਹਲਾ ੪ ॥

gaurree poorabee mahalaa 4 |

ਪੰਜਾਬੀ ਅਰਥ

ਗਊੜੀ ਪੂਰਬੀ, ਪਾਤਸ਼ਾਹੀ ਚੋਥੀ।

English meaning

Gauree Poorbee, Fourth Mehl:

ਹਮ ਅਹੰਕਾਰੀ. ਅਹੰਕਾਰ ਅਗਿਆਨ ਮਤਿ; ਗੁਰਿ ਮਿਲਿਐ. ਆਪੁ ਗਵਾਇਆ ॥

ham ahankaaree. ahankaar agiaan mat; gur miliai. aap gavaaeaa |

ਪੰਜਾਬੀ ਅਰਥ

ਮੈਂ ਮਗ਼ਰੂਰ ਹਾਂ ਅਤੇ ਆਕੜ ਖਾ ਹੇ ਮੇਰੀ ਕਾਲੀ ਹੋਈ ਹੋਈ ਅਕਲ। ਗੁਰਾਂ ਨੂੰ ਭੇਟ ਕੇ ਮੈਂ ਆਪਣੀ ਸਵੈ-ਹੰਗਤਾ ਨੂੰ ਮੇਸ ਛਡਿਆ ਹੈ।

English meaning

I am egotistical and conceited, and my intellect is ignorant. Meeting the Guru, my selfishness and conceit have been abolished.

ਹਉਮੈ ਰੋਗੁ ਗਇਆ. ਸੁਖੁ ਪਾਇਆ; ਧਨੁ ਧੰਨੁ ਗੁਰੂ ਹਰਿ ਰਾਇਆ ॥੧॥

haumai rog geaa. sukh paaeaa; dhan dhan guroo har raaeaa |1|

ਪੰਜਾਬੀ ਅਰਥ

ਗ਼ਰੂਰ ਦੀ ਬੀਮਾਰੀ ਦੂਰ ਹੋ ਗਈ ਹੈ ਤੇ ਮੈਨੂੰ ਅਰਾਮ ਪ੍ਰਾਪਤ ਹੋ ਗਿਆ ਹੈ। ਮੁਬਾਰਕ, ਮੁਬਾਰਕ! ਹਨ ਗੁਰੂ-ਵਾਹਿਗੁਰੂ ਪਾਤਸ਼ਾਹ!

English meaning

The illness of egotism is gone, and I have found peace. Blessed, blessed is the Guru, the Sovereign Lord King. ||1||

ਰਾਮ; ਗੁਰ ਕੈ ਬਚਨਿ ਹਰਿ ਪਾਇਆ ॥੧॥ ਰਹਾਉ ॥

raam; gur kai bachan har paaeaa |1| rahaau |

ਪੰਜਾਬੀ ਅਰਥ

ਗੁਰਾਂ ਦੀ ਬਾਣੀ ਦੁਆਰਾ ਮੈਂ, ਵਿਆਪਕ ਸੁਆਮੀ ਵਾਹਿਗੁਰੂ ਨੂੰ ਪਾ ਲਿਆ ਹੈ। ਠਹਿਰਾਉ।

English meaning

I have found the Lord, through the Teachings of the Guru. ||1||Pause||

ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ; ਗੁਰਿ. ਮਾਰਗੁ ਪੰਥੁ ਬਤਾਇਆ ॥

merai heearai preet raam raae kee; gur. maarag panth bataaeaa |

ਪੰਜਾਬੀ ਅਰਥ

ਮੇਰੇ ਮਨ ਅੰਦਰ ਪਾਤਸ਼ਾਹ ਪ੍ਰਭੂ ਦਾ ਪ੍ਰੇਮ ਹੈ। ਗੁਰਾਂ ਨੇ ਮੈਨੂੰ ਉਸ ਦਾ ਰਸਤਾ ਤੇ ਰਾਹ ਵਿਖਾਲ ਦਿਤਾ ਹੈ।

English meaning

My heart is filled with love for the Sovereign Lord King; the Guru has shown me the path and the way to find Him.

