ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad GUF

Shabad

Read the complete Shabad with available meanings.

ਸਲੋਕੁ ਮਃ ੧ ॥

salok mahalaa 1 |

ਪੰਜਾਬੀ ਅਰਥ

ਸਲੋਕ, ਪਹਿਲੀ ਪਾਤਸ਼ਾਹੀ।

English meaning

Salok, First Mehl:

ਨਦੀਆ ਹੋਵਹਿ ਧੇਣਵਾ; ਸੁੰਮ ਹੋਵਹਿ ਦੁਧੁ ਘੀਉ ॥

nadeea hoveh dhenavaa; sunm hoveh dudh gheeo |

ਪੰਜਾਬੀ ਅਰਥ

ਜੇਕਰ ਦਰਿਆ ਦੁੱਧ ਦੇਣ ਵਾਲੀਆਂ ਗਾਈਆਂ ਹੋ ਜਾਣ ਅਤੇ ਚਸ਼ਮੇ, ਖੀਰ ਅਤੇ ਘਿਓ ਦੇ ਹੋ ਜਾਣ।

English meaning

If the rivers became cows, giving milk, and the spring water became milk and ghee;

ਸਗਲੀ ਧਰਤੀ ਸਕਰ ਹੋਵੈ; ਖੁਸੀ ਕਰੇ ਨਿਤ ਜੀਉ ॥

sagalee dharatee sakar hovai; khusee kare nit jeeo |

ਪੰਜਾਬੀ ਅਰਥ

ਜੇਕਰ ਸਾਰੀ ਜਮੀਨ ਸ਼ੱਕਰ ਹੋ ਜਾਵੇ ਤਾਂ ਜੋ ਮਨ ਸਦਾ ਹੀ ਮੌਜਾਂ ਮਾਣੇ,

English meaning

If all the earth became sugar, to continually excite the mind;

ਪਰਬਤੁ ਸੁਇਨਾ ਰੁਪਾ ਹੋਵੈ; ਹੀਰੇ ਲਾਲ ਜੜਾਉ ॥

parabat sueinaa rupaa hovai; heere laal jarraau |

ਪੰਜਾਬੀ ਅਰਥ

ਅਤੇ ਜੇਕਰ ਪਹਾੜ ਸੋਨੇ ਤੇ ਚਾਂਦੀ ਦੇ ਹੋ ਜਾਣ, ਅਤੇ ਜਵਾਹਿਰਾਤ ਤੇ ਮਾਣਕਾ ਨਾਲ ਜੜੇ ਜਾਣ।

English meaning

if the mountains became gold and silver, studded with gems and jewels

ਭੀ ਤੂੰਹੈ ਸਾਲਾਹਣਾ; ਆਖਣ. ਲਹੈ ਨ ਚਾਉ ॥੧॥

bhee toonhai saalaahanaa; aakhan. lahai na chaau |1|

ਪੰਜਾਬੀ ਅਰਥ

ਤਾਂ ਭੀ ਮੈਂ ਤੇਰਾ ਜੰਸ ਹੀ ਕਰਾਂਗਾ, ਹੇ ਸੁਆਮੀ! ਅਤੇ ਤੇਰੀ ਕੀਰਤੀ ਆਲਾਪਣ ਦੀ ਮੇਰੀ ਉਮੰਗ ਮੁੱਕੇਗੀ ਨਹੀਂ।

English meaning

-even then, I would worship and adore You, and my longing to chant Your Praises would not decrease. ||1||