ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad GXW

Shabad

Read the complete Shabad with available meanings.

ਸਿਰੀਰਾਗੁ ਮਹਲਾ ੩ ॥

sireeraag mahalaa 3 |

ਪੰਜਾਬੀ ਅਰਥ

ਸਿਰੀ ਰਾਗ, ਤੀਜੀ ਪਾਤਸ਼ਾਹੀ।

English meaning

Siree Raag, Third Mehl:

ਮਨਮੁਖ ਕਰਮ ਕਮਾਵਣੇ; ਜਿਉ ਦੋਹਾਗਣਿ ਤਨਿ ਸੀਗਾਰੁ ॥

manamukh karam kamaavane; jiau dohaagan tan seegaar |

ਪੰਜਾਬੀ ਅਰਥ

ਅਧਰਮੀ ਦਾ ਕਰਮ-ਕਾਂਡਾਂ ਦਾ ਕਰਨਾ, ਪਤੀ ਵਲੋ ਤਿਆਗੀ ਹੋਈ ਪਤਨੀ ਦੇ ਸਰੀਰ ਦੇ ਹਾਰ-ਸ਼ਿੰਗਾਰਾਂ ਦੀ ਮਾਨਿੰਦ ਹੈ।

English meaning

The self-willed manmukh performs religious rituals, like the unwanted bride decorating her body.

ਸੇਜੈ ਕੰਤੁ. ਨ ਆਵਈ; ਨਿਤ ਨਿਤ ਹੋਇ ਖੁਆਰੁ ॥

sejai kant. na aavee; nit nit hoe khuaar |

ਪੰਜਾਬੀ ਅਰਥ

ਉਸ ਦੇ ਪਤੀ ਉਸ ਦੇ ਪਲੰਘ ਤੇ ਨਹੀਂ ਆਉਂਦਾ ਅਤੇ ਉਹ ਸਦੀਵ ਤੇ ਹਮੇਸ਼ਾਂ ਲਈ ਅਵਾਜ਼ਾਰ ਹੋ ਜਾਂਦੀ ਹੈ।

English meaning

Her Husband Lord does not come to her bed; day after day, she grows more and more miserable.

ਪਿਰ ਕਾ ਮਹਲੁ. ਨ ਪਾਵਈ; ਨਾ ਦੀਸੈ ਘਰੁ ਬਾਰੁ ॥੧॥

pir kaa mehal. na paavee; naa deesai ghar baar |1|

ਪੰਜਾਬੀ ਅਰਥ

ਉਹ ਆਪਣੇ ਭਰਤੇ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦੀ ਅਤੇ ਉਸ ਦੇ ਮੰਦਰ ਦੇ ਬੂਹੇ ਨੂੰ ਭੀ ਨਹੀਂ ਵੇਖਦੀ।

English meaning

She does not attain the Mansion of His Presence; she does not find the door to His House. ||1||

ਭਾਈ ਰੇ; ਇਕ ਮਨਿ. ਨਾਮੁ ਧਿਆਇ ॥

bhaaee re; ik man. naam dhiaae |

ਪੰਜਾਬੀ ਅਰਥ

ਹੇ ਵੀਰ! ਇਕ ਚਿੱਤ ਹੋ ਕੇ ਹਰੀ ਦੇ ਨਾਮ ਦਾ ਸਿਮਰਨ ਕਰ।

English meaning

O Siblings of Destiny, meditate on the Naam with one-pointed mind.

ਸੰਤਾ ਸੰਗਤਿ ਮਿਲਿ ਰਹੈ; ਜਪਿ ਰਾਮ ਨਾਮੁ ਸੁਖੁ ਪਾਇ ॥੧॥ ਰਹਾਉ ॥

santaa sangat mil rahai; jap raam naam sukh paae |1| rahaau |

ਪੰਜਾਬੀ ਅਰਥ

ਸਾਧ ਸੰਗਤ ਨਾਲ ਜੁੜੇ ਰਹਿਣ ਅਤੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਤੂੰ ਠੰਢ, ਚੈਨ ਨੂੰ ਪਰਾਪਤ ਹੋ ਜਾਏਗਾ। ਠਹਿਰਾਉ।

English meaning

Remain united with the Society of the Saints; chant the Name of the Lord, and find peace. ||1||Pause||

ਗੁਰਮੁਖਿ ਸਦਾ ਸੋਹਾਗਣੀ; ਪਿਰੁ ਰਾਖਿਆ ਉਰ ਧਾਰਿ ॥

guramukh sadaa sohaaganee; pir raakhiaa ur dhaar |

ਪੰਜਾਬੀ ਅਰਥ

ਸਦੀਵੀ ਖੁਸ਼-ਬਾਸ਼ ਹੈ ਪਾਕ ਦਾਮਨ ਪਤਨੀ ਆਪਣੇ ਪਤੀ ਨੂੰ ਉਹ ਆਪਣੇ ਦਿਲ ਅੰਦਰ ਟਿਕਾਈ ਰੱਖਦੀ ਹੈ।

English meaning

The Gurmukh is the happy and pure soul-bride forever. She keeps her Husband Lord enshrined within her heart.

ਮਿਠਾ ਬੋਲਹਿ ਨਿਵਿ ਚਲਹਿ; ਸੇਜੈ ਰਵੈ ਭਤਾਰੁ ॥

mitthaa boleh niv chaleh; sejai ravai bhataar |

ਪੰਜਾਬੀ ਅਰਥ

ਮਿੱਠੀ ਹੈ ਉਸ ਦੀ ਬੋਲੀ, ਸੁਸ਼ੀਲ ਉਸ ਦੀ ਟੋਰ ਅਤੇ ਉਹ ਆਪਣੇ ਪਤੀ ਦੇ ਪਲੰਘ ਨੂੰ ਮਾਣਦੀ ਹੈ।

English meaning

Her speech is sweet, and her way of life is humble. She enjoys the Bed of her Husband Lord.

