ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad J0B

Shabad

Read the complete Shabad with available meanings.

ਮਾਝ ਮਹਲਾ ੫ ॥

maajh mahalaa 5 |

ਪੰਜਾਬੀ ਅਰਥ

ਮਾਝ ਪੰਜਵੀਂ ਪਾਤਸ਼ਾਹੀ।

English meaning

Maajh, Fifth Mehl:

ਕੀਨੀ ਦਇਆ; ਗੋਪਾਲ ਗੁਸਾਈ ॥

keenee deaa; gopaal gusaaee |

ਪੰਜਾਬੀ ਅਰਥ

ਜਹਾਨ ਦੇ ਪਾਲਣਹਾਰ ਤੇ ਆਲਮ ਦੇ ਸੁਆਮੀ ਨੇ ਮਿਹਰ ਧਾਰੀ ਹੈ,

English meaning

The Life of the World, the Sustainer of the Earth, has showered His Mercy;

ਗੁਰ ਕੇ ਚਰਣ; ਵਸੇ ਮਨ ਮਾਹੀ ॥

gur ke charan; vase man maahee |

ਪੰਜਾਬੀ ਅਰਥ

ਅਤੇ ਮੈਂ ਗੁਰਾਂ ਦੇ ਪੈਰ ਆਪਣੇ ਚਿੱਤ ਵਿੱਚ ਟਿਕਾ ਲਏ ਹਨ।

English meaning

the Guru's Feet have come to dwell within my mind.

ਅੰਗੀਕਾਰੁ ਕੀਆ ਤਿਨਿ ਕਰਤੈ; ਦੁਖ ਕਾ ਡੇਰਾ ਢਾਹਿਆ ਜੀਉ ॥੧॥

angeekaar keea tin karatai; dukh kaa dderaa dtaahiaa jeeo |1|

ਪੰਜਾਬੀ ਅਰਥ

ਉਸ ਸਿਰਜਣਹਾਰ ਨੇ ਮੇਰਾ ਪੱਖ ਲਿਆ ਹੈ ਅਤੇ ਮੁਸੀਬਤ ਦਾ ਅੱਡਾ ਪੁਟ ਸੁਟਿਆ ਹੈ।

English meaning

The Creator has made me His Own. He has destroyed the city of sorrow. ||1||

ਮਨਿ ਤਨਿ ਵਸਿਆ ਸਚਾ ਸੋਈ ॥

man tan vasiaa sachaa soee |

ਪੰਜਾਬੀ ਅਰਥ

ਮੇਰੇ ਚਿੱਤ ਤੇ ਦੇਹਿ ਅੰਦਰ ਉਹ ਸੱਚਾ ਸਾਈਂ ਵਸਦਾ ਹੈ,

English meaning

The True One abides within my mind and body;

ਬਿਖੜਾ ਥਾਨੁ; ਨ ਦਿਸੈ ਕੋਈ ॥

bikharraa thaan; na disai koee |

ਪੰਜਾਬੀ ਅਰਥ

ਮੇਰੇ ਚਿੱਤ ਤੇ ਦੇਹਿ ਅੰਦਰ ਉਹ ਸੱਚਾ ਸਾਈਂ ਵਸਦਾ ਹੈ ਅਤੇ ਮੇਰੇ ਲਈ ਕੋਈ ਜਗ੍ਹਾ ਦੁਖਦਾਈ ਨਹੀਂ ਭਾਸਦੀ।

English meaning

no place seems difficult to me now.

ਦੂਤ ਦੁਸਮਣ ਸਭਿ ਸਜਣ ਹੋਏ; ਏਕੋ ਸੁਆਮੀ ਆਹਿਆ ਜੀਉ ॥੨॥

doot dusaman sabh sajan hoe; eko suaamee aahiaa jeeo |2|

ਪੰਜਾਬੀ ਅਰਥ

ਸਾਰੇ ਕੁਕਰਮੀ ਤੇ ਵੈਰੀ ਮਿਤ੍ਰ ਹੋ ਗਹੇ ਹਨ, ਕਿਉਂ ਜੋ ਮੈਨੂੰ ਕੇਵਲ ਇਕੋ ਸਾਹਿਬ ਦੀ ਹੀ ਸੱਧਰ ਹੈ।

English meaning

All the evil-doers and enemies have now become my friends. I long only for my Lord and Master. ||2||

