ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad LA0

Shabad

Read the complete Shabad with available meanings.

ਸਿਰੀਰਾਗੁ ਮਹਲਾ ੧ ॥

sireeraag mahalaa 1 |

ਪੰਜਾਬੀ ਅਰਥ

ਸਿਰੀ ਰਾਗ, ਪਹਿਲੀ ਪਾਤਸ਼ਾਹੀ।

English meaning

Siree Raag, First Mehl:

ਜਪੁ ਤਪੁ ਸੰਜਮੁ ਸਾਧੀਐ; ਤੀਰਥਿ ਕੀਚੈ ਵਾਸੁ ॥

jap tap sanjam saadheeai; teerath keechai vaas |

ਪੰਜਾਬੀ ਅਰਥ

ਆਦਮੀ ਪਾਠ, ਤਪੱਸਿਆ ਤੇ ਸਵੈ-ਰੋਕ-ਥਾਮ ਪਿਆ ਕਰੇ ਅਤੇ ਯਾਤ੍ਰਾ ਅਸਥਾਨਾਂ ਤੇ ਨਿਵਾਸ ਕਰ ਲਵੇ।

English meaning

You may chant and meditate, practice austerities and self-restraint, and dwell at sacred shrines of pilgrimage;

ਪੁੰਨ ਦਾਨ ਚੰਗਿਆਈਆ; ਬਿਨੁ ਸਾਚੇ. ਕਿਆ ਤਾਸੁ ॥

pun daan changiaaeea; bin saache. kiaa taas |

ਪੰਜਾਬੀ ਅਰਥ

ਉਹ ਸਖ਼ਾਵਤਾ ਤੇ ਖ਼ੈਰਾਤਾਂ ਦੇਵੇ ਅਤੇ ਹੋਰ ਭਲੇ ਕੰਮ ਕਰੇ, ਪ੍ਰੰਤੂ ਸਤਿਪੁਰਖ ਦੇ ਬਾਝੋਂ ਉਸ ਨੂੰ ਕਿਸੇ ਦਾ ਕੀ ਲਾਭ ਹੈ?

English meaning

you may give donations to charity, and perform good deeds, but without the True One, what is the use of it all?

ਜੇਹਾ ਰਾਧੇ. ਤੇਹਾ ਲੁਣੈ; ਬਿਨੁ ਗੁਣ. ਜਨਮੁ ਵਿਣਾਸੁ ॥੧॥

jehaa raadhe. tehaa lunai; bin gun. janam vinaas |1|

ਪੰਜਾਬੀ ਅਰਥ

ਜੇਹੋ ਜੇਹਾ ਉਹ ਬੀਜਦਾ ਹੈ, ਉਹੋ ਜੇਹਾ ਵੱਢ ਲੈਂਦਾ ਹੈ। ਨੇਕੀ ਦੇ ਬਗੈਰ ਮਨੁੱਖੀ ਜੀਵਨ ਬੇ-ਫ਼ਾਇਦਾ ਬੀਤ ਜਾਂਦਾ ਹੈ।

English meaning

As you plant, so shall you harvest. Without virtue, this human life passes away in vain. ||1||

ਮੁੰਧੇ; ਗੁਣ ਦਾਸੀ ਸੁਖੁ ਹੋਇ ॥

mundhe; gun daasee sukh hoe |

ਪੰਜਾਬੀ ਅਰਥ

ਹੇ ਮੁਟਿਆਰ ਪਤਨੀਏ! ਨੇਕੀ ਦੇ ਬਾਂਦੀ ਹੋਣ ਦੁਆਰਾ ਖੁਸ਼ੀ ਪਰਾਪਤ ਹੁੰਦੀ ਹੈ।

English meaning

O young bride, be a slave to virtue, and you shall find peace.

