ਸਿਰੀਰਾਗੁ ਮਹਲਾ ੫ ॥
sireeraag mahalaa 5 |
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
Siree Raag, Fifth Mehl:
Read the complete Shabad with available meanings.
ਸਿਰੀਰਾਗੁ ਮਹਲਾ ੫ ॥
sireeraag mahalaa 5 |
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
Siree Raag, Fifth Mehl:
ਮਿਠਾ ਕਰਿ ਕੈ ਖਾਇਆ; ਕਉੜਾ ਉਪਜਿਆ ਸਾਦੁ ॥
mitthaa kar kai khaaeaa; kaurraa upajiaa saad |
(ਉਨ੍ਹਾਂ ਨੂੰ) ਮਿੱਠੜੇ ਜਾਣ ਕੇ, (ਇਨਸਾਨ ਸੰਸਾਰੀ ਰੰਗ ਰਸ) ਭੋਗਦਾ ਹੈ, (ਪਰ ਉਨ੍ਹਾਂ ਦਾ) ਸੁਆਦ ਤੁਰਸ਼ ਨਿਕਲਦਾ ਹੈ।
People eat what they believe to be sweet, but it turns out to be bitter in taste.
ਭਾਈ ਮੀਤ ਸੁਰਿਦ ਕੀਏ; ਬਿਖਿਆ ਰਚਿਆ ਬਾਦੁ ॥
bhaaee meet surid kee; bikhiaa rachiaa baad |
ਬੇਹੂਦਾ ਹੈ ਭਰਾਵਾ ਤੇ ਯਾਰਾਂ ਨਾਲ ਮੌਹ ਕਰਨਾ ਅਤੇ ਪਾਪਾਂ ਅੰਦਰ ਖਚਤ ਹੋਣਾ।
They attach their affections to brothers and friends, uselessly engrossed in corruption.
ਜਾਂਦੇ ਬਿਲਮ. ਨ ਹੋਵਈ; ਵਿਣੁ ਨਾਵੈ. ਬਿਸਮਾਦੁ ॥੧॥
jaande bilam. na hovee; vin naavai. bisamaad |1|
ਅਲੋਪ ਹੁੰਦੇ ਇਹ ਢਿਲ ਨਹੀਂ ਲਾਉਂਦੇ। ਹਰੀ ਨਾਮ ਦੇ ਬਾਝੋਂ ਬੰਦਾ ਤਕਲੀਫ ਵਿੱਚ ਡੌਰ-ਭੌਰ ਹੋ ਜਾਂਦਾ ਹੈ।
They vanish without a moment's delay; without God's Name, they are stunned and amazed. ||1||
ਮੇਰੇ ਮਨ; ਸਤਗੁਰ ਕੀ ਸੇਵਾ ਲਾਗੁ ॥
mere man; satagur kee sevaa laag |
ਹੇ ਮੇਰੀ ਜਿੰਦੇ! (ਆਪਣੇ ਆਪ ਨੂੰ) ਸਚੇ ਗੁਰਾਂ ਦੀ ਟਹਿਲ ਅੰਦਰ ਜੋੜ।
O my mind, attach yourself to the service of the True Guru.
ਜੋ ਦੀਸੈ. ਸੋ ਵਿਣਸਣਾ; ਮਨ ਕੀ ਮਤਿ ਤਿਆਗੁ ॥੧॥ ਰਹਾਉ ॥
jo deesai. so vinasanaa; man kee mat tiaag |1| rahaau |
ਜੋ ਕੁਝ ਦਿਸਦਾ ਹੈ, ਉਹ ਨਾਸ ਹੋ ਜਾਏਗਾ। ਹੇ ਬੰਦੇ! ਤੂੰ ਆਪਣੇ ਮਨੂਏ ਦੀ ਸਿਆਣਪ ਨੂੰ ਛੱਡ ਦੇ। ਠਹਿਰਾਉ।
Whatever is seen, shall pass away. Abandon the intellectualizations of your mind. ||1||Pause||
ਜਿਉ ਕੂਕਰੁ ਹਰਕਾਇਆ; ਧਾਵੈ ਦਹ ਦਿਸ ਜਾਇ ॥
jiau kookar harakaaeaa; dhaavai deh dis jaae |
ਜਿਸ ਤਰ੍ਹਾਂ ਹਲਕਿਆ ਹੋਇਆ ਕੁੱਤਾ ਦੱਸੀ (ਸਾਰਿਆਂ) ਪਾਸੀਂ ਭੱਜਦਾ ਤੇ ਭਟਕਦਾ ਫਿਰਦਾ ਹੈ,
Like the mad dog running around in all directions,
ਲੋਭੀ ਜੰਤੁ. ਨ ਜਾਣਈ; ਭਖੁ ਅਭਖੁ ਸਭ ਖਾਇ ॥
lobhee jant. na jaanee; bhakh abhakh sabh khaae |
ਏਸੇ ਤਰ੍ਹਾਂ ਲਾਲਚੀ ਜੀਵ ਕੁਛ ਭੀ ਖ਼ਿਆਲ ਨਹੀਂ ਕਰਦਾ ਅਤੇ ਖਾਣ-ਯੋਗ ਤੇ ਨਾਂ ਖਾਣ ਯੋਗ ਸਮੂਹ ਹੜੱਪ ਕਰ ਜਾਂਦਾ ਹੈ।
the greedy person, unaware, consumes everything, edible and non-edible alike.
