ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad GKL

Shabad

Read the complete Shabad with available meanings.

ਸਿਰੀਰਾਗੁ ਮਹਲਾ ੧ ਘਰੁ ੪ ॥

sireeraag mahalaa 1 ghar 4 |

ਪੰਜਾਬੀ ਅਰਥ

ਸਿਰੀ ਰਾਗ ਪਹਿਲੀ ਪਾਤਸ਼ਾਹੀ।

English meaning

Siree Raag, First Mehl, Fourth House:

ਕੀਤਾ; ਕਹਾ ਕਰੇ ਮਨਿ ਮਾਨੁ ॥

keetaa; kahaa kare man maan |

ਪੰਜਾਬੀ ਅਰਥ

ਰਚਿਆ ਹੋਇਆ ਆਪਣੇ ਚਿੱਤ ਅੰਦਰ ਹੰਕਾਰ ਕਿਉਂ ਕਰੇਂ?

English meaning

Why should the created beings feel pride in their minds?

ਦੇਵਣਹਾਰੇ ਕੈ ਹਥਿ; ਦਾਨੁ ॥

devanahaare kai hath; daan |

ਪੰਜਾਬੀ ਅਰਥ

ਦਾਤ ਤਾਂ ਦੇਣ ਵਾਲੇ ਦੇ ਵੱਸ ਵਿੱਚ ਹੈ।

English meaning

The Gift is in the Hands of the Great Giver.

ਭਾਵੈ ਦੇਇ; ਨ ਦੇਈ ਸੋਇ ॥

bhaavai dee; na deee soe |

ਪੰਜਾਬੀ ਅਰਥ

ਆਪਣੀ ਰਜ਼ਾ ਦੁਆਰਾ ਉਹ ਦੇਵੇ ਜਾਂ ਨਾਂ ਦੇਵੇ।

English meaning

As it pleases Him, He may give, or not give.

ਕੀਤੇ ਕੈ ਕਹਿਐ; ਕਿਆ ਹੋਇ ॥੧॥

keete kai kahiai; kiaa hoe |1|

ਪੰਜਾਬੀ ਅਰਥ

ਬਣਾਏ ਹੋਏ ਦੇ ਆਖਣ ਤੇ ਕੀ ਹੋ ਸਕਦਾ ਹੈ?

English meaning

What can be done by the order of the created beings? ||1||

ਆਪੇ ਸਚੁ; ਭਾਵੈ ਤਿਸੁ ਸਚੁ ॥

aape sach; bhaavai tis sach |

ਪੰਜਾਬੀ ਅਰਥ

ਸੱਚਾ ਉਹ ਆਪੇ ਹੀ ਹੈ ਤੇ ਸੱਚ ਹੀ ਉਸ ਨੂੰ ਚੰਗਾ ਲੱਗਦਾ ਹੈ।

English meaning

He Himself is True; Truth is pleasing to His Will.

ਅੰਧਾ ਕਚਾ; ਕਚੁ ਨਿਕਚੁ ॥੧॥ ਰਹਾਉ ॥

andhaa kachaa; kach nikach |1| rahaau |

ਪੰਜਾਬੀ ਅਰਥ

ਆਤਮਕ ਤੌਰ ਤੇ ਅੰਨ੍ਹਾਂ ਨਿਕੰਮਾ ਹੈ, (ਨਹੀਂ ਸਗੋਂ) ਨਿਕੰਮਿਆਂ ਤੌਂ ਨਿਕੰਮਾ ਹੈ। ਠਹਿਰਾਉ।

English meaning

The spiritually blind are unripe and imperfect, inferior and worthless. ||1||Pause||

