ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad M0P

Shabad

Read the complete Shabad with available meanings.

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀ।

English meaning

Gauree, Fifth Mehl:

ਆਠ ਪਹਰ; ਸੰਗੀ ਬਟਵਾਰੇ ॥

aatth pehar; sangee battavaare |

ਪੰਜਾਬੀ ਅਰਥ

ਦਿਨ ਰਾਤ, ਰਸਤੇ ਦੇ ਧਾੜਵੀ ਮੇਰੇ ਸਾਥੀ ਹਨ।

English meaning

Twenty-four hours a day, the highway robbers are my companions.

ਕਰਿ ਕਿਰਪਾ; ਪ੍ਰਭਿ ਲਏ ਨਿਵਾਰੇ ॥੧॥

kar kirapaa; prabh le nivaare |1|

ਪੰਜਾਬੀ ਅਰਥ

ਆਪਣੀ ਮਿਹਰ ਧਾਰ ਕੇ ਠਾਕੁਰ ਨੇ ਉਨ੍ਹਾਂ ਨੂੰ ਬਿੱਤਰ ਕਰ ਦਿਤਾ ਹੈ।

English meaning

Granting His Grace, God has driven them away. ||1||

ਐਸਾ ਹਰਿ ਰਸੁ; ਰਮਹੁ ਸਭੁ ਕੋਇ ॥

aisaa har ras; ramahu sabh koe |

ਪੰਜਾਬੀ ਅਰਥ

ਹਰ ਜਣੇ ਨੂੰ ਵਾਹਿਗੁਰੂ ਦੇ ਐਹੋ ਜੇਹੇ ਨਾਮ ਅੰਮ੍ਰਿਤ ਦਾ ਉਚਾਰਨ ਕਰਨਾ ਉਚਿਤ ਹੈ।

English meaning

Everyone should dwell on the Sweet Name of such a Lord.

ਸਰਬ ਕਲਾ; ਪੂਰਨ ਪ੍ਰਭੁ ਸੋਇ ॥੧॥ ਰਹਾਉ ॥

sarab kalaa; pooran prabh soe |1| rahaau |

ਪੰਜਾਬੀ ਅਰਥ

ਉਹ ਸਾਹਿਬ ਸਮੂਹ ਸ਼ਕਤੀਆਂ ਨਾਲ ਪਰੀਪੂਰਨ ਹੈ। ਠਹਿਰਾਉ।

English meaning

God is overflowing with all power. ||1||Pause||

ਮਹਾ ਤਪਤਿ; ਸਾਗਰ ਸੰਸਾਰ ॥

mahaa tapat; saagar sansaar |

ਪੰਜਾਬੀ ਅਰਥ

ਪਰਮ ਸਾੜ ਸੁਟਣਹਾਰ ਹੈ ਜਗਤ ਸਮੁੰਦਰ।

English meaning

The world-ocean is burning hot!

ਪ੍ਰਭ ਖਿਨ ਮਹਿ; ਪਾਰਿ ਉਤਾਰਣਹਾਰ ॥੨॥

prabh khin meh; paar utaaranahaar |2|

ਪੰਜਾਬੀ ਅਰਥ

ਇਕ ਮੁਹਤ ਵਿੱਚ ਸੁਆਮੀ, ਪ੍ਰਾਣੀ ਨੂੰ ਪਾਰ ਕਰ ਦਿੰਦਾ ਹੈ।

English meaning

In an instant, God saves us, and carries us across. ||2||

ਅਨਿਕ ਬੰਧਨ; ਤੋਰੇ ਨਹੀ ਜਾਹਿ ॥

anik bandhan; tore nahee jaeh |

ਪੰਜਾਬੀ ਅਰਥ

ਘਨੇਰੇ ਹਨ ਜ਼ੰਜੀਰ, ਜਿਹੜੇ ਕਟੇ ਨਹੀਂ ਜਾ ਸਕਦੇ।

English meaning

There are so many bonds, they cannot be broken.

ਸਿਮਰਤ ਨਾਮ; ਮੁਕਤਿ ਫਲ ਪਾਹਿ ॥੩॥

simarat naam; mukat fal paeh |3|

ਪੰਜਾਬੀ ਅਰਥ

ਹਰੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਆਦਮੀ ਮੋਖਸ਼ ਦਾ ਮੇਵਾ ਹਾਸਲ ਕਰ ਲੈਂਦਾ ਹੈ।

English meaning

Remembering the Naam, the Name of the Lord, the fruit of liberation is obtained. ||3||

ਉਕਤਿ ਸਿਆਨਪ; ਇਸ ਤੇ ਕਛੁ ਨਾਹਿ ॥

aukat siaanap; is te kachh naeh |

ਪੰਜਾਬੀ ਅਰਥ

ਇਹ ਬੰਦਾ ਕਿਸੇ ਯੁਕਤੀ ਜਾ ਚਤੁਰਾਈ ਦੇ ਰਾਹੀਂ ਕੁਝ ਨਹੀਂ ਕਰ ਸਕਦਾ।

English meaning

By clever devices, nothing is accomplished.

ਕਰਿ ਕਿਰਪਾ; ਨਾਨਕ ਗੁਣ ਗਾਹਿ ॥੪॥੮੩॥੧੫੨॥

kar kirapaa; naanak gun gaeh |4|83|152|

ਪੰਜਾਬੀ ਅਰਥ

ਨਾਨਕ ਉਤੇ ਰਹਿਮਤ ਧਾਰ, ਹੈ ਪ੍ਰਭੂ! ਤਾਂ ਜੋ ਉਹ ਤੇਰਾ ਜੱਸ ਗਾਇਨ ਕਰੇ!

English meaning

Grant Your Grace to Nanak, that he may sing the Glories of God. ||4||83||152||