ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad JG6

Shabad

Read the complete Shabad with available meanings.

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀਂ।

English meaning

Gauree, Fifth Mehl:

ਤਾ ਕਾ ਦਰਸੁ; ਪਾਈਐ ਵਡਭਾਗੀ ॥

taa kaa daras; paaeeai vaddabhaagee |

ਪੰਜਾਬੀ ਅਰਥ

ਮਹਾਨ ਚੰਗੇ ਨਸੀਬਾਂ ਰਾਹੀਂ ਤੇਰਾ ਉਸ ਨੂੰ ਦੀਦਾਰ ਪਰਾਪਤ ਹੁੰਦਾ ਹੈ,

English meaning

By great good fortune, the Blessed Vision of His Darshan is obtained,

ਜਾ ਕੀ; ਰਾਮ ਨਾਮਿ ਲਿਵ ਲਾਗੀ ॥੧॥

jaa kee; raam naam liv laagee |1|

ਪੰਜਾਬੀ ਅਰਥ

ਜਿਸ ਦੀ ਪ੍ਰਭੂ ਦੇ ਨਾਮ ਨਾਲ ਪ੍ਰੀਤ ਲਗੀ ਹੋਈ ਹੈ।

English meaning

by those who are lovingly absorbed in the Lord's Name. ||1||

ਜਾ ਕੈ; ਹਰਿ ਵਸਿਆ ਮਨ ਮਾਹੀ ॥

jaa kai; har vasiaa man maahee |

ਪੰਜਾਬੀ ਅਰਥ

ਜਿਸ ਦੇ ਦਿਲ ਅੰਦਰ ਵਾਹਿਗੁਰੂ ਵਸਦਾ ਹੈ,

English meaning

Those whose minds are filled with the Lord,

ਤਾ ਕਉ ਦੁਖੁ; ਸੁਪਨੈ ਭੀ ਨਾਹੀ ॥੧॥ ਰਹਾਉ ॥

taa kau dukh; supanai bhee naahee |1| rahaau |

ਪੰਜਾਬੀ ਅਰਥ

ਉਸ ਨੂੰ ਸੁਪਨੇ ਵਿੱਚ ਵੀ ਪੀੜ ਨਹੀਂ ਵਾਪਰਦੀ। ਠਹਿਰਾਉ।

English meaning

do not suffer pain, even in dreams. ||1||Pause||

ਸਰਬ ਨਿਧਾਨ; ਰਾਖੇ ਜਨ ਮਾਹਿ ॥

sarab nidhaan; raakhe jan maeh |

ਪੰਜਾਬੀ ਅਰਥ

ਚੰਗਿਆਈਆਂ ਦੇ ਸਮੂਹ ਖ਼ਜ਼ਾਨੇ ਪ੍ਰਭੂ ਨੇ ਆਪਣੇ ਗੋਲੇ ਦੇ ਚਿੱਤ ਅੰਦਰ ਟਿਕਾਏ ਹਨ।

English meaning

All treasures have been placed within the minds of His humble servants.

ਤਾ ਕੈ ਸੰਗਿ; ਕਿਲਵਿਖ ਦੁਖ ਜਾਹਿ ॥੨॥

taa kai sang; kilavikh dukh jaeh |2|

ਪੰਜਾਬੀ ਅਰਥ

ਉਸ ਦੀ ਸੰਗਤ ਅੰਦਰ ਪਾਪ ਤੇ ਸੰਤਾਪ ਦੂਰ ਹੋ ਜਾਂਦੇ ਹਨ।

English meaning

In their company, sinful mistakes and sorrows are taken away. ||2||

ਜਨ ਕੀ ਮਹਿਮਾ; ਕਥੀ ਨ ਜਾਇ ॥

jan kee mahimaa; kathee na jaae |

ਪੰਜਾਬੀ ਅਰਥ

ਰੱਬ ਦੇ ਟਹਿਲੂਏ ਦੀ ਉਪਮਾ ਬਿਆਨ ਕੀਤੀ ਨਹੀਂ ਜਾ ਸਕਦੀ।

English meaning

The Glories of the Lord's humble servants cannot be described.

ਪਾਰਬ੍ਰਹਮੁ; ਜਨੁ ਰਹਿਆ ਸਮਾਇ ॥੩॥

paarabraham; jan rahiaa samaae |3|

ਪੰਜਾਬੀ ਅਰਥ

ਟਹਿਲੂਆਂ ਸ਼ਰੋਮਣੀ ਸਾਹਿਬ ਅੰਦਰ ਲੀਨ ਰਹਿੰਦਾ ਹੈ।

English meaning

The servants of the Supreme Lord God remain absorbed in Him. ||3||

ਕਰਿ ਕਿਰਪਾ; ਪ੍ਰਭ ਬਿਨਉ ਸੁਨੀਜੈ ॥

kar kirapaa; prabh binau suneejai |

ਪੰਜਾਬੀ ਅਰਥ

ਮਿਹਰ ਧਾਰ ਹੇ ਸਾਈਂ! ਅਤੇ ਮੇਰੀ ਪ੍ਰਾਰਥਨਾ ਸੁਣ।

English meaning

Grant Your Grace, God, and hear my prayer:

ਦਾਸ ਕੀ ਧੂਰਿ; ਨਾਨਕ ਕਉ ਦੀਜੈ ॥੪॥੬੭॥੧੩੬॥

daas kee dhoor; naanak kau deejai |4|67|136|

ਪੰਜਾਬੀ ਅਰਥ

੍ਰਨਾਨਕ ਨੂੰ ਆਪਣੇ ਗੋਲੇ ਦੇ ਚਰਨਾਂ ਦੀ ਧੂੜ ਦੀ ਦਾਤ ਦੇ।

English meaning

please bless Nanak with the dust of the feet of Your slave. ||4||67||136||