ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad JTN

Shabad

Read the complete Shabad with available meanings.

ਸਿਰੀਰਾਗੁ ਮਹਲ ੧ ॥

sireeraag mehal 1 |

ਪੰਜਾਬੀ ਅਰਥ

ਸਿਰੀ ਰਾਗ, ਪਹਿਲੀ ਪਾਤਸ਼ਾਹੀ।

English meaning

Siree Raag, First Mehl:

ਤਨੁ ਜਲਿ ਬਲਿ. ਮਾਟੀ ਭਇਆ; ਮਨੁ ਮਾਇਆ ਮੋਹਿ ਮਨੂਰੁ ॥

tan jal bal. maattee bheaa; man maaeaa mohi manoor |

ਪੰਜਾਬੀ ਅਰਥ

ਸਰੀਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ ਅਤੇ ਮੋਹਨੀ ਦੀ ਮੁਹੱਬਤ ਕਾਰਨ ਮਨੂਏ ਨੂੰ ਵਿਕਾਰ ਦਾ ਜੰਗਾਲ ਲੱਗ ਗਿਆ ਹੈ।

English meaning

The body is burnt to ashes; by its love of Maya, the mind is rusted through.

ਅਉਗਣ. ਫਿਰਿ ਲਾਗੂ ਭਏ; ਕੂਰਿ ਵਜਾਵੈ ਤੂਰੁ ॥

aaugan. fir laagoo bhe; koor vajaavai toor |

ਪੰਜਾਬੀ ਅਰਥ

ਬਦੀਆਂ ਤਦ ਵੈਰੀ ਹੋ ਜਾਂਦੀਆਂ ਹਨ ਅਤੇ ਝੂਠ (ਖੁਸ਼ੀ ਵਿੱਚ) ਤੂਰੁ ਬਿਗਲ ਵਜਾਉਂਦਾ ਹੈ।

English meaning

Demerits become one's enemies, and falsehood blows the bugle of attack.

ਬਿਨੁ ਸਬਦੈ. ਭਰਮਾਈਐ; ਦੁਬਿਧਾ ਡੋਬੇ ਪੂਰੁ ॥੧॥

bin sabadai. bharamaaeeai; dubidhaa ddobe poor |1|

ਪੰਜਾਬੀ ਅਰਥ

ਨਾਮ ਦੇ ਬਾਝੋਂ ਬੰਦਾ (ਆਵਾਗਉਣ ਅੰਦਰ) ਧੱਕਿਆ ਜਾਂਦਾ ਹੈ। ਦਵੈਤ-ਭਾਵ ਨੇ ਬੰਦਿਆਂ ਦੇ ਸਮੁਦਾਇ ਗਰਕ ਕਰ ਛੱਡੇ ਹਨ।

English meaning

Without the Word of the Shabad, people wander lost in reincarnation. Through the love of duality, multitudes have been drowned. ||1||

ਮਨ ਰੇ; ਸਬਦਿ ਤਰਹੁ ਚਿਤੁ ਲਾਇ ॥

man re; sabad tarahu chit laae |

ਪੰਜਾਬੀ ਅਰਥ

ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੁ ਦੇ ਨਾਮ ਨਾਲ ਕਿਰਤੀ ਜੋੜਨ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗੀ।

English meaning

O mind, swim across, by focusing your consciousness on the Shabad.

ਜਿਨਿ ਗੁਰਮੁਖਿ ਨਾਮੁ. ਨ ਬੂਝਿਆ; ਮਰਿ ਜਨਮੈ ਆਵੈ ਜਾਇ ॥੧॥ ਰਹਾਉ ॥

jin guramukh naam. na boojhiaa; mar janamai aavai jaae |1| rahaau |

ਪੰਜਾਬੀ ਅਰਥ

ਜਿਨ੍ਹਾਂ ਨੇ ਗੁਰਾਂ ਦੁਆਰਾ ਹਰੀ ਨਾਮ ਨੂੰ ਨਹੀਂ ਸਮਝਿਆ, ਉਹ ਮਰ ਕੇ ਮੁੜ ਜੰਮਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ। ਠਹਿਰਾਉ।

English meaning

Those who do not become Gurmukh do not understand the Naam; they die, and continue coming and going in reincarnation. ||1||Pause||

ਤਨੁ ਸੂਚਾ ਸੋ ਆਖੀਐ; ਜਿਸੁ ਮਹਿ ਸਾਚਾ ਨਾਉ ॥

tan soochaa so aakheeai; jis meh saachaa naau |

ਪੰਜਾਬੀ ਅਰਥ

ਜਿਸ ਦੇਹ ਅੰਦਰ ਸਤਿਨਾਮ ਵਸਦਾ ਹੈ, ਉਹ ਪਵਿੱਤਰ ਕਹੀ ਜਾਂਦੀ ਹੈ।

English meaning

That body is said to be pure, in which the True Name abides.

