ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad GJM

Shabad

Read the complete Shabad with available meanings.

ਗਉੜੀ ਪੂਰਬੀ ਮਹਲਾ ੪ ॥

gaurree poorabee mahalaa 4 |

ਪੰਜਾਬੀ ਅਰਥ

ਗਊੜੀ ਪੂਰਬੀ ਪਾਤਸ਼ਾਹੀ ਚੋਥੀ।

English meaning

Gauree Poorbee, Fourth Mehl:

ਗੁਰਮਤਿ ਬਾਜੈ. ਸਬਦੁ ਅਨਾਹਦੁ; ਗੁਰਮਤਿ ਮਨੂਆ ਗਾਵੈ ॥

guramat baajai. sabad anaahad; guramat manooaa gaavai |

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਦੁਆਰਾ ਸੁਤੇਸਿਧ ਕੀਰਤਨ ਗੂੰਜਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਆਤਮਾ ਸਾਈਂ ਦਾ ਜੱਸ ਅਲਾਪਦੀ ਹੈ।

English meaning

Through the Guru's Teachings, the unstruck music resounds; through the Guru's Teachings, the mind sings.

ਵਡਭਾਗੀ ਗੁਰ ਦਰਸਨੁ ਪਾਇਆ; ਧਨੁ ਧੰਨੁ ਗੁਰੂ ਲਿਵ ਲਾਵੈ ॥੧॥

vaddabhaagee gur darasan paaeaa; dhan dhan guroo liv laavai |1|

ਪੰਜਾਬੀ ਅਰਥ

ਭਾਰੀ ਚੰਗੀ ਕਿਸਮਤ ਦੁਆਰਾ ਮੈਨੂੰ ਗੁਰਾਂ ਦਾ ਦੀਦਾਰ ਨਸੀਬ ਹੋਇਆ। ਸਾਬਾਸ਼, ਸਾਬਾਸ਼! ਹੈ ਗੁਰਾਂ ਨੂੰ ਜਿਨ੍ਹਾਂ ਨੇ ਮੇਰਾ ਰੱਬ ਨਾਲ ਨੇਹੂੰ ਲਾ ਦਿੱਤਾ ਹੈ।

English meaning

By great good fortune, I received the Blessed Vision of the Guru's Darshan. Blessed, blessed is the Guru, who has led me to love the Lord. ||1||

ਗੁਰਮੁਖਿ; ਹਰਿ ਲਿਵ ਲਾਵੈ ॥੧॥ ਰਹਾਉ ॥

guramukh; har liv laavai |1| rahaau |

ਪੰਜਾਬੀ ਅਰਥ

ਪਵਿੱਤ੍ਰ ਪੁਰਸ਼ ਵਾਹਿਗੁਰੂ ਨਾਲ ਪਿਰਹੜੀ ਪਾਉਂਦਾ ਹੈ। ਠਹਿਰਾਉ।

English meaning

The Gurmukh is lovingly centered on the Lord. ||1||Pause||

ਹਮਰਾ ਠਾਕੁਰੁ ਸਤਿਗੁਰੁ ਪੂਰਾ; ਮਨੁ. ਗੁਰ ਕੀ ਕਾਰ ਕਮਾਵੈ ॥

hamaraa tthaakur satigur pooraa; man. gur kee kaar kamaavai |

ਪੰਜਾਬੀ ਅਰਥ

ਮੇਰਾ ਮਾਲਕ, ਸੱਚਾ ਗੁਰੂ ਪੂਰਨ ਹੈ। ਮੇਰੀ ਆਤਮਾ ਗੁਰਾਂ ਦੀ ਚਾਕਰੀ ਕਮਾਉਂਦੀ ਹੈ।

English meaning

My Lord and Master is the Perfect True Guru. My mind works to serve the Guru.

ਹਮ ਮਲਿ ਮਲਿ ਧੋਵਹ ਪਾਵ ਗੁਰੂ ਕੇ; ਜੋ ਹਰਿ ਹਰਿ ਕਥਾ ਸੁਨਾਵੈ ॥੨॥

ham mal mal dhovah paav guroo ke; jo har har kathaa sunaavai |2|

ਪੰਜਾਬੀ ਅਰਥ

ਮੈਂ ਗੁਰੂ ਦੇ ਚਰਨ ਮਲਦਾ ਘੁਟਦਾ ਅਤੇ ਧੋਂਦਾ ਹਾਂ, ਜਿਹੜਾ ਮੈਨੂੰ ਵਾਹਿਗੁਰੂ ਸੁਆਮੀ ਦੀ ਵਾਰਤਾ ਸੁਣਾਉਂਦਾ ਹੈ।

