ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
The Lord is One and He can be attained through the grace of the true Guru.
Read the complete Shabad with available meanings.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
The Lord is One and He can be attained through the grace of the true Guru.
ਜਾਪੁ ॥
jaap |
ਜਾਪੁ:
Name of the Bani : Japu Sahib
ਸ੍ਰੀ ਮੁਖਵਾਕ ਪਾਤਿਸਾਹੀ ੧੦ ॥
sree mukhavaak paatisaahee 10 |
ਦਸਮ ਗੁਰੂ ਜੀ ਦੇ ਮੁਖ ਤੋਂ ਉਚਾਰੀ ਹੋਈ:
The sacred utterance of The Tenth Sovereign:
ਛਪੈ ਛੰਦ ॥ ਤ੍ਵ ਪ੍ਰਸਾਦਿ ॥
chhapai chhand | tv prasaad |
ਛਪੈ ਛੰਦ: ਤੇਰੀ ਕ੍ਰਿਪਾ ਨਾਲ:
CHHAPAI STANZA. BY THY GRACE
ਚੱਕ੍ਰ ਚਿਹਨ ਅਰੁ ਬਰਨ; ਜਾਤਿ ਅਰੁ ਪਾਤਿ ਨਹਿਨ ਜਿਹ ॥
chakr chihan ar baran; jaat ar paat nahin jih |
ਜਿਸ ਦਾ ਕੋਈ ਚਿੰਨ੍ਹ, ਚਕ੍ਰ, ਵਰਨ, ਜਾਤਿ ਅਤੇ ਗੋਤ ਨਹੀਂ ਹੈ,
He who is without mark or sign, He who is without caste or line.
ਰੂਪ ਰੰਗ ਅਰੁ ਰੇਖ ਭੇਖ; ਕੋਊ ਕਹਿ ਨ ਸਕਤ ਕਿਹ ॥
roop rang ar rekh bhekh; koaoo keh na sakat kih |
ਅਤੇ ਜਿਸ ਦੇ ਰੂਪ, ਰੰਗ, ਰੇਖ, ਭੇਖ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ (ਕਿ ਉਹ) ਕਿਹੋ ਜਿਹਾ ਹੈ।
He who is without colour or form, and without any distinctive norm.
ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿੱਜੈ ॥
achal moorat anbhau prakaas amitoj kahijai |
(ਉਸ ਨੂੰ) ਅਚਲ ਸਰੂਪੀ, ਸੁਤਹ ਗਿਆਨ ਦਾ ਪ੍ਰਕਾਸ਼ਕ ਅਤੇ ਅਮਿਤ ਸ਼ਕਤੀ ਵਾਲਾ ਕਿਹਾ ਜਾਂਦਾ ਹੈ।
He who is without limit and motion, All effulgence, non-descript Ocean.
ਕੋਟਿ ਇੰਦ੍ਰ ਇੰਦ੍ਰਾਣ; ਸਾਹੁ ਸਾਹਾਣਿ ਗਣਿਜੈ ॥
kott indr indraan; saahu saahaan ganijai |
(ਉਹ ਪਰਮ ਸੱਤਾ) ਕਰੋੜਾਂ ਇੰਦਰਾਂ ਦਾ ਇੰਦਰ ਅਤੇ ਸ਼ਾਹਾਂ ਦਾ ਸ਼ਾਹ ਗਿਣਿਆ ਜਾਂਦਾ ਹੈ।
The Lord of millions of Indras and kings, the Master of all worlds and beings.
ਤਿ੍ਰਭਵਣ ਮਹੀਪ, ਸੁਰ, ਨਰ, ਅਸੁਰ; ਨੇਤ ਨੇਤ ਬਨ ਤਿ੍ਰਣ ਕਹਤ ॥
tribhavan maheep, sur, nar, asur; net net ban trin kehat |
(ਉਸ ਨੂੰ) ਤਿੰਨ ਲੋਕਾਂ (ਸੁਅਰਗ, ਮਾਤ ਅਤੇ ਪਾਤਾਲ) ਦੇ ਰਾਜੇ, ਦੇਵਤੇ, ਮਨੁੱਖ, ਦੈਂਤ ਅਤੇ ਬਨਾਂ ਦੇ ਤਿਨਕੇ ਵੀ ਬੇਅੰਤ ਬੇਅੰਤ ਕਹਿੰਦੇ ਹਨ।
Each twig of the foliage proclaims: “Not this Thou art.”
ਤਵ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤਿ ॥੧॥
tav sarab naam kathai kavan, karam naam baranat sumat |1|
(ਹੇ ਪ੍ਰਭੂ!) ਤੇਰੇ ਸਾਰੇ ਨਾਂਵਾਂ ਦਾ ਕਥਨ ਕੌਣ ਕਰ ਸਕਦਾ ਹੈ? (ਬਸ ਤੇਰੇ ਕੁਝ ਕੁ) ਕਰਮਾਚਾਰੀ (ਉਪਕਾਰੀ) ਨਾਂਵਾਂ ਦਾ ਚੰਗੀ ਮਤ ਵਾਲਿਆਂ ਨੇ ਵਰਣਨ ਕੀਤਾ ਹੈ ॥੧॥
All Thy Names cannot be told. One doth impart Thy Action-Name with benign heart.1.