ਅਵਗਣ ਤਿਆਗਿ ਸਮਾਈਐ; ਗੁਰਮਤਿ ਪੂਰਾ ਸੋਇ ॥੧॥ ਰਹਾਉ ॥

avagan tiaag samaaeeai; guramat pooraa soe |1| rahaau |

ਪੰਜਾਬੀ ਅਰਥ

ਜੋ ਗੁਰਾਂ ਦੀ ਸਿੱਖ-ਮਤ ਤਾਬੇ ਬੁਰਾਈਆਂ ਨੂੰ ਛੱਡ ਦਿੰਦੀ ਹੈ, ਉਹ ਪੂਰਨ ਪ੍ਰਭੂ ਅੰਦਰ ਲੀਨ ਹੋ ਜਾਂਦੀ ਹੈ। ਠਹਿਰਾਉ।

English meaning

Renouncing wrongful actions, following the Guru's Teachings, you shall be absorbed into the Perfect One. ||1||Pause||

ਵਿਣੁ ਰਾਸੀ ਵਾਪਾਰੀਆ; ਤਕੇ ਕੁੰਡਾ ਚਾਰਿ ॥

vin raasee vaapaareea; take kunddaa chaar |

ਪੰਜਾਬੀ ਅਰਥ

ਪੂੰਜੀ ਦੇ ਬਾਝੋਂ ਵਣਜਾਰਾ ਚੌਹੀਂ ਪਾਸੀਂ (ਵਿਅਰਥ) ਝਾਕਦਾ ਹੈ।

English meaning

Without capital, the trader looks around in all four directions.

ਮੂਲੁ. ਨ ਬੁਝੈ ਆਪਣਾ; ਵਸਤੁ ਰਹੀ ਘਰ ਬਾਰਿ ॥

mool. na bujhai aapanaa; vasat rahee ghar baar |

ਪੰਜਾਬੀ ਅਰਥ

ਉਹ ਮੂਲ-ਪ੍ਰਭੂ ਨੂੰ ਨਹੀਂ ਸਮਝਦਾ ਅਤੇ ਹਰੀ ਨਾਮ ਦਾ ਸੌਦਾ-ਸੂਤ, ਉਸ ਦੇ ਗ੍ਰਹਿ ਦੇ ਬੂਹੇ ਅੰਦਰ ਹੀ ਅਣ-ਲਭਿਆ ਰਹਿ ਜਾਂਦਾ ਹੈ।

English meaning

He does not understand his own origins; the merchandise remains within the door of his own house.

ਵਿਣੁ ਵਖਰ. ਦੁਖੁ ਅਗਲਾ; ਕੂੜਿ ਮੁਠੀ ਕੂੜਿਆਰਿ ॥੨॥

vin vakhar. dukh agalaa; koorr mutthee koorriaar |2|

ਪੰਜਾਬੀ ਅਰਥ

ਨਾਮ ਦੇ ਸੌਦੇ ਦੇ ਬਗ਼ੈਰ ਘਣੀ ਤਕਲਫ਼ਿ ਹੈ। ਝੂਠਾ ਪੁਰਸ਼ ਝੂਠ ਦੁਆਰਾ ਬਰਬਾਦ ਹੋ ਜਾਂਦਾ ਹੈ।

English meaning

Without this commodity, there is great pain. The false are ruined by falsehood. ||2||

ਲਾਹਾ ਅਹਿਨਿਸਿ ਨਉਤਨਾ; ਪਰਖੇ ਰਤਨੁ ਵੀਚਾਰਿ ॥

laahaa ahinis nautanaa; parakhe ratan veechaar |

ਪੰਜਾਬੀ ਅਰਥ

ਜੋ ਨਾਮ ਹੀਰੇ ਦਾ ਧਿਆਨ ਨਾਲ ਸਿਮਰਨ ਜਾਂ (ਜਾਂਚ-ਪਤੜਾਲ) ਕਰਦਾ ਹੈ, ਉਹ ਦਿਹੁੰ ਰੈਣ ਨਵੇ-ਨੁੱਕ ਲਾਭ ਉਠਾਉਂਦਾ ਹੈ।

English meaning

One who contemplates and appraises this Jewel day and night reaps new profits.

ਵਸਤੁ ਲਹੈ ਘਰਿ ਆਪਣੈ; ਚਲੈ ਕਾਰਜੁ ਸਾਰਿ ॥

vasat lahai ghar aapanai; chalai kaaraj saar |

ਪੰਜਾਬੀ ਅਰਥ

ਉਹ ਮਾਲ ਨੂੰ ਆਪਣੇ ਗ੍ਰਹਿ ਅੰਦਰ ਹੀ ਪਾ ਲੈਂਦਾ ਹੈ, ਅਤੇ ਆਪਣੇ ਕੰਮ ਨੂੰ ਰਾਸ ਕਰਕੇ ਕੂਚ ਕਰਦਾ ਹੈ।

English meaning

He finds the merchandise within his own home, and departs after arranging his affairs.