ਜੋ ਕਿਛੁ ਕਰੇ; ਸੁ ਆਪੇ ਆਪੈ ॥

jo kichh kare; su aape aapai |

ਪੰਜਾਬੀ ਅਰਥ

ਜਿਹੜਾ ਕੁਝ ਉਹ ਕਰਦਾ ਹੈ, ਉਹਨੂੰ ਉਹ ਖੁਦ-ਬ-ਖੁਦ ਹੀ ਕਰਦਾ ਹੈ।

English meaning

Whatever He does, He does all by Himself.

ਬੁਧਿ ਸਿਆਣਪ; ਕਿਛੂ ਨ ਜਾਪੈ ॥

budh siaanap; kichhoo na jaapai |

ਪੰਜਾਬੀ ਅਰਥ

ਅਕਲ ਤੇ ਦਾਨਾਈ ਦੁਆਰਾ ਇਨਸਾਨ ਉਸ ਦੇ ਕਰਤਬਾਂ ਨੂੰ ਜਾਂਚ ਨਹੀਂ ਸਕਦਾ।

English meaning

No one can know His Ways.

ਆਪਣਿਆ ਸੰਤਾ ਨੋ ਆਪਿ ਸਹਾਈ; ਪ੍ਰਭਿ. ਭਰਮ ਭੁਲਾਵਾ ਲਾਹਿਆ ਜੀਉ ॥੩॥

aapaniaa santaa no aap sahaaee; prabh. bharam bhulaavaa laahiaa jeeo |3|

ਪੰਜਾਬੀ ਅਰਥ

ਆਪਣੇ ਸਾਧੂਆਂ ਦਾ ਠਾਕੁਰ ਆਪੇ ਹੀ ਮਦਦਗਾਰ ਹੈ ਉਸਨੇ ਮੇਰਾ ਵਹਿਮ ਤੇ ਭੁਲੇਖਾ ਦੁਰ ਕਰ ਦਿਤਾ ਹੈ।

English meaning

He Himself is the Helper and Support of His Saints. God has cast out my doubts and delusions. ||3||

ਚਰਣ ਕਮਲ; ਜਨ ਕਾ ਆਧਾਰੋ ॥

charan kamal; jan kaa aadhaaro |

ਪੰਜਾਬੀ ਅਰਥ

ਸਾਈਂ ਦੇ ਕੰਵਲ ਪੈਰ ਉਸ ਦੇ ਨਫਰ ਦਾ ਆਸਰਾ ਹਨ।

English meaning

His Lotus Feet are the Support of His humble servants.

ਆਠ ਪਹਰ; ਰਾਮ ਨਾਮੁ ਵਾਪਾਰੋ ॥

aatth pehar; raam naam vaapaaro |

ਪੰਜਾਬੀ ਅਰਥ

ਦਿਹੂੰ ਰੈਣ ਉਹ ਵਿਆਪਕ ਵਾਹਿਗੁਰੂ ਦੇ ਨਾਮ ਦਾ ਵਣਜ ਕਰਦਾ ਹੈ।

English meaning

Twenty-four hours a day, they deal in the Name of the Lord.

ਸਹਜ ਅਨੰਦ. ਗਾਵਹਿ ਗੁਣ ਗੋਵਿੰਦ; ਪ੍ਰਭ ਨਾਨਕ. ਸਰਬ ਸਮਾਹਿਆ ਜੀਉ ॥੪॥੩੬॥੪੩॥

sehaj anand. gaaveh gun govind; prabh naanak. sarab samaahiaa jeeo |4|36|43|

ਪੰਜਾਬੀ ਅਰਥ

ਆਰਾਮ ਤੇ ਖੁਸ਼ੀ ਵਿੱਚ ਉਹ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਹਿਨ ਕਰਦਾ ਹੈ। ਸਾਰਿਆਂ ਅੰਦਰ ਮਾਲਕ ਰਮਿਆ ਹੋਇਆ ਹੈ, ਹੇ ਨਾਨਕ!

English meaning

In peace and pleasure, they sing the Glorious Praises of the Lord of the Universe. O Nanak, God is permeating everywhere. ||4||36||43||