English meaning

I massage and wash the Feet of the Guru, who recites the Sermon of the Lord. ||2||

ਹਿਰਦੈ ਗੁਰਮਤਿ ਰਾਮ ਰਸਾਇਣੁ; ਜਿਹਵਾ ਹਰਿ ਗੁਣ ਗਾਵੈ ॥

hiradai guramat raam rasaaein; jihavaa har gun gaavai |

ਪੰਜਾਬੀ ਅਰਥ

ਮੇਰੇ ਮਨ ਵਿੱਚ ਗੁਰਾਂ ਦਾ ਉਪਦੇਸ਼ ਤੇ ਅੰਮ੍ਰਿਤ ਦਾ ਘਰ ਸੁਆਮੀ ਹੈ। ਮੇਰੀ ਜੀਭ ਵਾਹਿਗੁਰੂ ਦਾ ਜੱਸ ਅਲਾਪਦੀ ਹੈ।

English meaning

The Teachings of the Guru are in my heart; the Lord is the Source of nectar. My tongue sings the Glorious Praises of the Lord.

ਮਨ ਰਸਕਿ ਰਸਕਿ. ਹਰਿ ਰਸਿ ਆਘਾਨੇ; ਫਿਰਿ ਬਹੁਰਿ. ਨ ਭੂਖ ਲਗਾਵੈ ॥੩॥

man rasak rasak. har ras aaghaane; fir bahur. na bhookh lagaavai |3|

ਪੰਜਾਬੀ ਅਰਥ

ਪ੍ਰੀਤ ਅੰਦਰ ਭਿਜ ਕੇ ਮੇਰਾ ਚਿੱਤ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੱਜ ਗਿਆ ਹੈ ਅਤੇ ਮਗਰੋਂ ਇਸ ਨੂੰ ਮੁੜ ਕੇ ਭੁੱਖ ਨਹੀਂ ਲਗਦੀ।

English meaning

My mind is immersed in, and drenched with the Lord's essence. Fulfilled with the Lord's Love, I shall never feel hunger again. ||3||

ਕੋਈ ਕਰੈ ਉਪਾਵ. ਅਨੇਕ ਬਹੁਤੇਰੇ; ਬਿਨੁ ਕਿਰਪਾ. ਨਾਮੁ ਨ ਪਾਵੈ ॥

koee karai upaav. anek bahutere; bin kirapaa. naam na paavai |

ਪੰਜਾਬੀ ਅਰਥ

ਭਾਵੇਂ ਕੋਈ ਅਨੇਕਾ ਅਤੇ ਘਣੇ ਉਪਰਾਲੇ ਕਰੇ, ਪਰ ਸੁਆਮੀ ਦੀ ਮਿਹਰ ਦੇ ਬਗੈਰ ਉਸ ਨੂੰ ਨਾਮ ਪ੍ਰਾਪਤ ਨਹੀਂ ਹੁੰਦਾ।

English meaning

People try all sorts of things, but without the Lord's Mercy, His Name is not obtained.

ਜਨ ਨਾਨਕ ਕਉ. ਹਰਿ ਕਿਰਪਾ ਧਾਰੀ; ਮਤਿ ਗੁਰਮਤਿ ਨਾਮੁ ਦਿ੍ਰੜਾਵੈ ॥੪॥੧੨॥੨੬॥੬੪॥

jan naanak kau. har kirapaa dhaaree; mat guramat naam drirraavai |4|12|26|64|

ਪੰਜਾਬੀ ਅਰਥ

ਗੋਲੇ ਨਾਨਕ ਉਤੇ ਰੱਬ ਨੇ ਮਿਹਰ ਕੀਤੀ ਹੈ ਅਤੇ ਗੁਰਾਂ ਦੇ ਉਪਦੇਸ਼ ਅਤੇ ਨਸੀਹਤ ਦੇ ਜ਼ਰੀਏ, ਉਸ ਨੇ ਹਰੀ ਦਾ ਨਾਮ ਆਪਣੇ ਮਨ ਵਿੱਚ ਪੱਕੀ ਤਰ੍ਹਾਂ ਟਿਕਾ ਲਿਆ ਹੈ।

English meaning

The Lord has showered His Mercy upon servant Nanak; through the wisdom of the Guru's Teachings, he has enshrined the Naam, the Name of the Lord. ||4||12||26||64||