ਵਣਜਾਰਿਆ ਸਿਉ ਵਣਜੁ ਕਰਿ; ਗੁਰਮੁਖਿ ਬ੍ਰਹਮੁ ਬੀਚਾਰਿ ॥੩॥

vanajaariaa siau vanaj kar; guramukh braham beechaar |3|

ਪੰਜਾਬੀ ਅਰਥ

ਰੱਬ ਦੇ ਵਪਾਰੀਆਂ ਨਾਲ ਵਪਾਰ ਕਰ ਅਤੇ ਗੁਰਾਂ ਦੇ ਰਾਹੀਂ ਸਾਹਿਬ ਦਾ ਚਿੰਤਨ ਕਰ।

English meaning

So trade with the true traders, and as Gurmukh, contemplate God. ||3||

ਸੰਤਾਂ ਸੰਗਤਿ ਪਾਈਐ; ਜੇ ਮੇਲੇ ਮੇਲਣਹਾਰੁ ॥

santaan sangat paaeeai; je mele melanahaar |

ਪੰਜਾਬੀ ਅਰਥ

ਸਾਧ ਸੰਗਤ ਅੰਦਰ ਪ੍ਰਭੂ ਪਾਇਆ ਜਾਂਦਾ ਹੈ, ਜਦ ਮਿਲਾਵੁਣ ਵਾਲੇ, ਗੁਰੂ ਜੀ, ਬੰਦੇ ਨੂੰ ਉਸ ਨਾਲ ਮਿਲਾਉਂਦੇ ਹਨ।

English meaning

In the Society of the Saints, He is found, if the Uniter unites us.

ਮਿਲਿਆ ਹੋਇ. ਨ ਵਿਛੁੜੈ; ਜਿਸੁ ਅੰਤਰਿ ਜੋਤਿ ਅਪਾਰ ॥

miliaa hoe. na vichhurrai; jis antar jot apaar |

ਪੰਜਾਬੀ ਅਰਥ

ਜਿਸ ਦੇ ਅੰਤਰ ਆਤਮੇ ਸਾਹਿਬ ਦਾ ਬੇਅੰਤ ਪ੍ਰਕਾਸ਼ ਰੋਸ਼ਨ ਹੈ, ਉਹ ਉਸ ਨੂੰ ਮਿਲ ਪੈਦਾ ਹੈ ਅਤੇ ਮੁੜ ਜੂਦਾ ਨਹੀਂ ਹੁੰਦਾ।

English meaning

One whose heart is filled with His Infinite Light meets with Him, and shall never again be separated from Him.

ਸਚੈ ਆਸਣਿ ਸਚਿ ਰਹੈ; ਸਚੈ ਪ੍ਰੇਮ ਪਿਆਰ ॥੪॥

sachai aasan sach rahai; sachai prem piaar |4|

ਪੰਜਾਬੀ ਅਰਥ

ਸੱਚਾ ਹੈ ਟਿਕਾਣਾ ਐਸੇ ਪੁਰਸ਼ ਦਾ, ਜੋ ਸੱਚ ਅੰਦਰ ਨਿਵਾਸ ਰੱਖਦਾ ਹੈ ਅਤੇ ਸੱਚੇ ਸੁਆਮੀ ਨੂੰ ਮੁਹੱਬਤ ਤੇ ਉਲਫ਼ਤ ਕਰਦਾ ਹੈ।

English meaning

True is his position; he abides in Truth, with love and affection for the True One. ||4||

ਜਿਨੀ ਆਪੁ ਪਛਾਣਿਆ; ਘਰ ਮਹਿ ਮਹਲੁ ਸੁਥਾਇ ॥

jinee aap pachhaaniaa; ghar meh mehal suthaae |

ਪੰਜਾਬੀ ਅਰਥ

ਜੋ ਆਪਣੇ ਆਪ ਨੂੰ ਸਿੰਞਾਣਦੇ ਹਨ, ਉਹ ਆਪਣੇ ਗ੍ਰਹਿ (ਦਿਲ) ਦੇ ਸਰੇਸ਼ਟ ਥਾਂ ਵਿੱਚ ਹੀ ਸੁਆਮੀ ਦੇ ਮੰਦਰ ਨੂੰ ਪਾ ਲੈਂਦੇ ਹਨ।

English meaning

One who understands himself finds the Mansion of the Lord's Presence within his own home.

