ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad H0N

Shabad

Read the complete Shabad with available meanings.

ਮਾਝ ਮਹਲਾ ੫ ॥

maajh mahalaa 5 |

ਪੰਜਾਬੀ ਅਰਥ

ਮਾਝ, ਪੰਜਵੀਂ ਪਾਤਸ਼ਾਹੀ।

English meaning

Maajh, Fifth Mehl:

ਦੁਖੁ ਤਦੇ; ਜਾ ਵਿਸਰਿ ਜਾਵੈ ॥

dukh tade; jaa visar jaavai |

ਪੰਜਾਬੀ ਅਰਥ

ਕੇਵਲ ਤਾਂ ਹੀ ਬੰਦਾ ਕਸ਼ਟ ਉਠਾਉਂਦਾ ਹੈ ਜਦ ਉਹ ਰੱਬ ਨੂੰ ਭੁਲਾਉਂਦਾ ਹੈ।

English meaning

They forget the Lord, and they suffer in pain.

ਭੁਖ ਵਿਆਪੈ; ਬਹੁ ਬਿਧਿ ਧਾਵੈ ॥

bhukh viaapai; bahu bidh dhaavai |

ਪੰਜਾਬੀ ਅਰਥ

ਖੁਦਿਆਂ ਦਾ ਸਤਾਇਆ ਹੋਇਆ ਉਹ ਘਨੇਰਿਆਂ ਰਾਹਾਂ ਅੰਦਰ ਦੌੜਦਾ ਹੈ।

English meaning

Afflicted with hunger, they run around in all directions.

ਸਿਮਰਤ ਨਾਮੁ ਸਦਾ ਸੁਹੇਲਾ; ਜਿਸੁ ਦੇਵੈ ਦੀਨ ਦਇਆਲਾ ਜੀਉ ॥੧॥

simarat naam sadaa suhelaa; jis devai deen deaalaa jeeo |1|

ਪੰਜਾਬੀ ਅਰਥ

ਨਾਮ ਦਾ ਅਰਾਧਨ ਕਰਨ ਦੁਆਰਾ, ਉਹ ਹਮੇਸ਼ਾਂ ਲਈ ਸੁਖੀ ਹੋ ਜਾਂਦਾ ਹੈ ਕੇਵਲ ਉਹੀ ਨਾਮ ਨੂੰ ਪਾਉਂਦਾ ਹੈ। ਜਿਸ ਨੂੰ ਮਸਕੀਨਾਂ ਤੇ ਰਹਿਮ ਕਰਨ ਵਾਲਾ ਵਾਹਿਗੁਰੂ ਦਿੰਦਾ ਹੈ।

English meaning

Meditating in remembrance on the Naam, they are happy forever. The Lord, Merciful to the meek, bestows it upon them. ||1||

ਸਤਿਗੁਰੁ ਮੇਰਾ; ਵਡ ਸਮਰਥਾ ॥

satigur meraa; vadd samarathaa |

ਪੰਜਾਬੀ ਅਰਥ

ਮੇਰਾ ਸੱਚਾ ਗੁਰੂ ਸਰਬ-ਸ਼ਕਤੀਵਾਨ ਹੈ।

English meaning

My True Guru is absolutely All-powerful.

ਜੀਇ ਸਮਾਲੀ; ਤਾ ਸਭੁ ਦੁਖੁ ਲਥਾ ॥

jee samaalee; taa sabh dukh lathaa |

ਪੰਜਾਬੀ ਅਰਥ

ਜੇਕਰ ਮੈਂ ਆਪਣੇ ਮਨ ਅੰਦਰ ਉਸ ਦਾ ਚਿੰਤਨ ਕਰਾਂ, ਤਦ ਮੇਰੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।

English meaning

When I dwell upon Him in my soul, all my sorrows depart.

ਚਿੰਤਾ ਰੋਗੁ ਗਈ ਹਉ ਪੀੜਾ; ਆਪਿ ਕਰੇ ਪ੍ਰਤਿਪਾਲਾ ਜੀਉ ॥੨॥

chintaa rog gee hau peerraa; aap kare pratipaalaa jeeo |2|

ਪੰਜਾਬੀ ਅਰਥ

ਮੇਰੀ ਫਿਕਰ ਦੀ ਬੀਮਾਰੀ ਤੇ ਹੰਕਾਰ ਦਾ ਦਰਦ ਦੂਰ ਹੋ ਗਏ ਹਨ, ਅਤੇ ਪ੍ਰਭੂ ਖੁਦ ਹੀ ਮੇਰੀ ਪਾਲਣਾ-ਪੋਸਣਾ ਕਰਦਾ ਹੈ।