ਸੋਭਾਵੰਤੀ ਸੋਹਾਗਣੀ; ਜਿਨ ਗੁਰ ਕਾ ਹੇਤੁ ਅਪਾਰੁ ॥੨॥

sobhaavantee sohaaganee; jin gur kaa het apaar |2|

ਪੰਜਾਬੀ ਅਰਥ

ਉਪਮਾ-ਯੋਗ ਤੇ ਸਦੀਵੀ-ਵਿਆਹੁਤਾ ਜੀਵਨ ਹੈ ਉਹ ਵਹੁਟੀ ਦਾ, ਜੋ ਗੁਰਾਂ ਨੂੰ ਬੇਅੰਤ ਪ੍ਰੀਤ ਕਰਦੀ ਹੈ।

English meaning

The happy and pure soul-bride is noble; she has infinite love for the Guru. ||2||

ਪੂਰੈ ਭਾਗਿ ਸਤਗੁਰੁ ਮਿਲੈ; ਜਾ ਭਾਗੈ ਕਾ ਉਦਉ ਹੋਇ ॥

poorai bhaag satagur milai; jaa bhaagai kaa udau hoe |

ਪੰਜਾਬੀ ਅਰਥ

ਜਦ ਕਿਸਮਤ ਜਾਗਦੀ ਹੈ ਤਾਂ ਬੰਦਾ ਪੂਰਨ ਚੰਗੇ ਨਸੀਬਾਂ ਰਾਹੀਂ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ।

English meaning

By perfect good fortune, one meets the True Guru, when one's destiny is awakened.

ਅੰਤਰਹੁ ਦੁਖੁ ਭ੍ਰਮੁ ਕਟੀਐ; ਸੁਖੁ ਪਰਾਪਤਿ ਹੋਇ ॥

antarahu dukh bhram katteeai; sukh paraapat hoe |

ਪੰਜਾਬੀ ਅਰਥ

ਤਕਲੀਫ ਤੇ ਸੰਦੇਹ ਅੰਦਰੋਂ ਨਾਸ ਹੋ ਜਾਂਦੇ ਹਨ ਅਤੇ ਆਰਾਮ-ਚੈਨ ਹਾਸਲ ਹੋ ਜਾਂਦਾ ਹੈ।

English meaning

Suffering and doubt are cut out from within, and peace is obtained.

ਗੁਰ ਕੈ ਭਾਣੈ ਜੋ ਚਲੈ; ਦੁਖੁ. ਨ ਪਾਵੈ ਕੋਇ ॥੩॥

gur kai bhaanai jo chalai; dukh. na paavai koe |3|

ਪੰਜਾਬੀ ਅਰਥ

ਜਿਹੈੜਾ ਗੁਰਾਂ ਦੀ ਰਜਾ ਅਨੁਸਾਰ ਟੁਰਦਾ ਹੈ, ਉਹ ਕੋਈ ਤਕਲੀਫ ਨਹੀਂ ਉਠਾਉਂਦਾ।

English meaning

One who walks in harmony with the Guru's Will shall not suffer in pain. ||3||

ਗੁਰ ਕੇ ਭਾਣੇ ਵਿਚਿ ਅੰਮਿ੍ਰਤੁ ਹੈ; ਸਹਜੇ ਪਾਵੈ ਕੋਇ ॥

gur ke bhaane vich amrit hai; sahaje paavai koe |

ਪੰਜਾਬੀ ਅਰਥ

ਗੁਰਾਂ ਦੀ ਰਜਾ ਅੰਦਰ ਸੁਧਾ-ਰਸ ਹੈ। ਧੀਰਜ-ਭਾਅ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਪਾਉਂਦਾ ਹੈ।

English meaning

The Amrit, the Ambrosial Nectar, is in the Guru's Will. With intuitive ease, it is obtained.

ਜਿਨਾ ਪਰਾਪਤਿ ਤਿਨ ਪੀਆ; ਹਉਮੈ ਵਿਚਹੁ ਖੋਇ ॥

jinaa paraapat tin peea; haumai vichahu khoe |

ਪੰਜਾਬੀ ਅਰਥ

ਜਿਨ੍ਹਾਂ ਦੇ ਭਾਗਾਂ ਵਿੱਚ ਇਸ ਦੀ ਪਰਾਪਤੀ ਹੈ, ਉਹ ਆਪਣੇ ਅੰਦਰੋ ਹੰਕਾਰ ਨੂੰ ਨਵਿਰਤ ਕਰਕੇ ਆਬਿਹਿਯਾਤ ਨੂੰ ਪਾਨ ਕਰਦੇ ਹਨ।

English meaning

Those who are destined to have it, drink it in; their egotism is eradicated from within.

ਨਾਨਕ. ਗੁਰਮੁਖਿ ਨਾਮੁ ਧਿਆਈਐ; ਸਚਿ ਮਿਲਾਵਾ ਹੋਇ ॥੪॥੧੩॥੪੬॥

naanak. guramukh naam dhiaaeeai; sach milaavaa hoe |4|13|46|

ਪੰਜਾਬੀ ਅਰਥ

ਗੁਰਾਂ ਦੇ ਰਾਹੀਂ, ਨਾਮ ਦਾ ਅਰਾਧਨ ਕਰਨ ਦੁਆਰਾ ਹੈ ਨਾਨਕ! ਸੱਚੇ ਸਾਹਿਬ ਨਾਲ ਮਿਲਾਪ ਹੋ ਜਾਂਦਾ ਹੈ।

English meaning

O Nanak, the Gurmukh meditates on the Naam, and is united with the True Lord. ||4||13||46||