ਜਾ ਕੇ ਰੁਖ ਬਿਰਖ; ਆਰਾਉ ॥

jaa ke rukh birakh; aaraau |

ਪੰਜਾਬੀ ਅਰਥ

ਜਿਸ ਦੇ ਵਣ ਦੇ ਬ੍ਰਿਛ, ਬਾਗ ਤੇ ਬੂਟੇ ਹਨ,

English meaning

The One who owns the trees of the forest and the plants of the garden

ਜੇਹੀ ਧਾਤੁ; ਤੇਹਾ ਤਿਨ ਨਾਉ ॥

jehee dhaat; tehaa tin naau |

ਪੰਜਾਬੀ ਅਰਥ

ਉਹ ਉਨ੍ਹਾਂ ਦੇ ਐਸੇ ਨਾਮ, ਰੱਖਦਾ ਹੈ, ਜੇਹੋ ਜੇਹੀ ਉਨ੍ਹਾਂ ਦੀ ਜਮਾਂਦਰੂ ਖ਼ਸਲਤ ਹੈ।

English meaning

according to their nature, He gives them all their names.

ਫੁਲੁ ਭਾਉ; ਫਲੁ ਲਿਖਿਆ ਪਾਇ ॥

ful bhaau; fal likhiaa paae |

ਪੰਜਾਬੀ ਅਰਥ

ਲਿਖੀ ਹੋਈ ਪ੍ਰਾਲਭਧ ਅਨੁਸਾਰ ਪ੍ਰਾਣੀ ਪ੍ਰਭੂ ਦੀ ਪ੍ਰੀਤ ਦਾ ਪੁਸ਼ਪ ਤੇ ਮੇਵਾ ਪਾਉਂਦਾ ਹੈ।

English meaning

The Flower and the Fruit of the Lord's Love are obtained by pre-ordained destiny.

ਆਪਿ ਬੀਜਿ; ਆਪੇ ਹੀ ਖਾਇ ॥੨॥

aap beej; aape hee khaae |2|

ਪੰਜਾਬੀ ਅਰਥ

ਉਹ ਆਪੇ ਬੀਜਦਾ ਹੈ ਤੇ ਆਪੇ ਹੀ (ਵੱਢਦਾ) ਜਾ (ਖਾਂਦਾ) ਹੈ।

English meaning

As we plant, so we harvest and eat. ||2||

ਕਚੀ ਕੰਧ; ਕਚਾ ਵਿਚਿ ਰਾਜੁ ॥

kachee kandh; kachaa vich raaj |

ਪੰਜਾਬੀ ਅਰਥ

ਆਰਜ਼ੀ ਹੈ (ਦੇਹਿ ਰੂਪੀ) ਦੀਵਾਰ ਅਤੇ ਆਰਜ਼ੀ ਇਸ ਦੇ ਅੰਦਰਲਾ ਭਉਰ,

English meaning

The wall of the body is temporary, as is the soul-mason within it.

ਮਤਿ ਅਲੂਣੀ; ਫਿਕਾ ਸਾਦੁ ॥

mat aloonee; fikaa saad |

ਪੰਜਾਬੀ ਅਰਥ

ਮਿਸਤਰੀ ਲੂਣ (ਹਰੀ ਨਾਮ) ਤੋਂ ਬਗ਼ੈਰ ਅਕਲ ਦਾ ਫਿੱਕਾ ਸੁਆਦ ਹੈ।

English meaning

The flavor of the intellect is bland and insipid without the Salt.

ਨਾਨਕ ਆਣੇ; ਆਵੈ ਰਾਸਿ ॥

naanak aane; aavai raas |

ਪੰਜਾਬੀ ਅਰਥ

ਜੇਕਰ ਸਾਹਿਬ ਕਰੇ ਤਾਂ ਇਹ ਠੀਕ ਹੋ ਜਾਂਦੀ ਹੈ, ਹੈ ਨਾਨਕ!

English meaning

O Nanak, as He wills, He makes things right.

ਵਿਣੁ ਨਾਵੈ; ਨਾਹੀ ਸਾਬਾਸਿ ॥੩॥੩੨॥

vin naavai; naahee saabaas |3|32|

ਪੰਜਾਬੀ ਅਰਥ

ਵਾਹਿਗੁਰੂ ਦੇ ਨਾਮ ਬਾਝੌਂ ਕੋਈ ਨਾਮਵਰੀ ਨਹੀਂ।

English meaning

Without the Name, no one is approved. ||3||32||