ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad M39

Shabad

Read the complete Shabad with available meanings.

ਮਹਲਾ ੨ ॥

mahalaa 2 |

ਪੰਜਾਬੀ ਅਰਥ

ਦੂਸਰੀ ਪਾਤਸ਼ਾਹੀ।

English meaning

Second Mehl:

ਨਾਨਕ. ਪਰਖੇ ਆਪ ਕਉ; ਤਾ ਪਾਰਖੁ ਜਾਣੁ ॥

naanak. parakhe aap kau; taa paarakh jaan |

ਪੰਜਾਬੀ ਅਰਥ

ਨਾਨਕ, ਜੇਕਰ ਬੰਦਾ ਆਪਣੇ ਆਪ ਸਿਨਾਖਤ ਕਰ ਲਵੇ, ਕੇਵਲ ਤਦ ਹੀ ਉਸ ਨੂੰ ਸ਼ਿਨਾਖਤ ਕਰਨ ਵਾਲਾ ਸਮਝ।

English meaning

O Nanak, if someone judges himself, only then is he known as a real judge.

ਰੋਗੁ ਦਾਰੂ ਦੋਵੈ ਬੁਝੈ; ਤਾ ਵੈਦੁ ਸੁਜਾਣੁ ॥

rog daaroo dovai bujhai; taa vaid sujaan |

ਪੰਜਾਬੀ ਅਰਥ

ਜੇਕਰ ਬੰਦਾ ਬਿਮਾਰੀ ਤੇ ਦਵਾਈ ਦੋਹਾਂ ਨੂੰ ਸਮਝਦਾ ਹੋਵੇ ਤਦ ਹੀ ਉਹ ਪ੍ਰਬੀਨ ਹਕੀਮ ਜਾਣ।

English meaning

If someone understands both the disease and the medicine, only then is he a wise physician.

ਵਾਟ. ਨ ਕਰਈ ਮਾਮਲਾ; ਜਾਣੈ ਮਿਹਮਾਣੁ ॥

vaatt. na karee maamalaa; jaanai mihamaan |

ਪੰਜਾਬੀ ਅਰਥ

ਪ੍ਰਾਣੀ ਨੂੰ ਰਾਹ ਵਿੱਚ ਕੋਈ ਵਿਰਲਾ ਅਡੰਬਰ ਰਚਨਾ ਉਚਿਤ ਨਹੀਂ ਪ੍ਰੰਤੂ ਉਸ ਨੂੰ ਆਪਣੇ ਆਪ ਨੂੰ ਪ੍ਰਾਹੁਣਾ ਸਮਝਣਾ ਚਾਹੀਦਾ ਹੈ।

English meaning

Do not involve yourself in idle business on the way; remember that you are only a guest here.

ਮੂਲੁ ਜਾਣਿ ਗਲਾ ਕਰੇ; ਹਾਣਿ ਲਾਏ ਹਾਣੁ ॥

mool jaan galaa kare; haan laae haan |

ਪੰਜਾਬੀ ਅਰਥ

ਊਸ ਨੂੰ ਆਦੀ ਸਾਹਿਬ ਨੂੰ ਜਾਨਣ ਵਾਲਿਆਂ ਨਾਲ ਗੱਲ ਬਾਤ ਕਰਨੀ ਲੋੜੀਦੀ ਹੈ ਅਤੇ ਹਾਨੀਕਾਰਕ ਪਾਪਾਂ ਨੂੰ ਮਿਟਾ ਦੇਣਾ ਚਾਹੀਦਾ ਹੈ।

English meaning

Speak with those who know the Primal Lord, and renounce your evil ways.

ਲਬਿ. ਨ ਚਲਈ. ਸਚਿ ਰਹੈ; ਸੋ ਵਿਸਟੁ ਪਰਵਾਣੁ ॥

lab. na chalee. sach rahai; so visatt paravaan |

ਪੰਜਾਬੀ ਅਰਥ

ਉਹ ਨੇਕ ਪੁਰਸ਼ ਜੋ ਲਾਲਚ ਦੇ ਰਸਤੇ ਨਹੀਂ ਟੁਰਦਾ ਤੇ ਸੱਚ ਵਿੱਚ ਵੱਸਦਾ ਹੈ, ਕਬੂਲ ਪੈ ਜਾਂਦਾ ਹੈ।

English meaning

That virtuous person who does not walk in the way of greed, and who abides in Truth, is accepted and famous.

ਸਰੁ ਸੰਧੇ ਆਗਾਸ ਕਉ; ਕਿਉ ਪਹੁਚੈ ਬਾਣੁ ॥

sar sandhe aagaas kau; kiau pahuchai baan |

ਪੰਜਾਬੀ ਅਰਥ

ਜੇਕਰ ਨੇਕ ਤੀਰ ਅਸਮਾਨ ਨੂੰ ਮਾਰਿਆ, ਜਾਵੇ, ਉਹ ਤੀਰ ਕਿਸ ਤਰ੍ਹਾਂ ਉਥੇ ਪੁੱਜ ਸਕਦਾ ਹੈ?

English meaning

If an arrow is shot at the sky, how can it reach there?

ਅਗੈ. ਓਹੁ ਅਗੰਮੁ ਹੈ; ਵਾਹੇਦੜੁ ਜਾਣੁ ॥੨॥

agai. ohu agam hai; vaahedarr jaan |2|

ਪੰਜਾਬੀ ਅਰਥ

ਊਪਰ ਉਹ ਅਸਮਾਨ ਪਹੁੰਚ ਤੋਂ ਪਰੇਡੇ ਹੈ। ਸਮਝ ਲੈ ਕਿ ਤੀਰ, ਤੀਰ ਚਲਾਉਣ ਵਾਲੇ ਨੂੰ ਹੀ ਮੁੜ ਕੇ ਲਗੇਗਾ।

English meaning

The sky above is unreachable-know this well, O archer! ||2||