ਸਚੇ ਸੇਤੀ ਰਤਿਆ; ਸਚੋ ਪਲੈ ਪਾਇ ॥

sache setee ratiaa; sacho palai paae |

ਪੰਜਾਬੀ ਅਰਥ

ਸਤਿਨਾਮ ਨਾਲ ਰੰਗੀਜਣ ਦੁਆਰਾ ਸਤਿਪੁਰਖ ਪਰਾਪਤ ਹੋ ਜਾਂਦਾ ਹੈ।

English meaning

Imbued with the True Lord, Truth is gathered in.

ਤਿ੍ਰਭਵਣਿ. ਸੋ ਪ੍ਰਭੁ ਜਾਣੀਐ; ਸਾਚੋ ਸਾਚੈ ਨਾਇ ॥੫॥

tribhavan. so prabh jaaneeai; saacho saachai naae |5|

ਪੰਜਾਬੀ ਅਰਥ

ਉਹ ਸਾਹਿਬ ਤਿੰਨਾਂ ਜਹਾਨਾਂ ਅੰਦਰ ਜਾਣਿਆ ਜਾਂਦਾ ਹੈ। ਸੱਚਾ ਹੈ ਨਾਮ ਸੱਚੇ ਸਾਹਿਬ ਦਾ।

English meaning

God is known throughout the three worlds. True is the Name of the True One. ||5||

ਸਾ ਧਨ ਖਰੀ ਸੁਹਾਵਣੀ; ਜਿਨਿ ਪਿਰੁ ਜਾਤਾ ਸੰਗਿ ॥

saa dhan kharee suhaavanee; jin pir jaataa sang |

ਪੰਜਾਬੀ ਅਰਥ

ਬਹੁਤ ਸੋਹਣੀ ਹੈ ਉਹ ਵਹੁਟੀ ਜਿਹੜੀ ਆਪਣੇ ਪ੍ਰੀਤਮ ਨੂੰ ਆਪਣੇ ਨਾਲ (ਹਿਰਦੇ ਅੰਦਰ) ਸਮਝਦੀ ਹੈ।

English meaning

The wife who knows that her Husband Lord is always with her is very beautiful.

ਮਹਲੀ ਮਹਲਿ ਬੁਲਾਈਐ; ਸੋ ਪਿਰੁ ਰਾਵੇ ਰੰਗਿ ॥

mahalee mehal bulaaeeai; so pir raave rang |

ਪੰਜਾਬੀ ਅਰਥ

ਐਸੀ ਪਤਨੀ ਮੰਦਰ ਵਿੱਚ ਸੱਦੀ ਜਾਂਦੀ ਹੈ ਅਤੇ ਕੰਤ ਉਸ ਨੂੰ ਪ੍ਰੀਤ ਅੰਦਰ ਮਾਣਦਾ ਹੈ।

English meaning

The soul-bride is called to the Mansion of the His Presence, and her Husband Lord ravishes her with love.

ਸਚਿ ਸੁਹਾਗਣਿ ਸਾ ਭਲੀ; ਪਿਰਿ ਮੋਹੀ ਗੁਣ ਸੰਗਿ ॥੬॥

sach suhaagan saa bhalee; pir mohee gun sang |6|

ਪੰਜਾਬੀ ਅਰਥ

ਉਹੀ ਸੱਚੀ ਮੁੱਚੀ ਖੁਸ਼ ਤੇ ਨੇਕ ਵਹੁਟੀ ਹੈ ਜਿਹੜੀ ਆਪਣੇ ਪਿਆਰੇ ਪਤੀ ਦੀਆਂ ਉਤਕ੍ਰਿਸ਼ਟਤਾਈਆਂ ਨਾਲ ਫ਼ਰੇਫ਼ਤਾ ਹੋਈ ਹੈ।

English meaning

The happy soul-bride is true and good; she is fascinated by the Glories of her Husband Lord. ||6||

ਭੂਲੀ ਭੂਲੀ ਥਲਿ ਚੜਾ; ਥਲਿ ਚੜਿ ਡੂਗਰਿ ਜਾਉ ॥

bhoolee bhoolee thal charraa; thal charr ddoogar jaau |

ਪੰਜਾਬੀ ਅਰਥ

ਘੁੱਸ ਤੇ ਭੁਲ ਕੇ ਮੈਂ ਉਚੇ ਮੈਦਾਨ ਤੇ ਚੜ੍ਹਕੇ ਮੈਂ ਪਹਾੜ ਉਤੇ ਜਾਂਦੀ ਹਾਂ।

English meaning

Wandering around and making mistakes, I climb the plateau; having climbed the plateau, I go up the mountain.