English meaning

The sickness of anxiety and the disease of ego are cured; He Himself cherishes me. ||2||

ਬਾਰਿਕ ਵਾਂਗੀ; ਹਉ. ਸਭ ਕਿਛੁ ਮੰਗਾ ॥

baarik vaangee; hau. sabh kichh mangaa |

ਪੰਜਾਬੀ ਅਰਥ

ਬੱਚੇ ਦੀ ਮਾਨਿੰਦ ਮੈਂ ਹਰ ਸ਼ੈ ਦੀ ਯਾਚਨਾ ਕਰਦਾ ਹਾਂ।

English meaning

Like a child, I ask for everything.

ਦੇਦੇ. ਤੋਟਿ ਨਾਹੀ; ਪ੍ਰਭ ਰੰਗਾ ॥

dede. tott naahee; prabh rangaa |

ਪੰਜਾਬੀ ਅਰਥ

ਇਸ ਤਰ੍ਹਾਂ ਦੇਣ ਨਾਲ ਪ੍ਰਭੂ ਪਾਤਸ਼ਾਹ ਨੂੰ ਕੋਈ ਕਮੀ ਨਹੀਂ ਵਾਪਰਦੀ।

English meaning

God is Bountiful and Beautiful; He never comes up empty.

ਪੈਰੀ ਪੈ ਪੈ ਬਹੁਤੁ ਮਨਾਈ; ਦੀਨ ਦਇਆਲ ਗੋਪਾਲਾ ਜੀਉ ॥੩॥

pairee pai pai bahut manaaee; deen deaal gopaalaa jeeo |3|

ਪੰਜਾਬੀ ਅਰਥ

ਉਸਨੂੰ ਪਰਮ ਪ੍ਰਸੰਨ ਕਰਨ ਲਈ ਮੈਂ ਵਾਹਿਗੁਰੂ ਦੇ ਪਗੀਂ ਬਾਰੰਬਾਰ ਪੈਦਾ ਹਾਂ, ਜੋ ਗਰੀਬਾਂ ਤੇ ਮਿਹਰਬਾਨ ਤੇ ਆਲਮ ਦਾ ਪਾਲਣਹਾਰ ਹੈ।

English meaning

Again and again, I fall at His Feet. He is Merciful to the meek, the Sustainer of the World. ||3||

ਹਉ ਬਲਿਹਾਰੀ; ਸਤਿਗੁਰ ਪੂਰੇ ॥

hau balihaaree; satigur poore |

ਪੰਜਾਬੀ ਅਰਥ

ਮੈਂ ਆਪਣੇ ਪੂਰਨ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ,

English meaning

I am a sacrifice to the Perfect True Guru,

ਜਿਨਿ ਬੰਧਨ ਕਾਟੇ; ਸਗਲੇ ਮੇਰੇ ॥

jin bandhan kaatte; sagale mere |

ਪੰਜਾਬੀ ਅਰਥ

ਜਿਨ੍ਹਾਂ ਨੇ ਮੇਰੀਆਂ ਸਾਰੀਆਂ ਬੇੜੀਆਂ ਵੱਢ ਸੁਟੀਆਂ ਹਨ।

English meaning

who has shattered all my bonds.

ਹਿਰਦੈ ਨਾਮੁ ਦੇ. ਨਿਰਮਲ ਕੀਏ; ਨਾਨਕ. ਰੰਗਿ ਰਸਾਲਾ ਜੀਉ ॥੪॥੮॥੧੫॥

hiradai naam de. niramal kee; naanak. rang rasaalaa jeeo |4|8|15|

ਪੰਜਾਬੀ ਅਰਥ

ਮੇਰੇ ਮਨ ਅੰਦਰ ਨਾਮ ਚੋ ਕੇ ਉਨ੍ਹਾਂ ਨੇ ਮੈਨੂੰ ਪਵਿੱਤਰ ਕਰ ਦਿਤਾ ਹੈ। ਪ੍ਰਭੂ ਦੀ ਪ੍ਰੀਤ ਰਾਹੀਂ, ਹੈ ਨਾਨਕ! ਮੈਂ ਅੰਮ੍ਰਿਤ ਦਾ ਘਰ ਬਣ ਗਿਆ ਹਾਂ।

English meaning

With the Naam, the Name of the Lord, in my heart, I have been purified. O Nanak, His Love has imbued me with nectar. ||4||8||15||