ਮਾਝ ਮਹਲਾ ੪ ॥
maajh mahalaa 4 |
ਮਾਝ, ਚਉਥੀ ਪਾਤਸਾਹੀ।
Maajh, Fourth Mehl:
Read the complete Shabad with available meanings.
ਮਾਝ ਮਹਲਾ ੪ ॥
maajh mahalaa 4 |
ਮਾਝ, ਚਉਥੀ ਪਾਤਸਾਹੀ।
Maajh, Fourth Mehl:
ਹਰਿ ਗੁਰ ਗਿਆਨੁ; ਹਰਿ ਰਸੁ ਹਰਿ ਪਾਇਆ ॥
har gur giaan; har ras har paaeaa |
ਗੁਰਾਂ ਪਾਸੋਂ ਮੈਂ ਵਾਹਿਗੁਰੂ ਦੀ ਗਿਆਤ ਅਤੇ ਵਾਹਿਗੁਰੂ ਸੁਆਮੀ ਦਾ ਅੰਮ੍ਰਿਤ ਪਰਾਪਤ ਕੀਤਾ ਹੈ।
Through the Guru, I have obtained the Lord's spiritual wisdom. I have obtained the Sublime Essence of the Lord.
ਮਨੁ. ਹਰਿ ਰੰਗਿ ਰਾਤਾ; ਹਰਿ ਰਸੁ ਪੀਆਇਆ ॥
man. har rang raataa; har ras peeaeaa |
ਮੇਰੀ ਆਤਮਾ ਵਾਹਿਗਰੂ ਦੀ ਪ੍ਰੀਤ ਨਾਲ ਰੰਗੀ ਹੋਈ ਹੈ ਅਤੇ ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਪਾਨ ਕਰਦੀ ਹੈ।
My mind is imbued with the Love of the Lord; I drink in the Sublime Essence of the Lord.
ਹਰਿ ਹਰਿ ਨਾਮੁ, ਮੁਖਿ ਹਰਿ ਹਰਿ ਬੋਲੀ; ਮਨੁ ਹਰਿ ਰਸਿ ਟੁਲਿ ਟੁਲਿ ਪਉਦਾ ਜੀਉ ॥੧॥
har har naam, mukh har har bolee; man har ras ttul ttul paudaa jeeo |1|
ਆਪਣੇ ਮੂੰਹ ਨਾਮ ਮੈਂ ਪ੍ਰਭੂ ਤੇ ਪ੍ਰਮੇਸ਼ਰ ਦੇ ਨਾਮ ਦਾ ਉਚਾਰਣ ਕਰਦਾ ਹਾਂ ਅਤੇ ਮੇਰਾ ਚਿੱਤ ਵਾਹਿਗੁਰੂ ਦੇ ਅੰਮ੍ਰਿਤ ਨਾਲ ਪਰੀ-ਪੂਰਨ ਹੋ ਰਿਹਾ ਹੈ।
With my mouth, I chant the Name of the Lord, Har, Har; my mind is filled to overflowing with the Sublime Essence of the Lord. ||1||
ਆਵਹੁ ਸੰਤ; ਮੈ ਗਲਿ ਮੇਲਾਈਐ ॥
aavahu sant; mai gal melaaeeai |
ਹੇ ਸਾਧੂਓ! ਆਓ ਤੇ ਮੈਨੂੰ ਆਪਣੇ ਸੁਆਮੀ ਦੇ ਗਲ ਨਾਲ ਮਿਲਾਓ।
Come, O Saints, and lead me to my Lord's Embrace.
ਮੇਰੇ ਪ੍ਰੀਤਮ ਕੀ; ਮੈ ਕਥਾ ਸੁਣਾਈਐ ॥
mere preetam kee; mai kathaa sunaaeeai |
ਮੇਰੇ ਪਿਆਰੇ ਦੀ ਮੈਨੂੰ ਧਰਮ-ਵਾਰਤਾ ਸੁਣਾਓ।
Recite to me the Sermon of my Beloved.