ਬਨ ਮਹਿ ਭੂਲੀ ਜੇ ਫਿਰਾ; ਬਿਨੁ ਗੁਰ. ਬੂਝ ਨ ਪਾਉ ॥

ban meh bhoolee je firaa; bin gur. boojh na paau |

ਪੰਜਾਬੀ ਅਰਥ

ਰਾਹੋਂ ਘੁੱਸ ਕੇ, ਜੇਕਰ ਮੈਂ ਜੰਗਲ ਆਦਿ ਵਿੱਚ ਭਟਕਦੀ ਫਿਰਾਂ, ਤਾਂ ਗੁਰਾਂ ਦੇ ਬਗ਼ੈਰ ਮੈਨੂੰ ਸਮਝ (ਪਈਂ) ਪਰਾਪਤ ਨਹੀਂ ਹੋਣੀ।

English meaning

But now I have lost my way, and I am wandering around in the forest; without the Guru, I do not understand.

ਨਾਵਹੁ ਭੂਲੀ ਜੇ ਫਿਰਾ; ਫਿਰਿ ਫਿਰਿ ਆਵਉ ਜਾਉ ॥੭॥

naavahu bhoolee je firaa; fir fir aavau jaau |7|

ਪੰਜਾਬੀ ਅਰਥ

ਜੇਕਰ ਹਰੀ ਨਾਮ ਨੂੰ ਭੁਲਾ ਕੇ ਮੈਂ ਤੁਰੀ ਫਿਰਾਂ ਤਾਂ ਮੈਂ ਮੁੜ ਮੁੜ ਕੇ ਆਉਂਦੀ ਤੇ ਜਾਂਦੀ ਰਹਾਂਗੀ।

English meaning

If I wander around forgetting God's Name, I shall continue coming and going in reincarnation, over and over again. ||7||

ਪੁਛਹੁ ਜਾਇ ਪਧਾਊਆ; ਚਲੇ ਚਾਕਰ ਹੋਇ ॥

puchhahu jaae padhaaooaa; chale chaakar hoe |

ਪੰਜਾਬੀ ਅਰਥ

ਜਾ ਕੇ ਰਾਹੀਆਂ ਕੋਲੋਂ ਪਤਾ ਕਰ ਲਓ ਜੋ ਸਾਹਿਬ ਦੇ ਗੋਲੇ ਹੋ ਕੇ ਉਸ ਦੇ ਰਸਤੇ ਟੁਰਦੇ ਹਨ।

English meaning

Go and ask the travellers, how to walk on the Path as His slave.

ਰਾਜਨੁ ਜਾਣਹਿ ਆਪਣਾ; ਦਰਿ ਘਰਿ. ਠਾਕ ਨ ਹੋਇ ॥

raajan jaaneh aapanaa; dar ghar. tthaak na hoe |

ਪੰਜਾਬੀ ਅਰਥ

ਉਹ ਵਾਹਿਗੁਰੂ ਨੂੰ ਆਪਣਾ ਪਾਤਸ਼ਾਹ ਤਸੱਵਰ ਕਰਦੇ ਹਨ ਅਤੇ ਉਨ੍ਹਾਂ ਨੂੰ ਉਸਦੇ ਮਹਿਲ ਦੇ ਬੂਹੇ ਤੇ ਰੋਕਿਆ ਨਹੀਂ ਜਾਂਦਾ।

English meaning

They know the Lord to be their King, and at the Door to His Home, their way is not blocked.

ਨਾਨਕ. ਏਕੋ ਰਵਿ ਰਹਿਆ; ਦੂਜਾ. ਅਵਰੁ ਨ ਕੋਇ ॥੮॥੬॥

naanak. eko rav rahiaa; doojaa. avar na koe |8|6|

ਪੰਜਾਬੀ ਅਰਥ

ਨਾਨਕ, ਇਕ ਸੁਆਮੀ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ, ਹੋਰ ਕੋਈ ਦੂਸਰਾ ਮੂਲੋਂ ਹੀ ਨਹੀਂ।

English meaning

O Nanak, the One is pervading everywhere; there is no other at all. ||8||6||