ਪਉੜੀ ॥
paurree |
ਪਉੜੀ।
Pauree:
Read the complete Shabad with available meanings.
ਪਉੜੀ ॥
paurree |
ਪਉੜੀ।
Pauree:
ਖਸਮੈ ਕੈ ਦਰਬਾਰਿ; ਢਾਢੀ ਵਸਿਆ ॥
khasamai kai darabaar; dtaadtee vasiaa |
ਸਾਹਿਬ ਦੀ ਦਰਗਾਹ ਅੰਦਰ ਭੱਟ ਵੱਸਦਾ ਹੈ।
In the Court of the Lord and Master, His minstrels dwell.
ਸਚਾ ਖਸਮੁ ਕਲਾਣਿ; ਕਮਲੁ ਵਿਗਸਿਆ ॥
sachaa khasam kalaan; kamal vigasiaa |
ਸੱਚੇ ਮਾਲਕ ਦੀ ਮਹਿਮਾ ਗਾਇਨ ਕਰਨ ਦੁਆਰਾ ਉਸ ਦਾ ਦਿਲ ਕੰਵਲ ਖਿੜ ਜਾਂਦਾ ਹੈ।
Singing the Praises of their True Lord and Master, the lotuses of their hearts have blossomed forth.
ਖਸਮਹੁ ਪੂਰਾ ਪਾਇ; ਮਨਹੁ ਰਹਸਿਆ ॥
khasamahu pooraa paae; manahu rahasiaa |
ਮਾਲਕ ਪਾਸੋਂ ਪੂਰਨ ਗਿਆਤ ਪ੍ਰਾਪਤ ਕਰਨ ਦੁਆਰਾ ਆਪਣੇ ਚਿੱਤ ਵਿੱਚ ਉਹ ਪਰਮ ਪਰਸੰਨ ਹੋ ਗਿਆ ਹੈ।
Obtaining their Perfect Lord and Master, their minds are transfixed with ecstasy.
ਦੁਸਮਨ ਕਢੇ ਮਾਰਿ; ਸਜਣ ਸਰਸਿਆ ॥
dusaman kadte maar; sajan sarasiaa |
ਵੈਰੀ ਮਾਰ ਕੁੱਟ ਕੇ ਪਰੇ ਹਟਾ ਦਿੱਤੇ ਹਨ, ਸੋ ਮਿਤ੍ਰ ਖੁਸ਼ ਹੋ ਗਏ ਹਨ।
Their enemies have been driven out and subdued, and their friends are very pleased.
ਸਚਾ ਸਤਿਗੁਰੁ ਸੇਵਨਿ; ਸਚਾ ਮਾਰਗੁ ਦਸਿਆ ॥
sachaa satigur sevan; sachaa maarag dasiaa |
ਸਹੀ ਰਸਤਾ ਉਹਨਾ ਨੂੰ ਦਿਖਾਲ ਦਿੱਤਾ ਜਾਂਦਾ ਹੈ, ਜੋ ਸੱਚੇ ਸਤਿਗੁਰਾਂ ਦੀ ਟਹਿਲ ਕਮਾਉਂਦੇ ਹਨ।
Those who serve the Truthful True Guru are shown the True Path.
ਸਚਾ ਸਬਦੁ ਬੀਚਾਰਿ; ਕਾਲੁ ਵਿਧਉਸਿਆ ॥
sachaa sabad beechaar; kaal vidhausiaa |
ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ, ਮੌਤ ਦਾ ਡਰ ਮਿਟ ਜਾਂਦਾ ਹੈ।
Reflecting on the True Word of the Shabad, death is overcome.
ਢਾਢੀ ਕਥੇ ਅਕਥੁ; ਸਬਦਿ ਸਵਾਰਿਆ ॥
dtaadtee kathe akath; sabad savaariaa |
ਜੱਸ ਕਰਨ ਵਾਲਾ ਅਕਹਿ ਸੁਆਮੀ ਦਾ ਉਚਾਰਣ ਕਰਦਾ ਹੈ ਅਤੇ ਉਸ ਦੇ ਨਾਮ ਨਾਲ ਸ਼ਿਗਾਰਿਆ ਗਿਆ ਹੈ।
Speaking the Unspoken Speech of the Lord, one is adorned with the Word of His Shabad.
ਨਾਨਕ. ਗੁਣ ਗਹਿ ਰਾਸਿ; ਹਰਿ ਜੀਉ ਮਿਲੇ ਪਿਆਰਿਆ ॥੨੩॥
naanak. gun geh raas; har jeeo mile piaariaa |23|
ਨੇਕੀ ਦੀ ਪੂੰਜੀ ਨੂੰ ਘੁੱਟ ਕੇ ਫੜ ਰੱਖਣ ਦੁਆਰਾ ਨਾਨਕ ਨੇ ਪੂਜਯ ਪ੍ਰੀਤਮ ਪ੍ਰਭੂ ਨੂੰ ਭੇਟ ਲਿਆ ਹੈ।
Nanak holds tight to the Treasure of Virtue, and meets with the Dear, Beloved Lord. ||23||