ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad K0V

Shabad

Read the complete Shabad with available meanings.

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀਂ।

English meaning

Gauree, Fifth Mehl:

ਗੁਰ ਜੀ ਕੇ; ਦਰਸਨ ਕਉ ਬਲਿ ਜਾਉ ॥

gur jee ke; darasan kau bal jaau |

ਪੰਜਾਬੀ ਅਰਥ

ਮੈਂ ਪੂਜਯ ਗੁਰਾਂ ਦੇ ਦੀਦਾਰ ਉਤੇ ਕੁਰਬਾਨ ਜਾਂਦਾ ਹਾਂ।

English meaning

I am a sacrifice to the Blessed Vision of the Guru's Darshan.

ਜਪਿ ਜਪਿ ਜੀਵਾ; ਸਤਿਗੁਰ ਨਾਉ ॥੧॥

jap jap jeevaa; satigur naau |1|

ਪੰਜਾਬੀ ਅਰਥ

ਸੱਚੇ ਗੁਰਾਂ ਦਾ ਨਾਮ ਇਕ ਰਸ ਉਚਾਰਨ ਕਰਨ ਦੁਆਰਾ ਮੈਂ ਜੀਊਂਦਾ ਹਾਂ।

English meaning

Chanting and meditating on the Name of the True Guru, I live. ||1||

ਪਾਰਬ੍ਰਹਮ ਪੂਰਨ ਗੁਰਦੇਵ ॥

paarabraham pooran guradev |

ਪੰਜਾਬੀ ਅਰਥ

ਹੇ ਮੇਰੇ ਪ੍ਰਭੂ-ਸਰੂਪ, ਪੂਰੇ ਅਤੇ ਪ੍ਰਕਾਸ਼ਵਾਨ ਗੁਰੂ,

English meaning

O Supreme Lord God, O Perfect Divine Guru,

ਕਰਿ ਕਿਰਪਾ; ਲਾਗਉ ਤੇਰੀ ਸੇਵ ॥੧॥ ਰਹਾਉ ॥

kar kirapaa; laagau teree sev |1| rahaau |

ਪੰਜਾਬੀ ਅਰਥ

ਰਹਿਮਤ ਧਾਰ ਤਾਂ ਜੋ ਮੈਂ ਤੇਰੀ ਚਾਕਰੀ ਅੰਦਰ ਜੁਟ ਜਾਵਾਂ। ਠਹਿਰਾਉ।

English meaning

show mercy to me, and commit me to Your service. ||1||Pause||

ਚਰਨ ਕਮਲ; ਹਿਰਦੈ ਉਰ ਧਾਰੀ ॥

charan kamal; hiradai ur dhaaree |

ਪੰਜਾਬੀ ਅਰਥ

ਗੁਰਾਂ ਦੇ ਕੇਵਲ ਰੂਪੀ ਚਰਨ ਮੈਂ ਆਪਣੇ ਮਨ ਤੇ ਦਿਲ ਨਾਲ ਲਾਈ ਰਖਦਾ ਹਾਂ।

English meaning

I enshrine His Lotus Feet within my heart.

ਮਨ ਤਨ ਧਨ; ਗੁਰ ਪ੍ਰਾਨ ਅਧਾਰੀ ॥੨॥

man tan dhan; gur praan adhaaree |2|

ਪੰਜਾਬੀ ਅਰਥ

ਮੈਂ ਆਪਣੀ ਆਤਮਾ ਦੇਹਿ ਅਤੇ ਦੌਲਤ ਆਪਣੀ ਜਿੰਦ ਜਾਨ ਦੇ ਆਸਰੇ ਗੁਰਾਂ ਨੂੰ ਸਮਰਪਨ ਕਰਦਾ ਹਾਂ।

English meaning

I offer my mind, body and wealth to the Guru, the Support of the breath of life. ||2||

ਸਫਲ ਜਨਮੁ; ਹੋਵੈ ਪਰਵਾਣੁ ॥

safal janam; hovai paravaan |

ਪੰਜਾਬੀ ਅਰਥ

ਮੇਰਾ ਜੀਵਨ ਲਾਭਦਾਇਕ ਅਤੇ ਮਕਬੂਲ ਹੋ ਗਿਆ ਹੈ,

English meaning

My life is prosperous, fruitful and approved;

ਗੁਰੁ ਪਾਰਬ੍ਰਹਮੁ; ਨਿਕਟਿ ਕਰਿ ਜਾਣੁ ॥੩॥

gur paarabraham; nikatt kar jaan |3|

ਪੰਜਾਬੀ ਅਰਥ

ਪਰਮ ਪ੍ਰਭੂ, ਗੁਰਾਂ ਨੂੰ ਆਪਣੇ ਨੇੜੇ ਕਰ ਕੇ ਸਮਝਣ ਨਾਲ।

English meaning

I know that the Guru, the Supreme Lord God, is near me. ||3||

ਸੰਤ ਧੂਰਿ; ਪਾਈਐ ਵਡਭਾਗੀ ॥

sant dhoor; paaeeai vaddabhaagee |

ਪੰਜਾਬੀ ਅਰਥ

ਬਹੁਤ ਚੰਗੇ ਨਸੀਬਾਂ ਰਾਹੀਂ ਸਾਧੂਆਂ ਦੇ ਚਰਨਾਂ ਦੀ ਖਾਕ ਪਰਾਪਤ ਹੁੰਦੀ ਹੈ।

English meaning

By great good fortune, I have obtained the dust of the feet of the Saints.

ਨਾਨਕ ਗੁਰ ਭੇਟਤ; ਹਰਿ ਸਿਉ ਲਿਵ ਲਾਗੀ ॥੪॥੭੦॥੧੩੯॥

naanak gur bhettat; har siau liv laagee |4|70|139|

ਪੰਜਾਬੀ ਅਰਥ

ਨਾਨਕ ਗੁਰਾਂ ਨੂੰ ਮਿਲ ਪੈਣ ਦੁਆਰਾ, ਵਾਹਿਗੁਰੂ ਨਾਲ ਪ੍ਰੀਤ ਪੈ ਜਾਂਦੀ ਹੈ।

English meaning

O Nanak, meeting the Guru, I have fallen in love with the Lord. ||4||70||139||