ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad MSY

Shabad

Read the complete Shabad with available meanings.

ਸਲੋਕੁ ਮਃ ੧ ॥

salok mahalaa 1 |

ਪੰਜਾਬੀ ਅਰਥ

ਸਲੋਕ, ਪਹਿਲੀ ਪਾਤਸ਼ਾਹੀ।

English meaning

Salok, First Mehl:

ਸੁਇਨੇ ਕੈ ਪਰਬਤਿ. ਗੁਫਾ ਕਰੀ; ਕੈ ਪਾਣੀ ਪਇਆਲਿ ॥

sueine kai parabat. gufaa karee; kai paanee peaal |

ਪੰਜਾਬੀ ਅਰਥ

ਮੈਂ ਸੋਨੇ ਦੇ ਪਹਾੜ ਵਿੱਚ ਜਾ ਪਾਤਾਲ ਦੇ ਜਲ ਅੰਦਰ ਕੰਦਰਾਂ ਬਣਾ ਲਵਾਂ।

English meaning

I may make a cave, in a mountain of gold, or in the water of the nether regions;

ਕੈ ਵਿਚਿ ਧਰਤੀ. ਕੈ ਆਕਾਸੀ; ਉਰਧਿ ਰਹਾ ਸਿਰਿ ਭਾਰਿ ॥

kai vich dharatee. kai aakaasee; uradh rahaa sir bhaar |

ਪੰਜਾਬੀ ਅਰਥ

ਜਾਂ ਜ਼ਮੀਨ ਜਾਂ ਅਸਮਾਨ ਅੰਦਰ ਮੈਂ ਪੁੱਠਾ ਹੋ ਸੀਸ ਦੇ ਬਲ ਖੜਾ ਰਹਾਂ।

English meaning

I may remain standing on my head, upside-down, on the earth or up in the sky;

ਪੁਰੁ ਕਰਿ ਕਾਇਆ ਕਪੜੁ ਪਹਿਰਾ; ਧੋਵਾ ਸਦਾ ਕਾਰਿ ॥

pur kar kaaeaa kaparr pahiraa; dhovaa sadaa kaar |

ਪੰਜਾਬੀ ਅਰਥ

ਮੈਂ ਬਸਤਰ ਪਹਿਨ ਕੇ ਆਪਣੀ ਦੇਹਿ ਨੂੰ ਪੂਰੀ ਤਰ੍ਹਾਂ ਢਕ ਲਵਾਂ, ਅਤੇ ਉਹਨਾਂ ਨੂੰ ਧੋਣਾ ਹਰ ਰੋਜ ਦਾ ਕੰਮ ਹੋਵੇ।

English meaning

I may totally cover my body with clothes, and wash them continually;

ਬਗਾ ਰਤਾ. ਪੀਅਲਾ ਕਾਲਾ; ਬੇਦਾ ਕਰੀ ਪੁਕਾਰ ॥

bagaa rataa. peealaa kaalaa; bedaa karee pukaar |

ਪੰਜਾਬੀ ਅਰਥ

ਮੈਂ ਚਿੱਟੇ (ਸ਼ਾਮ) ਲਾਲ (ਰਿਗ) ਪੀਲੇ (ਯਜੁਰ) ਅਤੇ ਕਾਲੇ (ਅਥਰਵਣ) ਵੇਦਾਂ ਨੂੰ ਉਚੀ ਉਚੀ ਪੜ੍ਹਾ।

English meaning

I may shout out loud, the white, red, yellow and black Vedas;

ਹੋਇ ਕੁਚੀਲੁ. ਰਹਾ ਮਲੁ ਧਾਰੀ; ਦੁਰਮਤਿ ਮਤਿ ਵਿਕਾਰ ॥

hoe kucheel. rahaa mal dhaaree; duramat mat vikaar |

ਪੰਜਾਬੀ ਅਰਥ

ਮੈਂ ਗੰਦਾ ਅਤੇ ਮਲੀਣ ਰਹਾਂ। ਪ੍ਰੰਤੂ ਇਹ ਸਾਰਾ ਕੁਛ ਮੰਦੀ ਅਕਲ ਅਤੇ ਪਲੀਤ ਸੁਰਤ ਹੀ ਹੈ।

English meaning

I may even live in dirt and filth. And yet, all this is just a product of evil-mindedness, and intellectual corruption.

ਨਾ ਹਉ. ਨਾ ਮੈ, ਨਾ ਹਉ ਹੋਵਾ; ਨਾਨਕ ਸਬਦੁ ਵੀਚਾਰਿ ॥੧॥

naa hau. naa mai, naa hau hovaa; naanak sabad veechaar |1|

ਪੰਜਾਬੀ ਅਰਥ

ਨਾਨਕ, ਮੈਂ ਕੇਵਲ ਹਰੀ ਦੇ ਨਾਮ ਦਾ ਚਿੰਤਨ ਕਰਦਾ ਹਾਂ, ਜਿਸ ਦੇ ਬਗੈਰ ਕਿਸੇ ਮੁੱਲ ਦਾ ਨਾਂ ਮੈਂ ਸੀ, ਨਾਂ ਮੈਂ ਹਾਂ ਤੇ ਨਾਂ ਹੀ ਮੈਂ ਹੋਵਾਂਗਾ।

English meaning

I was not, I am not, and I will never be anything at all! O Nanak, I dwell only on the Word of the Shabad. ||1||