ਕਾਮ ਕ੍ਰੋਧ ਮਦਿ ਬਿਆਪਿਆ; ਫਿਰਿ ਫਿਰਿ ਜੋਨੀ ਪਾਇ ॥੨॥
kaam krodh mad biaapiaa; fir fir jonee paae |2|
ਜੋ ਭੋਗ-ਇਛਾ, ਗੁੱਸੇ ਤੇ ਹੰਕਾਰ ਅੰਦਰ ਗਲਤਾਨ ਹੈ, ਮੁੜ ਮੁੜ ਕੇ ਜੂਨੀਆਂ ਅੰਦਰ ਪੈਂਦਾ ਹੈ।
Engrossed in the intoxication of sexual desire and anger, people wander through reincarnation over and over again. ||2||
ਮਾਇਆ ਜਾਲੁ ਪਸਾਰਿਆ; ਭੀਤਰਿ ਚੋਗ ਬਣਾਇ ॥
maaeaa jaal pasaariaa; bheetar chog banaae |
ਮੋਹਣੀ ਨੇ ਆਪਣੀ ਫਾਹੀ ਖਿਲਾਰੀ ਹੋਈ ਹੈ ਅਤੇ ਇਸ ਅੰਦਰ ਚੋਗਾ ਰੱਖ ਦਿੱਤਾ ਹੈ।
Maya has spread out her net, and in it, she has placed the bait.
ਤਿ੍ਰਸਨਾ ਪੰਖੀ ਫਾਸਿਆ; ਨਿਕਸੁ ਨ ਪਾਏ ਮਾਇ ॥
trisanaa pankhee faasiaa; nikas na paae maae |
ਲਾਲਚੀ ਪੰਛੀ ਫਸ ਜਾਂਦਾ ਹੈ ਅਤੇ ਨਿਕਲ ਨਹੀਂ ਸਕਦਾ, ਹੇ ਮੇਰੀ ਮਾਤਾ!
The bird of desire is caught, and cannot find any escape, O my mother.
ਜਿਨਿ ਕੀਤਾ. ਤਿਸਹਿ ਨ ਜਾਣਈ; ਫਿਰਿ ਫਿਰਿ ਆਵੈ ਜਾਇ ॥੩॥
jin keetaa. tiseh na jaanee; fir fir aavai jaae |3|
ਇਨਸਾਨ ਉਸ ਨੂੰ ਨਹੀਂ ਜਾਣਦਾ (ਸਿਮਰਦਾ) ਜਿਸ ਨੇ ਇਸ ਨੂੰ ਰਚਿਆ ਹੈ ਅਤੇ ਮੁੜ ਮੁੜ ਕੇ ਆਉਂਦਾ ਜਾਂਦਾ ਰਹਿੰਦਾ ਹੈ।
One who does not know the Lord who created him, comes and goes in reincarnation over and over again. ||3||
ਅਨਿਕ ਪ੍ਰਕਾਰੀ ਮੋਹਿਆ; ਬਹੁ ਬਿਧਿ ਇਹੁ ਸੰਸਾਰੁ ॥
anik prakaaree mohiaa; bahu bidh ihu sansaar |
ਅਨੇਕਾਂ ਤਰੀਕਿਆਂ ਤੇ ਘਨੇਰੇ ਢੰਗਾਂ ਨਾਲ ਇਸ ਦੁਨੀਆਂ ਨੂੰ ਫ਼ਰੇਫ਼ਤਾ ਕੀਤਾ ਹੋਇਆ ਹੈ।
By various devices, and in so many ways, this world is enticed.
ਜਿਸ ਨੋ ਰਖੈ. ਸੋ ਰਹੈ; ਸੰਮਿ੍ਰਥੁ ਪੁਰਖੁ ਅਪਾਰੁ ॥
jis no rakhai. so rahai; samrith purakh apaar |
ਜਿਸ ਦੀ ਸਰਬ-ਸ਼ਕਤੀਵਾਨ ਅਤੇ ਬੇਅੰਤ ਪ੍ਰਭੂ ਰਛਾ ਕਰਦਾ ਹੈ, ਉਹ ਬਚ ਜਾਂਦਾ ਹੈ।
They alone are saved, whom the All-powerful, Infinite Lord protects.
ਹਰਿ ਜਨ. ਹਰਿ ਲਿਵ ਉਧਰੇ; ਨਾਨਕ ਸਦ ਬਲਿਹਾਰੁ ॥੪॥੨੧॥੯੧॥
har jan. har liv udhare; naanak sad balihaar |4|21|91|
ਨਾਨਕ ਰੱਬ ਦੇ ਗੋਲਿਆਂ ਉਤੋਂ ਹਮੇਸ਼ਾਂ ਕੁਰਬਾਨ ਜਾਂਦਾ ਹੈ, ਜੋ ਰੱਬ ਦੀ ਪ੍ਰੀਤ ਰਾਹੀਂ ਪਾਰ ਉਤਰ ਗਏ ਹਨ।
The servants of the Lord are saved by the Love of the Lord. O Nanak, I am forever a sacrifice to them. ||4||21||91||