ਭੈ ਸਚਿ ਰਾਤੀ ਦੇਹੁਰੀ; ਜਿਹਵਾ ਸਚੁ ਸੁਆਉ ॥

bhai sach raatee dehuree; jihavaa sach suaau |

ਪੰਜਾਬੀ ਅਰਥ

(ਪ੍ਰਾਣੀ) ਜਿਸ ਦੀ ਦੇਹਿ ਸਤਿਪਰਖ ਦੇ ਡਰ ਨਾਲ ਰੰਗੀ ਹੋਈ ਹੈ ਤੇ ਜਿਸ ਦੀ ਜੀਭ ਸੱਚਾਈ ਦਾ ਸੁਆਦ ਮਾਣਦੀ ਹੈ,

English meaning

One whose body is imbued with the Fear of the True One, and whose tongue savors Truthfulness,

ਸਚੀ ਨਦਰਿ ਨਿਹਾਲੀਐ; ਬਹੁੜਿ. ਨ ਪਾਵੈ ਤਾਉ ॥੨॥

sachee nadar nihaaleeai; bahurr. na paavai taau |2|

ਪੰਜਾਬੀ ਅਰਥ

ਉਸ ਨੂੰ ਹਰੀ ਦੀ ਸੱਚੀ ਨਿਗ੍ਹਾ ਨਿਹਾਲ ਕਰ ਦਿੰਦੀ ਹੈ ਤੇ ਉਸ ਨੂੰ ਮੁੜ ਕੇ ਪਾਪਾਂ ਦਾ ਸੇਕ ਨਹੀਂ ਲੱਗਦਾ।

English meaning

is brought to ecstasy by the True Lord's Glance of Grace. That person does not have to go through the fire of the womb again. ||2||

ਸਾਚੇ ਤੇ. ਪਵਨਾ ਭਇਆ; ਪਵਨੈ ਤੇ ਜਲੁ ਹੋਇ ॥

saache te. pavanaa bheaa; pavanai te jal hoe |

ਪੰਜਾਬੀ ਅਰਥ

ਸੱਚੇ ਸੁਆਮੀ ਤੋਂ ਹਵਾ ਹੋਈ ਅਤੇ ਹਵਾ ਤੋਂ ਪਾਣੀ ਬਣਿਆ।

English meaning

From the True Lord came the air, and from the air came water.

ਜਲ ਤੇ ਤਿ੍ਰਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥

jal te tribhavan saajiaa; ghatt ghatt jot samoe |

ਪੰਜਾਬੀ ਅਰਥ

ਪਾਣੀ ਤੋਂ ਵਾਹਿਗੁਰੂ ਨੇ ਤਿੰਨ ਜਹਾਨ ਪੈਦਾ ਕੀਤੇ ਅਤੇ ਹਰ ਦਿਲ ਅੰਦਰ ਉਸ ਨੇ ਆਪਣਾ ਨੂਰ ਫੂਕਿਆ।

English meaning

From water, He created the three worlds; in each and every heart He has infused His Light.

ਨਿਰਮਲੁ. ਮੈਲਾ ਨਾ ਥੀਐ; ਸਬਦਿ ਰਤੇ ਪਤਿ ਹੋਇ ॥੩॥

niramal. mailaa naa theeai; sabad rate pat hoe |3|

ਪੰਜਾਬੀ ਅਰਥ

ਪਵਿੱਤ੍ਰ ਪ੍ਰਭੂ, ਅਪਵਿੱਤ੍ਰ ਨਹੀਂ ਹੁੰਦਾ। ਜੋ ਨਾਮ ਨਾਲ ਰੰਗੀਜਾ ਹੈ, ਉਹ ਇੱਜ਼ਤ ਪਾਉਂਦਾ ਹੈ।

English meaning

The Immaculate Lord does not become polluted. Attuned to the Shabad, honor is obtained. ||3||

ਇਹੁ ਮਨੁ ਸਾਚਿ ਸੰਤੋਖਿਆ; ਨਦਰਿ ਕਰੇ ਤਿਸੁ ਮਾਹਿ ॥

eihu man saach santokhiaa; nadar kare tis maeh |

ਪੰਜਾਬੀ ਅਰਥ

ਵਾਹਿਗੁਰੂ ਉਸ (ਉਤੇ) ਜਾਂ (ਵਿੱਚ) ਮਿਹਰ ਧਾਰਦਾ ਹੈ। ਜਿਸ ਦੀ ਇਹ ਆਤਮਾ ਸੱਚਾਈ ਨਾਲ ਸੰਤੁਸ਼ਟ ਹੋਈ ਹੈ।

English meaning

One whose mind is contented with Truthfulness, is blessed with the Lord's Glance of Grace.

ਪੰਚ ਭੂਤ. ਸਚਿ ਭੈ ਰਤੇ; ਜੋਤਿ ਸਚੀ ਮਨ ਮਾਹਿ ॥

panch bhoot. sach bhai rate; jot sachee man maeh |

ਪੰਜਾਬੀ ਅਰਥ

ਉਸ ਦਾ ਪੰਜਾਂ ਤੱਤਾਂ (ਦਾ ਸਰੀਰ) ਤਦ ਸਤਿਪੁਰਖ ਦੇ ਡਰ ਵਿੱਚ ਰੰਗਿਆ ਜਾਂਦਾ ਹੈ ਅਤੇ ਸੱਚੀ ਰੋਸ਼ਨੀ ਉਸ ਦੇ ਅੰਤਰ ਆਤਮੇ ਚਮਕਦੀ ਹੈ।

English meaning

The body of the five elements is dyed in the Fear of the True One; the mind is filled with the True Light.

ਨਾਨਕ. ਅਉਗਣ ਵੀਸਰੇ; ਗੁਰਿ ਰਾਖੇ. ਪਤਿ ਤਾਹਿ ॥੪॥੧੫॥

naanak. aaugan veesare; gur raakhe. pat taeh |4|15|

ਪੰਜਾਬੀ ਅਰਥ

ਨਾਨਕ, ਉਹ ਪਾਪਾਂ ਨੂੰ ਭੁਲਾ (ਤਜ) ਦਿੰਦਾ ਹੈ, ਅਤੇ ਗੁਰੂ ਜੀ ਉਸ ਦੀ ਇਜ਼ਤ ਬਰਕਰਾਰ ਰਖਦੇ ਹੈਨ।

English meaning

O Nanak, your demerits shall be forgotten; the Guru shall preserve your honor. ||4||15||