ਮੇਰਾ ਜੀਉ ਪਿੰਡੁ ਸਭੁ ਸਤਿਗੁਰ ਆਗੈ; ਜਿਨਿ ਵਿਛੁੜਿਆ ਹਰਿ ਗਲਿ ਲਾਇਆ ॥੨॥

meraa jeeo pindd sabh satigur aagai; jin vichhurriaa har gal laaeaa |2|

ਪੰਜਾਬੀ ਅਰਥ

ਮੇਰੀ ਆਤਮਾ ਅਤੇ ਦੇਹਿ ਸਮੂਹ ਸੱਚੇ ਗੁਰਾਂ ਦੇ ਹਵਾਲੇ ਹਨ, ਜਿਨ੍ਹਾਂ ਨੇ ਮੈਂ ਵਿਛੁੰਨੇ ਨੂੰ ਵਾਹਿਗੁਰੂ ਦੇ ਗਲੇ ਨਾਲ ਲਾ ਦਿੱਤਾ ਹੈ।

English meaning

My soul and body all belong to the Guru; I was separated, and He has led me into the Lord's Embrace. ||2||

ਮੇਰੈ ਅੰਤਰਿ ਪ੍ਰੀਤਿ ਲਗੀ ਦੇਖਨ ਕਉ; ਗੁਰਿ. ਹਿਰਦੇ ਨਾਲਿ ਦਿਖਾਇਆ ॥

merai antar preet lagee dekhan kau; gur. hirade naal dikhaaeaa |

ਪੰਜਾਬੀ ਅਰਥ

ਮੇਰੇ ਅੰਦਰ ਸਾਹਿਬ ਨੂੰ ਵੇਖਣ ਦਾ ਪਿਆਰ ਹੈ। ਗੁਰਾਂ ਨੇ ਉਸ ਨੂੰ ਮੇਰੇ ਅੰਤਸ਼ਕਰਣ ਦੇ ਲਾਗੇ (ਵਿੱਚ) ਹੀ ਦਿਖਾ ਦਿੱਤਾ ਹੈ।

English meaning

Deep within myself, I would love to see the Lord; the Guru has inspired me to see Him within my heart.

ਸਹਜ ਅਨੰਦੁ ਭਇਆ ਮਨਿ ਮੋਰੈ; ਗੁਰ ਆਗੈ ਆਪੁ ਵੇਚਾਇਆ ॥੩॥

sehaj anand bheaa man morai; gur aagai aap vechaaeaa |3|

ਪੰਜਾਬੀ ਅਰਥ

ਮੇਰੇ ਚਿੱਤ ਅੰਦਰ ਆਰਾਮ ਤੇ ਖੁਸ਼ੀ ਹੈ। ਮੈਂ ਖ਼ੁਦ ਗੁਰਾਂ ਦੇ ਮੂਹਰੇ ਵਿਕਿਆਂ ਹੋਇਆ ਹਾਂ।

English meaning

Within my mind, intuitive peace and bliss have arisen; I have sold myself to the Guru. ||3||

ਹਮ ਅਪਰਾਧ ਪਾਪ ਬਹੁ ਕੀਨੇ; ਕਰਿ ਦੁਸਟੀ ਚੋਰ ਚੁਰਾਇਆ ॥

ham aparaadh paap bahu keene; kar dusattee chor churaaeaa |

ਪੰਜਾਬੀ ਅਰਥ

ਮੈਂ ਬੜੇ ਮੰਦੇ ਕਰਮ ਅਤੇ ਗੁਨਾਹ ਕੀਤੇ ਹਨ। ਇਕ ਲੁੱਚੜ ਤਸਕਰ ਬਣ ਕੇ ਮੈਂ ਚੌਰੀਆਂ ਕੀਤੀਆਂ ਹਨ।

English meaning

I am a sinner - I have committed so many sins; I am a villainous, thieving thief.

ਅਬ ਨਾਨਕ. ਸਰਣਾਗਤਿ ਆਏ; ਹਰਿ ਰਾਖਹੁ ਲਾਜ ਹਰਿ ਭਾਇਆ ॥੪॥੧੧॥੨੫॥੬੩॥

ab naanak. saranaagat aae; har raakhahu laaj har bhaaeaa |4|11|25|63|

ਪੰਜਾਬੀ ਅਰਥ

ਨਾਨਕ ਨੇ, ਹੁਣ ਵਾਹਿਗੁਰੂ ਦੀ ਪਨਾਹ ਲਈ ਹੈ। ਆਪਣੀ ਪ੍ਰਸੰਨਤਾ ਦੁਆਰਾ ਹੇ ਵਾਹਿਗੁਰੂ! ਮੇਰੀ ਇੱਜ਼ਤ ਰਖ!

English meaning

Now, Nanak has come to the Lord's Sanctuary; preserve my honor, Lord, as it pleases Your Will. ||4||11||25||63||