ਹਰਿ ਕੇ ਸੰਤ ਮਿਲਹੁ. ਮਨੁ ਦੇਵਾ; ਜੋ. ਗੁਰਬਾਣੀ ਮੁਖਿ ਚਉਦਾ ਜੀਉ ॥੨॥
har ke sant milahu. man devaa; jo. gurabaanee mukh chaudaa jeeo |2|
ਜੇਕਰ ਮੈਂ ਰੱਬ ਦੇ ਐਸੇ ਸਾਧੂਆਂ ਨੂੰ ਮਿਲ ਪਵਾਂ ਜਿਹੜੇ ਆਪਣੇ ਮੂੰਹ ਨਾਲ ਗੁਰਬਾਣੀ ਦਾ ਉਚਾਰਣ ਕਰਦੇ ਹਨ, ਮੈਂ ਉਨ੍ਹਾਂ ਨੂੰ ਆਪਣੀ ਆਤਮਾ ਅਰਪਣ ਕਰ ਦੇਵਾਂਗਾ।
I dedicate my mind to those Saints of the Lord, who chant the Word of the Guru's Bani with their mouths. ||2||
ਵਡਭਾਗੀ; ਹਰਿ ਸੰਤੁ ਮਿਲਾਇਆ ॥
vaddabhaagee; har sant milaaeaa |
ਪੂਰਨ ਚੰਗੇ ਨਸੀਬਾਂ ਰਾਹੀਂ, ਵਾਹਿਗੁਰੂ ਨੇ ਮੈਨੂੰ ਆਪਣੇ ਸਾਧੂ ਨਾਲ ਮਿਲਾ ਦਿੱਤਾ ਹੈ।
By great good fortune, the Lord has led me to meet His Saint.
ਗੁਰਿ ਪੂਰੈ; ਹਰਿ ਰਸੁ ਮੁਖਿ ਪਾਇਆ ॥
gur poorai; har ras mukh paaeaa |
ਪੂਰਨ-ਗੁਰਾਂ ਨੇ ਮੇਰੇ ਮੂੰਹ ਵਿੱਚ ਵਾਹਿਗੁਰੂ ਦਾ ਅੰਮ੍ਰਿਤ ਪਾ ਦਿੱਤਾ ਹੈ।
The Perfect Guru has placed the Sublime Essence of the Lord into my mouth.
ਭਾਗਹੀਨ. ਸਤਿਗੁਰੁ ਨਹੀ ਪਾਇਆ; ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ ॥੩॥
bhaagaheen. satigur nahee paaeaa; manamukh garabh joonee nit paudaa jeeo |3|
ਨਿਕਰਮਣ ਬੰਦਾ ਸੱਚੇ ਗੁਰਾਂ ਨੂੰ ਪ੍ਰਾਪਤ ਨਹੀਂ ਹੁੰਦਾ। ਪ੍ਰਤੀਕੂਲ ਪੁਰਸ਼ ਹਮੇਸ਼ਾਂ ਰਹਿਮ ਦੀਆਂ ਜੂਨੀਆਂ ਅੰਦਰ ਪ੍ਰਵੇਸ਼ ਕਰਦਾ ਹੈ।
The unfortunate ones do not find the True Guru; the self-willed manmukhs continually endure reincarnation through the womb. ||3||
ਆਪਿ ਦਇਆਲਿ; ਦਇਆ ਪ੍ਰਭਿ ਧਾਰੀ ॥
aap deaal; deaa prabh dhaaree |
ਮਿਹਰਬਾਨ ਸੁਆਮੀ ਨੇ ਆਪ ਹੀ ਰਹਿਮਤ ਕੀਤੀ ਹੈ,
God, the Merciful, has Himself bestowed His Mercy.
ਮਲੁ ਹਉਮੈ ਬਿਖਿਆ; ਸਭ ਨਿਵਾਰੀ ॥
mal haumai bikhiaa; sabh nivaaree |
ਅਤੇ ਉਸ ਨੇ ਹੰਕਾਰ ਦੀ ਸਾਰੀ ਜ਼ਹਿਰੀਲੀ ਮਲੀਨਤਾ ਲਾਹ ਸੁੱਟੀ ਹੈ।
He has totally removed the poisonous pollution of egotism.
ਨਾਨਕ. ਹਟ ਪਟਣ ਵਿਚਿ ਕਾਂਇਆ; ਹਰਿ ਲੈਂਦੇ ਗੁਰਮੁਖਿ ਸਉਦਾ ਜੀਉ ॥੪॥੫॥
naanak. hatt pattan vich kaaneaa; har lainde guramukh saudaa jeeo |4|5|
ਨਾਨਕ, ਗੁਰੂ-ਅਨੁਸਾਰੀ ਮਨੁੱਖੀ ਦੇਹਿ ਦੇ ਸ਼ਹਿਰ ਦੀਆਂ ਦੁਕਾਨਾਂ ਵਿਚੋਂ ਰੱਬ ਦੇ ਨਾਮ ਦਾ ਸੌਦਾ ਸੂਤ ਖਰੀਦਦੇ ਹਨ।
O Nanak, in the shops of the city of the human body, the Gurmukhs buy the merchandise of the Lord's Name. ||4||5||